ਮਨੋਰੰਜਨ

ਪਸੀਨੇ ਦੀ ਖੁਸ਼ਬੋ

ਰਾਜਿੰਦਰ ਸਿੰਘ ਚਾਨੀ | July 02, 2021 10:12 PM


ਕੇਰਾਂ ਇੱਕ ਅੱਧ ਚਿੱਟ ਦਾਹੜੀ ਵਾਲਾ ਬੰਦਾ ਸਿਖ਼ਰ ਗਰਮੀ ਸੜਕ ਕਿਨਾਰੇ ਖਲੋਤਾ ਮੁੜਕੋ- ਮੁੜਕੀ ਖੜ੍ਹਾ ਸੀ। ਦੂਰੋਂ ਹੀ ਇੱਕ ਜੱਟ ਭਾਈ ਟਰੈਕਟਰ ਟਰਾਲੀ ਲਈ ਆ ਰਿਹਾ ਸੀ। ਬੰਦੇ ਨੇ ਹੱਥ ਦਿੱਤਾ ਤੇ ਟਰੈਕਟਰ ਦੀ ਸਪੀਡ ਘੱਟ ਗਈ। ਉਹ ਭੱਜ ਕੇ ਟਰਾਲੀ ਨਾਲ ਲਟਕਦਾ ਗਰਮ ਲੋਹੇ ਨੂੰ ਆਪਣੇ ਪਸੀਨੇ ਨਾਲ ਠੰਡਾ ਕਰਦਾ ਰਿਹਾ। ਜੱਟ ਹੈਰਾਨ ਸੀ ਕਿ ਬੰਦੇ ਨੇ ਸੀ ਨਾ ਵੱਟੀ ਸੀ।
ਡਰਾਇਵਰ ਨੇ ਪੁੱਛਿਆ ਕੌਣ ਓ ਤੁਸੀਂ? ਬੰਦੇ ਨੇ ਪਸੀਨੇ ਨੂੰ ਰੁਮਾਲ ਨਾਲ ਨਚੋੜਿਆ ਤੇ ਕਿਹਾ, "ਮੈਂ ਸਕੂਲ ਦੇ ਬੱਚਿਆਂ ਨੂੰ ਮਿਲਣ ਆਇਆਂ।"
ਬੰਦੇ ਦੇ ਜਵਾਬ ਨੇ ਡਰਾਈਵਰ ਨੂੰ ਹਲੂਣਾ ਜਿਹਾ ਦਿੱਤਾ। ਟਰੈਕਟਰ ਵਾਲੇ ਨੇ ਕਿਹਾ, "ਅੱਜ ਹੀ ਚਲੇ ਜਾਓਗੇ?"
ਭਲੇ ਬੰਦੇ ਨੇ ਕਿਹਾ, "ਨਹੀਂ, ਸਕੂਲ ਬਣਾ ਕੇ, ਸੋਹਣਾ ਦਿਖੇ ਤੇ ਬੱਚੇ ਮਨ ਲਗਾ ਕੇ ਪੜ੍ਹਨ ਤਾਂ ਚੰਗਾ ਲੱਗਦੈ।"
ਟਰੈਕਟਰ ਵਾਲੇ ਨੂੰ ਲੱਗਿਆ ਕਿ ਮਿਸਤਰੀ ਭਾਈ ਹੈ। ਉਸਨੇ ਬ੍ਰੇਕ ਲਗਾਈ ਤੇ ਟਰੈਕਟਰ 'ਤੇ ਬੈਠਣ ਦਾ ਇਸ਼ਾਰਾ ਕੀਤਾ।
ਬੰਦੇ ਨੇ ਜਵਾਨਾਂ ਵਾਂਗ ਛੜੱਪਾ ਮਾਰਿਆ ਤੇ ਟਰੈਕਟਰ ਤੇ ਬੈਠ ਗਿਆ।
ਡਰਾਈਵਰ ਨੇ ਗੱਲਬਾਤ ਅੱਗੇ ਤੋਰਦਿਆਂ ਕਿਹਾ ਕਿ ਕੋਈ ਗਰਾਂਟ ਮਿਲੀ ਹੋਵੇ ਸਕੂਲ ਨੂੰ। ਕਦੇ ਲੱਗੀ ਤਾਂ ਦੇਖੀ ਨਹੀਂ।
ਹੁਣ ਕਿਹੜਾ ਬੱਚੇ ਆਉਣਗੇ। ਸਭ ਅੰਗ੍ਰੇਜ਼ੀ ਵਾਲੇ ਸਕੂਲਾਂ ਨੂੰ ਭੱਜਦੇ।
ਭਲਾ ਮਾਨਸ ਪਿੰਡ ਦੀ ਸਥਿਤੀ ਨੂੰ ਭਾਂਪ ਗਿਆ ਸੀ।
ਤਾਂ ਉਸਨੇ ਡਰਾਈਵਰ ਨੂੰ ਕਿਹਾ, "ਨਵਾਂ ਮਾਸਟਰ ਆਇਆਂ ਪਿੰਡ 'ਚ।
ਟਰੈਕਟਰ ਵਾਲੇ ਨੇ ਸਕੂਲ ਵੱਲ ਨੂੰ ਟਰੈਕਟਰ ਮੋੜ ਕੇ ਗੇਟ ਤੇ ਲਗਾ ਦਿੱਤਾ।
ਘਰ ਫੋਨ ਕੀਤਾ ਤੇ ਲੱਸੀ ਮੰਗਵਾਈ।
ਪਿੰਡ ਵਾਲਿਆਂ ਨੂੰ ਫੋਨ ਕੀਤਾ ਤੇ ਭਲੇ ਮਾਨਸ ਦੀ ਸਾਰੀ ਰਾਹ ਦੀ ਗੱਲ ਦੱਸੀ ਤੇ ਕਿਹਾ ਕਿ ਅੱਜ ਪਿੰਡ ਦੇ ਭਾਗ ਬਦਲਣ ਵਾਲਾ ਮਿਹਨਤੀ ਤੇ ਸਿਰੜੀ ਬੰਦਾ ਮਿਲਿਆ। ਏਹਦੇ ਪਸੀਨੇ ਚ ਮਿਹਨਤ ਦੀ ਖੁਸ਼ਬੋ ਹੈ, ਇਰਾਦਿਆਂ ਚ ਚੱਟਾਨ ਜਿਹੀ ਪੱਕਿਆਈ ਹੈ। ਮੁਸ਼ਕਿਲਾਂ ਨਾਲ ਦੋ ਚਾਰ ਹੋਣ ਦਾ ਜੇਰਾ ਹੈ। ਹੁਣ ਸਾਡੇ ਪਿੰਡ ਦੇ ਬੱਚਿਆਂ ਦੇ ਭਾਗ ਬਦਲ ਜਾਣਗੇ।
ਇਨਾਂ ਬੋਲ ਕੇ ਡਰਾਈਵਰ ਟਰੈਕਟਰ ਨੂੰ ਸ਼ਾਨ ਨਾਲ ਚਲਾਉਂਦਾ ਲੈ ਗਿਆ ਜਿਵੇਂ ਉਹ ਕਿਸੇ ਮਹਾਨ ਤਪੱਸਵੀ ਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਲਿਆਇਆ ਹੋਵੇ।

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ