ਟ੍ਰਾਈਸਿਟੀ

ਗੈਂਗਸਟਰ ਦੀ ਭਾਲ ਵਿੱਚ ਹਰਿਆਣਾ ਪੁਲਿਸ ਵਲੋਂ ਮਾਇਆ ਗਾਰਡਨ ਸਿਟੀ ਸੁਸਾਇਟੀ ਵਿੱਚ ਚਲ ਰਿਹਾ ਹੈ ਸਰਚ ਆਪਰੇਸ਼ਨ

ਅਭੀਜੀਤ/ਕੌਮੀ ਮਾਰਗ ਬਿਊਰੋ | March 24, 2021 08:07 PM


ਜੀਰਕਪੁਰ -ਬੀਤੇ ਹਫਤੇ ਹਰਿਆਣਾ ਦੇ ਸੋਨੀਪਤ ਜਿਲ੍ਹੇ ਵਿੱਚ ਹੋਏ ਦੋਹਰੇ ਕਤਲ ਦੇ ਸਬੰਧ ਵਿੱਚ ਅੱਜ ਸਾਰਾ ਦਿਨ ਹਰਿਆਣਾ ਪੁਲਿਸ ਦੇ ਸਪੈਸ਼ਲ ਸੈੱਲ ਨੇ ਜੀਰਕਪੁਰ ਨਗਲਾ ਸੜਕ ਤੇ ਸਥਿਤ ਮਾਇਆ ਗਾਰਡਨ ਸਿਟੀ ਸੁਸਾਇਟੀ ਵਿੱਚ ਉਕਤ ਕਾਤਲਾਂ ਦੀ ਭਾਲ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਹੋਇਆ ਹੈ। ਸੁਸਾਇਟੀ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਹਨ ਅਤੇ ਸੁਸਾਇਟੀ ਦੇ ਵਸਨੀਕਾਂ ਦੀ ਸਾਰੀ ਆਵਾਜਾਈ ਸਿਰਫ ਇੱਕ ਗੇਟ ਤੋਂ ਭਾਰੀ ਸੁਰਖਿਆ ਹੇਠ ਕੀਤੀ ਜਾ ਰਹੀ ਹੈ। ਕਾਤਲਾਂ ਦਾ ਸਬੰਧ ਕਿਸੇ ਵੱਡੇ ਗੈਂਗਸਟਰ ਦੇ ਨਾਲ ਹੋਣ ਦੇ ਸ਼ੱਕ ਕਾਰਨ ਖਬਰ ਲਿਖੇ ਜਾਣ ਤੱਕ ਕਰੀਬ 40 ਪੁਲਿਸ ਮੁਲਾਜਮ ਸਾਦੀ ਵਰਦੀ ਵਿੱਚ ਸਰਚ ਤੇ ਲੱਗੇ ਹੋਏ ਹਨ ਜਿਨ੍ਹਾ ਵਲੋਂ ਸੁਸਾਇਟੀ ਵਿੱਚ ਆਉਣ ਤੇ ਜਾਣ ਵਾਲਿਆਂ ਤੇ ਖਾਸ ਨਿਗਾਹ ਰੱਖੀ ਜਾ ਰਹੀ ਹੈ।ਭਾਵੇਂ ਇਸ ਸਬੰਧੀ ਹਰਿਆਣਾ ਜਾਂ ਪੰਜਾਬ ਪੁਲਿਸ ਦਾ ਕੋਈ ਵੀ ਪੁਲਿਸ ਅਧਿਕਾਰੀ ਪੁੱਟੀ ਕਰਨ ਲਈ ਤਿਆਰ ਨਹੀ ਹੈ ਪਰ ਪੁਲਿਸ ਕਾਰਵਾਈ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਸਰਚ ਆਪ੍ਰੇਸ਼ਨ ਕਾਫੀ ਲੰਬਾ ਵੀ ਚੱਲ ਸਕਦਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਕਰੀਬ 11 ਵਜੇ ਹਰਿਆਣਾ ਪੁਲਿਸ ਦੇ ਕਰੀਨ 3 ਦਰਜਣ ਤੋਂ ਵੀ ਵੱਧ ਪੁਲਿਸ ਅਧਿਕਾਰੀਆ ਵਲੋਂ ਜੀਰਕਪੁਰ ਨਗਲਾ ਸੜਕ ਤੇ ਸਥਿਤ ਮਾਇਆ ਗਾਰਡਨ ਸਿਟੀ ਸੁਸਾਇਟੀ ਦੇ ਟਾਵਰ ਡੀ—1 ਵਿੱਚ ਸਰਚ ਆਪ੍ਰੇਸ਼ਨ ਆਰੰਭ ਕੀਤਾ ਗਿਆ। ਇਸ ਦੌਰਾਨ ਪੁਲਿਸ ਵਲੋਂ ਸੁਸਾਇਟੀ ਦੇ ਸਾਰੇ ਗੇਟ ਬੰਦ ਕਰਨ ਦੇ ਨਿਰਦੇਸ਼ ਦਿੱਤੇ ਅਤੇ ਸਿਰਫ ਇੱਕ ਗੇਟ ਨੂੰ ਹੀ ਸੁਸਾਇਟੀ ਦੇ ਵਾਸੀਆਂ ਲਈ ਖੁੱਲ੍ਹਾ ਰਖਿਆ ਗਿਆ ਸੀ। ਖੇਤਰ ਵਿੱਚ ਭਾਰੀ ਪੁਲਿਸ ਦੀ ਤੈਨਾਤੀ ਵੇਖ ਕੇ ਪਹਿਲਾਂ ਅਫਵਾਹ ਸੀ ਕਿ ਸੁਸਾਇਟੀ ਦੇ ਬਿਲਡਰ ਤੇ ਕਿਸੇ ਸਰਕਾਰੀ ਵਿਭਾਗ ਵਲੋਂ ਛਾਪਾ ਮਾਰਿਆ ਗਿਆ ਪਰ ਬਾਅਦ ਦੁਪਿਹਰ ਤੱਕ ਸਾਰੀ ਸਥਿਤੀ ਸਪਸ਼ਟ ਹੋ ਗਈ।ਮੌਕੇ ਤੇ ਅਤੀ ਭਰੋਸੇਯੋਗ ਸੂਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ 18 ਮਾਰਚ ਨੂੰ ਹਰਿਆਣਾ ਦੇ ਸੋਨੀਪਤ ਜਿਲ੍ਹੇ ਵਿੱਚ ਹੋਈ ਗੈਂਗਵਾਰ ਵਿੱਚ ਇੱਕ ਗੈਂਗਸਟਰ ਦੇ ਪਿਤਾ ਸਮੇਤ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਕਤਲ ਕਾਂਡ ਵਿੱਚ ਹਰਿਆਣਾ ਨਾਲ ਸਬੰਧਤ ਗੈਂਗਸਟਰ ਰਾਮ ਕਰਨ ਦਾ ਹੱਥ ਦਸਿਆ ਜਾ ਰਿਹਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਮ ਕਰਨ ਮਾਇਆ ਗਾਰਡਨ ਸੁਸਾਇਟੀ ਦੇ ਟਾਵਰ ਡੀ—1 ਦੇ ਕਿਸੇ ਫਲੈਟ ਵਿੱਚ ਛੁਪਿਆ ਹੋਇਆ ਹੈ ਜਿਸ ਤੇ ਪੁਲਿਸ ਵਲੋਂ ਰਾਮ ਕਰਨ ਨੂੰ ਕਾਬੂ ਕਰਨ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਸੂਚਨਾ ਮਿਲੀ ਹੈ ਕਿ ਪੁਲਿਸ ਨੂੰ ਸੁਸਾਇਟੀ ਦੇ ਅੰਦਰ ਤੋਂ ਸ਼ੱਕੀ ਫਾਰਚੂਨਰ ਗੱਡੀ ਵੀ ਮਿਲੀ ਹੈ ਜਿਸ ਦਾ ਉਸ ਗੈਂਗ ਨਾਲ ਸਬੰਧ ਹੋ ਸਕਦਾ ਹੈ। ਪੁਲਿਸ ਨੂੰ ਸੁਸਾਇਟੀ ਅੰਦਰ ਖੜ੍ਹੀ ਫਾਰਚੂਨਰ ਗੱਡੀ ਤੋਂ ਆਸ ਹੈ ਕਿ ਉਕਤ ਗੈਂਗ ਦਾ ਕੋਈ ਨਾ ਕੋਈ ਮੈਂਬਰ ਸੁਸਾਇਟੀ ਵਿੱਚ ਛੁਪਿਆ ਹੋ ਸਕਦਾ ਹੈ। ਜਿਸ ਦੀ ਭਾਲ ਵਿੱਚ ਪੁਲਿਸ ਵਲੋਂ ਦੇਰ ਰਾਤ ਵੱਡਾ ਆਪ੍ਰੇਸ਼ਨ ਚਲਾਇਆ ਜਾ ਸਕਦਾ ਹੈ ਜਿਸ ਲਈ ਮੌਕੇ ਤੇ ਹਰਿਣਾ ਪੁਲਿਸ ਦੇ ਹੋਰ ਅਧਿਕਾਰੀ ਵੀ ਪੁੱਜਣੇ ਆਰੰਭ ਹੋ ਗਏ ਹੋਣ ਦਾ ਸਮਾਚਾਰ ਮਿਲ ਰਿਹਾ ਹੈ।ਸੁਸਾਇਟੀ ਵਿੱਚ ਸਾਦੀ ਵਰਦੀ ਵਿੱਚ ਪੁਲਿਸ ਦੀ ਵੱਡੀ ਮੂਵਮੈਂਟ ਹੋਣ ਕਾਰਨ ਸੁਸਾਇਟੀ ਵਾਸੀਆ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ