ਨੈਸ਼ਨਲ

ਸਰਨਾ ਦਲ ਅਤੇ ਭਾਈ ਰਣਜੀਤ ਸਿੰਘ ਦਾ ਹੋਇਆ ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਗੱਠਜੋੜ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | April 05, 2021 07:52 PM


ਨਵੀਂ ਦਿੱਲੀ,  
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪੰਥ ਵਿਰੋਧੀ ਅਤੇ ਭ੍ਰਿਸ਼ਟਾਚਾਰ ਨਾਲ ਨੱਕੋ ਨੱਕ ਡੁੱਬੀ ਬਾਦਲਾਂ ਦਿ ਭ੍ਰਿਸ਼ਟ ਜੁੰਡਲੀ ਨੂੰ ਖਤਮ ਕਰਨ ਦੇ ਸਾਂਝੇ ਟੀਚੇ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਿੱਖ ਧਾਰਮਿਕ ਪ੍ਰਸ਼ਾਸਨ ਨਾਲ ਅਗਾਮੀ ਚੋਣਾਂ ਲਈ ਗੱਠਜੋੜ ਬਣਾਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਅਤੇ ਭਾਈ ਰਣਜੀਤ ਸਿੰਘ ਨੇ ਸੋਮਵਾਰ ਨੂੰ ਅੱਜ ਨਵੀਂ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਸਾਂਝੀ ਕਾਨਫਰੰਸ ਦੌਰਾਨ ਅੱਠ ਸੀਟਾਂ ਲਈ ਆਪਣੇ ਗਠਜੋੜ ਦਾ ਐਲਾਨ ਕੀਤਾ
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਹਮਾਇਤ ਪ੍ਰਾਪਤ ਧਾਰਮਿਕ ਪਾਰਟੀ ਸ਼੍ਰੋਮਣੀ ਪੰਥਕ ਲਹਿਰ ਆਪਣੇ ਗੱਠਜੋੜ ਦੇ ਹਿੱਸੇ ਵਜੋਂ ਮੌਜੂਦਾ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ 46 ਵਾਰਡਾਂ ਵਿੱਚੋਂ ਉਨ੍ਹਾਂ ਅੱਠਾਂ ਤੇ ਆਪਣੇ ਸਾਂਝੇ ਉਮੀਦਵਾਰ ਖੜੇ ਕਰਨਗੇ।

ਇਨ੍ਹਾਂ ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਪੰਥਕ ਅਕਾਲੀ ਲਹਿਰ ਦੇ ਉਮੀਦਵਾਰਾਂ ਨੂੰ ਪੂਰਨ ਤੌਰ ਤੇ ਸਮਰਥਨ ਕਰੇਗਾ “
ਭਾਈ ਰਣਜੀਤ ਸਿੰਘ ਅਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸਾਡੇ ਉਦੇਸ਼ ਬਾਦਲਾਂ ਦੀ ਭ੍ਰਿਸ਼ਟਾਚਾਰ ਨਾਲ ਨੱਕੋ ਨੱਕ ਡੁੱਬੀ ਜੁੰਡਲੀ ਨੂੰ ਦਿੱਲੀ ਕਮੇਟੀ ਤੋਂ ਹਟਾਉਣਾ ਹੈ
ਉਨ੍ਹਾਂ ਆਖਿਆ ਕਿ ਦਿੱਲੀ ਦੀ ਸੰਗਤ ਨੇ ਹੁਣ ਇਹ ਪ੍ਰਣ ਕਰ ਲਿਆ ਹੈ ਕਿ ਉਹਨਾਂ ਤਾਕਤਾਂ ਨੂੰ ਉਖਾੜ ਕੇ ਸੁੱਟ ਦਿੱਤਾ ਜਾਵੇ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਸਿੱਖ ਕੌਮ ਅਤੇ ਪੰਥ ਨਾਲ ਧੋਖਾ ਕੀਤਾ ਹੈ ਗੁਰੂ ਦੀ ਗੋਲਕ ਦੀ ਲੁੱਟ ਕੀਤੀ ਅਤੇ ਆਪਣੇ ਰਾਜਸੀ ਅਤੇ ਨਿਜੀ ਹਿਤਾਂ ਖ਼ਾਤਰ ਗੁਰੂ ਗੁਰੂ ਦੀ ਗੋਲਕ ਦਾ ਪੈਸਾ ਆਪਣੇ ਨਿੱਜੀ ਹਿੱਤਾ ਲਈ ਅਤੇ ਆਪਣੀਆਂ ਜੇਬਾਂ ਭਰਨ ਅਤੇ ਐਸ਼ੋ ਇਸ਼ਰਤ ਲਈ ਵਰਤੋਂ ਕੀਤੀ
ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਆਖਿਆ ਕਿ ਦੁੱਖ ਦੀ ਗੱਲ ਹੈ ਇਸ ਭ੍ਰਿਸ਼ਟ ਬਾਦਲ ਜੁੰਡਲੀ ਨੇ ਸਿੱਖ ਸੰਗਤ ਅਤੇ ਧਾਰਮਿਕ ਕੰਮਾਂ ਵਿੱਚ ਕਦੇ ਕੋਈ ਦਿਲਚਸਪੀ ਨਹੀਂ ਦਿਖਾਈ
ਭਾਈ ਰਣਜੀਤ ਸਿੰਘ ਅਤੇ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਦੁੱਖ ਦੀ ਗੱਲ ਹੈ ਇਹ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਨਾਮ ਤੇ ਬਣਾਏ ਗਏ ਪ੍ਰਸਿੱਧ ਸਿੱਖ ਵਿਦਿਅਕ ਸੰਸਥਾਵਾਂ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਾਡਾ ਮਕਸਦ ਨਿਰੋਲ ਸੇਵਾ ਗੁਰਮਤਿ , ਗੁਰਬਾਣੀ ਦਾ ਪ੍ਰਚਾਰ ਪ੍ਰਸਾਰ , ਸਿੱਖਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਅਤੇ ਸਿੱਖਾਂ ਦੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਦਾ ਮਕਸਦ ਹੈ ਅਤੇ ਉਹ ਪ੍ਰਣ ਕਰਦੇ ਹਨ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਤੇ ਬਣੀਆਂ ਵਿੱਦਿਅਕ ਸੰਸਥਾਵਾਂ ਅਤੇ ਸਕੂਲਾਂ ਵਿੱਚ ਅੰਤਰਰਾਸ਼ਟਰੀ ਪੱਧਰ ਦਾ ਵਿੱਦਿਅਕ ਮਾਹੌਲ ਅਤੇ ਸਿਲੇਬਸ ਲਾਗੂ ਕਰਵਾਉਣ ਲਈ , ਇਨ੍ਹਾਂ ਵਿੱਦਿਅਕ ਅਦਾਰਿਆਂ ਦੀ ਪਿਛਲੀ ਸ਼ਾਨ ਮੁੜ ਬਹਾਲ ਕਰਕੇ ਸਥਾਪਿਤ ਕਰਵਾਉਣਗੇ
ਸ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਵਿੱਦਿਆ ਦੇ ਪੱਧਰ ਨੂੰ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਅਤੇ ਨਵੀਨਤਮ ਕਿਸਮ ਦੇ ਕਿੱਤਾਮੁਖੀ ਕੋਰਸ ਸ਼ੁਰੂ ਕਰਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਅਜਿਹਾ ਸਵੱਛ ਅਤੇ ਸਾਫ਼ ਸੁਥਰਾ ਵਾਤਾਵਰਣ ਦੇ ਅਨੁਕੂਲ ਵਾਲਾ ਮਾਹੌਲ ਬਣਾਇਆ ਜਾਵੇਗਾ ਕਿ ਸੰਗਤ ਵਿਚ ਇਹ ਉਤਸ਼ਾਹ ਬਣੇ ਉਨ੍ਹਾਂ ਦੇ ਬੱਚੇ ਅਜਿਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਪੜ੍ਹਾਈ ਕਰਨ ਤਾਂ ਜੋ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਰੁਜ਼ਗਾਰ ਦੇ ਵੱਡੇ ਮੌਕੇ ਮੁਹੱਈਆ ਹੋ ਸਕਣ
ਉਨ੍ਹਾਂ ਆਖਿਆ ਕਿ ਇਸ ਸਬੰਧੀ ਅਸੀਂ ਪੂਰਾ ਖਾਕਾ ਅਸੀਂ ਤਿਆਰ ਕਰ ਲਿਆ ਹੈ
ਅਤੇ ਦਿੱਲੀ ਦੀ ਸੰਗਤ ਵੱਲੋਂ ਦਿੱਤੀ ਗਈ ਸੇਵਾ ਤੋਂ ਬਾਅਦ ਇਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ
ਸਰਦਾਰ ਸਰਨਾ ਅਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਿੱਲੀ ਅਤੇ ਪੰਥਕ ਲਹਿਰ ਡੀਐਸਜੀਐਮਸੀ ਨੂੰ ਬਾਦਲਾਂ ਦੇ ਸਭ ਤੋਂ ਭ੍ਰਿਸ਼ਟ ਅਤੇ ਅਯੋਗ ਪ੍ਰਬੰਧ ਤੋਂ ਮੁਕਤ ਕਰਵਾਉਣ ਲਈ ਦਿੱਲੀ ਦੀ ਸਿੱਖ ਸੰਗਤ ਦੇ ਸਹਿਯੋਗ ਸਦਕਾ ਹਰ ਤਰ੍ਹਾਂ ਨਾਲ ਹਾਜ਼ਰ ਰਹੇਗੀ

 

Have something to say? Post your comment

ਨੈਸ਼ਨਲ

ਲੋਕ ਹਿੱਤ ਮਿਸ਼ਨ ਦੇ ਦਿੱਲੀ ਕੈਂਪ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ

ਰੁਝਾਵੇ ਭਰਪੂਰ ਹਾੜੀ ਸੀਜ਼ਨ ਦੌਰਾਨ ਮੁਲਾਜ਼ਮ ਜਥੇਬੰਦੀਆਂ ਪਾਉਣਗੀਆਂ ਦਿਲੀ ਮੋਰਚੇ 'ਚ ਭਰਵਾਂ ਸਹਿਯੋਗ

ਪੰਜਾਬ 'ਚ ਕਿਸਾਨੀ-ਧਰਨੇ 194ਵੇਂ ਦਿਨ ਵੀ ਰਹੇ ਜਾਰੀ ,ਮੁਲਾਜ਼ਮਾਂ ਦੇ ਜਥੇ ਟੀਕਰੀ ਅਤੇ ਸਿੰਘੂ ਕਿਸਾਨ ਮੋਰਚੇ ਲਈ ਰਵਾਨਾ

ਜਥੇਦਾਰ ਰਣਜੀਤ ਸਿੰਘ ਵੱਲੋਂ ਦਿੱਲੀ ਦੀਆਂ ਸੰਗਤਾਂ ਨੂੰ ਬਾਦਲ ਦਲ ਅਤੇ ਸਰਸੇ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਅਪੀਲ

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਮਜਨੂੰ ਕਾ ਟਿੱਲਾ (ਦਿੱਲੀ) ਤੋਂ ਅਗਲੇ ਪੜਾਅ ਲਈ ਰਵਾਨਾ

ਮੋਦੀ ਸਾਹਿਬ ਪਹਿਲਾਂ ਆਪ ਗੁੜ ਖਾਣਾ ਛੱਡੋ ਫੇਰ ਦੂਜਿਆਂ ਨੂੰ ਨਸੀਹਤ ਦਿਓ

ਕੇਂਦਰ ਸਰਕਾਰ ਵੱਲੋਂ ਸਿੱਧੀ ਅਦਾਇਗੀ ਸਬੰਧੀ ਪੰਜਾਬ ਸਰਕਾਰ ਦੀ ਮੰਗ ਰੱਦ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਤੇ ਸ਼ਹਾਦਤ ਨੂੰ ਸਮਰਪਿਤ ਦਿੱਲੀ ’ਚ ਵਿਸ਼ਵ ਪੱਧਰੀ ਮਿਊਜ਼ੀਅਮ ਬਣਾਇਆ ਜਾਵੇ : ਸੁਖਬੀਰ ਸਿੰਘ ਬਾਦਲ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦਿਹਾੜੇ `ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਕੇਂਦਰ ਆਪਣਾ ਵਾਅਦਾ ਪੂਰਾ ਕਰੇ: ਸੁਖਦੇਵ ਸਿੰਘ ਢੀਂਡਸਾ

ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ 937 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰ ਦੇਣ ਲਈ ਪ੍ਰਧਾਨ ਮੰਤਰੀ ਨੂੰ ਅਪੀਲ