ਨੈਸ਼ਨਲ

ਜਾਗੋ ਪਾਰਟੀ ਅਕਾਲ ਤਖ਼ਤ ਉੱਤੇ ਅਮਿਤਾਭ ਬੱਚਨ ਤੋਂ ਸਿਰਸਾ ਵੱਲੋਂ 12 ਕਰੋਡ਼ ਲੈਣ ਦੇ ਮਾਮਲੇ ਦੀ ਕਰੇਗੀ ਸ਼ਿਕਾਇਤ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | May 14, 2021 07:05 PM


ਨਵੀਂ ਦਿੱਲੀ - ਫ਼ਿਲਮ ਸਟਾਰ ਅਮਿਤਾਭ ਬੱਚਨ ਤੋਂ 12 ਕਰੋਡ਼ ਰੁਪਏ ਦੀ ਰਾਸ਼ੀ ਸਮਾਜਿਕ ਕੰਮਾਂ ਲਈ ਲੈਣ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਇਕਰਾਰਨਾਮੇ ਉੱਤੇ ਜਾਗੋ ਪਾਰਟੀ ਸਖ਼ਤ ਹੋ ਗਈ ਹੈ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅੱਜ ਡਿਜੀਟਲ ਪ੍ਰੈਸ ਕਾਂਫਰੇਂਸ ਨੂੰ ਸੰਬੋਧਿਤ ਕਰਦੇ ਹੋਏ ਇਸ ਮਾਮਲੇ ਵਿੱਚ ਕਮੇਟੀ ਪ੍ਰਬੰਧਕਾਂ ਦੀ ਸ਼ਿਕਾਇਤ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਨ ਦਾ ਐਲਾਨ ਕੀਤਾ। ਜੀਕੇ ਨੇ ਕਿਹਾ ਕਿ ਸਿੱਖ ਕੌਮ ਮੰਨਦੀ ਹੈ ਕਿ ਅਮਿਤਾਭ ਬੱਚਨ ਨੇ 1984 ਸਿੱਖ ਕਤਲੇਆਮ ਨੂੰ ਆਪਣੇ ਜ਼ਹਿਰੀਲੇ ਨਾਅਰੇ ਨਾਲ ਹਵਾ ਦਿੱਤੀ ਸੀ, ਇਸ ਲਈ ਸਿੱਖਾਂ ਦੇ ਜਾਨ-ਮਾਲ ਦੇ ਦੁਸ਼ਮਣ ਦੀ ਸੇਵਾ ਗੁਰੂ ਘਰ ਲਈ ਲੈਣਾ ਪਾਪ ਹੈ। ਜੀਕੇ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਸਥਾਨ ਉੱਤੇ ਆਏ ਸਨ, ਤਾਂ ਦਿੱਲੀ ਵਿੱਚ ਔਰੰਗਜ਼ੇਬ ਦਾ ਰਾਜ ਸੀ ਅਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਮਿਲਣ ਦੀ ਇੱਛਾ ਜਤਾਈ ਸੀ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਔਰੰਗਜ਼ੇਬ ਨੂੰ 'ਮਲੇਛ' ਦੱਸ ਕੇ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ। ਪਰ ਅੱਜ ਸਿਰਸਾ ਨੇ ਉਸੇ ਪਵਿੱਤਰ ਸਥਾਨ ਤੋਂ ਜਿੱਥੇ ਗੁਰੂ ਸਾਹਿਬ ਨੇ ਮੁਲਕ ਦੇ ਬਾਦਸ਼ਾਹ ਨੂੰ ਉਸ ਦੀ ਔਕਾਤ ਦੱਸਣ ਦੀ ਜੁੱਰਤ ਕੀਤੀ ਸੀ, ਉੱਥੋਂ ਹੀ ਕੌਮ ਦੇ ਦੁਸ਼ਮਣ ਦੀ ਮਾਇਆ ਸਵੀਕਾਰ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਥਾਨ ਦੀ ਪਰੰਪਰਾ ਅਤੇ ਮਰਿਆਦਾ ਨੂੰ ਚੋਟ ਮਾਰੀ ਹੈ।

ਜੀਕੇ ਨੇ ਕਿਹਾ ਕਿ ਸਿਰਸਾ ਨੇ ਜਦੋਂ 11 ਮਾਰਚ ਨੂੰ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਸੀ ਤਾਂ ਦੱਸਿਆ ਸੀ ਕਿ ਮਸ਼ੀਨਾਂ ਦੀ ਸੇਵਾ ਚਾਵਲਾ ਅਤੇ ਜੁਨੇਜਾ ਪਰਵਾਰ ਨੇ ਕੀਤੀ ਹੈ, ਪਰ ਜਦੋਂ 10 ਮਈ ਨੂੰ ਅਮਿਤਾਭ ਬੱਚਨ ਨੇ ਆਪਣੇ ਬਲਾਗ ਵਿੱਚ ਦਾਅਵਾ ਕੀਤਾ ਕਿ ਡਾਇਗਨੋਸਟਿਕ ਸੈਂਟਰ ਦਾ ਸਾਰਾ ਖ਼ਰਚ ਮੈਂ ਦਿੱਤਾ ਹੈ, ਤਦ ਕਮੇਟੀ ਨੇ 11 ਮਈ ਨੂੰ ਮੰਨ ਲਿਆ ਕਿ ਸਾਰੀ ਮਸ਼ੀਨਾਂ ਅਮਿਤਾਭ ਬੱਚਨ ਨੇ ਦਿੱਤੀਆਂ ਹਨ। ਜੀਕੇ ਨੇ ਸਿਰਸਾ ਤੋਂ ਸਵਾਲ ਪੁੱਛਿਆ ਕਿ ਉਹ ਦੱਸੇ ਕਿ 10 ਕਰੋਡ਼ ਦੀਆਂ ਮਸ਼ੀਨਾਂ ਲਈ ਛੱਲ ਕਰ ਕੇ 20 ਕਰੋਡ਼ ਰੁਪਏ ਕਿਸ ਦੀ ਮਨਜ਼ੂਰੀ ਨਾਲ ਕਮੇਟੀ ਨੇ ਲਏ ? ਕੀ ਇਹ 10 ਕਰੋਡ਼ ਰੁਪਏ ਅਤੇ ਸੰਗਤਾਂ ਦੀਆਂ ਭਾਵਨਾਵਾਂ ਨਾਲ ਠੱਗੀ ਨਹੀਂ ? ਜੀਕੇ ਨੇ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦੇ ਦਾਦੇ ਜਸਵੰਤ ਸਿੰਘ ਕਾਲਕਾ ਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਗ਼ੀ ਹੋਣ ਦੇ ਸਬੂਤ ਜਨਤਕ ਕਰਦੇ ਹੋਏ ਸਿਰਸਾ ਨੂੰ ਆਪਣੀ ਗ਼ਲਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਦੀ ਨਸੀਹਤ ਦਿੱਤੀ। ਜੀਕੇ ਨੇ ਸਿਰਸਾ ਨੂੰ ਖ਼ੁਦ ਨੂੰ ਮਾਫ਼ੀ ਦੇਣ ਲਈ ਗੁਰਦੁਆਰਾ ਬੰਗਲਾ ਸਾਹਿਬ ਦੇ ਪੰਜ ਪਿਆਰਿਆਂ ਨੂੰ ਤਲਬ ਨਾ ਕਰਨ ਦੀ ਵੀ ਚਿਤਾਵਨੀ ਦਿੱਤੀ।

 

Have something to say? Post your comment

 

ਨੈਸ਼ਨਲ

ਪ੍ਰਧਾਨ ਮੰਤਰੀ ਦਾ ਬਿਆਨ ਦੇਸ਼ ਦੀ ਮੂਲ ਭਾਵਨਾ ਦੇ ਉਲਟ ਅਤੇ ਚਿੰਤਾਜਨਕ : ਸਰਨਾ

ਐਨਡੀਏ ਨੂੰ 243 ਸੀਟਾਂ ਅਤੇ ਇੰਡੀਆ ਬਲਾਕ ਨੂੰ 242 ਸੀਟਾਂ ਮਿਲਣ ਦਾ ਅਨੁਮਾਨ ਵਾਲਾ ਓਪੀਨੀਅਨ ਪੋਲ ਫਰਜ਼ੀ- ਐਕਸਿਸ ਮਾਈ ਇੰਡੀਆ

ਵਿਸਾਖੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲੜੀਵਾਰ ਗੁਰਮਤਿ ਸਮਾਗਮ, 26 ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਣੇ ਗੁਰੂ ਵਾਲੇ: ਜਤਿੰਦਰ ਸਿੰਘ ਸੋਨੂੰ

ਸਰੀ ਵਿਖ਼ੇ ਭਾਈ ਦਿਲਾਵਰ ਸਿੰਘ ਬੱਬਰ ਭਾਈ ਨਿੱਝਰ ਅਤੇ ਸਤਨਾਮ ਸਿੰਘ ਛੀਨਾ ਦੇ ਪਰਿਵਾਰਿਕ ਮੈਂਬਰ ਗੋਲਡ ਮੈਡਲ ਨਾਲ ਸਨਮਾਨਿਤ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਿਰੁੱਧ ਜੰਗੀ ਅਪਰਾਧ ਲਈ ਆਈਸੀਜੇ ਨੂੰ ਮੁਕੱਦਮਾ ਚਲਾਉਣਾ ਚਾਹੀਦਾ ਹੈ: ਸੰਯੁਕਤ ਕਿਸਾਨ ਮੋਰਚਾ

ਤਿਹਾੜ ਜੇਲ੍ਹ ਦੇ ਬਾਹਰ ਆਤਿਸ਼ੀ ਅਤੇ ਸੈਂਕੜੇ 'ਆਪ' ਵਰਕਰ ਇਨਸੁਲਿਨ ਲੈ ਕੇ ਇਕੱਠੇ ਹੋਏ

ਕਾਂਗਰਸ ਦਾ 'ਸ਼ਾਹੀ ਪਰਿਵਾਰ' ਪਹਿਲੀ ਵਾਰ ਆਪਣੀ ਪਾਰਟੀ ਨੂੰ ਹੀ ਵੋਟ ਨਹੀਂ ਦੇਵੇਗਾ: ਪ੍ਰਧਾਨ ਮੰਤਰੀ ਮੋਦੀ ਦੀ ਤਿੱਖੀ ਚੁਟਕੀ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਸਖ਼ਤ ਨਿਖੇਧੀ : ਕਰਤਾਰ ਸਿੰਘ ਚਾਵਲਾ

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਦਾ ਜਲਦ ਐਲਾਨ ਕਰੇਗੀ

ਸੁਪਰੀਮ ਕੋਰਟ ਨੇ ਈਵੀਐਮ ਵੀ ਵੀ ਪੈਟ ਵਾਲੀਆਂ ਪਟੀਸ਼ਨਾਂ 'ਤੇ ਫੈਸਲਾ ਰੱਖਿਆ ਸੁਰੱਖਿਅਤ