ਹਰਿਆਣਾ

ਜਥੇਦਾਰ ਦਾਦੂਵਾਲ ਜੀ ਨੇ ਝੀਂਡਾ ਨਲਵੀ ਦੇ ਅਰੋਪਾਂ ਨੂੰ ਸਬੂਤਾਂ ਸਮੇਤ ਨਕਾਰਿਆ

ਕੌਮੀ ਮਾਰਗ ਬਿਊਰੋ | April 01, 2021 07:34 PM

ਚੀਕਾ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਅੱਜ ਲੰਘੇ ਦਿਨ ਜਗਦੀਸ਼ ਸਿੰਘ ਝੀਂਡਾ ਦੀਦਾਰ ਸਿੰਘ ਨਲਵੀ ਵੱਲੋਂ ਲਗਾਏ ਆਰੋਪਾਂ ਨੂੰ ਸਬੂਤਾਂ ਸਮੇਤ ਨਕਾਰਿਆ ਉਨ੍ਹਾਂ ਦੇ ਲਗਾਏ ਝੂਠੇ ਆਰੋਪਾਂ ਤੇ ਹਰ ਇੱਕ ਦੇ ਜਥੇਦਾਰ ਦਾਦੂਵਾਲ ਜੀ ਨੇ ਸਬੂਤ ਮੀਡੀਆ ਨੂੰ ਪੇਸ਼ ਕੀਤੇ ਉਨ੍ਹਾਂ  ਨੇ ਹਰਿਆਣਾ ਵਿਚ ਪਿਛਲੇ 25 ਸਾਲ ਤੋਂ ਰਹਿਣ ਦਾ ਸਬੂਤ ਵੀ ਮੀਡੀਆ ਨੂੰ ਦਿਖਾਇਆ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਰਿਆਣਾ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਗੁਰੂ ਦੀ ਗੋਲਕ ਦੀ ਕੀਤੀ ਲੁੱਟ ਨੂੰ ਦੁਬਾਰਾ ਗੁਰੂ ਕੀ ਗੋਲਕ ਵਿੱਚ ਭਰਵਾ ਕੇ ਉਨ੍ਹਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਸਗੋਂ ਘਪਲਾ ਕਰਨ ਵਾਲੇ ਕੁਰੱਪਟ ਮੈਂਬਰਾਂ ਤੇ ਸਖ਼ਤੀ ਕਰਕੇ ਗੁਰੂ ਕੀ ਗੋਲਕ ਦਾ ਪੈਸਾ ਕਢਵਾਇਆ ਹੈ ਉਨਾਂ ਧਰਮ ਪ੍ਰਚਾਰ ਕੀਤਾ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸੁਚੱਜਾ ਕੀਤਾ ਹੈ ਜਿਸ ਵਾਸਤੇ ਚੰਗੇ ਈਮਾਨਦਾਰ ਮੈਂਬਰ ਉਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਕੁੱਝ ਭ੍ਰਿਸ਼ਟ ਵਿਰੋਧ ਵਿਚ ਲੱਗੇ ਹੋਏ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਿਛਲੇ ਸਾਲ ਦੋ ਵਾਰ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਗਈ ਸੀ ਅਤੇ 2021 ਦੇ ਵਿਚ ਵੀ ਜਲਦੀ ਜਰਨਲ ਹਾਊਸ ਦੀ ਮੀਟਿੰਗ ਬੁਲਾ ਕੇ ਵਿਰੋਧੀਆਂ ਦਾ ਭੁਲੇਖਾ ਦੂਰ ਕਰ ਦਿੱਤਾ ਜਾਵੇਗਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਦੀਦਾਰ ਸਿੰਘ ਨਲਵੀ ਦੀ ਉਮਰ ਵਡੇਰੀ ਹੋਣ ਕਰਕੇ ਉਨਾਂ ਨੂੰ ਪਤਾ ਨਹੀ ਲੱਗਦਾ ਕੇ ਉਹ ਕੀ ਕਹਿ ਰਹੇ ਹਨ ਜਦੋਂ ਕੇ ਹਰਿਆਣਾ ਕਮੇਟੀ ਦੇ ਐਕਟ 2014 ਬਾਰੇ ਉਹ ਨਲਵੀ ਨਾਲੋਂ ਵੱਧ ਜਾਣਦੇ ਹਨ ਸਿਰਫ ਕਮੇਟੀ ਵਿੱਚ ਅਹੁਦਾ ਨਾ ਮਿਲਣ ਕਾਰਣ ਉਹ ਬੇਤੁੱਕੀਆਂ ਗੱਲਾਂ ਕਰ ਰਹੇ ਹਨ ਜਿਨਾਂ ਦਾ ਜਵਾਬ ਦੇਣਾ ਵੀ ਵਾਜ਼ਬ ਨਹੀ ਹੈ ਨਲਵੀ ਨੂੰ ਕਮੇਟੀ ਦੇ ਚੱਲ ਰਹੇ ਵਧੀਆ ਕੰਮ ਕਾਜ ਵਿੱਚ ਰੁਕਾਵਟ ਪਾਉਣ ਦੀ ਬਿਰਤੀ ਤਿਆਗ ਕੇ ਪਾਠ ਪੂਜਾ ਕਰਕੇ ਰਹਿੰਦੀ ਜਿੰਦਗੀ ਸਵਾਰਨੀ ਚਾਹੀਦੀ ਹੈ ਇੱਕ ਹਜ਼ਾਰ ਪੁਲੀਸ ਮੁਲਾਜ਼ਮ ਲੈ ਕੇ ਝਿਊਰਹੇੜੀ ਗੁਰਦੁਆਰੇ ਜਾਣ ਤੇ ਨਲਵੀ ਦੇ ਬਿਆਨ ਤੇ ਜਥੇਦਾਰ ਦਾਦੂਵਾਲ ਨੇ ਚੁਸਕੀ ਲੈਂਦਿਆਂ ਕਿਹਾ ਕਿ ਇਕ ਹਜ਼ਾਰ ਪੁਲੀਸ ਮੁਲਾਜ਼ਮ ਤਾਂ ਸੀਐੱਮ ਪੀਐਮ ਦੇ ਨਾਲ ਵੀ ਨਹੀਂ ਹੁੰਦਾ ਦਾਦੂਵਾਲ ਦੇ ਨਾਲ ਇੱਕ ਹਜ਼ਾਰ ਪੁਲੀਸ ਮੁਲਾਜ਼ਮਾਂ ਦਾ ਜਾਣਾ ਝੂਠ ਦਾ ਪੁਲੰਦਾ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਜਾਅਲੀ ਜਨਰਲ ਹਾਊਸ ਦੀ ਮੀਟਿੰਗ ਸੱਦ ਕੇ ਬੇਵਿਸ਼ਵਾਸੀ ਦਾ ਮਤਾ ਲਿਆਉਣ ਦਾ ਦਾਅਵਾ ਕਰਨ ਵਾਲੇ 15 ਮੈਂਬਰਾਂ ਦੀ ਹਾਜ਼ਰੀ ਤੇ ਹੀ ਲੁੜਕ ਗਏ ਜਿਨ੍ਹਾਂ ਵਿੱਚ ਕੁਝ ਮੈਂਬਰ ਆਪਣੀ ਮੈਂਬਰਸ਼ਿਪ ਵੀ ਗਵਾ ਚੁੱਕੇ ਹਨਜਥੇਦਾਰ ਦਾਦੂਵਾਲ ਜਿਨ ਨੇ ਪੁੱਜੇ ਪੰਦਰਾਂ ਮੈਂਬਰਾਂ ਦੇ ਨਾਮ ਵੀ ਮੀਡੀਆ ਨੂੰ ਪੇਸ਼ ਕੀਤੇ ਅਤੇ ਚੈਲੰਜ ਕੀਤਾ ਕਿ ਇਸ ਤੋਂ ਵੱਧ ਪੁੱਜੇ ਇੱਕ ਵੀ ਮੈਂਬਰ ਦਾ ਨਾਮ ਵਿਰੋਧੀ ਪੇਸ਼ ਕਰਨ ਪੇਪਰਾਂ ਦੇ ਵਿੱਚ ਹਾਜ਼ਰ ਹੋਣ ਵਾਲੇ ਮੈਂਬਰਾਂ ਦਾ ਦਾਅਵਾ ਵੀ ਜਾਅਲੀ ਨਿਕਲਿਆ ਕਿਉਂਕਿ ਸਤਪਾਲ ਸਿੰਘ ਪਿਹੋਵਾ ਅਤੇ ਹਰਚਰਨ ਸਿੰਘ ਰਠੌੜ ਸਮੇਤ ਕਈ ਮੈਂਬਰਾਂ ਨੇ ਵਿਰੋਧ ਕਰ ਦਿੱਤਾ ਹੈ ਕਿ ਸਾਡਾ ਨਾਂ ਬਿਨਾਂ ਹਾਜ਼ਰੀ ਤੋਂ ਅਖ਼ਬਾਰਾਂ ਵਿੱਚ ਛਾਪਿਆ ਗਿਆ ਹੈ ਜੋ ਗਲਤ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਕੁਰੱਪਟ ਲੋਕਾਂ ਤੇ ਹੋਰ ਸ਼ਿਕੰਜਾ ਕੱਸਿਆ ਜਾਏਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਪਿਛਲੇ ਸਮੇਂ ਦੌਰਾਨ ਗੁਰੂ ਕੀ ਗੋਲਕ ਦੀ ਕੀਤੀ ਲੁੱਟ ਗੁਰੂ ਕੇ ਖ਼ਜ਼ਾਨੇ ਵਿੱਚ ਭਰਵਾਈ ਜਾਏਗੀ ਜਿਸ ਲਈ ਕਿਸੇ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਜਥੇਦਾਰ ਦਾਦੂਵਾਲ ਨੇ ਵੱਡੇ ਦਿਲ ਦਾ ਪ੍ਰਗਟਾਵਾ ਕਰਦਿਆਂ ਵਿਰੋਧੀ ਮੈਂਬਰਾਂ ਨੂੰ ਵੀ ਗੁਰੂ ਘਰਾਂ ਦੇ ਪ੍ਰਬੰਧ ਅਤੇ ਧਰਮ ਪ੍ਰਚਾਰ ਕਰਨ ਲਈ ਹਰਿਆਣਾ ਕਮੇਟੀ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਕੇ ਇਮਾਨਦਾਰੀ ਨਾਲ ਗੁਰੂ ਨੂੰ ਸਮਰਪਿਤ ਹੋਕੇ ਚੱਲੋ ਤਾਂ ਜੋ ਵਧੀਆ ਮਿਸਾਲ ਪੇਸ਼ ਕੀਤੀ ਜਾ ਸਕੇ ਅੱਜ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੇ ਨਾਲ ਅੰਤ੍ਰਿੰਗ ਮੈਂਬਰ ਸਤਪਾਲ ਸਿੰਘ ਪੇਹਵਾ ਭਾਈ ਮੱਖਣ ਸਿੰਘ ਭਾਈ ਗੁਰਸੇਵਕ ਸਿੰਘ ਰੰਗੀਲਾ ਭਾਈ ਰਣਧੀਰ ਸਿੰਘ ਭਾਈ ਸੁਖਪਾਲ ਸਿੰਘ ਭਾਈ ਜਗਰੂਪ ਸਿੰਘ ਵੀ ਹਾਜ਼ਰ ਸਨ

Have something to say? Post your comment

 

ਹਰਿਆਣਾ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ