ਮਨੋਰੰਜਨ

ਗੁਰਚਰਨ ਸਿੰਘ ਚੰਨੀ ਅਤੇ ਦਰਸ਼ਨ ਸਿੰਘ ਗਿੱਲ ਦਾ ਸਦੀਵੀ ਵਿਛੋੜਾ

ਕੌਮੀ ਮਾਰਗ ਬਿਊਰੋ | May 20, 2021 08:33 PM

ਨਾਟਕਕਾਰ, ਰੰਗਕਰਮੀ ਅਤੇ ਫਿਲਮ ਨਿਰਦੇਸ਼ਕ ਗੁਰਚਰਨ ਸਿੰਘ ਚੰਨੀ ਸਦੀਵੀ ਵਿਛੋੜਾ ਦੇ ਗਏ ਹਨ।ਉਹ 1973 ਵਿਚ ਪੰਜਾਬ ਯੂਨੀਵਰਸਿਟੀ ਦੀ ਇੰਡੀਅਨ ਥੀਏਟਰ ਡੀਪਾਰਟਮੈਂਟ ਦੇ ਮੁੱਢਲੇ ਬੈਚ ਵਿਚੋਂ ਸਨ। ਰੰਗ-ਮੰਚ ਵਿਚ ਮਾਸਟਰਜ਼ ਕਰਨ ਉੇਪਰੰਤ ਉਨ੍ਹਾਂ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਡਿਪਲੋਮਾ ਕੀਤਾ ਅਤੇ ਫ਼ਿਲਮ ਇੰਸਟੀਚੀਊਟ ਪੂਨੇ ਤੋਂ ਵੀ ਸਿਖਲਾਈ ਹਾਸਲ ਕੀਤੀ।ਉਨ੍ਹਾਂ ਸੈਂਟਰ ਫਾਰ ਐਜੂਕੇਸ਼ਨ ਐਂਡ ਵੋਲੰਟਰੀ ਐਕਟਸ (SEWA) ਸੰਸਥਾ ਬਣਾਈ। ਉਨ੍ਹਾਂ ਆਰਟ ਫਿਲਮਾਂ ਬਣਾਈਆਂ ਅਤੇ ਨੱੁਕੜ ਨਾਟਕ ਤੇ ਨਾਟਕ ਦੇਸ਼ ਭਰ ਦੇ ਅਨੇਕਾਂ ਸਕੂਲਾਂ, ਪਿੰਡਾਂ ਅਤੇ ਸੱਥਾਂ ਵਿਚ ਖੇਡੇ। ਔਰਤਾਂ ਤੇ ਬੱਚਿਆਂ ਦੇ ਹੱਕਾਂ ਦੀ ਰਾਖੀ, ਪ੍ਰਸਾਸ਼ਨ ਦੀਆਂ ਵਧੀਕੀਆਂ ਅਤੇ ਦੇਸ਼ ਦੇ ਚਲੰਤ ਸਮਾਜਿਕ ਮੁੱਦਿਆਂ ਨੂੰ ਉਨ੍ਹਾਂ ਆਪਣੇ ਰੰਗ-ਮੰਚ ਅਤੇ ਨਾਟਕਾਂ ਦਾ ਵਿਸ਼ਾ ਬਣਾਇਆ। ਉਨ੍ਹਾਂ ‘ਪ੍ਰੋ. ਗੁਰਦਿਆਲ ਸਿੰਘ’, ‘ਨਿਹੰਗ ਜੀ’ ਅਤੇ ਹਿੰਦੋਸਤਾਨ ਦੀਆਂ ਕਈ ਇਤਿਹਾਸਕ ਇਮਾਰਤਾਂ ਉਤੇ ਡਾਕੂਮੈਂਟਰੀ ਫ਼ਿਲ਼ਮਾਂ ਬਣਾਈਆਂ। ਉਨ੍ਹਾਂ ‘ਤਮਸ’, ‘ਗਾਂਧੀ’, ‘ਪੰਜਾਬ-84’, ‘ਰੰਗਰੂਟ’ ਅਤੇ ‘ਦ ਲੀਜੈਂਡ ਆਫ਼ ਭਗਤ ਸਿੰਘ’ ਵਿਚ ਯਾਦਗਾਰ ਭੁਮਿਕਾ ਨਿਭਾਈ। ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਹਰਲੀਨ ਕੋਹਲੀ ਰੰਗ-ਮੰਚ ਦੌਰਾਨ ਉਨ੍ਹਾਂ ਦੇ ਸਦਾ ਅੰਗ-ਸੰਗ ਰਹਿੰਦੇ ਸਨ। ਉਨ੍ਹਾਂ ਦੇ ਵਿਛੋੜੇ ਨਾਲ ਲੋਕ ਰੰਗ-ਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

ਗੀਤਕਾਰ ਦਰਸ਼ਨ ਸਿੰਘ ਗਿੱਲ ਕੱਲ ਖੰਨਾ ਵਿਖੇ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸਾਹਿਤ ਸਭਾ ਖੰਨਾ ਦੇ ਫਾਊਂਡਰ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਪਾਇਲ ਦੇ ਪ੍ਰਧਾਨ ਰਹੇ ਅਤੇ ਸਭਾ ਵੱਲੋਂ ਸਾਂਝਾ ਗੀਤ ਸੰਗ੍ਰਹਿ ‘ਰੁਮਕਦੀਆਂ ਕਲਮਾਂ’ ਵੀ ਸੰਪਾਦਿਤ ਕੀਤਾ। ਉਹ ਸਮਾਜਿਕ ਗੀਤਾਂ ਦੇ ਰਚਿਤਾ ਸਨ। ਉਨ੍ਹਾਂ ਦੇ ਗੀਤ ‘ਵਗਦੇ ਪਾਣੀ ਦਾ ਸੰਗੀਤ’ ਸਮੇਤ ਕਈ ਸਾਂਝੇ ਕਾਵਿ ਸੰਗ੍ਰਹਿਾਂ ਵਿਚ ਛਪੇ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਗੁਰਚਰਨ ਸਿੰਘ ਚੰਨੀ ਅਤੇ ਦਰਸ਼ਨ ਸਿੰਘ ਗਿੱਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ