ਹਰਿਆਣਾ

ਦੁਨੀਆਂ ਦੇ ਕਿਸੇ ਕੋਨੇ ਚ ਵੀ ਵਸਦੇ ਸਿੱਖ ਨੂੰ ਕੋਈ ਲਾਵਾਰਿਸ ਨਾ ਸਮਝੇ - ਜਥੇਦਾਰ ਦਾਦੂਵਾਲ

ਕੌਮੀ ਮਾਰਗ ਬਿਊਰੋ | June 13, 2021 07:01 PM


 ਦੁਨੀਆਂ ਦੇ ਕਿਸੇ ਕੋਨੇ ਚ ਵੀ ਵਸਦੇ ਸਿੱਖ ਨੂੰ ਕੋਈ ਲਾਵਾਰਿਸ ਸਮਝਣ ਦੀ ਗਲਤੀ ਨਾ ਕਰੇ ਪੂਰਾ ਖਾਲਸਾ ਪੰਥ ਉਸਦੇ ਨਾਲ ਹੈ ਹਰਿਆਣਾ ਸਟੇਟ ਵਿੱਚ ਸਥਿਤ ਪਿੰਡ ਗੁੜਾ ਤਹਿਸੀਲ ਕਨੀਨਾ ਜਿਲਾ ਮਹਿੰਦਰਗੜ ਦਾ ਦੌਰਾ ਕਰਕੇ ਵਾਪਸ ਗੁਰਦੁਆਰਾ ਦਾਦੂ ਸਾਹਿਬ ਪੁੱਜੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਉਨਾਂ ਕਿਹਾ ਕੇ ਪਿਛਲੇ ਸਮੇਂ ਚਰਚਾ ਵਿੱਚ ਰਿਹਾ ਹਰਿਆਣਾ ਦਾ ਹੋਂਦ ਚਿੱਲੜ ਪਿੰਡ ਤਾਂ ਸਭ ਨੂੰ ਯਾਦ ਹੋਵੇਗਾ ਸੰਨ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਚੱਲੀ ਲਹਿਰ ਸਮੇਂ ਪਿੰਡ ਹੋਂਦ ਚਿੱਲੜ ਵਿੱਚ ਵਸਦੇ ਸਾਰੇ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ ਅਤੇ ਪਿੰਡ ਖੰਡਰਾਂ ਵਿੱਚ ਬਦਲ ਦਿੱਤਾ ਹੋਂਦ ਚਿੱਲੜ ਦੇ ਬਿਲਕੁਲ ਨੇਡ਼ੇ ਜਿਲਾ ਮਹਿੰਦਰਗੜ ਦੀ ਤਹਿਸੀਲ ਕਨੀਨਾ ਦਾ ਪਿੰਡ ਗੁੜਾ ਹੈ ਜਿੱਥੇ 40-50 ਸਿੱਖ ਪਰਿਵਾਰ ਰਹਿੰਦੇ ਸਨ ਹੋਂਦ ਚਿੱਲੜ ਪਿੰਡ ਚ ਘਟਨਾ ਨੂੰ ਅੰਜਾਮ ਦੇ ਕੇ ਉਹੀ ਸ਼ਰਾਰਤੀ ਲੋਕ ਪਿੰਡ ਗੁੜੇ ਵੱਲ ਕਤਲੇਆਮ ਕਰਨ ਆ ਰਹੇ ਸਨ ਪਰ ਜਾਟ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਵਾਪਸ ਮੋੜ ਦਿੱਤਾ ਗੁੜੇ ਪਿੰਡ ਦੇ ਸਿੱਖ ਪ੍ਰੀਵਾਰ ਇਸ ਤਰਾਂ ਬਚ ਗਏ ਸਨ ਪਰ 1984 ਤੋਂ ਬਾਅਦ ਬਦਲੇ ਮਹੌਲ ਵਿੱਚ ਆਪਣੇ ਘਰ ਕੋਠੀਆਂ ਹਵੇਲੀਆਂ ਜ਼ਮੀਨ ਜਾਇਦਾਦਾਂ ਕੌਡੀਆਂ ਦੇ ਭਾਅ ਵੇਚ ਉਜਾੜਾ ਕਰਕੇ ਕਾਲਾਂਵਾਲੀ ਬਠਿੰਡਾ ਜੈਤੋ ਲੁਧਿਆਣਾ ਪੰਜਾਬ ਹਰਿਆਣਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਚਲੇ ਗਏ ਸਨ ਸਿੱਖਾਂ ਦੇ ਜਾਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਬ੍ਰਹਮਣ ਪੰਡਤਾਂ ਨੇ ਕਬਜ਼ਾ ਕਰਕੇ ਮੂਰਤੀਆਂ ਸਥਾਪਤ ਕਰ ਦਿੱਤੀਆਂ ਸਨ ਪੰਦਰਾਂ ਸਾਲਾਂ ਬਾਅਦ ਇਕ ਸਿੱਖ ਹਰਵੰਤ ਸਿੰਘ ਇਸ ਪਿੰਡ ਵਿਚ ਮੁੜ ਵਾਪਸ ਆਇਆ ਅਤੇ ਉਸਨੇ ਮੁੜ ਗੁਰਦੁਆਰਾ ਸਥਾਪਤ ਕਰਨ ਦੀ ਕਨੂੰਨੀ ਲੜਾਈ ਆਰੰਭੀ ਅਤੇ ਹਰਿਆਣਾ ਸਰਕਾਰ ਪੁਲੀਸ ਪ੍ਰਸ਼ਾਸਨ ਨੇ ਮੁੜ ਮੂਰਤੀਆਂ ਚੁਕਵਾ ਪੰਡਿਤਾਂ ਦਾ ਕਬਜ਼ਾ ਹਟਵਾ ਗੁਰਦੁਆਰਾ ਸਾਹਿਬ ਸਥਾਪਤ ਕਰਵਾ ਦਿੱਤਾ ਸੀ ਪਰ ਦੁਖਾਂਤ ਇਹ ਕੇ ਕੇਵਲ ਇਕ ਸਿੱਖ ਆਪਣੀ ਧਰਮ ਪਤਨੀ ਨਾਲ ਹਰਵੰਤ ਸਿੰਘ ਇੱਥੇ ਰਹਿੰਦਾ ਹੈ ਹੋਰ ਕੋਈ ਦੂਜਾ ਸਿੱਖ ਪਰਿਵਾਰ ਦੂਰ ਦੂਰ ਤੱਕ ਨਹੀ ਵਸਦਾ ਇਕ ਵਿਸ਼ੇਸ਼ ਭਾਈਚਾਰੇ ਦੇ ਕੁੱਝ ਲੋਕਾਂ ਨੇ ਗੁਰੂ ਘਰ ਦੀ ਇਮਾਰਤ ਵਾਲੀ ਜਗ੍ਹਾ ਅਤੇ ਖਾਲੀ ਪਏ ਪਲਾਟ ਉੱਪਰ ਕਬਜ਼ਾ ਕਰਨ ਲਈ ਸੇਵਾਦਾਰ ਹਰਵੰਤ ਸਿੰਘ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕੀਤਾ ਅਤੇ ਲੰਘੀ 9 ਜੂਨ 2021 ਨੂੰ ਜਾਨੋਂ ਮਾਰਨ ਦਾ ਹਮਲਾ ਕਰ ਦਿੱਤਾ ਪਰ ਗੁਰੂ ਦੀ ਕਿਰਪਾ ਸਦਕਾ ਹਰਵੰਤ ਸਿੰਘ ਦੇ ਜਾਨੀ ਨੁਕਸਾਨ ਤੋਂ ਬਚਾਵ ਹੋ ਗਿਆ ਪਰ ਤਿੰਨ ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਇਸ ਗੱਲ ਦਾ ਪਤਾ ਜਦੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੱਗਾ ਤਾਂ ਸਾਥੀਆਂ ਸਮੇਤ ਉਹ ਆਪਣੇ ਹੈੱਡ ਕਵਾਟਰ ਗੁਰਦੁਆਰਾ ਦਾਦੂ ਸਾਹਿਬ ਸਿਰਸਾ ਤੋਂ 300 ਕਿਲੋਮੀਟਰ ਦੂਰ ਪਿੰਡ ਗੁੜਾ ਵਿੱਚ ਸਿੱਖ ਦੀ ਸਾਰ ਲੈਣ ਪੁੱਜ ਗਏ ਅਤੇ ਮੌਕੇ ਤੇ ਪੁਲਸ ਪ੍ਰਸ਼ਾਸਨ ਨੂੰ ਬੁਲਾ ਕੇ ਦੋਸ਼ੀਆਂ ਖਿਲਾਫ਼ ਕਨੂੰਨੀ ਕਾਰਵਾਈ ਕਰਨ ਲਈ ਕਿਹਾ ਉਨਾਂ ਕਿਹਾ ਕਿ ਗੁਰੂ ਘਰ ਦੀ ਇਮਾਰਤ ਅਤੇ ਜ਼ਮੀਨ ਉੱਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਪੂਰੀ ਦੁਨੀਆਂ ਵਿੱਚ ਜਿੱਥੇ ਇਕ ਸਿੱਖ ਵੀ ਵੱਸਦਾ ਹੈ ਉਸਨੂੰ ਲਾਵਾਰਿਸ ਨਾ ਸਮਝਿਆ ਜਾਵੇ ਉਸਦੀ ਹਰ ਤਰ੍ਹਾਂ ਦੇ ਨਾਲ ਮਦਦ ਕੀਤੀ ਜਾਵੇਗੀ ਪੂਰਾ ਖਾਲਸਾ ਪੰਥ ਉਸਦੇ ਨਾਲ ਹੈ ਜਥੇਦਾਰ ਦਾਦੂਵਾਲ ਜੀ ਦੇ ਪੁੱਜਣ ਕਰਕੇ ਪੁਲਸ ਪ੍ਰਸ਼ਾਸਨ ਪੂਰੀ ਹਰਕਤ ਵਿੱਚ ਆ ਗਿਆ ਅਤੇ ਦੋਸ਼ੀਆਂ ਖਿਲਾਫ਼ ਤੁਰੰਤ ਮੁਕੱਦਮਾਂ ਨੰਬਰ 211 ਥਾਣਾ ਕਨੀਨਾ ਵਿੱਚ ਦਰਜ਼ ਕੀਤਾ ਪਿੰਡ ਗੁੜੇ ਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਜਥੇਦਾਰ ਦਾਦੂਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ 1984 ਤੋਂ ਬਾਅਦ ਪਹਿਲੀ ਵਾਰ ਮਹਿਸੂਸ ਹੋਇਆ ਕਿ ਅਸੀਂ ਲਾਵਾਰਿਸ ਨਹੀਂ ਹਾਂ ਪੰਥ ਖਾਲਸਾ ਸਾਡੀ ਪਿੱਠ ਤੇ ਖੜਾ ਹੈ ਇਸ ਸਮੇਂ ਜਥੇਦਾਰ ਦਾਦੂਵਾਲ ਜੀ ਦੇ ਨਾਲ ਭਾਈ ਗੁਰਪ੍ਰਸਾਦ ਸਿੰਘ ਫ਼ਰੀਦਾਬਾਦ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਪ੍ਰਿਤਪਾਲ ਸਿੰਘ ਆਹਲੂਵਾਲੀਆ ਭਾਈ ਖੜਕ ਸਿੰਘ ਮਾਨਸਾ ਭਾਈ ਜਤਿੰਦਰ ਸਿੰਘ ਖਾਲਸਾ ਫਰੀਦਾਬਾਦ ਭਾਈ ਗੁਰਸੇਵਕ ਸਿੰਘ ਰੰਗੀਲਾ ਤਖਤੂਪੁਰਾ ਭਾਈ ਇੰਦਰਜੀਤ ਸਿੰਘ ਛਾਬੜਾ ਫਰੀਦਾਬਾਦ ਭਾਈ ਜਗਰੂਪ ਸਿੰਘ ਬਾਜਵਾ ਦਿੱਲੀ ਭਾਈ ਮੱਖਣ ਸਿੰਘ ਮੱਲਵਾਲਾ ਭਾਈ ਜਗਮੀਤ ਸਿੰਘ ਬਰਾੜ ਵੀ ਹਾਜ਼ਰ ਸਨ

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ