ਮਨੋਰੰਜਨ

ਇਕ ਕਹਾਣੀ ਦਾ ਪੇਚਾ ਫੇਰ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਪੈ ਗਿਆ

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | June 03, 2021 08:28 PM

ਮੋਹਾਲੀ-ਇਕ ਕਹਾਣੀ ਦਾ ਪੇਚਾ ਫੇਰ ਪੈ ਗਿਆ  । ਇਹ ਪੇਚਾ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਹੀ ਪਿਆ ਹੈ   । ਇਹ ਪੇਚਾ ਕਹਾਣੀ ਨੂੰ ਲੈ ਕੇ ਹੈ , ਕਹਾਣੀ ਦਾ ਨਾਮ ਹੈ "ਹਜ਼ਾਰ ਕਹਾਣੀਆਂ ਦਾ ਬਾਪ " । ਇਸ ਕਹਾਣੀ ਦੇ ਲੇਖਕ ਹਨ ਸੁਖਜੀਤ ਮਾਛੀਵਾੜਾ  । ਹੋਇਆ ਇੰਜ ਕਿ ਇਸ ਕਹਾਣੀ ਦੇ ਪਲਾਟ ਨਾਲ ਰਲਦੀ ਮਿਲਦੀ ਇੱਕ ਪੰਜਾਬੀ ਫ਼ਿਲਮ ਪਿਛਲੇ ਦਿਨੀਂ ਥੀਏਟਰਾਂ ਵਿਚ ਰਿਲੀਜ਼ ਹੋਈ  । ਏਸ ਪੰਜਾਬੀ ਫ਼ਿਲਮ ਦਾ ਨਾਮ ਹੈ "ਕੁੜੀਆਂ ਜਵਾਨ ਤੇ ਬਾਪੂ ਪ੍ਰੇਸ਼ਾਨ " । ਇਸ ਫ਼ਿਲਮ ਦਾ ਪ੍ਰਮੁੱਖ ਕਿਰਦਾਰ ਪੰਜਾਬੀ ਫ਼ਿਲਮਾਂ ਦੇ ਮੰਝੇ ਹੋਏ  ਮਸ਼ਹੂਰ ਐਕਟਰ ਕਰਮਜੀਤ ਅਨਮੋਲ ਨੇ ਅਦਾ ਕੀਤਾ  । ਫ਼ਿਲਮ ਦੀ ਕਹਾਣੀ ਅਮਨ ਸਿੱਧੂ ਦੀ ਲਿਖੀ ਹੋਈ ਹੈ ਡਾਇਰੈਕਟਰ ਅਵਤਾਰ ਸਿੰਘ ਹਨ ਅਤੇ ਫਿਲਮ ਨੂੰ ਪ੍ਰੋਡਿਊਸ ਰਣਜੀਵ ਸਿੰਗਲਾ  ਨੇ ਕੀਤਾ ਹੈ  । 

ਜਦੋਂ ਇਹ ਫ਼ਿਲਮ ਮਈ ਮਹੀਨੇ ਵਿੱਚ ਰਿਲੀਜ਼ ਹੋਈ, ਤਾਂ ਲੇਖਕ ਸੁਖਜੀਤ ਨੂੰ  ਉਨ੍ਹਾਂ ਦੇ ਮਿੱਤਰਾ ਨੇ ਦੱਸਿਆ ਕਿ ਤੇਰੀ ਕਹਾਣੀ "ਹਜ਼ਾਰ ਕਹਾਣੀਆਂ ਦਾ ਬਾਪ " ਜੋ ਕਿ ਸਾਲ 2005 ਵਿਚ ਨਵਾਂ ਜ਼ਮਾਨਾ  ਅਖ਼ਬਾਰ ਵੱਲੋਂ ਸਰਵੋਤਮ ਕਹਾਣੀ ਚੁਣੀ ਗਈ ਸੀ  ਦੇ ਨਾਲ ਰਲਦੀ ਮਿਲਦੀ ਇੱਕ ਪੰਜਾਬੀ ਫ਼ਿਲਮ ਥੀਏਟਰਾਂ ਵਿਚ ਚੱਲ ਰਹੀ ਹੈ  । ਏਸ ਗੱਲ ਦਾ ਡਾਢਾ  ਝਟਕਾ ਸੁਖਜੀਤ ਨੂੰ ਲੱਗਿਆ   । ਉਸ ਨੇ ਵੀ ਇਸ ਫਿਲਮ ਨੂੰ ਦੇਖਿਆ  ।

ਇੱਥੇ ਦੱਸਣਾ ਬਣਦਾ ਹੈ ਕਿ ਜਿਸ ਕਹਾਣੀ ਤੇ ਇਹ ਫ਼ਿਲਮ ਬਣੀ ਉਹ ਕਹਾਣੀ  ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਦੇ ਐਮ ਏ ਦੇ ਸਿਲੇਬਸ ਵਿਚ ਪੜ੍ਹਾਈ ਜਾਂਦੀ ਹੈ   । ਸੁਖਜੀਤ ਵੱਲੋਂ ਛਾਪੀ ਆਪਣੀ ਕਿਤਾਬ ਜਿਸ ਦਾ ਟਾਈਟਲ "ਮੈਂ ਇੰਜੁਆਏ ਕਰਦੀ ਹਾਂ " ਕਿਤਾਬ ਦੀ ਪਹਿਲੀ ਕਹਾਣੀ ਹੈ  ।

ਡੂੰਘਾ ਪੇਚਾ ਪੈਂਦਿਆਂ ਦੇਖ ਪੰਜਾਬੀ ਫ਼ਿਲਮ ਇੰਡਸਟਰੀ ਦੇ ਮੋਹਤਬਰਾਂ ਅਤੇ ਕਹਾਣੀਕਾਰਾ ਨੇ ਇਸ ਮਸਲੇ ਨੂੰ ਸੁਲਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ  । ਇਹ ਸਾਰੇ ਯਤਨ ਮੋਹਾਲੀ ਵਿਖੇ ਹੋਏ ।  ਮਸਲਾ ਸਹਿਮਤੀ ਅਤੇ ਮੁਆਫ਼ੀਨਾਮੇ ਤੇ ਨਿਬੜ ਗਿਆ  । ਮੋਹਤਬਰ ਸ਼ਖ਼ਸੀਅਤਾਂ ਜਿਨ੍ਹਾਂ ਮਸਲਾ ਸਿਰੇ ਲਵਾਇਆ ਦਾ ਕਹਿਣਾ ਹੈ , ਕਿ ਪੰਜਾਬੀ ਲੇਖਕ ਵੀ ਸਾਡੇ ਹਨ ਅਤੇ ਫ਼ਿਲਮ ਇੰਡਸਟਰੀ ਵੀ ਦੋਨੋਂ ਹੀ ਪੰਜਾਬੀ ਮਾਂ ਬੋਲੀ  ਅਤੇ ਸਮਾਜ ਦੀ ਤਰੱਕੀ ਲਈ ਯਤਨਸ਼ੀਲ ਹਨ  । ਜੋ ਘਟਨਾ ਵਾਪਰੀ ਹੈ ਇਹ ਨਹੀਂ ਹੋਣੀ ਚਾਹੀਦੀ ਸੀ  । ਇਸ ਨਾਲ ਪੰਜਾਬੀ ਸੱਭਿਆਚਾਰ ਨੂੰ ਹੀ ਠੇਸ ਲੱਗਦੀ ਹੈ  । ਪੰਜਾਬੀ ਕਹਾਣੀਕਾਰਾਂ ਨੇ ਬਹੁਤ ਉੱਚ ਦਰਜੇ ਦੀਆਂ ਕਹਾਣੀਆਂ ਲਿਖੀਆਂ , ਪ੍ਰੰਤੂ ਉਨ੍ਹਾਂ ਕਹਾਣੀਆਂ ਉੱਪਰ ਪਹਿਲਾਂ ਅਧਿਕਾਰ ਉਸ ਲੇਖਕ ਦਾ ਹੈ , ਸਤਿਗੁਰਾਂ ਦੀ ਮੇਹਰ ਨਾਲ ਜਿਸ ਨੂੰ ਉਹ ਕਹਾਣੀ ਉੱਤਰੀ  ।ਜੇ ਇਵੇਂ ਹੀ ਹੁੰਦਾ ਰਿਹਾ ਤਾਂ ਉੱਤਮ ਦਰਜੇ ਦੀਆਂ ਕਹਾਣੀਆਂ ਪਰਗਟ ਹੋਣੀਆਂ ਘਟ ਵੀ ਸਕਦੀਆਂ ਹਨ ਤੇ ਬੰਦ ਵੀ ਹੋ ਸਕਦੀਆਂ ਹਨ  । ਫ਼ਿਲਮ ਇੰਡਸਟਰੀ ਵੀ ਸਾਡੀ ਹੈ ਸਾਡੇ ਪੰਜਾਬੀ ਸਮਾਜ ਨੂੰ ਉੱਪਰ ਚੁੱਕ ਰਹੀ ਹੈ , ਰੁਜ਼ਗਾਰ ਪੈਦਾ ਕਰ ਰਹੀ ਹੈ । ਇਹ ਸਭ ਕੁਝ ਜੇ ਸਹਿਮਤੀ ਨਾਲ ਹੋਵੇ   ਉਸ ਦਾ ਆਨੰਦ ਹੀ ਕੁਝ ਹੋਰ ਹੈ  ।

more news on kaumimarg media click here

ਇੱਥੇ ਇਹ ਵੀ ਦੱਸ ਦੇਈਏ ਕਿ ਕਰੋਨਾ ਦੇ ਦੌਰ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਦਾ ਹਾਲ ਬਹੁਤ ਬੁਰਾ ਹੈ । ਜਦੋਂ ਇਹ ਫ਼ਿਲਮ "ਕੁੜੀਆਂ ਜਵਾਨ ਤੇ ਬਾਪੂ ਪ੍ਰੇਸ਼ਾਨ " ਜਿਸ ਦਾ ਮੁੱਖ ਕਿਰਦਾਰ ਕਰਮਜੀਤ ਅਨਮੋਲ ਨੇ ਨਿਭਾਇਆ ਹੈ , ਥੀਏਟਰਾਂ ਵਿਚ ਰਿਲੀਜ਼ ਹੋਈ ਤਾਂ ਅਗਲੇ ਦਿਨ ਹੀ ਕੋਰੋਨਾ ਕਾਰਨ ਲਾਕਡਾਊਨ ਲੱਗ ਗਿਆ । ਇਸ ਕਾਰਨ ਫ਼ਿਲਮ ਨਿਰਮਾਤਾਵਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਅਤੇ ਨੁਕਸਾਨ ਝੱਲਣਾ ਪਿਆ । ਇਸ ਫਿਲਮ ਦੀ ਸਟੋਰੀ ਅਤੇ ਆਇਡੀਆ ਬਹੁਤ ਹੀ ਵਧੀਆ ਹੈ , ਅਤੇ ਇੱਕ ਵਾਰ ਜ਼ਰੂਰ ਦੇਖੀ ਜਾ ਸਕਦੀ ਹੈ

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ