ਟ੍ਰਾਈਸਿਟੀ

ਲੋੜਵੰਦ ਦੀ ਮਦਦ ਲਈ ਹਮੇਸ਼ਾਂ ਤੱਤਪਰ ਰਹਿੰਦੇ ਸਨ ਸ੍ਰੀ ਮੋਹਨ ਲਾਲ ਸਤੀਜਾ

ਦਵਿੰਦਰ ਸਿੰਘ ਕੋਹਲੀ/ਕੌਮੀ ਮਾਰਗ ਬਿਊਰੋ | June 04, 2021 04:32 PM

ਚੰਡੀਗੜ੍ਹ  ਸ੍ਰੀ ਮੋਹਨ ਲਾਲ ਸਤੀਜਾ ਜੋ ਕਿ ਪਰਸੋਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਨ ਕਰ ਕੇ ਸਵਰਗਵਾਸ ਹੋ ਗਏ । ਆਪਣੇ ਪਿੱਛੇ ਭਰਿਆ ਪੂਰਿਆ ਖੁਸ਼ਹਾਲ ਪਰਿਵਾਰ ਛੱਡ ਕੇ ਗਏ ਹਨ ।  ਜਿਸ ਵਿੱਚ ਉਨ੍ਹਾਂ ਦੇ ਪੁੱਤਰ, ਨੂੰਹ, ਧੀ , ਜਵਾਈ, ਦੋ ਪੋਤੇ ਅਤੇ ਦੋ ਦੋਹਤੀਆਂ ਹਨ  । ਹੰਸੂ ਹੰਸੂ ਕਰਨ ਵਾਲੇ ਸ੍ਰੀ ਸਤੀਜਾ ਲੋੜਵੰਦ ਦੀ ਮਦਦ ਲਈ ਹਮੇਸ਼ਾਂ ਤੱਤਪਰ ਰਹਿੰਦੇ ਸਨ , ਉਹ ਮਦਦ ਚਾਹੇ ਵਿੱਤੀ ਹੋਵੇ, ਚਾਹੇ ਬਿਜ਼ਨਸ  ਪ੍ਰਫੁੱਲਤ ਕਰਨ ਦੀ ਜਾਂ ਜੀਵਨ ਦੇ ਕਿਸੇ ਤੱਤ ਸਾਰ ਦੀ  ।ਆਪਣੀ ਜ਼ਿੰਦਗੀ ਤੋਂ ਲੋੜ ਤੋਂ ਵੱਧ ਸੰਤੁਸ਼ਟ ਸ਼੍ਰੀ ਸਤੀਜਾ ਅਕਸਰ ਕਿਹਾ ਕਰਦੇ ਸਨ, ਭਗਵਾਨ ਨੇ ਉਨ੍ਹਾਂ ਦੀ ਹੈਸੀਅਤ ਤੋਂ ਕਿਤੇ ਵੱਧ  ਉਨ੍ਹਾਂ ਨੂੰ ਦਿੱਤਾ ਹੈ ਜੋ ਕੁਝ ਵੀ ਉਨ੍ਹਾਂ ਨੇ ਭਗਵਾਨ ਤੋਂ ਮੰਗਿਆ ਉਹ ਕਈ ਗੁਣਾਂ ਵੱਧ ਹੋ ਕੇ ਉਨ੍ਹਾਂ ਨੂੰ ਮਿਲਿਆ  ।

ਪਾਕਿਸਤਾਨ ਦੇ ਲਾਹੌਰ ਸ਼ਹਿਰ ਨੇੜੇ 1940 ਵਿੱਚ ਜਨਮੇ   ਸ੍ਰੀ ਮੋਹਨ ਲਾਲ ਸਤੀਜਾ ਦਾ ਪਰਿਵਾਰ ਉੱਥੇ ਆਡ਼੍ਹਤ ਦਾ  ਕੰਮ ਕਰਿਆ ਕਰਦਾ ਸੀ । 1947  ਦੀ ਦੇਸ਼ ਵੰਡ ਨੇ ਜਿੱਥੇ ਹੋਰਾਂ ਦੇ ਵਿੱਤੀ ਲੱਕ ਤੋੜ ਦਿੱਤੇ, ਉਥੇ ਸ਼੍ਰੀ ਸਤੀਜਾ ਦਾ ਪਰਿਵਾਰ ਵੀ ਇਸ ਤੋਂ ਅਣਭਿੱਜ ਨਾ ਰਿਹਾ । ਵਿੱਤੀ ਤੰਗੀਆਂ ਤੁਰਸ਼ੀਆਂ ਇਸ ਪਰਿਵਾਰ ਨੇ ਵੀ ਬੜੇ ਨੇੜੇ ਹੋ ਕੇ ਤੱਕੀਆ । ਵੰਡ ਤੋਂ ਬਾਅਦ ਇਹ ਪਰਿਵਾਰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਆ ਰਹਿਣ ਲੱਗਾ । ਪਿਤਾ ਜੀ ਆੜ੍ਹਤ ਦੀ ਥਾਂ ਹੁਣ ਸ਼ੂਗਰ ਮਿੱਲ ਵਿੱਚ ਨੌਕਰੀ ਕਰਨ ਲੱਗੇ । ਸ੍ਰੀ ਮੋਹਨ ਲਾਲ ਸਤੀਜਾ ਨੇ ਵੀ ਪੜ੍ਹ ਕੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਕਲਰਕ ਦੀ ਨੌਕਰੀ ਸ਼ੁਰੂ ਕਰ ਦਿੱਤੀ , ਪ੍ਰੰਤੂ ਮਨ ਦੀ ਲਗਨ ਨੌਕਰੀ ਨਾ ਹੋ ਕੇ ਬਿਜ਼ਨਸ ਸੀ । 

ਆਪ 1975 ਵਿੱਚ ਪਰਿਵਾਰ ਸਮੇਤ ਚੰਡੀਗੜ੍ਹ ਆ ਕੇ ਰਹਿਣ ਲੱਗੇ  ਇੱਥੇ ਬੱਸ ਸਟੈਂਡ ਸਾਹਮਣੇ ਸੈਕਟਰ 22 ਵਿਚ  ਕਿਰਾਏ ਦੀ ਦੁਕਾਨ ਲੈ ਕੇ ਕੱਪੜੇ ਦਾ ਕੰਮ ਸ਼ੁਰੂ ਕਰ ਦਿੱਤਾ  ਜਿਵੇਂ ਅਕਸਰ ਕਿਹਾ ਕਰਦੇ ਸਨ ਕਿ ਜੋ ਵੀ ਉਨ੍ਹਾਂ ਭਗਵਾਨ ਤੋਂ ਮੰਗਿਆ ਉਨ੍ਹਾਂ ਨੂੰ ਦੂਣਾ ਚੌਣਾ ਹੋ ਕੇ ਮਿਲਿਆ  ਇਹ ਇਨ੍ਹਾਂ ਦੀ ਕੱਪੜੇ ਦੀ ਦੁਕਾਨ ਤੋਂ ਵੀ ਸਾਫ਼ ਝਲਕਿਆ  ਖ਼ੂਬ ਮਿਹਨਤ ਕੀਤੀ ਅਤੇ ਤਰੱਕੀ ਵੀ ਖੂਬ ਮਿਲੇ  ਫੇਰ ਆਪ ਨੇ ਹੈਂਡੀ ਕਰਾਫਟ ਦਾ ਸ਼ੋਅਰੂਮ ਸ਼ੁਰੂ ਕੀਤਾ  ਜਿਸ ਦਾ ਨਾਮ ਗੁੱਜਰੀ ਸੀ  ।ਇਸ ਤੋਂ ਬਾਅਦ ਆਪ ਹਾਊਸਿੰਗ ਪ੍ਰੋਜੈਕਟ ਵਿੱਚ ਆਏ ਮੋਹਾਲੀ ਵਿਖੇ ਆਪ ਨੇ ਸਿਵਾਨਤਾ ਗਰੀਨਜ਼ ਨਾਮ ਦੇ ਲਗਜ਼ਰੀ ਘਰ ਵੀ ਬਣਾਏ । ਇਨ੍ਹੀਂ ਦਿਨੀਂ ਆਪ ਸੁਸ਼ਮਾ ਫਿਊਲ ਨਾਮ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਸਨ ਜਿਸ ਦਾ ਉਦਘਾਟਨ ਅਗਲੇ ਮਹੀਨੇ ਕੀਤੇ ਜਾਣ ਦਾ ਪਲੈਨ ਬਣ ਰਿਹਾ ਹੈ  ਪ੍ਰੰਤੂ ਸਵਾਸਾਂ ਦੀ ਪੂੰਜੀ ਖ਼ਤਮ ਹੋਣ ਕਰਕੇ  ਇਹ ਇੱਛਾ ਪੂਰੀ ਨਾ ਹੋ ਸਕੀ । 

ਜ਼ੀਰੋ ਤੋਂ ਸ਼ੁਰੂ ਕਰਕੇ ਤਕਰੀਬਨ 150 ਕਰੋੜ ਸਾਲਾਨਾ ਟਰਨਓਵਰ ਵਾਲੀ ਕੰਪਨੀ ਇਕ ਆਮ ਆਦਮੀ ਆਪਣੀ ਸਖ਼ਤ ਮਿਹਨਤ ਅਤੇ ਈਮਾਨਦਾਰੀ ਨਾਲ ਖੜ੍ਹੀ ਕਰ ਸਕਦਾ ਹੈ , ਇਹ ਇੱਕ ਜ਼ਿੰਦਾ ਮਿਸਾਲ ਸਾਡੇ ਸਾਹਮਣੇ ਹੈ ।  ਅਜਿਹੇ ਸਿਰੜੀ ਐਂਟਰਪਨਿਊਰਜ਼ ਦਾ ਜੀਵਨ ਉਨ੍ਹਾਂ ਸਭ ਲਈ ਚਾਨਣ ਮੁਨਾਰਾ ਹੈ ਜੋ ਜੀਵਨ ਵਿਚ ਕੁਝ ਕਰਨਾ ਚਾਹੁੰਦੇ ਹਨ।  

ਅਦਾਰਾ ਕੌਮੀ ਮਾਰਗ ਆਪਣੇ ਵੱਲੋਂ ਅੰਕਲ ਸ੍ਰੀ ਮੋਹਨ ਲਾਲ ਸਤੀਜਾ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦਾ ਹੈ  ਅਤੇ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ  ਕੇ ਮਹਾਰਾਜ ਅਜਿਹੀਆਂ ਰੂਹਾਂ ਨੂੰ ਅਕਸਰ ਧਰਤੀ ਤੇ ਭੇਜਿਆ ਕਰੋ ਜੋ ਆਪਣੇ ਨਾਲ ਨਾਲ ਦੂਸਰੇ ਦਾ ਵੀ ਭਲਾ ਕਰਨਾ ਲੋਚਦੀਆਂ ਹਨ । 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ