ਧਰਮ

"ਈਦ ਉਲ ਜੂਹਾ" ਦੇ ਪਵਿੱਤਰ ਮੌਕੇ ਉਤੇ ਮੁਸਲਿਮ ਕੌਮ ਤੇ ਸਮੁੱਚੀ ਮਨੁੱਖਤਾ ਨੂੰ ਮੁਬਾਰਕਬਾਦ : ਮਾਨ

ਕੌਮੀ ਮਾਰਗ ਬਿਊਰੋ | July 21, 2021 05:43 PM
 
 
ਫ਼ਤਹਿਗੜ੍ਹ ਸਾਹਿਬ-"ਅੱਜ ਇਸਲਾਮਿਕ ਮੁਲਕਾਂ ਅਤੇ ਸਮੁੱਚੇ ਸੰਸਾਰ ਵਿਚ ਵੱਸਦੀ ਮੁਸਲਿਮ ਕੌਮ ਨਾਲ ਸੰਬੰਧਤ ''ਈਦ ਉਲ ਜੂਹਾ'' ਦਾ ਵੱਡਾ ਇਤਿਹਾਸਿਕ ਤਿਉਹਾਰ ਹੈ । ਜਿਸ ਦਿਨ ਸਮੁੱਚੀ ਮੁਸਲਿਮ ਕੌਮ ਇਸ ਤਿਉਹਾਰ ਨੂੰ ਮਨਾਉਦੀ ਹੋਈ ਜਿਥੇ ਇਕ-ਦੂਸਰੇ ਨੂੰ ਮੁਬਾਰਕਾਂ ਦੇਣ ਵਿਚ ਖੁਸ਼ੀ ਮਹਿਸੂਸ ਕਰਦੀ ਹੈ, ਉਥੇ ਉਸ ਅੱਲ੍ਹਾ, ਅਕਾਲ ਪੁਰਖ, ਖੁਦਾ ਅੱਗੇ ਸਭ ਦੀਆਂ ਇਛਾਵਾ ਦੀ ਪੂਰਤੀ ਲਈ ਅਤੇ ਇਥੇ ਅਮਨ-ਚੈਨ ਕਾਇਮ ਰਹਿਣ ਦੀ ਇਬਾਦਤ ਕਰਦੇ ਹੋਏ ਭਰਾਤਰੀ ਭਾਵ, ਪਿਆਰ ਦਾ ਮਨੁੱਖਤਾ ਪੱਖੀ ਸੰਦੇਸ਼ ਵੀ ਦਿੰਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਮਹਾਨ ਮੌਕੇ ਤੇ ਸਮੁੱਚੀ ਮੁਸਲਿਮ ਕੌਮ ਤੇ ਸਮੁੱਚੀ ਮਨੁੱਖਤਾ ਨੂੰ ਜਿਥੇ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ, ਉਥੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਰੰਘਰੇਟਿਆ, ਸਿੱਖ, ਆਦਿਵਾਸੀਆ ਜਿਨ੍ਹਾਂ ਉਤੇ ਮੁਤੱਸਵੀ ਹੁਕਮਰਾਨ ਲੰਮੇ ਸਮੇ ਤੋਂ ਤਸੱਦਦ, ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ, ਉਨ੍ਹਾਂ ਸਭਨਾਂ ਨੂੰ ਇਸ ਮੌਕੇ ਉਤੇ ਇਨਸਾਨੀਅਤ ਕਦਰਾਂ-ਕੀਮਤਾਂ ਦੀਆਂ ਲੀਹਾਂ ਉਤੇ ਇਕੱਤਰ ਹੋ ਕੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਜਮਹੂਰੀਅਤ ਢੰਗ ਨਾਲ ਸੰਘਰਸ਼ ਕਰਨ ਦੀ ਅਤੇ ਇਨਸਾਫ਼ ਪ੍ਰਾਪਤ ਕਰਨ ਦੀ ਅਪੀਲ ਕਰਦੀ ਹੈ । ਕਿਉਂਕਿ ਇਹ ਤਿਉਹਾਰ ਹਰ ਤਰ੍ਹਾਂ ਦੇ ਗਿੱਲੇ-ਸਿਕਵਿਆ ਨੂੰ ਭੁਲਾਕੇ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨ ਅਤੇ ਹਰ ਦੁੱਖ, ਤਕਲੀਫ ਦੀ ਘੜੀ ਵਿਚ ਇਕ-ਦੂਸਰੇ ਦਾ ਸਹਿਯੋਗ ਕਰਨ ਅਤੇ ਸੰਸਾਰ ਵਿਚ ਵੱਧ ਰਹੇ ਸੰਤਾਪ ਨੂੰ ਖ਼ਤਮ ਕਰਨ ਲਈ ਉਸ ਖੁਦਾ ਅੱਗੇ ਦੁਆ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ । ਇਸ ਲਈ ਅਸੀਂ ਇਸ ਮੌਕੇ ਤੇ ਸਮੁੱਚੀਆ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਨੀ ਚਾਹਵਾਂਗੇ ਕਿ ਜਿਥੇ ਕਿਤੇ ਵੀ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਇਨਸਾਨ ਵੱਸਦੇ ਹਨ ਅਤੇ ਜਿਥੇ ਵੀ ਹੁਕਮਰਾਨ ਉਨ੍ਹਾਂ ਨਾਲ ਜ਼ਬਰ-ਜੁਲਮ ਜਾਂ ਵਧੀਕੀਆਂ ਕਰਦੇ ਹਨ, ਇਨ੍ਹਾਂ ਸਭ ਕੌਮਾਂ ਨੂੰ ਅਜਿਹੀ ਅਦੁੱਤੀ ਤਾਕਤ ਅਤੇ ਆਪਸੀ ਸਹਿਜ ਦੀ ਬਖਸਿ਼ਸ਼ ਕਰਨ ਤਾਂ ਕਿ ਇਹ ਸਭ ਘੱਟ ਗਿਣਤੀ ਕੌਮਾਂ ਆਪੋ-ਆਪਣੀਆ ਮੁਸ਼ਕਿਲਾਂ ਨੂੰ ਸਮੂਹਿਕ ਰੂਪ ਵਿਚ ਲੈਦੇ ਹੋਏ ਆਪਣੀਆ ਸਮਾਜਿਕ, ਧਾਰਮਿਕ, ਭੂਗੋਲਿਕ, ਸੱਭਿਆਚਾਕ, ਇਖਲਾਕੀ ਅਤੇ ਮਾਲੀ ਸਮੱਸਿਆਵਾ ਨੂੰ ਇਕ-ਦੂਸਰੇ ਦੇ ਸੰਜ਼ੀਦਾ ਸਹਿਯੋਗ ਨਾਲ ਜਿਥੇ ਦੂਰ ਕਰ ਸਕਣ ਉਥੇ ਉਸ ਅੱਲ੍ਹਾ, ਖੁਦਾ, ਵਾਹਿਗੁਰੂ ਦੇ ਮਨੁੱਖਤਾ ਪੱਖੀ ''ਸਰਬੱਤ ਦੇ ਭਲੇ'' ਦੇ ਹੁਕਮ ਅਨੁਸਾਰ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਦੀ ਬਿਹਤਰੀ ਲਈ ਯੋਗਦਾਨ ਪਾਉਦੇ ਰਹਿਣ ।"
 
ਇਹ ਮੁਬਾਰਕਬਾਦ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਸ. ਜਸਕਰਨ ਸਿੰਘ ਕਾਹਨਸਿੰਘਵਾਲਾ, ਸ. ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ (ਚਾਰੇ ਜਰਨਲ ਸਕੱਤਰ), ਗੁਰਜੰਟ ਸਿੰਘ ਕੱਟੂ ਪੀ.ਏ. ਸ. ਮਾਨ ਅਤੇ ਲਖਵੀਰ ਸਿੰਘ ਮਹੇਸ਼ਪੁਰੀਆ ਦਫ਼ਤਰ ਸਕੱਤਰ ਨੇ ਸਾਂਝੇ ਤੌਰ ਤੇ ਸਮੁੱਚੇ ਇਸਲਾਮਿਕ ਮੁਲਕਾਂ ਅਤੇ ਮੁਸਲਿਮ ਕੌਮ-ਸਮੁੱਚੀ ਮਨੁੱਖਤਾ ਨੂੰ ਈਦ ਉਲ ਜੂਹਾ ਦੇ ਵੱਡੇ ਇਸਲਾਮਿਕ ਤਿਉਹਾਰ ਉਤੇ ਦਿੱਤੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੀ ਮੁਸਲਿਮ ਕੌਮ ਦੇ ਨਾਲ-ਨਾਲ ਸਮੁੱਚੀਆ ਘੱਟ ਗਿਣਤੀ ਕੌਮਾਂ ਅੱਜ ਦੇ ਇਸ ਪਵਿੱਤਰ ਦਿਹਾੜੇ ਉਤੇ ਆਪੋ-ਆਪਣੀ ਆਤਮਾ ਨਾਲ ਇਹ ਪ੍ਰਣ ਕਰਦੇ ਹੋਏ ਕਿ ਸਾਡੀਆ ਸਭ ਦੀਆਂ ਦਰਪੇਸ਼ ਆ ਰਹੀਆ ਸਾਂਝੀਆ ਮੁਸ਼ਕਿਲਾਂ ਦੇ ਹੱਲ ਲਈ ਸਮੂਹਿਕ ਤੌਰ ਤੇ ਸੰਜ਼ੀਦਗੀ ਨਾਲ ਯਤਨ ਵੀ ਕਰਦੇ ਰਹਿਣਗੇ ਅਤੇ ਹਿੰਦੂਤਵ ਹੁਕਮਰਾਨਾਂ ਦੇ ਤਾਨਾਸ਼ਾਹੀ ਅਤੇ ਧੌਸ ਵਾਲੇ ਹੁਕਮਾਂ ਨੂੰ ਬਿਲਕੁਲ ਵੀ ਪ੍ਰਵਾਨ ਨਾ ਕਰਕੇ ਆਪੋ-ਆਪਣੀ ਆਤਮਿਕ ਆਜ਼ਾਦੀ ਨੂੰ ਹਰ ਕੀਮਤ ਤੇ ਬਰਕਰਾਰ ਰੱਖਣਗੇ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਉਦਮ ਕਰਦੇ ਰਹਿਣਗੇ। 

Have something to say? Post your comment

 

ਧਰਮ

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਭਗਤ ਧੰਨਾ ਜੀ ਦਾ ਜਨਮ ਦਿਹਾੜਾ

ਬਨਵਾਰੀ ਲਾਲ ਪੁਰੋਹਿਤ ਨੇ ਰਾਮ ਨੌਮੀ ਮੌਕੇ ਲੋਕਾਂ ਨੂੰ ਦਿੱਤੀ ਵਧਾਈ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਦੇ ਸਮਾਗਮ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿੱਤੀ ਵਧਾਈ

ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਹੀ ਪੂਰੀ ਦੁਨੀਆਂ ਦਾ ਭਲਾ ਕਰ ਸਕਦੀਆਂ ਹਨ-ਮਾਸਟਰ ਰਾਜੇਸ਼

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਗੱਦੀ ਦਿਵਸ

ਪੰਜਾਬ ਦੇ ਰਾਜਪਾਲ ਨੇ ਗੁੱਡ ਫਰਾਈਡੇ ਮੌਕੇ ਯਿਸੂ ਮਸੀਹ ਨੂੰ ਕੀਤਾ ਯਾਦ

ਨਕਲੀ ਸ਼ਰਾਬ ਪੀਣ ਕਾਰਨ ਬਿਮਾਰ ਹੋਏ 27 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤੇ : ਡਿਪਟੀ ਕਮਿਸ਼ਨਰ

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਆਰੰਭ

ਰਾਜਪਾਲ ਨੇ ਮਹਾਂ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਦਿੱਤੀ ਵਧਾਈ