ਮਨੋਰੰਜਨ

ਸਲੈਚ ਮੀਡੀਆ ਨੇ ਪੰਜਾਬੀ ਰੈਪ ਗਾਣਾ, ਪੰਜਾਬ 1984 ਕੀਤਾ ਜਾਰੀ- ਯੂ ਟਿਊਬ ਉੱਤੇ

ਕੌਮੀ ਮਾਰਗ ਬਿਊਰੋ | June 13, 2021 10:13 PM

ਪੰਜਾਬ 1984  ਨਾਮ ਤੇ ਇਕ ਰੈਪ ਗਾਣਾ, ਸਲੈਚ ਮੀਡੀਆ ਨੇ  8  ਜੂਨ ਨੂੰ ਜਾਰੀ ਕੀਤਾ  । ਜੋ ਪੰਜਾਬੀ ਵਿਚ ਗਾਇਕ ਜ਼ਹਿਰ ਨੇ ਗਾਇਆ ਹੈ, ਇਹ ਗੀਤ ਇਸੇ ਕਲਾਕਾਰ ਲਿਖਿਆ ਵੀ ਆਪ ਹੀ ਹੈ  ।ਗੀਤ ਦਾ ਮਿਊਜ਼ਿਕ ਏ ਜੇ ਸਲੈਚ ਅਤੇ ਡੀ ਜੇ ਹਸਲ ਨੇ ਦਿੱਤਾ ਹੈ ।   ਇਸ ਗੀਤ ਦੀ ਵੀਡੀਓਗ੍ਰਾਫੀ ਕਰਮਾ ਕੁਨਾਲ ਭਾਰਦਵਾਜ ਦੀ ਹੈ ।   ਤਿੰਨ ਦਿਨਾਂ ਵਿੱਚ ਇਹ ਗੀਤ ਰਿਕਾਰਡ ਹੋਇਆ  । ਪੰਜਾਬ 1984 ਗੀਤ ਦੇ ਬੋਲ 1984 ਦੇ ਦਰਬਾਰ ਸਾਹਿਬ ਉਪਰ ਭਾਰਤੀ ਫੌਜ ਦੇ ਹੱਲੇ ਦੇ ਦ੍ਰਿਸ਼ਟਾਂਤ ਨੂੰ ਪੇਸ਼ ਕਰਦਾ ਹੈ ।  ਪੰਜਾਬ ਵਿੱਚ ਨੌਜਵਾਨਾਂ ਦੀ ਹੋਣੀ ਨੂੰ ਪੇਸ਼ ਕਰਦਾ ਹੈ ਕਿ ਕਿਵੇਂ ਹਰ ਨੌਜਵਾਨ ਸਿੱਖ ਉਦੋਂ ਭਾਰਤੀ ਸਿਸਟਮ ਨੂੰ ਅਤਿਵਾਦੀ ਲੱਗਣ ਲੱਗ ਪਿਆ ਸੀ ।  1984 ਅਜਿਹਾ ਸਾਲ ਸੀ ਜਦੋਂ ਸਿੱਖ ਕੌਮ ਨੂੰ ਭਾਰਤੀ ਦੇਸ਼ ਵਿੱਚ ਪੂਰੀ ਤਰ੍ਹਾਂ ਬੇਗਾਨਗੀ ਦਾ ਅਹਿਸਾਸ ਹੋਣ ਲੱਗ ਪਿਆ ।  ਜਿੱਥੇ ਸਿੱਖ ਜੂਨ 1984  ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉੱਪਰ ਭਾਰਤੀ ਫ਼ੌਜ ਦੇ ਹੱਲੇ ਤੋਂ ਗੁੱਸੇ ਵਿੱਚ ਸਨ, ਉਥੇ  ਨਵੰਬਰ 1984 ਵਿੱਚ ਬੇਗੁਨਾਹ ਸਿੱਖਾਂ ਦੇ  ਕਤਲੇਆਮ ਨੇ ਪੂਰੀ ਤਰ੍ਹਾਂ ਏਸ ਦੇਸ਼ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ ।  ਜਦੋਂ ਹਰ ਸਾਲ ਜੂਨ ਦਾ ਇਹ ਮਹੀਨਾ ਆਉਂਦਾ ਹੈ ਤਾਂ, ਇੰਜ ਮਹਿਸੂਸ ਹੁੰਦਾ ਹੈ ਕਿ ਇਹ ਘਟਨਾਵਾਂ ਕੱਲ੍ਹ ਦੀ ਹੀ ਗੱਲ ਹੋਣ  ।  ਜ਼ਖ਼ਮ ਹਾਲੇ ਵੀ ਹਰੇ ਹਨ, ਕਿਉਂਕਿ ਇਹ ਸਭ ਜ਼ਖਮ ਸਿੱਖਾਂ ਦੀ ਰੂਹ ਉੱਪਰ ਭਾਰਤੀ ਸਿਸਟਮ ਨੇ ਦਿੱਤੇ । 

ਇਸ ਗੀਤ ਵਿੱਚ ਲੇਖਕ ਨੇ ਉਨੀ ਸੌ ਚੁਰਾਸੀ ਨਵੰਬਰ ਦੀ ਪੀੜਾ ਨੂੰ ਵੀ ਬੜੀ ਬਾਖ਼ੂਬੀ ਲਿਖਿਆ ਤੇ ਗਾਇਆ ਹੈ ।  ਸੁਣਨ ਯੋਗ ਗੀਤ ਹੈ ।  ਇਸ ਗੀਤ ਨੂੰ ਸੁਣ ਕੇ ਇਸ  ਗਲ ਤੇ ਸਕੂਨ ਵੀ ਮਹਿਸੂਸ ਹੁੰਦਾ ਹੈ , ਜੋ ਸਿਆਣੇ ਕਿਹਾ ਕਰਦੇ ਸਨ, ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਹਨ ਉਹ ਸਦਾ ਲਈ ਖ਼ਤਮ ਹੋ ਜਾਂਦੀਆਂ ਹਨ ।   ਪਰੰਤੂ ਨੌਜਵਾਨਾਂ ਨੇ ਕੌਮ ਦੇ ਸੀਨੇ ਉੱਪਰ ਪਏ ਪੀੜ ਦੇ  ਨਿਸ਼ਾਨਾਂ ਨੂੰ ਜਿਵੇਂ ਪੇਸ਼ ਕੀਤਾ ਹੈ ਸਲਾਹੁਣਯੋਗ ਹੈ । 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ