ਹਰਿਆਣਾ

ਹਰਿਆਣਾ ਪੁਲਿਸ ਨੇ ਜਬਰ ਜਿਨਾਹ, ਪੋਸਕੋ, ਹੱਤਿਆ ਵਿਚ 30 ਤੋਂ ਵੱਧ ਅਪਰਾਧੀਆਂ ਨੂੰ ਦਿਵਾਈ ਸਖਤ ਸਜ਼ਾ

ਕੌਮੀ ਮਾਰਗ ਬਿਊਰੋ | April 11, 2021 05:27 PM

ਚੰਡੀਗੜ੍ਹ - ਹਰਿਆਣਾ ਪੁਲਿਸ ਨੇ ਸਾਲ 2021 ਦੀ ਪਹਿਲੀ ਤਿਮਾਹੀ ਦੌਰਾਨ ਅਦਾਲਤ ਵਿਚ ਪੈਰਵੀ ਕਰਦੇ ਹੋਏ ਜਬਰ ਜਿਨਾਹ,  ਪੋਸਕੋ,  ਹੱਤਿਆ ਤੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਦਰਜ ਵੱਖ-ਵੱਖ ਮਾਮਲਿਆਂ ਵਿਚ 30 ਤੋਂ ਵੱਧ ਅਪਰਾਧੀਆਂ ਨੂੰ ਸਖਤ ਸਜ਼ਾ ਦਿਵਾਈ ਹੈ।

            ਹਰਿਆਣਾ ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੰਗੀਨ ਅਪਰਾਧ ਦੀ ਸੂਚਨਾ ਦੇ ਤੁਰੰਤ ਬਾਅਦ ਪੁਲਿਸ ਨਾ ਸਿਰਫ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਰਹੀ ਹੈ,  ਸਗੋਂ ਜਲਦ ਤੋਂ ਜਲਦ ਅਦਾਲਤ ਵਿਚ ਸਾਰੀ ਗਵਾਹ,  ਪ੍ਰਭਾਵੀ ਸਬੂਤ ਪੇਸ਼ ਕਰਕੇ ਅਜਿਹੇ ਅਪਰਾਧੀਆਂ ਨੂੰ ਸਖਤ ਸਜ਼ਾ ਦਿਵਾਉਣ ਵੀ ਯਕੀਨੀ ਕਰ ਰਹੀ ਹੈ।

more news on kaumimarg media click here

            ਪੁਲਿਸ ਵੱਲੋਂ ਦਿੱਤੇ ਗਏ ਸਬੂਤ ਤੇ ਪੈਰਵੀ ਦੇ ਚਲਦੇ ਜਨਵਰੀ ਮਹੀਨੇ ਵਿਚ 8 ਅਪਰਾਧੀਆਂ ਨੂੰ ਅਦਾਲਤ ਵੱਲੋਂ ਜੇਲ੍ਹ ਵਿਚ ਭੇਜਿਆ ਗਿਆ,  ਜਦੋਂ ਕਿ ਫਰਵਰੀ ਵਿਚ 18 ਅਤੇ ਮਾਰਚ ਵਿਚ 12 ਅਪਰਧੀਆਂ ਨੂੰ ਦੋਸ਼ੀ ਮੰਨਦੇ ਹੋਏ 5 ਸਾਲ ਤੋਂ ਲੈ ਕੇ ਆਜੀਵਨ ਕੈਦ ਤਕ ਦੀ ਸਖਤ ਸਜਾ ਸੁਣਵਾਈ ਗਈ। ਅਦਾਲਤ ਵੱਲੋਂ ਅਪਰਾਧੀਆਂ 'ਤੇ 7500 ਤੋਂ 55000 ਰੁਪਏ ਤਕ ਜੁਰਮਾਨਾ ਵੀ ਲਗਾਇਆ ਗਿਆ ਹੈ।

            ਬੁਲਾਰੇ ਨੇ ਦਸਿਾ ਕਿ ਪੁਲਿਸ ਡਾਇਰੈਕਟਰ ਜਨਰਲ ਮਨੋਜ ਯਾਦਵ ਨੇ ਜਬਰ ਜਿਨਾਹ,  ਹਤਿਆ ਸਮੇਤ ਹੋਰ ਗੰਭੀਰ ਅਪਰਾਧ ਦੇ ਮਾਮਲਿਆਂ ਵਿਚ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਜਿਲਾ ਪੁਲਿਸ ਸੁਪਰਡੈਂਟਾਂ ਨੂੰ ਪ੍ਰਭਾਵੀ ਪੈਰਵੀ ਯਕੀਨੀ ਕਰਨ ਦੇ ਆਦੇਸ਼ ਦਿੱਤੇ ਹੋਏ ਹਨ ਤਾਂ ਜੋ ਅਪਰਾਧੀਆਂ ਨੂੰ ਸਖਤ ਸਜ਼ਾ ਤੇ ਪੀੜਿਤ ਨੂੰ ਜਲਦ ਨਿਆਂ ਮਿਲ ਸਕੇ। ਫਾਸਟ ਟੈ੍ਰਕ ਅਦਾਲਤ ਦੀ ਸਥਾਪਨਾ ਵੀ ਇਸ ਦਿਸ਼ਾ ਵਿਚ ਮਦਦਗਾਰ ਸਾਬਤ ਹੋ ਰਹੀਆਂ ਹਨ।

            ਉਨ੍ਹਾਂ ਦਸਿਆ ਕਿ ਅਦਾਲਤ ਵੱਲੋਂ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਦੇ ਹੋਏ ਜਨਵਰੀ ਵਿਚ 1 ਅਪਰਾਧੀ ਨੂੰ ਆਜੀਵਨ ਕੈਦ ਦੀ ਸਜ਼ਾ, 2 ਲੋਕਾਂ ਨੂੰ 20-20 ਸਾਲ ਦੀ ਕੈਕ, 4 ਨੂੰ 10-10 ਸਾਲ ਕੈਦ ਅਤੇ ਇਕ ਅਪਰਾਧੀ ਨੂੰ 7 ਸਾਲ ਕੈਦ ਦੀ ਸਜ਼ਾ ਦਿੱਤੀ ਗਈ।

            ਉੱਥੇ ਫਰਵਰੀ ਮਹੀਨੇ ਵਿਚ ਜਬਰ ਜਿਨਾਹ ਅਤੇ ਨਾਬਾਲਿਗ ਨਾਲ ਛੇੜਛਾਡ ਦੇ 5 ਅਪਰਾਧੀਆਂ ਨੂੰ ਅਦਾਲਤ ਨੇ 5 ਸਾਲ ਤੋਂ 20 ਸਾਲ ਤਕ ਕੈਦ,  ਕਿਡਨੈਪਿੰਗ ਦੇ ਮਾਮਲੇ ਵਿਚ 1 ਅਪਰਾਧੀ ਨੂੰ ਦੋਸ਼ੀ ਮੰਨਦੇ ਹੋਏ 5 ਸਾਲ ਦੀ ਕੈਦ ਅਤੇ ਹੱਤਿਆ ਤੇ ਡਕੈਤੀ ਦੇ ਮਾਮਲਿਆਂ ਵਿਚ 12 ਅਪਰਾਧੀਆਂ ਨੂੰ ਆਜੀਵਨ ਕੈਦ ਦੀ ਸਜ਼ਾ ਦਿੱਤੀ ਗਈ।

            ਇਸ ਤਰ੍ਹਾਂ,  ਮਾਰਚ ਵਿਚ ਹਤਿਆ ਦੇ 2 ਅਪਰਾਧੀਆਂ ਨੂੰ ਜੁਰਮਾਨੇ ਸਮੇਤ ਆਜੀਵਨ ਕੈਦ,  ਲੁੱਟਣ-ਖੋਹਣ ਦੇ 2 ਅਪਰਾਧੀਆਂ ਨੂੰ 5-5 ਸਾਲ ਦੀ ਕੈਦ ਤੇ 25, 000 ਰੁਪਏ ਜੁਰਮਾਨਾ,  ਜਬਰ ਜਿਨਾਹ ਦੇ 7 ਅਪਰਾਧੀਆਂ ਨੂੰ ਜੁਰਮਾਨੇ ਸਮੇਤ 10 ਸਾਲ ਤੋਂ ਲੈਕੇ 20 ਸਾਲ ਦੀ ਕੈਦ ਅਦਾਲਤ ਨੇ ਸਜਾ ਸੁਣਾਈ। ਉੱਥੇ ਨਾਬਾਲਿਗ ਨਾਲ ਗਲਤ ਹਰਕਤ ਕਰਨ ਦੇ ਅਪਰਾਧੀ ਨੂੰ ਦੋਸ਼ੀ ਮੰਨਦੇ ਹੋਏ 7 ਸਾਲ ਦੀ ਕੈਦ ਸਮੇਤ 25000 ਰੁਪਏ ਜੁਰਮਾਨੇ ਦੀ ਸਜਾ ਸੁਣਾਈ।

 

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ