ਸਿਹਤ ਅਤੇ ਫਿਟਨੈਸ

ਇਵੇਂ ਹੀ ਪਾਣੀ ਦੀ ਵਰਤੋਂ ਨਾਲ 60 ਫ਼ੀਸਦ ਜਲਸਰੋਤ ਆਉਣ ਵਾਲੇ ਸਮੇਂ ਵਿਚ ਖਤਮ ਹੋ ਜਾਣਗੇ -ਸਾਇੰਸ ਸਿਟੀ

ਕੌਮੀ ਮਾਰਗ ਬਿਊਰੋ | March 22, 2021 07:39 PM


ਸਾਇੰਸ ਸਿਟੀ ਵਲੋਂ ਵਿਸ਼ਵ ਜਲ ਦਿਵਸ ਦੇ ਮੌਕੇ ਤੇ ਸਾਇੰਸ ਸਿਟੀ ਵਲੋਂ ਇਕ ਵੈੱਬਨਾਰ ਦਾ ਆਯੋਜਨ ਕੀਤਾ । ਇਸ ਵੈਬਨਾਰ ਵਿਚ 175 ਤੋਂ ਵੱਧ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਜੂਮ ਪਲੇਟਫ਼ਾਰਮ ਅਤੇ ਸਾਇੰਸ ਸਿਟੀ ਜੂਟਿਊਬ ਚੈਨਲ ਰਾਹੀਂ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡ ਨੀਲਿਮਾ ਜੈਰਥ ਜੋਰ ਦੇ ਕੇ ਕਿਹਾ ਕਿ ਅਜਿਹੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜਿਹਨਾਂ ਨਾਲ ਸਫ਼ਲਤਾਪੂਰਵਕ ਜਲ ਸਰੋਤਾਂ ਦੀ ਸਾਂਭ— ਸੰਭਾਲ ਅਤੇ ਪਾਣੀ ਨੂੰ ਸਾਫ਼ ਕੀਤਾ ਜਾਵੇ। ਜੇਕਰ ਅਸੀਂ ਇਵੇਂ ਹੀ ਪਾਣੀ ਦੀ ਵਰਤੋਂ ਕਰਦੇ ਰਹੇ ਭਾਵ ਮੌਜੂਦਾ ਵਰਤਾਰਾ ਜਾਰੀ ਰੱਖਿਆ ਤਾਂ 60 ਫ਼ੀਸਦ ਜਲਸਰੋਤ ਆਉਣ ਵਾਲੇ ਸਮੇਂ ਵਿਚ ਖਤਮ ਹੋ ਜਾਣਗੇ ਅਤੇ ਅਗਲੇ 15—20 ਸਾਲਾਂ ਦੌਰਾਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਖਤਰਨਾਕ ਹਲਾਤ ਤੇ ਪਹੁੰਚ ਜਾਵੇਗਾ। ਇਸ ਸਮੱਸਿਆ ਦੇ ਹੱਲ ਪ੍ਰਭਾਵਸ਼ਾਲੀ ਮਾਪਦੰਡ ਆਪਣਾਏ ਜਾਣੇ ਦੀ ਲੋੜ ਹੈ ਅਤੇ ਅਜਿਹੇ ਉਪਰfਾਲਆਂ ਦੇ ਸਦਕਾ ਹੀ ਧਰਤੀ ਹੇਠਲੇ ਪਾਣੀ ਵਿਚ ਹੋ ਰਹੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸੱਚਮੁੱਚ ਹੀ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤ ਕਰਨ ਤਾਂ ਸਾਨੂੰ ਸਵੱਛ ਅਤੇ ਸਾਫ਼ ਕੁਦਰਤੀ ਪਾਣੀ ਦੇ ਸਰੋਤਾਂ ਦੀ ਸਾਂਭ ਕਰਨੀ ਚਾਹੀਦੀ ਹੈ।
ਇਸ ਮੌਕੇ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੌਜੀ ਦੇ ਸਾਬਕਾ ਡਾਇਰੈਕਟਰ ਡਾ.ਸਤਨਾਮ ਸਿੰਘ ਲੱਦੜ ਮੁੱਖ ਬੁਲਾਰੇ ਦੇ ਤੌਰ ਤੇ ਹਾਜ਼ਰ । ਉਨ੍ਹਾਂ ਹਾਜ਼ਰ ਵਿਦਿਆਰਥੀਆਂ ਅਤੇ ਅਧਿਅਪਕਾਂ ਨੂੰ ਵਿਸ਼ੇ ਲੈਕਚਰ ਦੌਰਾਨ ਦੱਸਿਆ ਕਿ ਜੰਨ ਸੰਖਿਆ ਦੇ ਲਗਾਤਾਰ ਵਾਧੇ ਕਾਰਨ ਘਰੇਲੂ ਕੰਮਾਂ, ਖੇੇਤੀਬਾੜੀ, ਉਦਯੋਗਾਂ ਅਤੇ ਬਿਜਲੀ ਦੇ ਉਪਤਾਦਨ ਲਈ ਪਾਣੀ ਦੀ ਮੰਗ ਦਿਨੋਂ— ਦਿਨ ਵੱਧਦੀ ਜਾ ਰਹੀ ਹੈ। ਵੱਖ—ਵੱਖ ਕਾਰਜਾਂ ਲਈ ਵੱਧਦੀ ਮੰਗ ਦੇ ਕਾਰਨ ਪਾਣੀ ਦੇ ਕੁਦਰਤੀ ਸਰੋਤ ਖਤਮ ਹੋਣ ਦੀ ਕਗਾਰ *ਤੇ ਹਨ। ਸ਼ਹਿਰੀਕਰਨ, ਵੱਡੀ ਪੱਧਰ ਤੇ ਵੱਧ ਰਹੀ ਸਨਅਤ ਤੇ ਉਦੋਯਗਾਂ ਅਤੇ ਖੇਤੀ ਦੇ ਉਤਪਾਦਾਂ ਨੂੰ ਵਧਾਉਣ ਲਈ ਵਰਤੇ ਜਾਣ ਵਾਲੇ ਪੈਸਟੀਸਾਈਡ ਦੇ ਕਾਰਨ ਧਰਤੀ ਦੇ ਉਪਰਲਾ ਅਤੇ ਹੇਠਲਾਂ ਪਾਣੀ ਵੀ ਦਿਨੋਂ —ਦਿਨ ਗੰਦਲਾ ਹੁੰਦਾ ਜਾ ਰਿਹਾ ਹੈ। ਇਸ ਦਾ ਪੀਣ ਵਾਲੇ ਪਾਣੀ ਦੀ ਉਪਲਬੱਧਤਾ ਤੇ ਵੀ ਸਿੱਧਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 1970 ਵਿਚ ਪੰਜਾਬ ਵਿਚ ਸਿਰਫ਼ 1, 92000 ਟਿਊਵੈਲ ਸਨ ਅਤੇ ਹੁਣ ਇਹਨਾਂ ਦੀ ਗਿਣਤੀ ਵੱਧ ਕੇ 15 ਲੱਖ ਤੋਂ ਉਪਰ ਹੋ ਚੁੱਕੀ ਹੈ। ਅਜਿਹੇ ਵਰਤਾਰੇ ਕਾਰਨ ਪੀਣ—ਵਾਲੇ ਪਾਣੀ ਦਾ ਪੱਧਰ ਹਰ ਸਾਲ 23 ਤੋਂ ਲੈ ਕੇ 50 ਸੈਂਟੀਮੀਟਰ ਹਰ ਸਾਲ ਡੂੰਘਾ ਹੋ ਰਿਹਾ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਹਾਜ਼ਰ ਬੱਚਿਆਂ ਨੰ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਅਜਾਈਂ ਵਰਤੋਂ ਅਤੇ ਸਾਂਭ— ਸੰਭਾਲ ਦੀ ਘਾਟ ਦਾ ਸਾਰ ਭਾਰ ਪੀਣਯੋਗ ਸਵੱਛ ਪਾਣੀ *ਤੇ ਪੈ ਰਿਹਾ ਹੈ ਭਾਵ ਇਸ ਕਾਰਨ ਹੀ ਸਵੱਛ ਪਾਣੀ ਦੀ ਕਮੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਅਪੀਲ ਕੀਤੀ ਕਿ ਜਿਹਨਾਂ ਪੀਣ ਯੋਗ ਪਾਣੀ ਸਾਡੇ ਕੋਲ ਹੈ, ਉਸ ਦੇ ਰੱਖ—ਰਖਾਵ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਦਰਿਆਵਾਂ, ਝੀਲਾਂ ਅਤੇ ਜਲਗਾਹਾਂ ਨੂੰ ਸਾਂਭਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ ।

 

Have something to say? Post your comment

 

ਸਿਹਤ ਅਤੇ ਫਿਟਨੈਸ

ਜੀਵਨ ਦੇ ਢੰਗ ਤਰੀਕੇ ਬਦਲ ਜਾਣ ਕਾਰਨ ਭਾਰਤ ਇਸ ਸਮੇ ਸ਼ੂਗਰ ਦੇ ਮਰੀਜਾਂ ਦੀ ਰਾਜਧਾਨੀ ਬਣ ਚੁੱਕਾ -ਡਾਕਟਰ ਹਰਪ੍ਰੀਤ ਸਿੰਘ

ਦੇਸ਼ ਵਿੱਚ ਫੈਲੀ ਨਵੀਂ ਬਿਮਾਰੀ "ਟਮਾਟਰ ਬੁਖਾਰ" ਉਰਫ ਟੋਮੇਟੋ ਫਲੂ

ਮੂੰਹ ਦੇ ਕੈਂਸਰ ਨੂੰ ਕੀਤਾ ਜਾ ਸਕਦਾ ਹੈ ਖਤਮ: ਡਾ. ਜੀ. ਕੇ. ਰਾਥ

ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ - ਜਤਿੰਦਰ ਸ਼ਰਮਾ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਪਰਮਿੰਦਰ ਕੌਰ  

ਪੀ.ਐਚ.ਸੀ. ਬੂਥਗੜ੍ਹ ਵਿਖੇ ਸਿਹਤ ਮੇਲਾ ਅੱਜ, ਵਿਧਾਇਕਾ ਅਨਮੋਲ ਗਗਨ ਮਾਨ ਕਰਨਗੇ ਉਦਘਾਟਨ

ਸ਼ੁਗਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਸੁਲ^ਗੋ

ਮਾਨਸਿਕ ਸਿਹਤ ਵਿਸ਼ੇ ’ਤੇ ਵਰਕਸ਼ਾਪ ਲਗਾਈ ਗਈ ਸੀਬਾ ਸਕੂਲ ਵਿਖੇ

ਕੋਵਿਡ ਪਾਜ਼ੇਟਿਵ ਲੋਕਾਂ ਜਾਨ ਬਚਾਉਣ ਵਾਲੀ ਇੱਕ ਹੋਰ ਦਵਾਈ ਮਿਲੀ

ਜਪਾਨ ਦੀ ਰਵਾਇਤੀ ਪਲਮ ਵਾਈਨ, ਹੁਣ ਭਾਰਤ ਵਿੱਚ