ਪੰਜਾਬ

ਖਪਤਕਾਰ ਨੂੰ ਬਿਜਲੀ ਸਪਲਾਈ ਸੁਚਾਰੂ ਢੰਗ ਨਾਲ ਦੇਣ ਲਈ ਬਾਰਡਰ ਜੋਨ ਅਧੀਨ ਵੱਖ-ਵੱਖ ਏਰਿਏ ਦਾ ਕੀਤਾ ਦੋਰਾ - ਇੰਜੀ: ਸਕੱਤਰ ਸਿੰਘ ਢਿੱਲੌ

ਕੌਮੀ ਮਾਰਗ ਬਿਊਰੋ | June 13, 2021 06:57 PM


ਅੰਮ੍ਰਿਤਸਰ 
ਇੰਜੀ: ਸਕੱਤਰ ਸਿੰਘ ਢਿੱਲੋ, ਮੁੱਖ ਇੰਜੀ. ਬਾਰਡਰ ਜੋਨ ਨੇ ਦੱਸਿਆ ਹੈ ਕਿ 11 ਜੂਨ ਨੂੰ ਬਾਰਡਰ ਜੋਨ ਏਰਿਏ ਵਿੱਚ ਬਹੁਤ ਤੇਜ ਹਨੇਰੀ ਝੱਖੜ ਆਇਆ, ਜਿਸਨੇ ਪਾਵਰ ਸਿਸਟਮ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ। ਇਸ ਸਮੇ ਉਨ੍ਹਾਂ ਵੱਲੋ ਬਾਰਡਰ ਜੋਨ ਅਧੀਨ ਵੱਖ-2 ਇਲਾਕੀਆ ਦਾ ਦੋਰਾ ਕਰਕੇ ਬਿਜਲੀ ਸਪਲਾਈ ਚਾਲੂ ਕਰਵਾਈ ਗਈ। ਇੰਜੀ: ਸਕੱਤਰ ਸਿੰਘ ਢਿੱਲੋ ਵੱਲੋ ਗੁਰਦਾਸਪੁਰ ਏਰਿਏ ਦਾ ਵੀ ਦੋਰਾ ਕੀਤਾ ਗਿਆ, 66 ਕੇ.ਵੀ. ਸਬ-ਸਟੇਸ਼ਨ ਤਿਬੜੀ ਕੈਂਟ ਦਾ 10 ਨੰ. ਟਾਵਰ ਡਿੱਗੀਆ ਸੀ ਜਿਸ ਨਾਲ 5 ਨੰ. ਸਬ ਸਟੇਸ਼ਨਾ ਦੀ ਸਪਲਾਈ ਬੰਦ ਹੋਈ ਸੀ, ਜਿਨ੍ਹਾ ਨੂੰ 132 ਕੇ.ਵੀ. ਗੁਰਦਾਸਪੁਰ ਤੇ ਸਿਫਟ ਕਰਕੇ ਸਬ-ਸਟੇਸ਼ਨ ਦੀ ਸਪਲਾਈ ਚਾਲੂ ਕਰ ਦਿੱਤੀ ਗਈ, ਇਸ ਤੋ ਇਲਾਵਾ 66 ਕੇ.ਵੀ. ਸ਼ਾਹਪੁਰ ਗੁਰਾਇਆ ਲਾਈਨ ਦਾ 31 ਨੰ. ਟਾਵਰ ਡਿੱਗ ਗਿਆ ਸੀ, ਇਸ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ। ਇਸ ਮੋਕੇ ਇੰਜੀ: ਰਮਨ ਸ਼ਰਮਾ, ਨਿਗਰਾਨ ਇਜੀ: ਗੁਰਦਾਸਪੁਰ, ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਨਿਗਰਾਨ ਇੰੰਜੀ. ਪੀ. ਅਤੇ ਐਮ. ਅੰਮ੍ਰਿਤਸਰ ਅਤੇ ਇੰਜੀ ਰਵਿੰਦਰ ਸਿੰਘ ਉੱਪ ਮੁੱਖ ਇੰਜੀ./ ਟੀ.ਐਲ., ਜਲੰਧਰ ਉਹਨਾ ਨਾਲ ਮੋਜੂਦ ਸਨ।

ਇਸ ਹਨੇਰੀ ਨਾਲ ਤਕਰੀਬਨ 1931 ਪੋਲ ਟੁੱਟ ਗਏ ਹਨ ਅਤੇ 292 ਨੰ. ਟਰਾਂਸਫਾਰਮਰ ਡੈਮਜ ਹੋ ਗਏ ਹਨ। ਇੰਜੀ: ਸਕੱਤਰ ਸਿੰਘ ਢਿੱਲੋ, ਮੁੱਖ ਇੰਜੀ. ਬਾਰਡਰ ਜੋਨ ਵੱਲੋ ਦਿਨ ਰਾਤ ਇੱਕ ਕਰਕੇ ਵੱਖ ਵੱਖ ਅਧਿਕਾਰੀਆ ਨਾਲ ਤਾਲਮੇਲ ਕਰਕੇ ਬਿਜਲੀ ਸਪਲਾਈ ਜਲਦੀ ਤੋ ਜਲਦੀ ਚਾਲੂ ਕਰਵਾਊਣ ਲਈ ੳਪਰਾਲੇ ਕੀਤੇ ਜਾ ਰਹੇ ਹਨ, ਇਸ ਹਨੇਰੀ / ਝੱਖੜ ਦੋਰਾਨ ਪੀ.ਅੇਸ.ਪੀ.ਸੀ.ਐਲ. ਦਾ ਤਕਰੀਬਨ 2 ਕਰੋੜ 65 ਲੱਖ ਦਾ ਨੁਕਸਾਨ ਹੋਇਆ ਹੈ। ਮੁੱਖ ਇੰਜੀ. ਬਾਰਡਰ ਜੋਨ ਇੰਜੀ: ਸਕੱਤਰ ਸਿੰਘ ਢਿੱਲੋ ਵੱਲੋ ਖਪਤਕਾਰਾ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਪਾਵਰਕਾਮ ਦੇ ਅਧਿਕਾਰੀਆ/ਕਰਮਚਾਰੀਆ ਦਾ ਸਾਥ ਦਿੱਤਾ ਜਾਵੇ।
ਉਹਨਾ ਇਹ ਵੀ ਦਸਿੱਆ ਕਿ 66 ਕੇ.ਵੀ. ਸਬ-ਸਟੇਸ਼ਨ ਹਰਦੋਛਨੀ ਦੀ ਸਪਲਾਈ ਚਾਲੂ ਹੋ ਗਈ ਹੈ। 66 ਕੇ.ਵੀ. ਸਬ-ਸਟੇਸ਼ਨ ਤਿਬੜੀ ਕੈਂਟ ਦੀ ਸਪਲਾਈ ਅੱਜ ਚਾਲੁ ਹੋ ਜਾਵੇਗੀ। 66 ਕੇ.ਵੀ. ਸ਼ਾਹਪੁਰ ਗੁਰਾਇਆ ਦੀ ਸਪਲਾਈ ਕੱਲ ਚਾਲੁ ਹੋ ਜਾਵੇਗੀ। ਗੁਰਦਾਸਪੁਰ ਦੇ ਅਰਬਨ ਏਰੀਏ ਦੀ ਸਾਰੀ ਸਪਲਾਈ ਅੱਜ ਚਾਲੁ ਹੋ ਜਾਵੇਗੀ। ਜਿੱਥੇ ਜਿਆਦਾ ਪੋਲ ਟੁੱਟੇ ਹਨ ਜਾਂ ਟਾਵਰ ਡਿੱਗੇ ਹਨ ਉਹਨਾ ਦੀ ਸਪਲਾਈ ਸ਼ਾਇਦ ਅੱਜ ਚਾਲੁ ਨਾ ਹੋ ਸਕੇ। ਇੰਜੀ: ਰਜਿੰਦਰ ਸਿੰਘ ਸਰਾੳ, ਮੁੱਖ ਇੰਜੀ:/ ਟੀ. ਐਲ ਅੱਜ ਦਿਨ ਐਤਵਾਰ ਗੁਰਦਾਸਪੁਰ ਏਰੀਏ ਦੇ ਦੋਰੇ ਤੇ ਹਨ।

 

Have something to say? Post your comment

 

ਪੰਜਾਬ

ਭਗਵੰਤ ਮਾਨ ਨੇ ਭਾਰੀ ਮੀਂਹ ਤੇ ਝੱਖੜ ਦੇ ਬਾਵਜੂਦ ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਇਕੱਠ ਨੂੰ ਕੀਤਾ ਸੰਬੋਧਨ

ਦਸਵੀਂ ਦੀ ਰਾਜ ਪੱਧਰੀ ਮੈਰਿਟ ਸੂਚੀ ਵਿੱਚ ਜ਼ਿਲ੍ਹਾ ਮਾਨਸਾ ਦੇ ਚਾਰ ਵਿਦਿਆਰਥੀਆਂ ਨੇ ਨਾਮ ਦਰਜ ਕਰਵਾਇਆ

ਕਿਸਾਨਾਂ ਦੀ ਆੜ ਚ ਵਿਰੋਧੀ ਪਾਰਟੀਆਂ ਝੰਡੀਆਂ ਵਿਖਾ ਕੇ ਅਜਿਹਾ ਕਰਵਾ ਰਹੀਆਂ ਹਨ : ਪਰਮਪਾਲ ਕੌਰ ਮਲੂਕਾ

ਸਰਕਾਰਾਂ ਦੀ ਢਿੱਲੀ ਨਿਆਂ ਪ੍ਰਣਾਲੀ ਕਾਰਨ ਬੇਅਦਬੀਆਂ ਨੂੰ ਠੱਲ੍ਹ ਨਹੀਂ ਪੈ ਰਹੀ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ : ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਅਨਾਜ ਮੰਡੀ ਦਾ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ

ਰਾਜਸਥਾਨ ਵਿੱਚ ਮਤਦਾਨ ਦੇ ਦਿਨ ਪੰਜਾਬ ਵਾਲੇ ਪਾਸੇ ਰਹੀ ਪੂਰੀ ਚੌਕਸੀ - ਏ ਡੀ ਸੀ ਰਾਕੇਸ਼ ਕੁਮਾਰ ਪੋਪਲੀ

ਲੋਕ ਸਭਾ ਚੋਣਾਂ 2024 ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਅਤੇ ਪਾਰਦਰਸ਼ੀ ਬਣਾਉਣ ਲਈ ਮੰਗੇ ਸੁਝਾਅ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ

ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਨਾਉਣ: ਬਾਬਾ ਬਲਬੀਰ ਸਿੰਘ

ਬੇਅਦਬੀ ਦੇ ਦੋਸ਼ੀਆਂ ਨੂੰ ਦੋ ਦਿਨ ’ਚ ਸਾਹਮਣੇ ਲਿਆਵੇ ਸਰਕਾਰ- ਐਡਵੋਕੇਟ ਧਾਮੀ