ਨੈਸ਼ਨਲ

ਸਰਨਾ ਨੇ ਕੋਵਿਡ ਮਰੀਜਾਂ ਦੇ ਲਈ ਆਕਸੀਜਨ ਕੰਸੇਨਟ੍ਰੇਟਰ ਵੰਡੇ,ਜਲਦ ਸ਼ੁਰੂ ਕਰਨਗੇ ਆਕਸੀਜ਼ਨ ਫੈਕਟਰੀ ਵੀ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | May 14, 2021 06:23 PM

ਨਵੀਂ ਦਿੱਲੀ- ਕਰੋਨਾ ਦੇ ਪ੍ਰਕੋਪ ਦੇ ਸਮੇਂ ਦੇਸ਼ ਦੇ ਮਾਨਵਤਾਵਾਦੀ ਆਪਣੇ ਅਲੱਗ ਅਲੱਗ ਸਤਰ ਉੱਤੇ ਸਮਾਜ ਦੀ ਸੇਵਾ ਵਿਚ ਲੱਗੇ ਹਨ।

ਸਿੱਖ ਜਗਤ ਦੇ ਪ੍ਰਸਿੱਧ ਚਿਹਰਿਆਂ ਵਿੱਚੋਂ ਇਕ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ, ਪਰਮਜੀਤ ਸਿੰਘ ਸਰਨਾ ਨੇ ਕੋਵਿਡ ਮਰੀਜ਼ਾਂ ਦੀ ਮਦਦ ਦੇ ਲਈ ਆਕਸੀਜਨ ਕੰਸੇਨਟ੍ਰੇਟਰ ਵੰਡਣ ਦੀ ਸ਼ੁਰੂਆਤ ਕੀਤੀ ਹੈ। ਜਿਸ ਦੇ ਤਹਿਤ ਉਨ੍ਹਾਂ ਨੇ ਦਿੱਲੀ ਦੇ ਕੁਝ ਮੁੱਖ ਗੁਰਦੁਆਰਿਆਂ ਜਿੱਥੇ ਇਨ੍ਹਾਂ ਦੀ ਅਪਾਤਕਾਲੀਨ ਜ਼ਰੂਰਤ ਸੀ, ਉੱਥੇ ਆਕਸੀਜਨ ਕੰਸੇਨਟ੍ਰੇਟਰ ਉਪਲੱਬਧ ਕਰਵਾਇਆ।

ਸਰਨਾ ਨੇ ਮੀਡੀਆ ਨੂੰ ਦੱਸਿਆ ਕਿ, "ਜਿਵੇਂ ਕਿ ਮਾਮਲਾ ਬੇਗੁਨਾਹਾਂ ਦੀ ਜ਼ਿੰਦਗੀ ਨਾਲ ਜੁੜਿਆ ਹੈ, ਤੇ ਅਸੀਂ ਹਰ ਕਾਰਜ ਕਾਫੀ ਸੋਚ ਸਮਝ ਕੇ ਕਰ ਰਹੇ ਹਾਂ। ਦਿੱਲੀ ਦੇ ਕੁਝ ਗੁਰਦੁਆਰਿਆਂ ਵਿਚ ਜ਼ਰੂਰੀ ਆਕਸੀਜਨ ਦੀ ਲੋੜ ਆ ਰਹੀ ਸੀ, ਜਿਸ ਦੇ ਮੱਦੇਨਜ਼ਰ ਅਸੀਂ ਇਨ੍ਹਾਂ ਨੂੰ ਵਧੀਆ ਕੁਆਲਟੀ ਦੇ ਕੰਸੇਨਟ੍ਰੇਟਰ ਉਪਲੱਬਧ ਕਰਵਾਏ ਹਨ। ਜ਼ਰੂਰਤਮੰਦਾਂ ਨੂੰ ਅਸੀਂ ਚੰਗੀ ਗੁਣਵੱਤਾ ਵਾਲੀ ਆਕਸੀਜਨ ਆਉਣ ਵਾਲੇ ਸਮੇਂ ਵਿੱਚ ਵੀ ਦੇਣਾ ਚਾਹੁੰਦੇ ਹਾਂ। ਇਸ ਦੇ ਲਈ ਸਾਡੀ ਆਕਸੀਜਨ ਫੈਕਟਰੀ ਤਿਆਰ ਹੋ ਰਹੀ ਹੈ। ਕੁਝ ਮਸ਼ੀਨਾਂ ਸਾਨੂੰ ਵਿਦੇਸ਼ਾਂ ਤੋਂ ਮੰਗਵਾਉਣੀਆਂ ਪੈ ਰਹੀਆਂ ਹਨ, ਕਿਉਂਕਿ ਉਹ ਇੱਥੇ ਉਪਲਬਧ ਨਹੀਂ ਹਨ, ਤਾਂ ਸਮੇਂ ਲੱਗ ਰਿਹਾ ਹੈ।"

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਅਪੀਲ ਕੀਤੀ "ਕਿ ਮੀਡੀਆ ਦੇ ਜ਼ਰੀਏ ਸਾਡਾ ਨਿਵੇਦਨ ਹੈ, ਜੋ ਲੋਕ ਆਕਸੀਜਨ ਸਿਲੰਡਰ ਲਿਜਾ ਰਹੇ ਹਨ, ਆਪ ਇਸਤੇਮਾਲ ਕਰਨ ਤੋਂ ਬਾਅਦ ਵਾਪਸ ਕਰ ਦੇਣ, ਇਸ ਤਰ੍ਹਾਂ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬਚਾ ਸਕਦੇ ਹਾਂ।

ਜਾਣਕਾਰੀ ਹੋਵੇ ਕਿ ਪਰਮਜੀਤ ਸਿੰਘ ਸਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ, ਧਾਰਮਿਕ ਪਾਰਟੀ ਦੇ ਵਲੰਟੀਅਰਜ਼ ਕਈ ਖੇਤਰਾਂ ਵਿੱਚ ਆਕਸੀਜਨ ਸਿਲੰਡਰ ਵੰਡਣ ਦੇ ਕੰਮ ਵਿੱਚ ਪਹਿਲਾਂ ਤੋਂ ਲੱਗੇ ਹੋਏ ਸਨ। ਪਰ ਮੰਗ ਜ਼ਿਆਦਾ ਹੋਣ ਕਰ ਕੇ, ਸਿਲੰਡਰ ਵਾਪਸੀ ਨਹੀਂ ਹੋਣ ਦੀ ਸੂਰਤ ਵਿਚ ਸਰਨਾ ਨੇ ਅਲੱਗ ਆਕਸੀਜਨ ਪਲਾਂਟ ਸ਼ੁਰੂ ਕਰਨ ਦੀ ਘੋਸ਼ਣਾ ਵੀ ਕੀਤੀ। ਜਿਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ। ਪਲਾਂਟ ਤਿਆਰ ਹੋਣ ਦੇ ਬਾਅਦ ਜ਼ਰੂਰਤਮੰਦਾਂ ਨੂੰ ਮੁਫਤ ਆਕਸੀਜਨ ਰੀਫਿਲਿੰਗ ਦੀ ਸੇਵਾ ਮੁਹੱਈਆ ਹੋਵੇਗੀ।

 

Have something to say? Post your comment

 

ਨੈਸ਼ਨਲ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ

ਯੂਰੋਪੀਅਨ ਪਾਰਲੀਮੈਂਟ ਅੰਦਰ ਵੈਸਾਖੀ ਪੁਰਬ ਮਨਾਉਂਦਿਆਂ ਬੰਦੀ ਸਿੰਘਾਂ ਸਮੇਤ ਚਕੇ ਗਏ ਪੰਥਕ ਮੁੱਦੇ: ਬਿੰਦਰ ਸਿੰਘ

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਮਹਿਲਾ ਵਿੰਗ ਦੀ ਕੋਰ ਕਮੇਟੀ ਹੋਈ ਗਠਿਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਫਤਿਹ ਦਿਵਸ ਸਮਾਗਮ ਲਈ ਨਿਹੰਗ ਸਿੰਘ ਮੁਖੀ ਬਾਬਾ ਬਲਬੀਰ ਸਿੰਘ ਨੂੰ ਦਿੱਤਾ ਗਿਆ ਸੱਦਾ ਪੱਤਰ

ਸੰਯੁਕਤ ਕਿਸਾਨ ਮੋਰਚਾ ਗਰੀਬੀ ਹਟਾਉਣ ਦੇ ਪ੍ਰਧਾਨ ਮੰਤਰੀ ਦੇ ਦਾਅਵਿਆਂ ਤੋਂ ਹੈਰਾਨ

ਪਹਿਲੇ ਪੜਾਅ ਲਈ ਲੋਕ ਸਭਾ ਚੋਣ ਪ੍ਰਚਾਰ ਖਤਮ -102 ਸੰਸਦੀ ਹਲਕਿਆਂ ਵਿੱਚ 19 ਅਪ੍ਰੈਲ ਨੂੰ ਵੋਟਿੰਗ

ਸਟਾਲਿਨ ਨੇ ਲੋਕਾਂ ਨੂੰ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਕਿਹਾ

ਸਿੱਖ ਸੁਕਾਅਰਡਨ ਲੀਡਰ ਦਲੀਪ ਸਿੰਘ ਨੇ ਕੀਤੇ ਹਨ ਮਾਅਰਕੇ ਵਾਲੇ ਉੱਦਮ, ਉਸਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਵਿਚ ਹੋਵੇ ਸੁਸੋਭਿਤ: ਮਾਨ

ਗੁਰਦੁਆਰਾ ਨਾਨਕਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾ.ਚੁੱਘ ਨੇ ਦਿੱਤਾ ਅਸਤੀਫਾ,ਕੀਤਾ ਗਿਆ ਹੈ ਬਾਬਾ ਤਰਸੇਮ ਸਿੰਘ ਕਤਲਕਾਂਡ ਵਿਚ ਨਾਮਜਦ