ਟ੍ਰਾਈਸਿਟੀ

ਨੌਜਵਾਨ ਕਿਸਾਨ ਏਕਤਾ ਵਲੋਂ ਸਰਬਧਰਮ ਰੋਸ ਰੈਲੀ ਨੂੰ ਕਿੰਨਰ ਅਨੀਸਾ ਨੇ ਹਰੀ ਝੰਡੀ ਦੇ ਕੀਤਾ ਰਵਾਨਾ

ਕੌਮੀ ਮਾਰਗ ਬਿਊਰੋ | March 21, 2021 07:55 PM



ਚੰਡੀਗੜ੍ਹ- ਨੌਜਵਾਨ ਕਿਸਾਨ ਏਕਤਾ ਵਲੋਂ ਸਰਬ ਧਰਮ ਰੋਸ ਰੈਲੀ ਦਾ ਆਯੋਜਨ ਕਰਵਾਇਆ ਗਿਆ ਅਤੇ ਇਹ ਰੈਲੀ ਵਿੱਚ ਸੈਕੜੇ ਮੋਟਰਸਾਇਕਲ, ਸਕੂਟਰਾਂ, ਕਾਰਾਂ, ਜੀਪਾਂ, ਟਰੈਕਟਰ ਨੇ ਹਿੱਸਾ ਲਿਆ। ਰੋਸ ਰੈਲੀ ਨੂੰ ਕਿੰਨਰ ਸਮਾਜ ਦੇ ਆਗੂ ਅਨੀਸਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੋਸ ਰੈਲੀ ਦੀ ਅਗਵਾਈ ਖੁੱਲੀ ਜੀਪ ਵਿੱਚ ਖੜ ਕੇ ਮੁਸਲਮਾਨ ਭਾਈਚਾਰੇ ਦੇ ਆਗੂ ਖਲੀਫਾ ਨਹੀਂ ਚਿਸ਼ਤੀ ਸਾਬਰੀ, ਸਿੱਖ ਭਾਈਚਾਰੇ ਦੇ ਜਥੇਦਾਰ ਜਸਵੰਤ ਸਿੰਘ, ਹਿੰਦੂ ਭਾਈਚਾਰੇ ਦੇ ਪੰਡਿਤ ਪ੍ਦੀਪ ਗਾਲਿਬ, ਇਸਾਈ ਭਾਈਚਾਰੇ ਦੇ ਪਾਸਟੋ ਰੋਬਟ ਮਸੀਹ ਖੋਸਲਾ ਨੇ ਕੀਤੀ। ਇਹ ਪਹਿਲਾਂ ਗੁਰਦਵਾਰਾ ਅੰਬ ਸਾਹਿਬ ਤੋਂ ਚਲ ਕੇ ਜਾਮਾ ਮਸਜਿਦ ਸੈਕਟਰ 45 ਪੁੱਜੇ ਫਿਰ ਲਕਸ਼ਮੀ ਨਰਾਇਣ ਮੰਦਰ ਸੈਕਟਰ 44 ਪਹੁੰਚੇ। ਇਹ ਰੈਲੀ ਸੈਕਟਰਾਂ ਦੀਆਂ ਮਾਰਕੀਟਾਂ ਨੂੰ ਹੁੰਦੀ ਹੋਈ ਸੈਕਟਰ 41 ਦੀ ਇਸਾਈ ਚਰਚ ਵਿੱਚ ਪਹੁੰਚੀ ਹਰ ਥਾਂ ਉੱਤੇ ਅਤੇ ਰਸਤੇ ਵਿੱਚ ਲੋਕਾਂ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਵਧਦੀ ਮਹਿੰਗਾਈ ਵਿਰੁੱਧ ਨਾਅਰੇਬਾਜ਼ੀ ਕੀਤੀ।।ਸਾਰਿਆਂ ਨੇ ਰੈਲੀ ਮੈਦਾਨ ਸੈਕਟਰ 25 ਵਿੱਚ ਸਮਾਪਤੀ ਦੌਰਾਨ ਕਿਹਾ ਕਿ ਮਸਲਾ ਧਰਮਾਂ ਦਾ ਨਹੀ, ਰੋਜੀ ਤੇ ਰੋਟੀ ਦਾ ਪਹਿਲਾ ਹੈ। ਭਾਰਤ ਸਰਕਾਰ ਨੂੰ ਹਟ ਧਰਮੀ ਤਿਆਗ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।ਹਰ ਥਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।ਇਸ ਰੈਲੀ ਨੂੰ ਨੇਪਰੇ ਚਾੜ੍ਹਨ ਵਿੱਚ ਕਿਰਪਾਲ ਸਿੰਘ, ਗਾਇਕ ਤੇ ਗੀਤਕਾਰ ਪ੍ਤੀਕ ਮਾਣ, ਸਤਨਾਮ ਸਿੰਘ ਟਾਂਡਾ, ਸਰਵੇਸ ਯਾਦਵ, ਮਨਜੀਤ ਸਿੰਘ, ਪਰਮਿੰਦਰ ਸੰਧੂ ਨੇ ਅਹਿਮ ਭੂਮਿਕਾ ਨਿਭਾਈ।।ਸਾਰਿਆਂ ਨੇ ਰੈਲੀ ਮੈਦਾਨ ਸੈਕਟਰ 25 ਵਿੱਚ ਸਮਾਪਤੀ ਦੌਰਾਨ ਕਿਹਾ ਕਿ ਮਸਲਾ ਧਰਮਾਂ ਦਾ ਨਹੀ, ਰੋਜੀ ਤੇ ਰੋਟੀ ਦਾ ਪਹਿਲਾ ਹੈ। ਭਾਰਤ ਸਰਕਾਰ ਨੂੰ ਹਟ ਧਰਮੀ ਤਿਆਗ ਕੇ ਕਿਸਾਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ।ਇਸ ਰੈਲੀ ਨੂੰ ਨੇਪਰੇ ਚਾੜ੍ਹਨ ਵਿੱਚ ਕਿਰਪਾਲ ਸਿੰਘ, ਗਾਇਕ ਤੇ ਗੀਤਕਾਰ ਪ੍ਤੀਕ ਮਾਣ, ਸਤਨਾਮ ਸਿੰਘ ਟਾਂਡਾ, ਸਰਵੇਸ ਯਾਦਵ, ਮਨਜੀਤ ਸਿੰਘ, ਪਰਮਿੰਦਰ ਸੰਧੂ ਨੇ ਅਹਿਮ ਭੂਮਿਕਾ ਨਿਭਾਈ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ