ਕਾਤਬਾਂ ਅਤੇ ਸਾਹਿਤ

ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਨੂੰ ਸਦਮਾ ਜੀਵਨ ਸਾਥਣ ਲੇੇਖਿਕਾ ਦੀਪ ਮੋਹਿਨੀ ਦਾ ਦੇਹਾਂਤ

ਕੌਮੀ ਮਾਰਗ ਬਿਊਰੋ | April 07, 2021 07:56 PM

ਚੰਡੀਗੜ੍ਹ - ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀ ਜੀਵਨ ਸਾਥਣ ਲੇਖਿਕਾ ਦੀਪ ਮੋਹਿਨੀ 85 ਸਾਲਾਂ ਦੀ ਉਮਰ ਵਿਚ ਕੱਲ ਕੋਲਕਾਤਾ ਵਿਖੇ ਸਦੀਵੀ ਵਿਛੋੜਾ ਦੇ ਗਏ। ਸ਼੍ਰੀਮਤੀ ਦੀਪ ਮੋਹਿਨੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਬ (ਨੇੜੇ ਧਿਆਨਪੁਰ) ਦੇ ਜੱਦੀ ਵਸਨੀਕ ਸ: ਪਿਆਰਾ ਸਿੰਘ ਰੰਧਾਵਾ ਦੇ ਘਰ ਜਨਮੇ ਸਨ। ਮੋਹਨ ਕਾਹਲੋਂ ਨਾਲ ਸ਼ਾਦੀ ਉਪਰੰਤ ਆਪ ਵੇਰਕਾ (ਅੰਮ੍ਰਿਤਸਰ) 'ਚ ਰਹਿਣ ਲੱਗੇ। ਆਪ ਦਾ ਸਪੁੱਤਰ ਰਾਜਪਾਲ ਸਿੰਘ ਕਾਹਲੋਂ ਆਈ. ਏ. ਐੱਸ. ਅਧਿਕਾਰੀ ਬਣਿਆ ਅਤੇ ਦੋ ਸਾਲ ਪਹਿਲਾਂ ਹੀ ਉਹ ਪੱਛਮੀ ਬੰਗਾਲ ਤੋਂ ਚੀਫ਼ ਸੈਕਟਰੀ ਦੇ ਬਰਾਬਰ ਰੁਤਬੇ ਤੋਂ ਸੇਵਾ ਮੁਕਤ ਹੋਇਆ ਹੈ।ਉਨ੍ਹਾਂ ਦੀ ਬੇਟੀ ਇਰਾ ਕਾਹਲੋਂ ਵੀ ਕੋਲਕਾਤਾ ਵਿਖੇ ਰਹਿੰਦੀ ਹੈ। ਅਤਿਵਾਦ ਦੌਰਾਨ ਦੀਪ ਮੋਹਿਨੀ ਦੇ ਨਿੱਕੇ ਵੀਰ ਕਵੀਰਾਜ ਸਿੰਘ ਰੰਧਾਵਾ ਸੰਪਾਦਕ ‘ਲੋਕ ਮਾਰਗ’ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਨਾਲ ਉਹ ਅੰਦਰੋਂ ਲਗਪਗ ਟੁੱਟ ਗਏ ਸਨ।

ਦੀਪ ਮੋਹਿਨੀ ਨੇ ਦੇਸ਼ ਦੀ ਵੰਡ ਬਾਰੇ ਚਰਚਿਤ ਨਾਵਲ 'ਧੁੰਦ ਵਿੱਚ ਇੱਕ ਸਵੇਰ' ਅਤੇ ਇਕ ਕਹਾਣੀ ਸੰਗ੍ਰਹਿ 'ਦੋ ਰਾਤਾਂ ਦਾ ਫ਼ਾਸਲਾ' ਸਾਹਿਤ ਜਗਤ ਦੀ ਝੋਲੀ ਪਾਏ। ਉਨ੍ਹਾਂ ਦਾ ਨਾਵਲ 'ਧੁੰਦ ਵਿੱਚ ਇੱਕ ਸਵੇਰ' ਮਾਸਿਕ ਪੱਤਰ ‘ਦ੍ਰਿਸ਼ਟੀ’'ਚ ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੌਰਾਨ ਛਪਿਆ ਤਾਂ ਦੇਸ਼-ਵਿਦੇਸ਼ ਵਿਚ ਬਹੁਤ ਸਰਾਹਿਆ ਗਿਆ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਭਾ ਦੀ ਸਮੁਚੀ ਕਾਰਜਕਾਰਨੀ ਵੱਲੋਂ ਦੀਪ ਮੋਹਿਨੀ ਜੀ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

Have something to say? Post your comment

ਕਾਤਬਾਂ ਅਤੇ ਸਾਹਿਤ

ਕਿਤਾਬ ‘ਕਿਸਾਨ ਅੰਦੋਲਨ’ ਦਾ ਲੋਕ ਅਰਪਣ 11 ਅਪ੍ਰੈਲ ਦਿਨ ਐਤਵਾਰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ

ਗਲਪਕਾਰ ਦਰਸ਼ਨ ਧੀਰ ਦਾ ਵਿਛੋੜਾ

ਚੰਨੀ ਵਲੋਂ ਉੱਘੇ ਪੱਤਰਕਾਰ ਅਤੇ ਲੇਖਕ ਬਲਦੇਵ ਸਿੰਘ ਕੋਰੇ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਲਹਿੰਦੇ ਪੰਜਾਬ 'ਚ ਮਾਂ ਬੋਲੀ ਦੇ ਪ੍ਰਚਾਰਕ ਬਾਈ ਦਿਲ ਮੁਹੰਮਦ ਚੱਲ ਵਸੇ

ਟਕਸਾਲੀ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਪ੍ਰਸਿੱਧ ਲੇਖਕ ਲੱਖਾ ਸਲੇਮਪੁਰੀ ਦੀ ਕਿਤਾਬ ਰਿਲੀਜ ਕੀਤੀ 

ਪ੍ਰੋ. ਪੀ. ਰਾਮਾਰਾਓ ਦੁਆਰਾ ਸੰਪਾਦਿਤ "ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ" ਨਾਮਕ ਪੁਸਤਕ ਰਿਲੀਜ਼

ਮਸ਼ਹੂਰ ਸ਼ਾਇਰਾ ਤਾਰਨ ਗੁਜਰਾਲ ਅੱਜ ਤੜਕੇ ਸਦੀਵੀ ਵਿਛੋੜਾ ਦੇ ਗਏ

ਮੌਜੂਦਾ ਕਿਸਾਨ ਸੰਘਰਸ਼ ਅਤੇ ਅਜ਼ਾਦੀ ਸੰਗਰਾਮ’ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ

‘ ਕਿਸਾਨ ਸੰਘਰਸ਼ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ’

ਪੰਜਾਬੀ ਲੇਖਕ ਰੱਬੀ ਵੱਲੋਂ ਸਿੱਖ ਇਤਿਹਾਸ ਦੀ ਨਵੀਂ ਪੁਸਤਕ ਉਘੀਆਂ ਸਖਸ਼ੀਅਤਾਂ ਨੂੰ ਭੇਂਟ