ਕਾਰੋਬਾਰ

ਵਿੱਤੀ ਸਾਲ 2020-21 ਦੇ ਮਾਲੀਏ ਵਿੱਚ 10382.08 ਕਰੋੜ ਰੁਪਏ ਦਾ ਵਾਧਾ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 31.91 ਫੀਸਦ ਦਾ ਵਾਧਾ ਦਰਜ

ਦਵਿੰਦਰ ਸਿੰਘ ਕੋਹਲੀ | April 02, 2021 08:05 PM


ਚੰਡੀਗੜ,  

ਵਿੱਤੀ ਸਾਲ 2020-2021 ਦੌਰਾਨ ਪੰਜਾਬ ਵਿਚ ਮਾਲੀਆ ਇਕੱਤਰ ਕਰਨ ਵਿਚ ਪਿਛਲੇ ਵਿੱਤੀ ਸਾਲ ਦੇ ਮਕਾਬਲਤਨ 10, 382.08 ਕਰੋੜ ਰੁਪਏ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ ਬਣਦਾ ਹੈ। ਇਹ ਵਾਧਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਕੀਤੇ ਗਈ ਠੋਸ ਵਿੱਤੀ ਵਿਉਂਤਬੰਦੀ ਸਦਕਾ ਸੰਭਵ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ 2020-21 ਦੌਰਾਨ ਕੁੱਲ 42918.34 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਜੋ 31.91 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ ਜਦਕਿ ਵਿੱਤੀ ਸਾਲ 2019-20 ਦੌਰਾਨ ਇਸਦੇ ਮੁਕਾਬਲੇ 32536.26 ਕਰੋੜ ਰੁਪਏ ਇਕੱਤਰ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ 2020-21 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ 6113.54 ਕਰੋੜ ਰੁਪਏ ਇਕੱਠੇ ਹੋਏ ਜਦਕਿ ਅੰਕੜੇ ਦੱਸਦੇ ਹਨ ਕਿ ਪਿਛਲੇ ਸਾਲ ਇਹ ਰਾਸ਼ੀ 5408.12 ਕਰੋੜ ਰੁਪਏ ਤੱਕ ਹੀ ਅੱਪੜ ਸਕੀ ਸੀ , ਇਸ ਤਰਾਂ 705.42 ਕਰੋੜ (13.04 ਫੀਸਦੀ)ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰਾਂ ਇਸ ਸਾਲ ਆਬਕਾਰੀ ਵਿਭਾਗ ਵਲੋਂ 6091.21 ਕਰੋੜ ਰੁਪਏ ਜੁਟਾਏ ਗਏ ਜੋ ਕਿ ਵਿੱਤੀ ਵਰੇ 2019-20 ਦੀ 5022.86 ਕਰੋੜ ਰੁਪਏ ਦੀ ਕੁਲੈਕਸ਼ਨ ਨਾਲੋਂ 1068.35 ਕਰੋੜ (21.27 ਫੀਸਦੀ) ਵੱਧ ਬਣਦਾ ਹੈ। ਸਾਲ 2019-20 ਦੌਰਾਨ ਜੀ.ਐਸ.ਟੀ. ਅਤੇ ਮੁਆਵਜ਼ਾ ਸੈੱਸ ਦੀ ਕੁਲੈਕਸ਼ਨ 22105.28 ਕਰੋੜ ਰੁਪਏ ਸੀ ਜਦਕਿ 2020-21 ਦੌਰਾਨ ਇਹ ਅੰਕੜਾ 30713.59 ਕਰੋੜ ਰੁਪਏ ਤੱਕ ਪਹੁੰਚ ਗਿਆ। ਇਸ ਤਰਾਂ 8608.31 ਕਰੋੜ (38.94 ਫੀਸਦ ) ਦਾ ਵਾਧਾ ਦਰਜ ਕੀਤਾ ਗਿਆ ਹੈ।

ਸੂਬਾ ਸਰਕਾਰ ਵੱਲੋਂ ਉਲੀਕੀ ਠੋਸ ਵਿੱਤੀ ਵਿਉਂਤਬੰਦੀ, ਆਰਥਿਕ ਸੂਝ-ਬੂਝ ਤੇ ਸੁਚੱਜੇ ਬਜਟ ਪ੍ਰਬੰਧਨ ਸਦਕਾ ਆਬਕਾਰੀ ਉਗਰਾਹੀ ਵਿੱਚ ਵਿਸ਼ੇਸ਼ ਸੁਧਾਰ ਆਇਆ ਹੈ।

 

Have something to say? Post your comment

 

ਕਾਰੋਬਾਰ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ

ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ : ਮਨਮੀਤ ਕੇ ਨੰਦਾ

ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼  ਲਿਮਟਿਡ ਨੇ ਨਵਾਂ ਪ੍ਰੋਜੈਕਟ 'ਹੈਮਪਟਨ ਅਸਟੇਟਸ' ਕੀਤਾ ਲਾਂਚ

ਨਿਊ ਚੰਡੀਗੜ੍ਹ ਵਿਖੇ ਖੁੱਲ੍ਹੀ ਪੰਜਾਬੀ ਰਸੋਈ ਦਾ ਮਲੋਆ ਵੱਲੋਂ ਉਦਘਾਟਨ   

ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਇੱਕ ਨੇਕ ਕਾਰਜ ਦੇ ਸਮਰਥਨ ਦੇ ਉਦੇਸ਼ ਨਾਲ ਪਹੁੰਚਿਆ ਚੰਡੀਗੜ੍ਹ

ਅਜੈਪਾਲ ਸਿੰਘ ਬੰਗਾ ਹੈਦਰਾਬਾਦ ਪਬਲਿਕ ਸਕੂਲ ਦੇ ਉੱਘੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ

ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਨੇ 41 ਵਿਦਿਆਰਥੀਆਂ ਲਈ 30,000 ਰੁਪਏ ਵਜ਼ੀਫ਼ਾ ਦੇਣ ਦਾ ਕੀਤਾ ਐਲਾਨ

ਸ਼ੇਅਰ ਮਾਰਕੀਟ ਲਹੂ ਲੁਹਾਨ ਸੈਂਸੈਕਸ 1000 ਅੰਕਾਂ ਤੋਂ ਵੱਧ ਟੁੱਟਿਆ

ਐੱਸ ਯੂ ਓ ਗਲੋਬਲ ਦਾ ਗੋਲਡਨ ਵੀਜ਼ਾ, ਉਦਮੀ ਅਤੇ ਵਪਾਰਕ ਵੀਜ਼ਾ - ਇਕ ਸੁਨਹਿਰੀ ਮੌਕਾ