ਹਰਿਆਣਾ

ਹਰਿਆਣਾ ਸੂਬੇ ਵਿਚ ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਪੂਰੇ -ਮੁੱਖ ਮੰਤਰੀ ਸ੍ਰੀ ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ | April 04, 2021 07:17 PM

ਚੰਡੀਗੜ੍ਹ,  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕਣਕ ਦੀ ਖਰੀਦ ਦੇ ਲਈ ਸਾਰੇ ਪ੍ਰਬੰਧ ਪੂਰੇ ਹਨ,  ਕਿਸੇ ਵੀ ਮੰਡੀ ਵਿਚ ਹੁਣ ਭੀੜ ਨਹੀਂ ਹੈ,  ਮੌਸਮ ਵਿਚ ਨਮੀ ਹੋਣ ਦੇ ਕਾਰਨ ਫਸਲ ਦੱਸ ਦਿਨ ਦੇਰੀ ਤੋਂ ਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਕਣਕ ਲਿਆਉਣ ਲਈ ਸਾਰਿਆਂ ਦਾ ਪੋਰਟਲ 'ਤੇ ਰਜਿਸਟ੍ਰੇਸ਼ਣ  ਕੀਤਾ ਗਿਆ ਹੈ,  ਪਰ ਜਿਨ੍ਹਾਂ ਕਿਸਾਨਾਂ ਦੀ ਫਸਲ ਅਗੇਤੀ ਹੈ,  ਉਨ੍ਹਾਂ ਦੀ ਫਸਲ ਵੀ ਬਗੈਰ ਸ਼ੈਡਯੂਲਡ ਖਰੀਦੀ ਜਾਵੇਗੀ ਅਤੇ ਕਿਸਾਨਾਂ ਦੇ ਅਨੁਸਾਰ ਹੀ ਅੱਗੇ ਸ਼ੈਡਯੁਲ ਬਣਾਇਆ ਜਾਵੇਗਾ।

            ਮੁੱਖ ਮੰਤਰੀ ਅੱਜ ਕਰਨਾਲ ਦੇ ਪੀਡਬਲਿਯੂਡੀ ਰੇਸਟ ਹਾਊਸ ਵਿਚ ਮੀਡੀਆ ਕਰਮਚਾਰੀਆਂ ਨਾਲ ਗਲਬਾਤ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਫਸਲ ਵਿਚ ਨਮੀ ਹੋਣ ਦੇ ਕਾਰਣ ਹੁਣੀ ਮੰਡੀਆਂ ਵਿਚ ਕਣਕ ਦੀ ਆਮਦ ਹੌਲੀ ਹੈ,  ਪਰ ਕਣਕ ਖਰੀਦ ਦਾ ਕਾਰਜ ਸਰਕਾਰ ਵੱਲੋਂ 1 ਅਪ੍ਰੈਲ ਨੇ ਹੀ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਨੂੰ ਸ਼ੁਰੂ ਦੇ ਇਕ-ਦੋ ਦਿਨਾਂ ਵਿਚ ਮੁਸ਼ਕਲ ਆਉਂਦੀਆਂ ਹਨ। ਇਸ ਦੇ ਲਈ ਕਰਨਾਲ ਦੀ ਮੰਡੀ ਵਿਚ ਕਿਸਾਨਾਂ ਦੀ ਅਗੇਤੀ ਫਸਲ ਦੀ ਕਣਕ ਖਰੀਦ ਦੇ ਲਈ ਮੁਸ਼ਕਲ ਸੀ,  ਉਨ੍ਹਾਂ ਦਾ ਸ਼ੈਡਯੂਲ ਦੇ ਅਨੁਸਾਰ ਖਰੀਦ ਦਾ ਸਮੇਂ ਨਹੀਂ ਸੀ,  ਜਿਸ ਨੂੰ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨਾਲ ਮਿਲ ਕੇ ਹੱਲ ਕਰ ਦਿੱਤਾ ਹੈ। ਹੁਣ ਕਿਸਾਨਾਂ ਦੀ ਸਹੂਲਤ ਦੇ ਅਨੂਸਾਰ ਹੀ ਕਣਕ ਖਰੀਦ ਦਾ ਸ਼ੈਡਯੁੂਲ ਬਣਾਇਆ ਜਾਵੇਗਾ। ਕਿਸਾਨਾਂ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ,  ਉਨ੍ਹਾਂ ਦੀ ਫਸਲ ਦਾ ਇਕ-ਇਕ ਦਾਨਾ ਖਰੀਦਿਆ ਜਾਵੇਗਾ।

ਬਾਕਸ-ਮੁੱਖ ਮੰਤਰੀ ਨੇ ਆਵੰਲੀ ਪਿੰਡ ਦੇ ਲੋਕਾਂ ਨੂੰ ਖੁਲਾ ਪੱਤਰ ਲਿਖ ਕੇ ਸਮਾਜਿਕ ਮਿੱਤਰ ਭਾਵ ਬਣਾਏ ਰੱਖਣ ਦੀ ਅਪੀਲ ਕੀਤੀ,  ਸਮਾਜਿਕ ਮੱਦਿਆਂ 'ਤੇ ਰਾਜਨੀਤੀ ਕਰਨ ਵਾਲਿਆਂ ਨੂੰ ਸੀਐਮ ਨੇ ਦਿੱਤੀ ਨਸੀਹਤ

            ਮੁੱਖ ਮੰਤਰੀ ਨੇ ਪੱਤਰਕਾਰਾਂ ਦੇ ਸੁਆਲ ਦਾ ਜਵਾਬ ਵਿਚ ਕਿਹਾ ਕਿ ਉਨ੍ਹਾਂ ਨੇ ਆਵੰਲੀ ਪਿੰਡ ਦੇ ਦੌਰੇ ਨੂੰ ਲੈ ਕੇ ਪਿੰਡ ਦੇ ਲੋਕਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਕੁੁੱਝ ਲੋਕ ਰਾਜਨੀਤੀ ਕਰ ਰਹੇ ਹਨ,  ਜਦੋਂ ਕਿ ਅਸੀਂੰ ਆਪਣਾ ਭਾਈਚਾਰਾ ਖਰਾਬ ਨਹੀਂ ਕਰਨਾ ਚਾਹੁੰਦੇ। ਲੋਕ ਵੀ ਉਨ੍ਹਾਂ ਨੂੰ ਸਮਝਾ ਰਹੇ ਹਨ। ਮੁੱਖ ਮੰਤਰੀ ਨੇ ਅਜਿਹੇ ਰਾਜਨੀਤਿਕ ਲੋਕਾਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਅਜਿਹੇ ਸਮੇਂ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਇਸ ਤਰ੍ਹਾ ਨਾਲ ਆਉਣ ਵਾਲੇ ਸਮੇਂ ਵਿਚ ਨਤੀਜੇ ਸਹੀ ਨਹੀਂ ਹੋਣਗੇ।

ਬਾਕਸ-ੁਮੁੱਖ ਮੰਤਰੀ ਨੇ ਕੋਰੋਨਾ ਮਹਾਮਾਰੀ ਤੋਂ ਬਚਾਅ ਦੇ ਲਈ ਸਾਰਿਆਂ ਨੂੰ ਕੀਤੀ ਅਪੀਲ

            ਮੁੱਖ ਮੰਤਰੀ ਨੇ ਮੀਡੀਆ ਰਾਹੀਂ ਕਿਹਾ ਕਿ ਸਾਨੂੰ ਕੋਰੋਨਾ ਤੋਂ ਬਚਾਅ ਦੇ ਢੰਗ ਨੂੰ ਅਪਣਾਉਨਾ ਚਾਹੀਦਾ ਹੈ। ਸੂਬੇ ਵਿਚ ਕੋਰੋਨਾ ਦੀ ਤੀਜੀ ਲਹਿਰ ਚੱਲ ਰਹੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਹਰ ਨਾਗਰਿਕ ਨੂੰ ਮਾਸਕ ਤੇ ਸੈਨੇਟਾਈਜਰ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਦੋ ਇੰਚ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਬਾਕਸ-ਕਰਨਾਲ ਸ਼ਹਿਰ ਵਿਚ ਭੀੜਭਾੜ  ਤੋਂ ਨਿਜਾਤ ਦਵਾਉਣ ਦੇ ਲਈ ਨਵੀਂ ਵਿਵਸਥਾ ਨੂੰ ਕੀਤਾ ਲਾਗੂ

            ਸਮਾਰਟ ਸਿਟੀ ਦੇ ਤਹਿਤ ਕਰਨਾਲ ਦੇ ਬਾਜਾਰਾਂ ਵਿਚ ਦੋਪਹਿਆ ਵਾਹਨ ਦੀ ਪਾਬੰਦੀ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਬਾਜਾਰ ਵਿਚ ਭੀੜਭਾੜ ਘੱਟ ਕਰਨ ਦੇ ਲਈ ਵਿਵਸਥਾ ਬਣਾਉਣੀ ਪੈਂਦੀ ਹੈ। ਪ੍ਰਸਾਸ਼ਨ ਨੇ ਵਰਤੋ ਵਜੋ ਅਜਿਹਾ ਕੀਤਾ ਹੈ। ਜੇਕਰ ਇਹ ਸਾਰਿਆਂ ਦੇ ਸਹਿਯੋਗ ਨਾਲ ਸਫਲ ਹੁੰਦਾ ਹੈ ਤਾਂ ਇਸ ਦੇ ਬਿਹਤਰ ਨਤੀਜੇ ਹੋਣਗੇ ਅਤੇ ਸਾਰਿਆਂ ਨੂੰ ਇਸ ਵਿਚ ਪ੍ਰਸਾਸ਼ਨ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਬਾਕਸ-ਛਤੀਸਗੜ੍ਹ ਵਿਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ 'ਤੇ ਕੀਤਾ ਦੁਖ ਪ੍ਰਗਟ

            ਮੁੱਖ ਮੰਤਰੀ ਨੇ ਛਤੀਸਗੜ੍ਹ ਵਿਚ ਸ਼ਹੀਦ ਹੋਏ ਜਵਾਨਾਂ ਦੀ ਸ਼ਹਾਦਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਲਤ। ਕਿੀਹ ਕਿ ਛਤੀਸਗੜ੍ਹ ਵਿਖ ਨਕਸਲਵਾਦ ਦੇ ਕਾਰਣ ਅਜਿਹਾ ਹੋ ਰਿਹਾ ਹੈ। ਅਜਿਹੀ ਘਟਨਾ ਦੁੁਖਦਾਈ ਹੁੰਦੀ ਹੈ। ਇਹ ਅਜਿਹੀ ਘਟਨਾਵਾਂ ਦੀ ਨਿੰਦਾ ਕਰਦੇ ਹਨ।

ਬਾਕਸ-ਮੁੱਖ ਮੰਤਰੀ ਨੇ ਸਮਾਰਟ ਕਰਸਿਵ ਵਰਕਸ਼ੀਟ ਬੁੱਕ ਦੀ ਕੀਤੀ ਘੁੰਡ ਚੁਕਾਈ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਪੀਡਬਲਿਯੂਡੀ ਰੇਸਟ ਹਾਉਸ ਵਿਚ ਸਮਾਰਟ ਕਰਨਾਲ ਦੇ ਸਮਾਰਟ ਬੱਚਿਆਂ ਦੇ ਸੁੰਦਰ ਲੇਖਨ ਦੇ ਲਈ ਸਮਾਰਟ ਕਰਸਿਵ ਵਰਕਸ਼ੀਟ ਬੁੱਕ ਦੀ ਘੁੱਡ ਚੁਕਾਈ ਕੀਤੀ। ਬੱਚਿਆਂ ਦੀ ਲਿਖਾਈ ਨੂੰ ਸੁੰਦਰ ਬਨਾਉਣ ਦੇ ਲਈ ਇਹ ਵਿਸ਼ੇਸ਼ ਕਿਤਾਾਬ ਕਰਨਾਲ ਦੀ ਸਮਾਜਿਕ ਸੰਸਥਾ ਸਤਆ ਫਾਊਂਡੇਸ਼ਨ ਵੱਲੋਂ ਤਿਆਰ ਕਰਵਾਈ ਗਈ ਹੈ। ਮੁੱਖ ਮੰਤਰੀ ਨੇ ਸੰਸਥਾਂ ਦੇ ਪ੍ਰਧਾਲ ਸੰਦੀਪ ਨੈਨ ਤੇ ਉੱਪ ਪ੍ਰਧਾਨ ਨਵੀਨ ਵਰਮਾ ਨੂੰ ਇਸ ਨੇਕ ਕਾਰਜ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੰਸਥਾ ਦੇ ਪ੍ਰਧਾਨ ਸੰਦੀਪ ਨੈਨ ਨੇ ਮੁੱਖ ਮੰੰਤਰੀ ਨੂੰ ਦਸਿਆ ਕਿ ਸੰਸਥਾ ਤੀਜੀ ਤੋਂ ਅੱਠਵੀਂ ਤਕ ਪੜਨ ਵਾਲੇ ਗਰੀਬ ਬੱਚਿਆਂ ਨੂੰ ਕਰਸਿਵ ਰਾਈਟਿੰਗ ਦਾ ਫਰੀ ਕੋਰਸ ਕਰਵਾਏਗੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਜਾਣੁੰ ਕਰਵਾਇਆ ਕਿ ਸਾਡੀ ਸੰਸਥਾ ਚਿੜੀਆਂ ਅਤੇ ਜਲ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹਨ,  ਇਸ ਦੇ ਲਈ ਸੰਸਥਾ ਨੇ ਕਰਨਾਲ ਦੀ ਵੱਖ-ਵੱਖ ਕਾਲੋਨੀਆਂ ਵਿਚ ਲਕੜੀ ਦੇ ਘੌਸਲਿਆਂ ਦੀ ਵਿਵਸਥਾ ਵੀ ਕੀਤੀ ਹੈ,  ਜਿਸ ਦੇ ਫਲਸਰੂਪ ਹਜਾਰਾਂ ਚਿੜੀਆਂ ਕਰਨਾਲ ਦੀ ਕੁਦਰਤੀ ਵਿਚ ਚਹਿ-ਚਹਾਉਣ ਲੱਗੀਆਂ ਹਨ।

 

Have something to say? Post your comment

ਹਰਿਆਣਾ

ਹਰਿਆਣਾ ਪੁਲਿਸ ਨੇ ਜਬਰ ਜਿਨਾਹ, ਪੋਸਕੋ, ਹੱਤਿਆ ਵਿਚ 30 ਤੋਂ ਵੱਧ ਅਪਰਾਧੀਆਂ ਨੂੰ ਦਿਵਾਈ ਸਖਤ ਸਜ਼ਾ

ਹਰਿਆਣਾ ਸਰਕਾਰ ਨੇ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਕੀਤੇ ਦਿਸ਼ਾ ਨਿਰਦੇਸ਼ ਜਾਰੀ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਧਮਧਾਨ ਸਾਹਿਬ (ਹਰਿਆਣਾ) ਤੋਂ ਅਗਲੇ ਪੜਾਅ ਲਈ ਰਵਾਨਾ

ਜਥੇਦਾਰ ਦਾਦੂਵਾਲ ਜੀ ਨੇ ਝੀਂਡਾ ਨਲਵੀ ਦੇ ਅਰੋਪਾਂ ਨੂੰ ਸਬੂਤਾਂ ਸਮੇਤ ਨਕਾਰਿਆ

ਪਲਵਲ ਤੋਂ ਸੋਨੀਪਤ ਤਕ ਹਰਿਆਣਾ ਆਰਬਿਟ ਰੇਲ ਕਾਰੀਡੋਰ ਦੇ ਨਿਰਮਾਣ ਦਾ ਕਾਰਜ ਅਲਾਟਮੈਂਟ ਲਈ ਸਮਝੌਤਾ

ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤਾ ਵੱਡਾ ਐਲਾਨ

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਡੀ.ਜੀ.ਪੀਜ਼ ਦੁਆਰਾ ਖੇਤਰ ਦੇ ਗੈਂਗਸਟਰਾਂ ਖ਼ਿਲਾਫ਼ ਸਾਂਝੀ ਰਣਨੀਤੀ

ਦੇਸ਼ ਦੀ ਆਜਾਦੀ ਲਈ ਫਾਂਸੀ ਨੂੰ ਗੱਲ ਲਗਾਉਣ ਵਾਲੇ ਵੀਰ ਸ਼ਹੀਦਾਂ ਦੇ ਸਦਾ ਰਿਣੀ ਰਹਾਂਗੇ - ਮੁੱਖ ਮੰਤਰੀ ਹਰਿਆਣਾ

ਹਰਿਆਣਾ ਦੇ ਕਿਸਾਨ ਹੁਣ 15 ਮਾਰਚ ਤਕ ਅਪਲੋਡ ਕਰਵਾ ਸਕਦੇ ਹਨ ਖੇਤੀਬਾੜੀ ਯੰਤਰਾਂ ਦੇ ਬਿੱਲ

ਖੱਟੜ ਸਰਕਾਰ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਫੇਲ, ਸਰਕਾਰ ਪਾਸ