ਸਿਹਤ ਅਤੇ ਫਿਟਨੈਸ

ਧਰਤੀ ਦੇ ਵਿਗੜਦੇ ਸੁੰਤਲਨ ਤੋਂ ਬਚੱਣ ਲਈ ਵੱਧ ਤੋਂ ਵੱਧ ਪੌਦੇ ਲਗਾਓ ,ਕੌਮਾਂਤਰੀ ਜੰਗਲ ਦਿਵਸ ਤੇ ਵੈੱਬਨਾਰ ਦਾ ਅਯੋਜਨ

ਕੌਮੀ ਮਾਰਗ ਬਿਊਰੋ | March 21, 2021 07:42 PM


ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਕੌਮਾਂਤਰੀ ਜੰਗਲ ਦਿਵਸ *ਤੇ ਵੈੱਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਵੱਖ—ਵੱਖ ਸਕੂਲਾਂ ਅਤੇ ਕਾਲਜਾਂ ਦੇ 200 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾ ਨੇ ਹਿੱਸਾ ਹੈ। ਸ੍ਰੀਮਤੀ ਵਿੱਦਿਆ ਸਾਗਰੀ ਆਈ.ਐਫ਼. ਐਸ ਡਵੀਜ਼ਨਲ ਜੰਗਲਾਤ ਅਧਿਕਾਰੀ ਸੰਗਰੂਰ ਇਸ ਮੌਕੇ ਮੁੱਖ ਬੁਲਾਰੇ ਦੇ ਤੌਰ *ਤੇ ਹਾਜ਼ਰ ਹੋਏ । ਉਨ੍ਹਾਂ ਹਾਜ਼ਰ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਵਿਚ ਜੰਗਲ ਵਾਤਾਵਰਣ ਸੰਤੁਲਨ ਬਣਾਈ ਰੱਖਣ ਦਾ ਪ੍ਰਮੁੱਖ ਸਰੋਤ ਹਨ। ਉਨ੍ਹਾਂ ਦੱਸਿਆ ਕਿ ਜੈਵਿਕ —ਵਿਭਿੰਨਤਾ ਪੱਖੋਂ ਭਾਰਤ ਦੁਨੀਆਂ ਦੇ 10 ਦੇਸ਼ਾਂ ਵਿਚੋਂ ਇਕ ਹੈ। ਜੰਗਲਾਤ ਦੀ ਰਾਸ਼ਟਰੀ ਨੀਤੀ ਦੇ ਮੁਤਾਬਕ ਸਾਰੇ ਭਾਰਤ ਦਾ 33 ਫ਼ੀਸਦੀ ਇਲਾਕਾ ਜੰਗਲਾ ਹੇਠ ਹੋਣਾ ਚਹੀਦਾ ਹੈੈ। ਭਾਰਤੀ ਜੰਗਲਾਤ ਸਰਵੇ ਦੇ ਅਨੁਸਾਰ ਬੀਤੇ ਦੋ ਸਾਲਾ ਦੌਰਾਨ 69.8 ਮਿਲੀਅਨ ਹੈਕਟਰ ਅਤੇ ਉਪਗ੍ਰਹਿਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 5, 871 ਵਰਗ ਕਿਲੋਮੀਟਰ ਦਾ ਰਕਬਾ ਜੰਗਲਾ ਹੇਠ ਵਧਾਇਆ ਗਿਆ ਹੈ। ਮੌਜੂਦਾ ਸਮੇਂ ਵਿਚ ਜੰਗਲਾਂ ਦੀ ਕਟਾਈ ਨੂੰ ਭਾਵੇਂ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਪਰ ਧਰਤੀ ਦੇ ਜੀਵ—ਜੰਤੂਆਂ ਨੂੰ ਬਚਾਉਣ ਦੇ ਹੋਰ ਯਤਨ ਹੋਣੇ ਅਜੇ ਬਾਕੀ ਹਨ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਜੀਵ—ਜੰਤੂਆਂ ਦੀ 10 ਲੱਖ ਦੇ ਕਰੀਬ ਪ੍ਰਜਾਤੀਆਂ ਪਹਿਲਾਂ ਹੀ ਖਤਮ ਹੋ ਚੁੱਕੀਆਂ ਹਨ। ਲਗਭਗ 2000 ਤੋਂ 8000 ਦੇ ਕਰੀਬ ਜੀਵ—ਜੰਤੂਆਂ ਦੀਆਂ ਪ੍ਰਜਾਤੀਆਂ ਹਰ ਸਾਲ ਵਾਤਾਵਰਣ ਦਾ ਸੁੰਤਲਨ ਵਿਗੜਨ ਦੇ ਕਾਰਨ ਸਾਡੇ ਚੋਂ ਅਲੋਪ ਹੁੰਦੀਆਂ ਹਨ। ਇਸ ਲਈ ਇਹ ਮੌਕੇ ਹੈ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਦਰਖੱਤ ਲਗਾਉਣ ਵੱਲ ਪ੍ਰੇਰਿਤ ਕਰੀਏ ਤਾਂ ਜੋ ਗਲੋਬਲ ਵਾਰਮਿੰਗ ਤੋਂ ਬਚਿਆ ਜਾ ਸਕੇ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਵਿਗਿਆਨ, ਤਕਨਾਲੌਜੀ ਅਤੇ ਵਾਤਾਵਰਣ ਵਿਭਾਗ ਅਤੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਲੋਂ 1998 ਤੋਂ ਲੈ 2004 ਦਾ ਵਿਆਪਕ ਅਧਿਐਨ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ *ਤੇ ਪੰਜਾਬ ਇਕ ਖੇਤੀਬਾੜੀ ਸੂਬਾ ਹੈ, ਜਿੱਸਦਾ 84 ਫ਼ੀਸਦ ਰਕਬਾ ਖੇਤੀਬਾੜੀ ਹੇਠ ਅਤੇ 6 ਤੋਂ 7 ਫ਼ੀਸਦ ਇਲਾਕਾ ਜੰਗਲਾ ਹੇਠ ਹੈ। ਇਹਨਾਂ ਵਿਚ ਜ਼ਿਆਦਾਤਰ ਨੋਕਦਾਰ ਤੋਂ ਲੈ ਕੇ ਕੰਡਿਆਲੀ ਬਨਸਪਤੀ ਪਾਈ ਜਾਂਦੀ ਹੈ। ਇਹਨਾਂ ਵਿਚੋਂ ਜ਼ਿਆਤਰ ਜੰਗਲ ਉਤਰ —ਪੱਛਮੀ ਸ਼ਿਵਾਲਿਕ, ਮੰਡ, ਵੀਰਸ ਅਤੇ ਰਾਖਸ ਦੇ ਇਲਾਕਿਆਂ ਵਿਚ ਪਾਏ ਜਾਂਦੇ ਹਨ। ਉਨ੍ਹਾ ਦੱਸਿਆ ਕਿ ਇੱਥੇ ਪੰਜ ਤਰ੍ਹਾਂ ਦੇ ਜੰਗਲ ਪਾਏ ਜਾਂਦੇ ਹਨ, ਜਿਵੇਂ ਕਿ ਹੁਸ਼ਿਆਰਪੁਰ ਦੀਆਂ ਸ਼ਿਲਾਵਿਲ ਪਹਾੜੀਆਂ ਵਿਚ ਚੀੜ ਪਾਈਨ, ਗੁਰਦਾਸਪੁਰ ਦਾ ਇਲਾਕਾ ਖਾਸ ਤੌਰ *ਤੇ ਧਾਰ ਧੁਨਰਾਂ ਕੁਦਤਰੀ ਜੜ੍ਹੀ—ਬੂਟੀਆਂ (ਦਵਾਈਆਂ ) ਦੇ ਲਈ ਪ੍ਰਸਿਧ ਹੈ। ਇਸੇ ਤਰ੍ਹਾਂ ਦਸੂਹਾ ਦੀਆਂ ਪਹਾੜੀਆਂ ਵਿਚ ਖੁਸ਼ਕ ਪਤਝੜ ਦੇ ਦਰਖਤ ਪਾਏ ਜਾਂਦੇ ਹਨ ਅਤੇ ਸ਼ਿਵਾਲਿਕ ਦੇ ਪੈਰਾਂ ਦੀਆਂ ਪਹਾੜੀਆਂ ਵਿਚ ਖੈਰ ਸਿਸੋ ਦੇ ਜੰਗਲ ਪਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਕਿ ਹੁਣ ਲੋੜ ਹੈ ਮੈਦਾਨੀ ਇਲਾਕਿਆਂ ਵਿਚ 15 ਤੋਂ 20 ਫ਼ੀਸਦ ਪੌਦਿਆਂ ਹੇਠ ਰਕਬਾ ਬਣਾਈ ਰੱਖਣ ਦੀ , ਇਹਨਾਂ ਦੇ ਰੱਖ—ਰਖਾਵ ਵੱਲ ਹਰੇ ਪੰਜਾਬ ਮਿਸ਼ਨ, ਤੰਦਰੁਸਤ ਮਿਸ਼ਨ ਪੰਜਾਬ ਦੇ ਅਧੀਨ ਅਨੇਕਾਂ ਤਰ੍ਹਾਂ ਦੇ ਮਾਪਦੰਡ ਅਪਣਾਏ ਜਾ ਰਹੇ ਹਨ। ਉਨ੍ਹਾਂ ਜ਼ੋਰ ਦੇ ਕਿਹਾ ਕਿ ਹਣ ਜੰਗਲਾਂ ਤੋਂ ਇਲਾਵਾ ਪੰਜਾਬ ਹਰੇਕ ਥਾਂ ਬੂਟੇ ਲਗਾੳਣ ਦੀ ਲੋੜ ਹੈ, ਜਿਸ ਨਾਲ ਪੰਜਾਬ ਵਿਚ ਹਰਿਆਲੀ ਦੀ ਚਾਦਰ ਛਾ ਸਕੇ। ਉਨ੍ਹਾਂ ਦੱਸਿਆ ਕਿ ਇਹਨਾਂ ਤੋਂ ਇਲਾਵਾ ਸਾਇੰਸ ਸਿਟੀ ਵਿਖੇ ਪੰਜਾਬ ਦੇ ਪੁਰਾਤਨ ਸੱਭਿਆਚਾਰਕ ਕਦਰਾਂ—ਕੀਮਤਾਂ ਨੂੰ ਦਰਸਾਉਂਦੇ 5500 ਦੇ ਕਰੀਬ ਦਰੱਖਤ ਵੀ ਲਗਾਏ ਗਏ ਹਨ , ਜਿਹੜੇ ਆਲੇ—ਦੁਆਲੇ ਵਾਤਾਵਰਣ ਪ੍ਰਦੂਸ਼ਣ ਮੁਕਤ ਕਰਨ ਵਿਚ ਅਹਿਮ ਰੋਲ ਅਦਾ ਕਰਦੇ ਹਨ।ਇਸ ਤਰ੍ਹਾ ਇਲਾਵਾ ਸਾਇੰਸ ਸਿਟੀ ਵਲੋਂ ਲੋਕਾਂ ਇਸ ਪਾਸੇ ਵੱਲ ਜਾਗਰੂਕ ਕਰਨ ਲਈ ਕੁਦਰਤੀ ਕੈਂਪ ਵੀ ਲਗਾਏ ਜਾਂਦੇ ਹਨ। ਅਖੀਰ ਵਿਚ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਧਰਤ ਮਾਤਾ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਾਗਏ ਜਾਣ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਵੈਬਨਾਰ ਵਿਚ ਹਾਜ਼ਰ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿ ਦਰਖੱਤ ਸਾਡੇ ਜਿਉਂਦੇ ਰਹਿਣ ਦਾ ਸਰੋਤ ਹਨ। ਇਹਨਾਂ ਤੋਂ ਹੀ ਅਸੀਂ ਸਾਹ ਲੈਣ ਲਈ ਸਵੱਛ ਹਵਾ ਅਤੇ ਆਕਸੀਜਨ ਲੈਂਦੇ ਹਾਂ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਤੋਂ ਬਚਣ ਲਈ ਰੁੱਖਾਂ ਨੂੰ ਬਚਾਉਣਾਂ ਬਹੁਤ ਜ਼ਰੂਰੀ ਹੇ।

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ