ਹਰਿਆਣਾ

ਹਰਿਆਣਾ ਰੈਡਕ੍ਰਾਸ ਸੋਸਾਇਟੀ ਕੋਰੋਨਾ ਮਹਾਮਾਰੀ ਦੇ ਸੰਕਟ ਵਿਚ ਸੂਬੇ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਤਿਆਰ - ਸ੍ਰੀ ਆਰਿਆ

ਦਵਿੰਦਰ ਸਿੰਘ ਕੋਹਲੀ | May 08, 2021 06:42 PM

 

ਚੰਡੀਗੜ੍ਹ - ਹਰਿਆਣਾ ਰੈਡਕ੍ਰਾਸ ਸੋਸਾਇਟੀ ਕੋਰੋਨਾ ਮਹਾਮਾਰੀ ਦੇ ਸੰਕਟ ਦੇ ਇਸ ਸਮੇਂ ਵਿਚ ਸੂਬੇ ਦੇ ਲੋਕਾਂ ਦੀ ਹਰ ਸੰਭਵ ਮਦਦ ਲਈ ਪੂਰੀ ਤਰ੍ਹਾ ਤਿਆਰ ਹਨ।

            ਇਹ ਗਲ ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ,  ਜੋ ਹਰਿਆਣਾ ਰੈਡਕ੍ਰਾਸ ਸੋਸਾਇਟੀ ਦੇ ਚੇਅਰਮੈਨ ਵੀ ਹਨ,  ਨੇ ਅੱਜ ਇੱਥੇ ਹਰਿਆਣਾ ਰਾਜਭਵਨ ਵਿਚ ਫਰੀਦਾਬਾਦ ਵਿਚ ਭਾਰਤੀ ਰੈਡਕ੍ਰਾਸ ਸੋਸਾਇਟੀ ਤੇ ਭਾਰਤ ਵਿਕਾਸ ਪਰਿਸ਼ਦ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ 75 ਬੈਡ ਦੇ ਕੋਵਿਡ ਹਸਪਤਾਲ ਦਾ ਵਰਚੂਅਲ ਉਦਘਾਟਨ ਕਰਨ ਬਾਅਦ ਕਹੀ।

            ਉਨ੍ਹਾਂ ਨੇ ਵਿਸ਼ਵ ਰੈਡਕ੍ਰਾਸ ਦਿਵਸ ਦੇ ਮੌਕੇ 'ਤੇ ਅੱਜ ਰਾਜ ਭਵਨ ਵਿਚ ਰੈਡਕ੍ਰਾਸ ਸੰਸਥਾਪਕ ਹੈਨਰੀ ਡਿਯੁਨਾ ਦੀ ਪ੍ਰਤਿਮਾ 'ਤੇ ਮਾਲਾ ਅਰਪਣ ਵੀ ਕੀਤਾ। ਨਾਲ ਹੀ,  ਉਨ੍ਹਾਂ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ (ਹਰਿਆਣਾ ਰਾਜ ਸ਼ਾਖਾ) ਅਤੇ ਸੈਂਟ ਜਾਨ ਐਂਬੂਲੈਂਸ ਦੀ ਗੋਲਡਨ ਜੈਯੰਤੀ 'ਤੇ ਦੋ ਕਿਤਾਬਾਂ ਜਰਨੀ ਆਫ 50 ਇਅਰਸ ਰੈਡ ਕ੍ਰਾਸ ਅਤੇ ਜਰਨੀ ਆਫ 50 ਈਅਰਸ-ਸੈਂਟ ਜਾਨ ਦੀ ਘੁੰਡ ਚੁਕਾਈ ਵੀ ਕੀਤੀ।

            ਉਨ੍ਹਾਂ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ (ਹਰਿਆਣਾ ਰਾਜ ਸ਼ਾਖਾ) ਅਤੇ ਸੈਂਟ ਜਾਨ ਐਂਬੂਲੈਂਸ ਦੀ ਗੋਲਡਨ ਜੈਯੰਤੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਸੰਕਟ ਦੇ ਇਸ ਸਮੇਂ ਵਿਚ ਇਸ ਮਹਾਮਾਰੀ ਨਾਲ ਲੜਨ ਵਿਚ ਇੰਨ੍ਹਾਂ ਸੰਸਥਾਨਾਂ ਦੇ ਵਫਾਦਾਰ ਸਵੈ ਸੇਵਕਾਂ ਦਾ ਸਹਿਯੋਗ ਕਰਨ ਅਤੇ ਚੌਕਸੀ ਨਾਲ ਆਪਣਾ ਬਚਾਅ ਵੀ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਚਨੌਤੀਪੂਰਣ ਸਮੇਂ ਵਿਚ ਇਹ ਸੰਸਥਾ ਲਗਾਤਾਰ ਮਾਨਵਸੇਵਾ ਦੇ ਕੰਮਾਂ ਦੇ ਲਈ ਯਤਨਸ਼ੀਲ ਹਨ।

            ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰੈਡਕ੍ਰਾਸ ਸੋਸਾਇਟੀ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ ਤੋਂ 250 ਆਕਸੀਜਨ ਕੰਸੰਟ੍ਰੇਟਰ ਦੀ ਮੰਗ ਕੀਤੀ ਹੈ,  ਜਿਸ ਵਿੱਚੋਂ 40 ਕੰਸੰਟ੍ਰੇਟਰ ਹਰਿਆਣਾ ਨੁੰ ਮਿਲ ਚੁੱਕੇ ਹਨ,  ਜਿਸ ਨਾਲ ਮਰੀਜਾਂ ਨੂੰ ਬਹੁਤ ਮਦਦ ਮਿਲੀ ਹੈ। ਬਾਕੀ ਆਕਸੀਜਨ ਕੰਸੰਟ੍ਰੇਟਰ ਆਉਣ 'ਤੇ ਸਾਰੇ ਜਿਲ੍ਹਿਆਂ ਵਿਚ ਇੰਨ੍ਹਾਂ ਦਾ ਵੰਡ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੱਲੋਂ ਖੂਨ ਅਤੇ ਖੂਨ ਪਲਾਜਮਾ ਦੀ ਵੱਧਦੀ ਮੰਗ ਨੂੰ ਮੱਦੇਨਜਰ ਰੱਖਦੇ ਹੋਏ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਜਰੂਰਤਮੰਦ ਮਰੀਜਾਂ ਦੇ ਲਈ ਭਾਰਤ ਵਿਕਾਸ ਪਰਿਸ਼ਦ ਵੱਲੋਂ ਵੀ ਆਕਸੀਜਨ ਸਿਲੇਂਡਰ ਉਪਲਬਧ ਕਰਵਾਏ ਗਏ ਹਨ।

            ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ ਨੇ ਭਾਰਤੀ ਰੈਡਕ੍ਰਾਸ ਸੋਸਾਇਟੀ ਦੇ ਮਹਾਸੱਕਰ ਆਰਕੇ ਜੈਨ,  ਭਾਰਤ ਵਿਕਾਸ ਪਰਿਸ਼ਦ ਤੇ ਹਰਿਆਣਾ ਰੈਡਕ੍ਰਾਸ ਸੋਸਾਇਟੀ ਦੀ ਵਾੲਸ ਚੇਅਰਮੈਨ ਸੁਸ਼ਮਾ ਗੁਪਤਾ ਦਾ ਧੰਨਵਾਦ ਪ੍ਰਗਟਾਇਆ। ਇਸ ਮੌਕੇ 'ਤੇ ਆਰਕੇ ਜੈਨ ਤੇ ਡੀਆਰ ਸ਼ਰਮਾ ਨੇ ਕੋਵਿਡ ਸੰਕ੍ਰਮਣ ਦੇ ਬਚਾਅ ਵਿਚ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦੇ ਬਾਰੇ ਵਿਚ ਜਾਣਕਾਰੀ ਦਿੱਤੀ।

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ