ਟ੍ਰਾਈਸਿਟੀ

ਤਿੰਨ ਦਿਨ ਤੋਂ ਬਿਜਲੀ ਦੀ ਨਾਕਸ ਸਪਲਾਈ ਤੋਂ ਤੰਗ ਭਬਾਤ ਦੀ ਵਿਕਟੋਰੀਆ ਕਾਲੋਨੀ ਵਾਸੀਆਂ ਨੇ ਲਾਇਆ ਜਾਮ

ਅਭੀਜੀਤ/ਕੌਮੀ ਮਾਰਗ ਬਿਊਰੋ | June 09, 2021 07:03 PM


ਜੀਰਕਪੁਰ -ਭਬਾਤ ਦੀ ਵਿਕਟੋਰੀਆ ਸਿਟੀ ਕਾਲੋਨੀ ਵਿੱਚ ਪਿਛਲੇ ਤਿੰਨ ਦਿਨ ਤੋਂ ਬਿਜਲੀ ਸਪਲਾਈ ਨਾ ਆਉਣ ਤੋਂ ਤੰਗ ਕਾਲੋਨੀ ਵਾਸੀਆਂ ਵਲੋਂ ਅੱਜ ਭਬਾਤ ਨਾਭਾ ਸੜਕ ਨੂੰ ਜਾਮ ਕਰਕੇ ਬਿਜਲੀ ਵਿਭਾਗ ਅਤੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਕਾਲੋਨੀ ਵਾਸੀਆਂ ਦਾ ਦੋਸ਼ ਹੈ ਕਿ ਉਹ ਪਿਛਲੇ ਤਿੰਨ ਦਿਨ ਤੋਂ ਬਿਜਲੀ ਅਧਿਕਾਰੀਆਂ ਵਲੋਂ ਦਿੱਤੀਆਂ ਗੋਲੀਆਂ ਚੂਸ ਰਹੇ ਹਨ ਅਤੇ ਹੁਣ ਉਨ੍ਹਾਂ ਵਲੋਂ ਅਪਣੇ ਫੋਨ ਬੰਦ ਕਰ ਲੈਣ ਕਾਰਨ ਉਹ ਸੜਕਾ ਤੇ ੳੱਤਰਨ ਲਈ ਮਜਬੂਰ ਹੋ ਗਏ ਹਨ।ਮੌਕੇ ਤੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਕਾਲੋਨੀ ਵਾਸੀ ਮੁਕੇਸ਼ ਕੁਮਾਰ, ਜਗਦੀਸ਼, ਪ੍ਰਵੇਸ਼, ਮੁਕੇਸ਼, ਰਾਮ ਗੋਪਾਲ, ਨੌਸ਼ਾਦ ਅਲੀ, ਕੁੰਦਨ ਸ਼ਰਮਾ, ਸਾਗਰ, ਵਿਨੋਦ, ਰੀਟਾ ਕਪੂਰ, ਲਕਸ਼ਮੀ, ਕੁਸਮ, ਅਨੀਤਾ, ਕਮਲੇਸ਼, ਲਤਾ, ਰਾਜਕਲੀ ਅਤੇ ਤਾਰਾ ਦੇਵੀ ਸਮੇਤ ਹੋਰਨਾ ਨੇ ਦਸਿਆ ਕਿ ਉਨ੍ਹਾਂ ਦੀ ਕਾਲੋਨੀ ਵਿੱਚ ਪਿਛਲੇ ਤਿੰਨ ਦਿਨ ਤੋਂ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ ਅਤੇ ਬਿਜਲੀ ਵਿਭਾਗ ਦੇ ਜੇ ਈ ਅਤੇ ਹੋਰ ਅਧਿਕਾਰੀ ਉਨ੍ਹਾਂ ਨੂੰ ਬਿਜਲੀ ਦੀ ਸਮਸਿਆ ਦਾ ਹੱਲ ਕੱਢਣ ਦੇ ਲਾਅਰੇ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਅਪਣੇ ਵਾਰਡ ਕੌਂਸਲਰ ਤੋਂ ਇਲਾਵਾ ਸਾਬਕਾ ਵਾਰਡ ਕੌਂਸਲਰ ਨੂੰ ਵੀ ਅਪਣੀ ਸਮਸ਼ਿਆ ਦੱਸ ਚੁੱਕੇ ਹਨ ਪਰ ਕਿਸੇ ਵਲੋਂ ਵੀ ਉਨ੍ਹਾਂ ਦੀ ਸਮਸਿਆ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ। ਕਾਲੋਨੀ ਦੀਆ ਔਰਤਾਂ ਨੇ ਦfੋਸਆ ਕਿ ਬਿਨਾ ਬਿਜਲੀ ਤੋਂ ਉਹ ਇੰਨੀ ਅੰਤ ਦੀ ਗਰਮੀ ਵਿੱਚ ਤ੍ਰਾਹਿ ਤ੍ਰਾਹਿ ਕਰ ਰਹੇ ਹਨ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਜੀਰਕਪੁਰ ਨਗਰ ਕੌਂਸਲ ਦੇ ਏ ਸੀ ਨਾਲ ਠੰਡੇ ਕੀਤੇ ਕਮਰੇ ਵਿੱਚ ਬੈਠੇ ਕੌਂਸਲ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਦੇ ਕੰਮ ਤੇ ਕੋਈ ਜੂੰ ਨਹੀ ਰੇਂਗ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਖੇਤਰ ਦੇ ਜੇ ਈ ਨੇ ਕਥਿਤ ਰੂਪ ਵਿੱਚ ਕਿਸੇ ਕਾਲੋਨਾਈਜਰ ਨਾਲ ਮਿਲੀਭੁਗਤ ਕਰਕੇ ਉਨ੍ਹਾ ਦੀ ਕਾਲੋਨੀ ਵਿੱਚ ਬਿਜਲੀ ਸਪਲਾਈ ਦਾ ਸਿਸਟਮ ਵਿਗਾੜ ਕੇ ਰੱਖ ਦਿੱਤਾ ਹੈ।ਉਨ੍ਹਾਂ ਰੋਸ਼ ਪ੍ਰਗਟ ਕਰਦਿਆ ਕਿਹਾ ਕਿ ਵੋਟਾਂ ਦੇ ਸਮੇ ਤਾਂ ਉਨ੍ਹਾਂ ਦਾ ਕੌਂਸ਼ਲਰ ਅਤੇ ਹਲਕਾ ਡੇਰਾਬਸੀ ਦੇ ਕਾਂਗਰਸੀ ਲੀਡਰ ਉਨ੍ਹਾਂ ਦੇ ਅੱਗੇ ਪਿੱਛੇ ਘੁਮੰਦੇ ਸਨ ਪਰ ਹੁਣ ਉਨ੍ਹਾਂ ਵਲੋਂ ਕਾਲੋਨੀ ਵਾਸੀਆਂ ਦੇ ਫੋਨ ਵੀ ਨਹੀ ਚੁੱਕੇ ਜਾ ਰਹੇ। ਖਬਰ ਲਿਖੇ ਜਾਣ ਤੱਕ ਕਾਲੋਨੀ ਵਾਸੀ ਸੜਕ ਤੇ ਡਟੇ ਹੋਏ ਹਨ ਅਤੇ ਇਸ ਕਾਰਨ ਆਵਾਜਾਈ ਪਰਭਾਵਿਤ ਹੋਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਮਲੇ ਸਬੰਧੀ ਸੰਪਰਕ ਕਰਨ ਤੇ ਬਿਜਲੀ ਵਿਭਾਗ ਦੇ ਐਕਸ਼ੀਅਨ ਅਤੇ ਐਸ ਡੀ ਓ ਦੇ ਫੋਨ ਬੰਦ ਮਿਲੇ ਜਦਕਿ ਜੇ ਈ ਰੋਹਿਤ ਕੁਮਾਰ ਨੇ ਦਸਿਆ ਕਿ ਬੀਤੀ ਰਾਤ ਬਿਜਲੀ ਦੀ ਮੰਗ ਜਿਅਦਾਂ ਵੱਧ ਜਾਣ ਕਾਰਨ ਖੇਤਰ ਦੇ ਤਿੰਨ ਟ੍ਰਾਂਸਫਾਰਮਰ ਸੜ ਗਏ ਸਨ ਜਿਸ ਕਾਰਨ ਕਾਲੋਨੀ ਵਾਸੀਆਂ ਨੂੰ ਸਮਸਿਆ ਜੱਲਣੀ ਪੈ ਰਹੀ ਹੈ ਉਨ੍ਹਾਂ ਭਰੋਸਾ ਦਿੱਤਾ ਕਿ ਟ੍ਰਾਂਸ਼ਫਾਰਮਰ ਬਦਲ ਕੇ ਜਲਦ ਹੀ ਕਾਲੋਨੀ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ