ਕਾਤਬਾਂ ਅਤੇ ਸਾਹਿਤ

ਪੰਜਾਬੀ ਲੇਖਕ ਰੱਬੀ ਵੱਲੋਂ ਸਿੱਖ ਇਤਿਹਾਸ ਦੀ ਨਵੀਂ ਪੁਸਤਕ ਉਘੀਆਂ ਸਖਸ਼ੀਅਤਾਂ ਨੂੰ ਭੇਂਟ

ਕੌਮੀ ਮਾਰਗ ਬਿਊਰੋ | March 17, 2021 06:01 PM


ਕੁਰਾਲੀ- ਪ੍ਰਸਿੱਧ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਵੱਲੋਂ ਆਪਣੀ ਨਵੀਂ ਕਿਤਾਬ 'ਸਾਡੇ ਇਤਿਹਾਸ ਦੇ ਪੰਨੇ' ਇਲਾਕੇ ਦੀਆਂ ਉੱਘੀਆਂ ਸ਼ਖਸ਼ੀਅਤਾਂ ਨੂੰ ਭੇਂਟ ਕੀਤੀ ਗਈ। ਇਸ ਸਬੰਧੀ ਸਮਾਜ ਸੇਵੀ ਸੰਸਥਾਂ ਪ੍ਰਭ ਆਸਰਾ ਪਡਿਆਲਾ, ਸਮਾਜ ਸੇਵੀ ਰਵਿੰਦਰ ਸਿੰਘ ਵਜੀਦਪੁਰ, ਗੁ: ਗੜ੍ਹੀ ਭੋਰਖਾ ਸਾਹਿਬ ਮਾਜਰੀ ਬਲਾਕ ਦੇ ਪ੍ਰਬੰਧਕ ਭਾਈ ਹਰਜੀਤ ਸਿੰਘ ਹਰਮਨ ਤੇ ਪੱਤਰਕਾਰ ਤਰਲੋਚਨ ਸਿੰਘ ਕੁਰਾਲੀ ਨੂੰ ਇਹ ਨਵੀਂ ਰੀਲੀਜ਼ ਕੀਤੀ ਕਿਤਾਬ ਭੇਂਟ ਕਰਨ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਸ. ਰੱਬੀ ਨੇ ਦੱਸਿਆ ਕਿ ਇਸ ਕਿਤਾਬ ਰਾਹੀਂ ਸਿੱਖ ਇਤਿਹਾਸ ਦੇ ਮਹੱਤਵਪੂਰਨ ਪਲ ਪ੍ਰਸਿੱਧ ਇਤਿਹਾਸਕਾਰਾਂ ਦੇ ਹਵਾਲਿਆਂ ਰਾਹੀਂ ਦਰਬਾਰ ਸਾਹਿਬ, ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਭਗਤ ਸਾਹਿਬਾਨਾਂ, ਸਿੱਖ ਸ਼ਹੀਦਾਂ, ਸਿੱਖ ਬੀਬੀਆਂ, ਸਿੱਖ ਇਤਿਹਾਸਕਾਰਾਂ, ਮੁਸਲਿਮ ਸ਼ਰਧਾਲੂਆਂ , ਸਿੱਖੀ, ਮੂਲ ਸਿਧਾਂਤਾਂ, ਬਜਰ ਕੁਰਹਿਤਾਂ, ਪੰਜਾਂ ਤਖਤਾਂ, ਚਾਰ ਉਦਾਸੀਆਂ, ਦਰਬਾਰੀ ਕਵੀਆਂ, ਬਾਈ ਮੰਜੀਆਂ, ਬਾਈਧਾਰ ਦੇ ਰਾਜਿਆਂ, ਸ਼ਹਾਦਤ ਸਬੰਧੀ ਨੁਕਤੇ ਆਦਿ ਸਬੰਧੀ ਜਾਣਕਾਰੀ ਦਰਜ ਕੀਤੀ ਗਈ ਹੈ। ਜਿਸ ਰਾਹੀਂ ਬੱਚਿਆਂ ਤੇ ਹੋਰ ਸੰਗਤਾਂ ਸਮੇਤ ਪ੍ਰਚਾਰਕਾਂ ਨੂੰ ਸਰਲ ਤਰੀਕੇ ਰਾਹੀਂ ਇਤਿਹਾਸਕ ਜਾਣਕਾਰੀ ਪ੍ਰਾਪਤ ਹੋਵੇਗੀ। ਸ. ਰੱਬੀ ਦੇ ਇਸ ਯਤਨ ਤੇ ਮਿਹਨਤ ਦੀ ਸਲਾਘਾਂ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਰਵਿੰਦਰ ਸਿੰਘ ਵਜੀਦਪੁਰ ਨੇ ਕਿਹਾ ਕਿ ਜਿੱਥੇ ਇਸ ਨੌਜਵਾਨ ਨੇ ਪਹਿਲਾਂ ਵੀ ਕਈ ਸਾਹਿਤ, ਇਤਿਹਾਸਕ ਅਤੇ ਹੋਰ ਸਮਾਜਿਕ ਜਾਣਕਾਰੀ ਦੀਆਂ ਪੁਸਤਕਾਂ ਪੰਜਾਬੀਆਂ ਦੀ ਝੋਲੀ ਪਾਈਆਂ ਹਨ, ਉਥੇ ਉਨ੍ਹਾਂ ਪੂਰੇ ਸਿੱਖ ਇਤਿਹਾਸ ਦੀ ਮੂਲ ਜਾਣਕਾਰੀ ਨੂੰ ਸੰਖੇਪ ਹਵਾਲਿਆਂ ਰਾਹੀਂ ਆਦਿ ਤੋਂ ਅੰਤ ਤੱਕ ਦੇ ਵੇਰਵੇ ਇਸ ਲਿਖਤ ਰਾਹੀਂ ਦਰਜ ਕਰਕੇ ਇਤਿਹਾਸ ਨੂੰ ਜਾਨਣ ਵਾਲਿਆਂ ਲਈ ਸੌਖੀ ਜਾਣਕਾਰੀ ਦੇ ਕੇ ਵੱਡੀ ਸੌਗਾਤ ਦਿੱਤੀ ਹੈ। ਇਸ ਲਈ ਉਨ੍ਹਾਂ ਦਾ ਇਹ ਯਤਨ ਬਹੁਤ ਹੀ ਸਾਰਥਿਕ ਸਿੱਧ ਹੋਵੇਗਾ।

 

Have something to say? Post your comment

 

ਕਾਤਬਾਂ ਅਤੇ ਸਾਹਿਤ

ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ਹੋਈ ਸ਼ਾਇਰੀ – ‘ਸ਼ੀਸ਼ੇ ਦੇ ਅੱਖਰ’

ਸਚੱ ਦੇ ਪਾਂਧੀ

ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦਾ ਕਾਵਿ ਸੰਗ੍ਰਹਿ ‘ਫੂੜ੍ਹੀ’ ਕੀਤਾ ਲੋਕ ਅਰਪਣ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ - ਸੋਨੇ ਦਾ ਤਖਤ ਅਤੇ ਕੋਹੇਨੂਰ ਹੀਰੇ ਨੂੰ ਸਿੱਖ ਆਪਣੇ ਸੁਪਨਿਆਂ ਵਿੱਚ ਰੱਖਣ

ਵੈਰੀਆਂ ਦੇ ਸਿਰ ਲਾਉਣ ਵਾਲੇ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ

ਮਰਹੂਮ ਲੇਖਕ ਮਨਜੀਤ ਮੀਤ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ

ਗਿ: ਬਲਬੀਰ ਸਿੰਘ ਚੰਗਿਆੜਾ ਦੀਆਂ ਅਭੁੱਲ ਯਾਦਾਂ ਕਿਤਾਬ ਹੋਈ ਰਲੀਜ਼

ਕਿਤਾਬ ‘ਕਿਸਾਨ ਅੰਦੋਲਨ’ ਦਾ ਲੋਕ ਅਰਪਣ 11 ਅਪ੍ਰੈਲ ਦਿਨ ਐਤਵਾਰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ

ਗਲਪਕਾਰ ਦਰਸ਼ਨ ਧੀਰ ਦਾ ਵਿਛੋੜਾ

ਚੰਨੀ ਵਲੋਂ ਉੱਘੇ ਪੱਤਰਕਾਰ ਅਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ