ਮਨੋਰੰਜਨ

ਤਿਊੜ੍ਹ ਵਾਸੀ ਬਿਸ਼ਨਾ ਚੌਧਰੀ ਹਰ ਸਾਲ ਮਨਾਉਦਾ ਹੈ ਮਿਥੁਨ ਚੱਕਰਵਰਤੀ ਦਾ ਜਨਮ ਦਿਨ

ਕੌਮੀ ਮਾਰਗ ਬਿਊਰੋ | June 19, 2021 08:47 PM

 ਕੁਰਾਲੀ-  ਜਿੰਨਾ ਅੰਦਰ ਕਿਸੇ ਸ਼ੌਕ ਦਾ ਜਾਨੂੰਨ ਪੈਦਾ ਹੋ ਜਾਵੇ, ਓਹ ਸਮਾਜ 'ਚ ਕੁਝ ਵੱਖਰਾ ਕਰਕੇ ਹੀ ਸਤੁੰਸ਼ਟ ਹੁੰਦੇ ਨੇ। ਇਹੋ ਜਿਹੀ ਹੀ ਮਿਸਾਲ
ਮੋਹਾਲੀ ਜਿਲੇ ਦੇ ਪਿੰਡ ਤਿਉੜ ਦਾ ਵਸਨੀਕ ਤੇ ਕਮੇਡੀ ਕਲਾਕਾਰ ਬਿਸ਼ਨਾ ਚੌਧਰੀ ਪੈਦਾ ਕਰ ਰਿਹਾ ਹੈ, ਜੋ ਕਿ ਫਿਲਮ ਅਦਾਕਾਰ ਮਿਥੁਨ ਚੱਕਰਵਰਤੀ ਦਾ ਇਸ ਕਦਰ ਕਾਇਲ ਹੋ ਚੁੱਕਾ ਹੈ ਕਿ ਓਹ ਪਿਛਲੇ 21 ਵਰ੍ਹਿਆ ਤੋਂ ਲਗਾਤਾਰ ਉਸਦਾ ਜਨਮ ਦਿਨ ਮਨਾਉਂਦਾ ਆ ਰਿਹਾ ਹੈ। ਇਸ ਸ਼ੌਂਕ ਨੂੰ ਪੂਰਾ ਕਰਨ ਲਈ ਚੌਧਰੀ ਨੇ ਆਪਣਾ ਜਨਮ ਦਿਨ ਨਾ ਮਨਾ ਕੇ ਆਪਣੇ ਚਹੇਤੇ ਮਿਥੁਨ ਜੀ ਦਾ ਜਨਮ ਦਿਨ ਬੜੇ ਧੂਮਧਾਮ ਨਾਲ ਮਨਾਉਦਾ ਹੈ। ਇਸੇ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਆਪਣੇ ਗ੍ਰਹਿ ਵਿਖੇ ਕੇਕ ਕੱਟ ਕੇ ਮਿਥੁਨ ਚੱਕਰਵਰਤੀ ਦੀ ਲੰਮੀ ਉਮਰ ਦੀਆਂ ਦੁਆਵਾਂ ਕੀਤੀਆਂ। ਇਸ ਬਾਰੇ ਗੱਲ ਕਰਨ ਤੇ ਉਹਨਾਂ ਨੇ ਦੱਸਿਆ ਕਿ ਉਸਨੂੰ ਮਿਥੁਨ ਜੀ ਦੇ ਡਾਂਸ ਅਤੇ ਐਕਟਿੰਗ ਨੇ ਬਹੁਤ ਪ੍ਰਭਾਵਿਤ ਕੀਤਾ। ਇਸ ਲਈ ਬਚਪਨ ਤੋਂ ਉਹਨਾਂ ਨੂੰ ਅਪਣਾ ਮੁੱਖ ਸਰੋਤ ਬਣਾ ਲਿਆ । ਬਿਸ਼ਨਾ ਜੀ ਨੇ ਕਿਹਾ ਕਿ ਉਸਨੂੰ ਮਿਥੁਨ ਜੀ ਨੂੰ ਮਿਲਣ ਦੀ ਬਹੁਤ ਤਾਂਘ ਹੈ । ਇਸ ਲਈ ਉਸਦੀ ਕੋਸ਼ਿਸ ਹੈ ਕਿ ਮੀਡੀਆਂ ਜਾ ਕਿਸੇ ਵੀ ਜਰੀਏ ਉਨ੍ਹਾਂ ਨਾਲ ਉਸਦੀ ਇੱਕ ਵਾਰ ਮੁਲਾਕਾਤ ਹੋ ਜਾਵੇ। ਇਹ ਵੀ ਖਾਸ ਗੱਲ ਹੈ ਕਿ ਕਮੇਡੀ ਦੇ ਨਾਲ ਨਾਲ ਉਸਨੇ ਮਿਥੁਨ ਦੀ ਅਵਾਜ਼ 'ਚ ਹੁਬਹੁ ਬੋਲਣਾ ਵੀ ਸਿੱਖ ਲਿਆ। ਉਨ੍ਹਾਂ ਦਾ ਕਹਿਣਾ ਕਿ ਦਿਲ ਚ ਇਸ ਅਦਾਕਾਰ ਪ੍ਰਤੀ ਐੈਨਾ ਸਨੇਹ ਹੈ ਕਿ ਓਹ ਪੂਰੇ ਚਾਅ ਨਾਲ ਉਨ੍ਹਾਂ ਦੇ ਜਨਮ ਦਿਨ ਦੀ ਉਸਨੂੰ ਉਡੀਕ ਰਹਿੰਦੀ ਹੈ। ਜਿਸ ਦੌਰਾਨ ਓਹ ਮਿਥੁਨ ਦੀ ਫ਼ੋਟੋ ਰੱਖਕੇ ਵਸਨੀਕਾਂ ਨਾਲ ਖਾਣ ਪੀਣ ਸਾਂਝਾ ਕਰਕੇ ਇਹ ਦਿਨ ਦੀ ਖੁਸ਼ੀ ਪੂਰੀ ਕਰਦਾ ਹੈ। ਇਸ ਪ੍ਰੋਗਰਾਮ ਮੌਕੇ ਨੌਜਵਾਨ ਆਗੂ ਸੁਰਿੰਦਰ ਸਿੰਘ, ਸਤਵੀਰ ਬੱਗਾ ਮੋਹਾਲੀ, ਦੇਸ਼ ਰਾਜ ਚੰਡੀਗੜ੍ਹ ਤੇ ਅਮਨ ਬੇਦੀ ਆਦਿ ਮੋਹਤਬਰ ਵੀ ਪੁੱਜੇ ਹੋਏ ਸਨ l

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ