ਪੰਜਾਬ

ਸਹਿਕਾਰੀ ਸੁਸਾਇਟੀਆਂ 'ਚ ਖਾਦ ਨਾ ਪੁੱਜਣ ਕਾਰਨ ਕਿਸਾਨ ਹੋ ਰਹੇ ਨੇ ਪ੍ਰੇਸ਼ਾਨ, ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਦੀ ਚਿਤਾਵਨੀ

ਕੌਮੀ ਮਾਰਗ ਬਿਊਰੋ | June 13, 2021 06:58 PM

 ਕੁਰਾਲੀ - ਮਹਾਲੀ ਜਿਲੇ ਦੀਆਂ ਬਹੁਤੀਆਂ ਸਹਿਕਾਰੀ ਸੁਸਾਇਟੀਆਂ 'ਚ ਖਾਦ ਨਾ ਪੁੱਜਣ ਕਾਰਨ ਕਿਸਾਨ ਫ਼ਸਲਾਂ ਦੀ ਸੰਭਾਲ ਲਈ ਪ੍ਰੇਸ਼ਾਨ ਹੋ ਰਹੇ ਹਨ ਅਤੇ ਇਸ ਮਸਲੇ ਤੇ ਉਨ੍ਹਾਂ ਪ੍ਰਸਾਸ਼ਨ ਨੂੰ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ। ਇਸ ਸਬੰਧੀ ਪਿੰਡ ਗੁਨੋਮਾਜਰਾ ਸੁਸਾਇਟੀ ਵਿੱਚ ਇਕੱਤਰ ਹੋਏ ਕਿਸਾਨ ਗੁਰਚਰਨ ਸਿੰਘ ਮਹਿਰਮਪੁਰ, ਮਲਕੀਤ ਸਿੰਘ ਸੇਖਪੁਰਾ, ਅਮਰਜੀਤ ਸਿੰਘ ਅੰਦਹੇੜੀ, ਸੋਹਣ ਸਿੰਘ ਗੁਨੋਮਾਜਰਾ, ਸਦਾਗਰ ਸਿੰਘ ਮਹਿਰੌਲੀ ਅਤੇ ਇਸੇ ਤਰ੍ਹਾਂ ਪਿੰਡ ਕੰਨਸਾਲਾ ਦੀ ਸਭਾ 'ਚ ਪੁੱਜੇ ਅੱਛਰ ਸਿੰਘ ਕੰਨਸਾਲਾ , ਮਨਦੀਪ ਸਿੰਘ ਬੂਥਗੜ੍ਹ, ਰਘਵੀਰ ਸਿੰਘ ਢਕੋਰਾਂ ਤੇ ਜਸਵੀਰ ਸਿੰਘ ਗਿੱਲ ਕੰਨਸਾਲਾ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਓਹ ਆਪਣੀਆਂ ਸੁਸਾਇਟੀਆਂ 'ਚ ਚੱਕਰ ਲਗਾਕੇ ਹੰਭ ਗਏ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਯੂਰੀਆਂ ਤੇ ਡਾਇਆ ਖਾਦ ਦੀ ਇੱਕ ਬੋਰੀ ਵੀ ਨਸੀਬ ਨਹੀਂ ਹੋਈ। ਜਿਸ ਕਾਰਨ ਜਿੱਥੇ ਉਨ੍ਹਾਂ ਦੀ ਗੰਨੇ, ਮੱਕੀ ਦੀ ਫ਼ਸਲ ਤੇ ਚਾਰਾ ਪ੍ਰਭਾਵਿਤ ਹੋਇਆ ਹੈ, ਉਥੇ ਜੀਰੀ ਦੀ ਫ਼ਸਲ ਵੀ ਲਗਾਉਣ ਲਈ ਖਾਦ ਦੀ ਉਡੀਕ 'ਚ ਬੈਠੇ ਹਨ। ਇਨ੍ਹਾਂ ਸਬੰਧਿਤ ਸਭਾਵਾਂ ਦੇ ਸਕੱਤਰਾਂ ਦਾ ਕਹਿਣਾ ਹੈ ਕਿ ਓਹ ਨਿੱਤ ਦਿਨ ਮਾਰਕਫੈਡ ਤੇ ਇਫ਼ਕੋ ਦੇ ਅਧਿਕਾਰੀਆਂ ਨੂੰ ਖਾਦ ਦੀ ਭੇਜੀ ਡਿਮਾਂਡ ਦੀ ਮੰਗ ਕਰਦੇ ਹਨ, ਪਰ ਹਰ ਵਾਰ ਭਰੋਸੇ ਦੇ ਬਾਵਜੂਦ ਖਾਦ ਨਾ ਪੁੱਜਣ ਕਾਰਨ ਕਿਸਾਨ ਸੁਸਾਇਟੀਆਂ ਦੇ ਚੱਕਰ ਮਾਰਕੇ ਮੁੜ ਜਾਂਦੇ ਹਨ। ਇਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਖਾਦ ਨਾ ਆਈ ਤਾ ਕਿਸਾਨ ਪ੍ਰਾਈਵੇਟ ਤੌਰ ਤੇ ਖਾਦ ਖਰੀਦਣ ਲਈ ਮਜ਼ਬੂਰ ਹੋਣਗੇ ਤੇ ਇਸ ਕਾਰਨ ਦੇਣ ਲੈਣ ਰੁਕਣ ਨਾਲ ਸੁਸਾਇਟੀਆਂ ਘਾਟੇ ਵਿੱਚ ਚਲੇ ਜਾਣਗੀਆਂ। ਇਸੇ ਦੌਰਾਨ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਗੁਰਪ੍ਰੀਤ ਸਿੰਘ ਪਲਹੇੜੀ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਦਰਸ਼ਨ ਸਿੰਘ ਖੇੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਗੰਭੀਰ ਨਾ ਹੋਣ ਕਾਰਨ ਖਾਦ ਦੇ ਫ਼ਸਲ ਦੀ ਲੋੜ ਲਈ ਅਗਾਊਂ ਪ੍ਰਬੰਬ ਨਹੀਂ ਕਰ ਰਹੀ। ਜਿਸ ਕਾਰਨ ਫ਼ਸਲ ਦੇ ਪ੍ਰਭਾਵਿਤ ਹੋਣ ਨਾਲ ਜਿੱਥੇ ਕਿਸਾਨ ਆਮਦਨ ਪੱਖੋਂ ਘਾਟੇ ਵਿੱਚ ਜਾਣਗੇ, ਉਥੇ ਸਮੇਂ ਕਿਸਾਨਾਂ ਤੋਂ ਖਾਦ ਦੀ ਰਿਕਵਰੀ ਨਾਲ ਆਮਦਨ ਨਾ ਹੋਣ ਤੇ ਸੁਸਾਇਟੀਆਂ ਘਾਟੇ ਵਿੱਚ ਚਲੇ ਜਾਣਗੀਆਂ। ਇਸ ਲਈ ਜੇਕਰ ਸਬੰਧਿਤ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਜਲਦੀ ਖਾਦ ਦੀ ਸਪਲਾਈ ਸ਼ੁਰੂ ਨਾ ਕੀਤੀ ਤਾ ਯੂਨੀਅਨਾਂ ਵੱਲੋਂ ਮੋਹਾਲੀ ਪ੍ਰਸਾਸ਼ਨ ਅੱਗੇ ਧਰਨਾ ਸ਼ੁਰੂ ਕਰਨ ਲਈ ਕਿਸਾਨਾਂ ਨੂੰ ਲਾਮਵੰਦ ਕੀਤਾ ਜਾਵੇਗਾ। ਇਸ ਬਾਰੇ

 

Have something to say? Post your comment

 

ਪੰਜਾਬ

ਜਾਖੜ ਦੀ ਅਗਵਾਈ 'ਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੀਜੇਪੀ ਵਿੱਚ ਹੋਏ  ਸ਼ਾਮਲ

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਾਡੀ ਸਿਹਤ ਸਾਡਾ ਹੱਕ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ-ਚੋਣਾਂ 2024 ਨਾਲ ਜੁੜੇ ਸਵਾਲਾਂ ਦੇ ਦੇਣਗੇ ਜਵਾਬ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਐਡਵੋਕੇਟ ਧਾਮੀ ਨੇ 

ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ 'ਚ ਵਿਰੋਧ ਕਰਨ ਕਾਰਨ ਕੇਕੇਯੂ ਦੇ ਦਰਜਨਾਂ ਆਗੂ ਗ੍ਰਿਫਤਾਰ

ਸੁਖਬੀਰ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬਾਬਾ ਚਰਨ ਸਿੰਘ ਨੇ ਗੁਰੂ ਕਾ ਬਾਗ ਵਿਖੇ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਦਿੱਤੀ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ