ਮਨੋਰੰਜਨ

ਕਿਸ ਤਰਾਂ ਨਸ਼ਾ ਬੰਦੇ ਨੂੰ ਘੁਣ ਵਾਂਗ ਖਾਂਦਾ ਹੈ ਇਹ ਕੁਝ ਵਿਖਾਇਆ ਗਿਆ ਹੈ ਪੰਜਾਬੀ ਗੀਤ ਜਿੰਮੇਵਾਰੀਆਂ ਵਿੱਚ : ਡਰੈਕਟਰ ਜੋਤੀ ਅਰੋੜਾ

September 28, 2018 07:03 PM



ਅੰਮ੍ਰਿਤਸਰ  "ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਅੱਜ ਸਥਾਨਿਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 3 ਰੋਜਾ ਫਿਲਮ ਫੈਸਟੀਵਲ ਦਾ ਅਗਾਜ਼ ਹੋ ਚੁਕਾ ਹੈ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਚੁਣੀਆਂ ਗਈਆਂ ਫ਼ਿਲਮਾਂ, ਦਸਤਾਵੇਜੀ ਫਿਲਮ , ਤੇ ਗੀਤਾਂ ਨੂੰ ਲੋਕਾਂ ਨੂੰ ਵਿਖਾਇਆ ਜਾਵੇਗਾ !

ਅੱਜ ਇਸ ਫਿਲਮ ਦੀ ਸ਼ਰੂਵਾਤ ਪੰਜਾਬੀ ਗੀਤ ਜਿੰਮੇਵਾਰੀਆਂ ਨੂੰ ਵਿਖਾ ਕੇ ਕੀਤੀ ਗਈ ਇਸ ਦੌਰਾਨ ਬਹੁਤ ਸਾਰੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਫਿਲਮ ਫੈਸਟੀਵਲ ਦੀ ਸ਼ਰੂਵਾਤ ਵਿੱਚ ਸ਼ਿਰਕਤ ਕੀਤੀ ! ਪੰਜਾਬੀ ਗੀਤ ਜਿੰਮੇਵਾਰੀਆਂ ਜੋ ਕੇ ਨਸ਼ਿਆਂ ਦੇ ਵਿਰੁੱਧ ਹੈ ਫਿਲਮ ਫੈਸਟੀਵਲ ਵਿੱਚ ਇਹੋ ਜਿਹੇ ਗੀਤ ਨੇ ਨਾਲ ਸ਼ੁਰੂ ਕਰਨਾ ਲੋਕ ਦੇ ਲਈ ਇੱਕ ਚੰਗਾ ਸੰਦੇਸ਼ ਹੈ ! ਅੱਜ ਫਿਲਮ ਫੈਸਟੀਵਲ ਦੀ ਸ਼ਰੂਵਾਤ ਦੇ ਦੋਰਾਨ ਪੰਜਾਬੀ ਫ਼ਿਲਮ ਦੀ ਸ਼ਾਨ ਬਹੁਤ ਵਧੀਆਂ ਅਦਾਕਾਰ ਸ਼ਵਿੰਦਰ ਮਾਹਲ ਸੀਨੀਅਰ ਪੱਤਰਕਾਰ ਬਲਜੀਤ ਪਵਾਰ, ਦਲਜੀਤ ਅਰੋੜਾ, ਅਰਵਿੰਦਰ ਭੱਟੀ ਮਜੂਦ ਸਨ !

"ਦਾ ਬਾਓਸਕੋਪੀ ਗਲੋਬਲ ਫਿਲਮ ਫੈਸਟੀਵਲ ਦੀ ਡਰੈਕਟਰ ਜੋਤੀ ਅਰੋੜਾ ਅਤੇ ਲੋਕਪਾਲ ਭਰਦਵਾਜ ਨੇ ਦੱਸਿਆ ਕੇ ਇਹ ਸਾਡਾ 5ਵਾ ਫਿਲਮ ਫੈਸਟੀਵਲ ਹੈ ਜੋ ਏ ਅੰਮ੍ਰਿਤਸਰ ਗੁਰੂ ਨਾਗਰੀ ਦੇ ਵਿੱਚ ਹੋ ਰਿਹਾ ਹੈ ਸਾਡਾ ਇਹ ਪੰਜਾਬ ਦੇ ਵਿੱਚ ਫਿਲਮ ਫੈਸਟੀਵਲ ਕਰ ਦਾ ਇਕੋ ਇੱਕ ਮਕਸਦ ਹੈ ਕੇ ਹਰ ਸੂਬੇ ਦੀ ਰਿਜ਼ਨਲ ਭਾਸ਼ਾ ਨੂੰ ਪ੍ਰਮੋਟ ਕਰਨਾ ! ਪੰਜਾਬ ਦੀ ਪੰਜਾਬੀ ਮਾਂ ਬੋਲੀ ਇਸ ਤਰਾਂ ਦੀ ਹੈ ਜੋ ਦੀ ਹਰ ਪੰਜਾਬੀ ਦੀ ਜੁਬਾਨ ਤੇ ਇੱਕ ਮਿਸ਼ਰੀ ਦੀ ਤਰਾਂ ਲੱਗਦੀ ਹੈ ਪੰਜਾਬ ਦੇ ਲੋਕਾਂ ਨੇ ਸਾਡੇ ਇਸ ਫਿਲਮ ਫੈਸਟੀਵਲ ਜੋ ਕੇ ਤਕਰੀਬਨ 22 ਭਾਸ਼ਾਵਾਂ ਆਪ ਜੀ ਨੂੰ ਵੇਖਣ ਤੇ ਸੁਨਣ ਨੂੰ ਮਿਲ ਰਹੀਆਂ ਹਨ !

ਅੱਜ ਸਾਡੇ ਫ਼ਿਲਮ ਫੈਸਟੀਵਲ ਦੀ ਸ਼ਰੂਵਾਤ ਇਕ ਪੰਜਾਬੀ ਗੀਤ ਤੋਂ ਹੋਈ ਹੈ ਜਿਸ ਦਾ ਨਾਂ ਜ਼ਿਮੇਵਾਰੀਆਂ ਹੈ ਇਹ ਗੀਤ ਨਸ਼ਿਆਂ ਦੇ ਖਿਲਾਫ ਹੈ ਜਿਸ ਨੂੰ ਡਰੈਕਟ ਕੀਤਾ ਹੈ ਅੰਮ੍ਰਿਤਸਰ ਤੋਂ ਸਵਿੰਦਰ ਸੇਵੀ ਨੇ ! ਇਸ ਗੀਤ ਨੂੰ ਗਾਇਆ ਹੈ ਪੰਜਾਬੀ ਗਾਇਕ ਜਿੰਦ ਕਾਹਲੋਂ ਨੇ ! ਇਸ ਗੀਤ ਦਾ ਫਿਲਮਾਂਕਣ ਇਸ ਤਰਾਂ ਕੀਤਾ ਗਿਆ ਹੈ ਕੇ ਉਹਨਾਂ ਲੋਕਾਂ ਨੂੰ ਇੱਕ ਚੰਗੀ ਸੇਧ ਮਿਲੇ ਜੋ ਨਸ਼ਿਆਂ ਦੇ ਜਾਲ ਵਿੱਚ ਫੱਸ ਚੁਕੇ ਹਨ ਤੇ ਇਸ ਨਰਕ ਭਰੀ ਜਿੰਦਗੀ ਤੋਂ ਕਿਸ ਤਰਾਂ ਬਾਹਰ ਨਿਕਲਣਾ ਹੈ ਇਹੋ ਸਭ ਇਸ ਗੀਤ ਰਾਹੀਂ ਵਿਖਾਇਆ ਗਿਆ ਹੈ !

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ