ਪੰਜਾਬ

ਗੁ: ਗੜੀ ਭੋਰਖਾ ਸਾਹਿਬ ਵਿਖੇ ਭਾਈ ਲਾਲ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ

ਕੌਮੀ ਮਾਰਗ ਬਿਊਰੋ | June 13, 2021 07:00 PM


 ਕੁਰਾਲੀ - ਸਮਾਜਸੇਵੀ ਸਖਸ਼ੀਅਤ ਭਾਈ ਲਾਲ ਸਿੰਘ ਗੁਨੋ ਮਾਜਰਾ ਨਮਿੱਤ ਗੁ: ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਭਾਈ ਚਰਨਜੀਤ ਸਿੰਘ ਲੁਧਿਆਣਾ, ਭਾਈ ਹਰਜੀਤ ਸਿੰਘ ਹਰਮਨ ਤੇ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਨੇ ਕੀਰਤਨ ਤੇ ਗੁਰਬਾਣੀ ਵਿਚਾਰ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ। ਇਸ ਉਪਰੰਤ ਆਪ ਆਗੂ ਪਰਮਿੰਦਰ ਸਿੰਘ ਗੋਲਡੀ, ਕਿਸਾਨ ਵਿੰਗ ਪ੍ਰਧਾਨ ਜਗਦੇਵ ਸਿੰਘ ਮਲੋਆ, ਮਹਿਲਾ ਕਾਂਗਰਸੀ ਆਗੂ ਲਖਵਿੰਦਰ ਕੌਰ ਗਰਚਾ, ਅਕਾਲੀ ਦਲ ਸੁਯੰਕਤ ਦੇ ਜ: ਉਜਾਗਰ ਸਿੰਘ ਬਡਾਲੀ, ਪੰਥਕ ਅਕਾਲੀ ਲਹਿਰ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਯੂਥ ਆਗੂ ਸਾਹਿਬ ਸਿੰਘ ਬਡਾਲੀ, ਸਮਾਜਸੇਵੀ ਰਵਿੰਦਰ ਸਿੰਘ ਵਜੀਦਪੁਰ ਤੇ ਕਿਸਾਨ ਆਗੂ ਦਰਸ਼ਨ ਸਿੰਘ ਖੇੜਾ ਨੇ ਭਾਈ ਲਾਲ ਸਿੰਘ ਦੀਆਂ ਜਿੰਦਗੀ 'ਚ ਲੋੜਵੰਦਾਂ ਲਈ ਨਿਭਾਈਆਂ ਸੇਵਾਵਾਂ ਤੇ ਉਸ ਦੇ ਉਦਮੀ ਜੀਵਨ ਦਾ ਜ਼ਿਕਰ ਕਰਦਿਆਂ ਸਰਧਾਂਜਲੀ ਭੇਟ ਕੀਤੀ। ਇਨ੍ਹਾਂ ਕਿਹਾ ਕਿ ਗੁਨੋਮਾਜਰਾ ਪਰਿਵਾਰਿਕ ਜਿਮੇਂਵਾਰੀਆਂ ਦੇ ਨਾਲ ਨਾਲ ਸਿਆਸਤ ਅਤੇ ਸਮਾਜ ਸੇਵੀ ਚ ਕੀਤੇ ਕਾਰਜ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਸਾਬਤ ਹੋਣਗੇ। ਮਾਤਾ ਖੀਵੀ ਜੀ ਸੇਵਾ ਸੁਸਾਇਟੀ ਯੂ ਐਸ ਏ ਪੰਜਾਬ ਅਤੇ ਗੁ ਗੜੀ ਭੋਰਖਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਬੇਟੇ ਕਮਲਜੀਤ ਸਿੰਘ ਨੂੰ ਸਿਰੋਪਾ ਦਿੰਦਿਆਂ ਪਰਿਵਾਰ ਨੂੰ ਹਰ ਸਮੇਂ ਸਹਿਯੋਗ ਦੇਣ ਦਾ ਭਰੋਸ਼ਾ ਦਿੱਤਾ। ਇਸ ਮੌਕੇ ਸਰਪੰਚ ਜਗਤਾਰ ਸਿੰਘ ਖੇੜਾ, ਸਰਪੰਚ ਹਰਜੀਤ ਸਿੰਘ ਢਕੋਰਾਂ, ਨੋਨੂੰ ਭੱਟੀ, ਦਰਸ਼ਨ ਸਿੰਘ ਬਿਲਿੰਗ, ਡੋਗਰ ਖਾਨ, ਅਮਨ ਬੇਦੀ ਤਿਊੜ੍ਹ, ਸਤਨਾਮ ਸਿੰਘ ਸਿਸਵਾਂ, ਹਰਜੀਤ ਸਿੰਘ ਖਿਜਰਾਬਾਦ, ਗੁਰਜੀਤ ਮਿਲਖ, ਅਮਰਜੀਤ ਸਿੰਘ ਅੰਦਹੇੜੀ, ਜੋਗਿੰਦਰ ਸਿੰਘ ਖਿਜਰਾਬਾਦ, ਅੱਛਰ ਸਿੰਘ ਕੰਨਸਾਲਾ, ਵਿਕਰਮ ਸਿੰਘ ਖਿਜਰਾਬਾਦ, ਮੁਮਤਾਜ਼ ਅਲੀ, ਜਸਵੀਰ ਸਿੰਘ ਨਵਾਂਗਰਾਉਂ, ਗੁਰਸ਼ਰਨ ਬਿੰਦਰਖੀਆਂ, ਸੁਰਿੰਦਰ ਸਿੰਘ ਤਿਊੜ੍ਹ, ਨਿੱਕਾ ਸਿੰਘ ਖਿਜਰਾਬਾਦ ਤੇ ਭੁਪਿੰਦਰ ਸਿੰਘ ਕੁਰਾਲੀ ਆਦਿ ਮੋਹਤਬਰ ਵੀ ਹਾਜ਼ਰ ਸਨ।

 

Have something to say? Post your comment

 

ਪੰਜਾਬ

ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ

ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ- ਐਡਵੋਕੇਟ ਧਾਮੀ

ਲੋੜਵੰਦ ਬੱਚਿਆਂ ਦੀ ਪੜਾਈ ਤੇ ਲੜਕੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਯਤਨਸ਼ੀਲ ਹੈ ਸੰਸਥਾ ਗੁਰੂ ਨਾਨਕ ਦੇ ਸਿੱਖ

ਮੌਜ਼ੂਦਾ ਹਾਲਤਾਂ ਨੂੰ ਦੇਖ ਕੇ ਭਾਈ ਅੰਮ਼੍ਰਿਤਪਾਲ ਸਿੰਘ ਦਾ ਪਰਵਾਰ ਨਹੀ ਚਾੰਹੁਦਾ ਕਿ ਭਾਈ ਸਾਹਿਬ ਚੋਣ ਲੜਣ

ਡਿਪਟੀ ਕਮਿਸ਼ਨਰ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ,23493 ਟਨ ਦੀ ਰਿਕਾਰਡ ਲਿਫਟਿੰਗ

ਮਾਰਕਫੈੱਡ ਦੇ ਐਮ.ਡੀ. ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਨਾਲ ਲੁ ਮੰਡੀਆਂ ਦਾ ਕੀਤਾ ਦੌਰਾ

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਵਕਤ-ਏ-ਰੁਖ਼ਸਤ’ ਪ੍ਰੋਗਰਾਮ ਕਰਵਾਇਆ ਗਿਆ

ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ, ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ

ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ