ਪੰਜਾਬ

ਅਕਾਲੀ—ਬਸਪਾ ਗਠਜੋੜ ਹੋਵੇਗਾ ਪੰਜਾਬ ਦੀ ਸਿਆਸਤ ਦਾ ਗੇਮ ਚੇਂਜਰ: ਐਨ ਕੇ ਸ਼ਰਮਾ

ਅਭੀਜੀਤ/ਕੌਮੀ ਮਾਰਗ ਬਿਊਰੋ | June 13, 2021 06:47 PM


ਜ਼ੀਰਕਪੁਰ- ਆਉਣ ਵਾਲੀਆਂ 2022 ਵਿਧਾਨ ਸਭਾ ਵਿੱਚ ਅਕਾਲੀ ਦਲ ਅਤੇ ਬਸਪਾ ਵੱਲੋਂ ਮਿਲ ਕੇ ਚੋਣਾਂ ਲੜਨ ਦੇ ਫੈਸਲੇ ਤੋਂ ਬਾਅਦ ਅੱਜ ਵਿਧਾਇਕ ਐਨ ਕੇ ਸ਼ਰਮਾ ਦੇ ਨਿੱਜੀ ਫ਼ਾਰਮ ’ਤੇ ਵੱਡੀ ਗਿਣਤੀ ਵਿੱਚ ਬਸਪਾ ਆਗੂਆਂ ਨੇ ਜਿਲ੍ਹਾ ਮੋਹਾਲੀ ਦੇ ਮੀਤ ਪ੍ਰਧਾਨ ਜਰਨੈਲ ਸਿੰਘ, ਮਾਸਟਰ ਜਗਦੀਸ਼ ਰਾਮ ਅਤੇ ਹਲਕਾ ਡੇਰਾਬਸੀ ਦੇ ਪ੍ਰਧਾਨ ਚਰਨਜੀਤ ਸਿੰਘ ਅਗਵਾਈ ਵਿੱਚ ਵਿਧਾਇਕ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਐਲਾਨੇ ਗਏ ਗੱਠਜੋੜ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਬੀਐਸਪੀ ਦਾ ਪੁਰਾਣਾ ਰਿਸ਼ਤਾ ਰਿਹਾ ਹੈ ਜੋ ਆਗਾਮੀ 2022 ਚੋਣਾਂ ਵਿੱਚ ਗੇਮ ਚੇਂਜਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਇੱਕ ਹੀ ਸਿਧਾਂਤ ’ਤੇ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਗਰੀਬ ਵਰਗ ਲਈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਹਮੇਸ਼ਾ ਲੜਦੀ ਰਹੀ ਹੈ ਅਤੇ ਜੇਲ੍ਹਾਂ ਵਿਚ ਵੀ ਗਈ ਹੈ। ਵਿਧਾਇਕ ਸ਼ਰਮਾ ਨੇ ਕਿਹਾ ਕਿ ਦਲਿਤਾਂ, ਕਿਸਾਨਾਂ, ਮਜ਼ਦੂਰਾਂ ਨੂੰ ਮਿਲ ਰਹੀਆਂ ਭਲਾਈ ਸਕੀਮਾਂ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਹੀ ਸ਼ੁਰੂ ਹੋਈਆਂ ਸਨ ਪਰ ਗਰੀਬਾਂ ਲਈ ਚਲ ਰਹੀਆਂ ਸਾਰੀਆਂ ਸਕੀਮਾਂ ਕੈਪਟਨ ਸਰਕਾਰ ਨੇ ਬੰਦ ਕਰ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਰਹਿੰਦੀਆਂ ਹਲਕਾ ਡੇਰਾਬਸੀ ਵਿੱਚ ਅਨੁਸੂਚਿਤ ਜਾਤੀ, ਪਛੜੇ ਵਰਗ ਅਤੇ ਦਲਿਤ ਭਾਈਚਾਰੇ ਲਈ ਅਨੇਕਾਂ ਧਰਮਸ਼ਾਲਾਵਾਂ, ਵਾਲਮੀਕਿ ਭਵਨ ਅਤੇ ਮੰਦਰਾਂ ਨੂੰ ਗ੍ਰਾਂਟਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਲੋਕਾਂ ਦੇ ਵਿਚ ਰਹੇ ਹਨ ਅਤੇ ਹਲਕਾ ਡੇਰਾਬਸੀ ਦੇ ਲੋਕਾਂ ਲਈ ਦਿਨ ਰਾਤ ਕੰਮ ਕੀਤਾ ਹੈ। ਸ਼ਰਮਾ ਨੇ ਕਿਹਾ ਕਿ ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਨੇ 1996 ਦੀਆਂ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ ਸਨ ਜਿਸ ਵਿੱਚ ਗਠਜੋੜ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ 11 ਜਿੱਤੀਆਂ। ਉਸ ਸਮੇ ਮਰਹੂਮ ਕਾਂਸ਼ੀ ਰਾਮ ਜੀ ਪਹਿਲੀ ਵਾਰ ਲੋਕ ਸਭਾ ਸਾਂਸਦ ਬਣੇ ਸੀ। ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਵਿਧਾਇਕ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 4 ਸਾਲ ਵਿਚ ਕੁਝ ਨਹੀਂ ਕੀਤਾ। ਪੰਜਾਬ ਵਿੱਚ ਸਮਾਜ ਦਾ ਹਰ ਵਰਗ ਕਾਂਗਰਸ ਦੇ ਸ਼ਾਸਨ ’ਚ ਗਰੀਬੀ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਪਰ ਇਸ ਦੀ ਸਭ ਤੋਂ ਜfਆਦਾ ਮਾਰ ਦਲਿਤਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਉੱਤੇ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਨਤਾ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੀ ਹੈ ਅਤੇ 2022 ਵਿੱਚ ਪੰਜਾਬ ਵਿਚ ਇਕ ਵਾਰ ਫਿਰ ਤੋਂ ਅਕਾਲੀ ਦਲ—ਬਸਪਾ ਦੀ ਸਰਕਾਰ ਲਿਆਉਣ ਲਈ ਉਡੀਕ ਕਰ ਰਹੀ ਹੈ। ਮੌਕੇ ਤੇ ਮੌਜੂਦ ਬੀ.ਐਸ.ਪੀ ਦੇ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਅਸੀ ਤਾਂ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਫੈਸਲੇ ਤੇ ਚੱਲਾਂਗੇ ਜੋ ਉਨ੍ਹਾਂ ਨੇ ਆਦੇਸ਼ ਦਿੱਤੇ ਸੂਬਾ ਇਕਾਈ ਉਸ ਤੇ ਫੁੱਲ ਚੜ੍ਹਾਏਗੀ ਅਤੇ 2022 ਚੋਣਾਂ ਵਿੱਚ ਅਕਾਲੀ—ਬਸਪਾ ਦੇ ਸਾਂਝੇ ਉਮੀਦਵਾਰਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਬੂਥ ਪੱਥਰ ਦੇ ਮਿਹਨਤ ਕਰਨਗੇ। ਇਸ ਮੌਕੇ ਵਿਧਾਇਕ ਸ਼ਰਮਾ ਨੇ ਹਲਕਾ ਡੇਰਾਬਸੀ ਬਸਪਾ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ, ਜਰਨਲ ਸੱਕਤਰ ਬਸਪਾ ਹਨੀ ਸਿੰਘ, ਹਰਪ੍ਰੀਤ ਸਿੰਘ, ਜੈ ਸਿੰਘ, ਰਾਮ ਕੁਮਾਰੀ, ਭੁਪਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਵਰਕਰਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।

 

Have something to say? Post your comment

 

ਪੰਜਾਬ

ਪਹਿਲੇ ਪੜਾਅ ਦੀਆਂ ਚੋਣਾਂ 'ਚ ਭਾਜਪਾ ਨੂੰ ਸਿਰਫ਼ 25 ਤੋਂ 30 ਸੀਟਾਂ ਮਿਲ ਰਹੀਆਂ ਹਨ,ਤਦੇ ਹੀ ਉਨ੍ਹਾਂ ਦਾ 400 ਪਾਰ ਦਾ ਨਾਅਰਾ ਬੰਦ ਹੋ ਗਿਆ- ਭਗਵੰਤ ਮਾਨ

ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸੁਰਜੀਤ ਸਿੰਘ ਮਿਨਹਾਸ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿੱਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, ਨਕਦੀ ਅਤੇ ਹੋਰ ਕੀਮਤੀ ਵਸਤਾਂ ਜ਼ਬਤ: ਸਿਬਿਨ ਸੀ

ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤਾ ਸ਼ਪਸ਼ਟ ਖਡੂਰ ਸਾਹਿਬ ਤੋ ਚੋਣ ਲੜਣ ਬਾਰੇ ਪੰਥਕ ਜਥੇਬੰਦੀਆਂ,ਪਰਵਾਰ,ਤੇ ਸੰਗਤ ਦੀ ਰਾਏ ਨਾਲ ਹੀ ਲੈਣਗੇ ਕੋਈ ਫੈਸਲਾ 

ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਦਰਜ ਹੋਣੀ ਲਾਜ਼ਮੀ

ਭਗਵੰਤ ਮਾਨ ਦਾ ਪ੍ਰਤਾਪ ਬਾਜਵਾ 'ਤੇ ਹਮਲਾ: ਪੀਡਬਲਊਡੀ ਮੰਤਰੀ ਰਹਿੰਦਿਆਂ ਬਣਵਾਏ ਟੋਲ, ਮੈਂ ਉਨ੍ਹਾਂ ਨੂੰ ਬੰਦ ਕਰਵਾਇਆ

ਜ਼ਿਲ੍ਹਾ ਸੰਗਰੂਰ ਦੇ 1006 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ

ਧੂਰੀ ਵਿੱਚ ਮੀਤ ਹੇਅਰ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਬਾਬਾ ਬਲਬੀਰ ਸਿੰਘ ਵੱਲੋਂ ਸਾਬਕਾ ਸਪੀਕਰ ਮਿਨਹਾਸ ਦੇ ਅਕਾਲ ਚਲਾਣੇ ਤੇ ਅਫਸੋਸ ਦਾ ਪ੍ਰਗਟਾਵਾ