ਕਾਤਬਾਂ ਅਤੇ ਸਾਹਿਤ

ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਅੱਜ ਤੜਕੇ ਸਦੀਵੀ ਵਿਛੋੜਾ ਦੇ ਗਏ

ਕੌਮੀ ਮਾਰਗ ਬਿਊਰੋ | March 31, 2021 03:49 PM

ਚੰਡੀਗੜ੍ਹ -ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ 22 ਫਰਵਰੀ, 1931 ਨੂੰ ਜਨਮੇ ਅਤੇ 90 ਸਾਲ ਦੀ ਜੀਵਨ ਯਾਤਰਾ ਪੂਰੀ ਕਰਕੇ ਅੱਜ ਤੜਕੇ ਆਈਵੀਵਾਈ ਹਸਪਤਾਲ, ਮੋਹਾਲੀ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਆਪਣਾ ਪਲੇਠਾ ਕਹਾਣੀ ਸੰਗ੍ਰਹਿ ‘ਜੁਗਨੂੰਆ ਦਾ ਕਬਰਿਸਤਾਨ’ 1981 ਵਿਚ ਸਾਹਿਤ ਜਗਤ ਦੀ ਝੋਲੀ ਪਾਇਆ। ਇਸ ਤੋਂ ਇਲਾਵਾ ਪੰਜ ਕਹਾਣੀ ਸੰਗ੍ਰਹਿ ‘ਇਬਨੇ ਮਰੀਅਮ’, ‘ਉਰਵਾਰ ਪਾਰ’, ‘ਖੱਪਰਾ ਮਹਿਲ’, ਅਟਾਰੀ ਬਾਜ਼ਾਰ’, ‘ਰੱਤ ਦਾ ਕੁੰਗ-ਸੰਨ 1984 ਦਾ ਸੱਚ’, ਦੋ ਜੀਵਨੀਆਂ ‘ਸਾਡੇ ਭਾਪਾ ਜੀ’ ਅਤੇ ‘ਪੱਕੇ ਪੁਰਾਣੇ ਪੁੱਲ’, ਇਕ ਕਾਵਿ ਸੰਗ੍ਰਹਿ ‘ਰਿਮ ਝਿਮ ਆਇਆ ਮੇਘਲਾ’ ਅਤੇ ਪੰਜ ਬਾਲ ਸਾਹਿਤ ਦੀਆਂ ਕਿਤਾਬਾਂ ‘ਰੈੱਡ ਫੀਵਰ ਬਨਾਮ ਲਾਲ ਬੁਖਾਰ’, ‘ਮੋਟੂ ਸੇਠ’, ‘ਨ੍ਹਾਈ ਨ੍ਹਾਈ ਕਰੀਏ’, ‘ਨਿੱਕੇ ਨਿੱਕੇ ਪੈਰ’ ਅਤੇ ‘ਬੱਬੀ ਦੇ ਕਾਰਨਾਮੇ’ ਲਿਖ ਕੇ ਸਾਹਿਤ ਜਗਤ ਦੀ ਝੋਲੀ ਪਾਈਆਂ। ਉਨ੍ਹਾਂ ਦੀ ਸਾਹਿਤਕ ਘਾਲਣਾ ਸਦਕਾ ਹੀ ਭਾਸ਼ਾ ਵਿਭਾਗ, ਪੰਜਾਬ ਨੇ ਕੁਝ ਸਮਾਂ ਪਹਿਲਾਂ ਹੀ ਤਾਰਨ ਗੁਜਰਾਲ ਜੀ ਨੂੰ ‘ਸ਼ਰੋਮਣੀ ਕਵੀ’ ਦਾ ਸਨਮਾਨ ਦੇਣ ਦਾ ਐਲਾਨ ਕੀਤਾ ਸੀ ਪਰ ਅਫ਼ਸੋਸ ਇਨਾਮ ਦੇਣ ਦੀ ਰਸਮ ਤੋਂ ਪਹਿਲਾਂ ਹੀ ਉਹ ਸਦੀਵੀ ਵਿਛੋੜਾ ਦੇ ਗਏ ਹਨ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਬੁਲਿਟਨ ‘ਪੰਜਾਬੀ ਲੇਖਕ’ ਦੇ ਸਹਿ-ਸੰਪਾਦਕ ਅਤੇ ਉਘੇ ਆਲੋਚਕ ਡਾ. ਗੁਰਮੇਲ ਸਿੰਘ ਦੇ ਮਾਤਾ ਅਜਮੇਰ ਕੌਰ ਜੀ ਅੱਜ ਸੁਰਗਵਾਸ ਹੋ ਗਏ ਹਨ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਭਾ ਦੀ ਸਮੁਚੀ ਕਾਰਜਕਾਰਨੀ ਵੱਲੋਂ ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਅਤੇ ਡਾ. ਗੁਰਮੇਲ ਸਿੰਘ ਦੇ ਮਾਤਾ ਅਜਮੇਰ ਕੌਰ ਜੀ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

 

Have something to say? Post your comment

 

ਕਾਤਬਾਂ ਅਤੇ ਸਾਹਿਤ

ਸਮਾਜਿਕ ਸਰੋਕਾਰਾਂ ਨੂੰ ਪ੍ਰਣਾਈ ਹੋਈ ਸ਼ਾਇਰੀ – ‘ਸ਼ੀਸ਼ੇ ਦੇ ਅੱਖਰ’

ਸਚੱ ਦੇ ਪਾਂਧੀ

ਸੁਰਜੀਤ ਪਾਤਰ ਨੇ ਜਤਿਨ ਸਲਵਾਨ ਦਾ ਕਾਵਿ ਸੰਗ੍ਰਹਿ ‘ਫੂੜ੍ਹੀ’ ਕੀਤਾ ਲੋਕ ਅਰਪਣ

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ - ਸੋਨੇ ਦਾ ਤਖਤ ਅਤੇ ਕੋਹੇਨੂਰ ਹੀਰੇ ਨੂੰ ਸਿੱਖ ਆਪਣੇ ਸੁਪਨਿਆਂ ਵਿੱਚ ਰੱਖਣ

ਵੈਰੀਆਂ ਦੇ ਸਿਰ ਲਾਉਣ ਵਾਲੇ ਨਵਾਬ ਕਪੂਰ ਸਿੰਘ ਅਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ

ਮਰਹੂਮ ਲੇਖਕ ਮਨਜੀਤ ਮੀਤ ਨੂੰ ਸਮਰਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ

ਗਿ: ਬਲਬੀਰ ਸਿੰਘ ਚੰਗਿਆੜਾ ਦੀਆਂ ਅਭੁੱਲ ਯਾਦਾਂ ਕਿਤਾਬ ਹੋਈ ਰਲੀਜ਼

ਕਿਤਾਬ ‘ਕਿਸਾਨ ਅੰਦੋਲਨ’ ਦਾ ਲੋਕ ਅਰਪਣ 11 ਅਪ੍ਰੈਲ ਦਿਨ ਐਤਵਾਰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ

ਗਲਪਕਾਰ ਦਰਸ਼ਨ ਧੀਰ ਦਾ ਵਿਛੋੜਾ

ਚੰਨੀ ਵਲੋਂ ਉੱਘੇ ਪੱਤਰਕਾਰ ਅਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ