ਟ੍ਰਾਈਸਿਟੀ

ਮਾਇਆ ਗਾਰਡਨ ਸਿਟੀ ਸੁਸਾਇਟੀ ਵਿੱਚ ਹਰਿਆਣਾ ਪੁਲਿਸ ਦਾ ਸਰਚ ਆਪ੍ਰੇਸ਼ਨ ਜਾਰੀ

ਅਭੀਜੀਤ/ਕੌਮੀ ਮਾਰਗ ਬਿਊਰੋ | March 25, 2021 08:00 PM

 
ਜੀਰਕਪੁਰ -ਹਰਿਆਣਾ ਪੁਲਿਸ ਵਲੋਂ ਕਿਸੇ ਰਾਮ ਕਰਨ ਨਾਮੀ ਗੈਂਗਸਟਰ ਦੀ ਭਾਲ ਵਿੱਚ ਬੀਤੇ ਕਲ ਸਵੇਰੇ 11 ਵਜੇ ਤੋਂ ਜੀਰਕਪੁਰ ਦੀ ਮਾਇਆ ਗਾਰਡਨ ਸਿਟੀ ਸੁਸਾਇਟੀ ਵਿੱਚ ਆਰੰਭ ਕੀਤਾ ਸਰਚ ਆਪ੍ਰੇਸ਼ਨ ਖਬਰ ਲਿਖੇ ਜਾਣ ਤੱਕ ਕਰੀਬ 33 ਘੰਟੇ ਬਾਅਦ ਵੀ ਜਾਰੀ ਹੈ। ਭਾਵੇਂ ਪੁਲਿਸ ਦੇ ਹੱਥ ਹਾਲੇ ਤੱਕ ਕੁਝ ਵੀ ਨਹੀ ਲਗਿਆ ਹੈ ਪਰ ਮੌਕੇ ਤੋਂ ਹਰਿਆਣਾ ਪੁਲਿਸ ਨੂੰ ਇੱਕ ਸ਼ੱਕੀ ਫਾਰਚੂਨਰ ਗੱਡੀ ਮਿਲਣ ਕਾਰਨ ਪੁਲਿਸ ਵਲੋਂ ਹਾਲੇ ਵੀ ਇਹ ਸੁਸਾਇਟੀ ਸ਼ੱਕ ਦੇ ਘੇਰੇ ਤੋਂ ਬਾਹਰ ਨਹੀ ਹੈ। ਫਿਲਹਾਲ ਜੀਰਕਪੁਰ ਪੁਲਿਸ ਨੇ ਫਾਰਚੂਨਰ ਗੱਡੀ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਹਰਿਆਣਾ ਪੁਲਿਸ ਦੇ ਦਰਜਣਾ ਅਧਿਕਾਰੀ ਸਾਦੀ ਵਰਦੀ ਵਿੱਚ ਸੁਸਾਇਟੀ ਵਿੱਚ ਡੇਰਾ ਲਾ ਕੇ ਬੈਠੇ ਹਨ। ਲਗਾਤਾਰ ਦੂਜੇ ਦਿਨ ਪੁਲਿਸ ਵਲੋਂ ਸੁਸਾਇਟੀ ਦੇ ਸਾਰੇ ਗੇਟ ਬੰਦ ਕਰਵਾ ਕੇ ਰੱਖੇ ਹੋਏ ਹਨ ਅਤੇ ਸਿਰਫ ਇੱਕ ਗੇਟ ਤੋਂ ਹੀ ਸਾਰੀ ਆਵਾਜਾਈ ਕੱਢੀ ਜਾ ਰਹੀ ਹੈ।ਹਾਸਲ ਜਾਣਕਾਰੀ ਅਨੁਸਾਰ ਬੀਤੀ 18 ਮਾਰਚ ਨੂੰ ਸੋਨੀਪਤ ਜਿਲ੍ਹੇ ਵਿੱਚ ਵਾਪਰੇ ਕਤਲ ਕਾਂਢ ਵਿੱਚ ਲੋੜੀਂਦੇ ਕਿਸੇ ਰਾਮਕਰਨ ਨਾਮਕ ਗੈਂਗਸਟਰ ਦੇ ਜੀਰਕਪੁਰ ਦੀ ਮਾਇਆ ਗਾਰਡਨ ਸੁਸਾਇਟੀ ਵਿੱਚ ਛੁਪੇ ਹੋਣ ਦੀ ਸੂਚਨਾ ਮਿਲਣ ਤੇ ਹਰਿਆਣਾ ਪੁਲਿਸ ਵਲੋਂ ਬੀਤੇ ਕਲ 11 ਵਜੇ ਤੋਂ ਸੁਸਾਇਟੀ ਦੇ ਟਾਵਰ ਨੰਬਰ ਡੀ—1 ਦੇ ਫਲੈਟ ਨੰਬਰ 601 ਵਿੱਚ ਡੇਰਾ ਲਾਇਆ ਹੋਇਆ ਹੈ। ਪੁਲਿਸ ਵਲੋਂ ਸੁਸਾਇਟੀ ਵਿਚੋਂ ਇੱਕ ਸ਼ੱਕੀ ਫਾਰਚੂਨਰ ਗੱਡੀ ਨੂੰ ਕਾਬੂ ਕਰਕੇ ਜੀਰਕਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਵਲੋਂ ਸੁਸਾਇਟੀ ਵਿੱਚ ਕੰਮ ਕਰਦੇ ਇੱਕ ਇਲੈਕਟ੍ਰੀਸ਼ੀਅਨ ਤੋਂ ਵੀ ਬਰੀਕੀ ਨਾਲ ਪੜਤਾਲ ਕੀਤੀ ਗਈ ਹੈ ਪਤਾ ਲਗਿਆ ਹੈ ਕਿ ਕਿਸੇ ਔਰਤ ਵਲੋਂ ਉਕਤ ਇਲੈਕਟ੍ਰੀਸ਼ੀਅਨ ਦਾ ਫੋਨ ਲੈ ਕੇ ਕਿਸੇ ਸ਼ੱਕੀ ਵਿਅਕਤੀ ਨੂੰ ਫੋਨ ਕੀਤਾ ਸੀ ਪੁਲਿਸ ਵਲੋਂ ਅਪਣੀ ਪੂਰੀ ਤਰਾਂ ਤਸੱਲੀ ਕਰਨ ਤੋਂ ਬਾਅਦ ਉਕਤ ਇਲੈਕਟ੍ਰੀਸ਼ੀਅਨ ਨੂੰ ਛੱਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਵਲੋਂ ਬੀਤੇ ਕਲ ਪੀਰਮੁਛੱਲਾ ਦੀ ਇੱਕ ਹਾਊਸਿੰਗ ਸੁਸਾਇਟੀ ਦੇ ਸੁਪਰਵਾਈਜਰ ਨੂੰ ਵੀ ਜਾਂਚ ਲਈ ਕਾਬੂ ਕੀਤਾ ਸੀ ਪਰ ਉਸ ਵਲੋਂ ਵੀ ਕੋਈ ਤਸੱਲੀਬਖਸ ਜਾਣਕਾਰੀ ਨਾ ਮਿਲ ਸਕਣ ਉਸ ਸੁਪਰਵਾਈਜਰ ਨੂੰ ਵੀ ਅੱਜ ਸਵੇਰੇ ਛੱਡ ਦਿੱਤਾ ਗਿਆ ਹੈ।ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਵੱਡੀ ਗਿਣਤੀ ਵਿੱਚ ਹਰਿਆਣਾ ਪੁਲਿਸ ਦੇ ਮੁਲਾਜਮ ਖੇਤਰ ਦੀਆ ਵੱਖ ਵੱਖ ਸੁਸਾਇਟੀਆਂ ਵਿੱਚ ਹੋ ਰਹੀ ਆਵਾਜਾਈ ਤੇ ਨਿਗਾਹ ਰੱਖ ਕੇ ਬੈਠਣ ਤੋਂ ਇਲਾਵਾ ਉਨ੍ਹਾਂ ਵਲੋਂ ਖੇਤਰ ਦੇ ਢਾਬਿਆਂ ਅਤੇ ਹੋਟਲਾਂ ਤੇ ਵੀ ਨਿਗਾਹ ਰੱਖੀ ਹੋਈ ਹੈ। ਜਿਕਰਯੋਗ ਹੈ ਕਿ ਜੀਰਕਪੁਰ ਖੇਤਰ ਵਿੱਚ ਬਹੁ ਗਿਣਤੀ ਵਿੱਚ ਬਣੀਆਂ ਸੁਸਾਇਟੀਆ ਵਿੱਚ ਵਧੇਰੇ ਗਿਣਤੀ ਵਿੱਚ ਕਿਰਾਏ ਤੇ ਲੋਕ ਰਹਿ ਰਹੇ ਹਨ। ਕਈ ਮਾਮਲੇ ਅਜਿਹੇ ਵੀ ਸਾਹਮਣੇ ਆਏ ਹਨ ਕਿ ਜਿਨ੍ਹਾਂ ਲੋਕਾਂ ਵਲੋਂ ਫਲੈਟ ਕਿਰਾਏ ਤੇ ਲਏ ਹੋਏ ਹਨ ਉਨ੍ਹਾਂ ਦੀ ਥਾ ਤੇ ਕੋਈ ਹੋਰ ਅਣਜਾਣ ਲੋਕ ਇਨ੍ਹਾਂ ਫਲੈਟਾਂ ਵਿੱਚ ਰਹਿ ਰਹੇ ਹਨ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ