ਟ੍ਰਾਈਸਿਟੀ

ਖਰੜ ਨੂੰ ਕਜੌਲੀ ਵਾਟਰ ਵਰਕਸ ਤੋਂ ਪਾਣੀ ਮਿਲਣ ਦਾ ਹੋਇਆ ਫੈਸਲਾ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | July 27, 2021 06:26 PM


ਖਰੜ,  
ਸ. ਜਗਮੋਹਨ ਸਿੰਘ ਕੰਗ, ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਅਤੇ ਸਾਬਕਾ ਮੰਤਰੀ ਪੰਜਾਬ, ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆਂ ਕਿ ਅੱਜ ਮੈਨੂੰ ਬੇਹੱਦ ਖੁਸ਼ੀ ਹੋਈ ਜਦੋਂ ਮੇਰੀ ਲੰਬੀ ਜਦੋਂ ਜਹਿਦ/ਸੰਘਰਸ਼ ਤੋਂ ਬਾਅਦ, ਯਾਨਿ ਕਿ ਕਜੌਲੀ ਵਾਟਰ ਵਰਕਸ ਤੋਂ ਮਿਊਂਸੀਪਲ ਕਮੇਟੀ ਖਰੜ ਨੂੰ ਪੀਣ ਵਾਲਾ ਪਾਣੀ ਦਵਾਉਂਣ ਵਿੱਚ ਸਫਲਤਾ ਮਿਲੀ ਹੈ। ਸਾਰਾ ਸ਼ਹਿਰ ਜਾਣਦਾ ਹੈ, ਕਿ ਮੈਂ ਇਸ ਲਈ ਵਚਨਬੱਧ ਸੀ ਅਤੇ ਮੇਰੀਆਂ ਬਾਰ—ਬਾਰ/ਨਿਰੰਤਰ ਕੋਸ਼ਿਸ਼ਾਂ ਚੱਲਦੀਆਂ ਆ ਰਹੀਆਂ ਸਨ। ਕਜੌਲੀ ਵਾਟਰ ਵਰਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਦਵਾਉਣ ਬਾਰੇ ਕੇਂਦਰ/ਬੀ.ਐਮ.ਐਲ., ਗਮਾਡਾ ਅਤੇ ਸਥਾਨਕ ਸਰਕਾਰਾਂ ਦੇ ਤਾਲਮੇਲ ਕਰਵਾਉਣ ਉਪਰੰਤ ਸਹਿਮਤੀ ਕਰਕੇ ਫੈਸਲਾ ਕੀਤਾ ਗਿਆ ਹੈ, ਕਿ ਜੋਂ ਕਜੌਲੀ ਵਾਟਰ ਵਰਕਸ ਤੋਂ ਮੋਹਾਲੀ/ਚੰਡੀਗੜ੍ਹ ਨੂੰ ਨਵੀਂ ਪੀਣ ਵਾਲੇ ਪਾਣੀ ਦੀ ਪਾਇਲ ਲਾਈਨ ਆ ਰਹੀ ਹੈ, ਉਸ ਵਿੱਚੋਂ ਮਿਊਂਸੀਪਲ ਕਮੇਟੀ/ਸ਼ਹਿਰ ਖਰੜ ਲਈ 5 ਝਭਣ (Million Gallon per day) ਅਤੇ ਮੋਰਿੰਡੇ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸ਼ਹਿਰਾਂ ਨੂੰ ਦਿੱਤੀ ਜਾਵੇਗੀ। ਇਸ ਸਪਲਾਈ ਨੂੰ ਦੇਣ ਲਈ ਪਿੰਡ ਜੰਡਪੁਰ ਵਿਖੇ ਮਿਊਂਸੀਪਲ ਕਮੇਟੀ ਖਰੜ ਦੀ ਉਪਲਬੱਧ 6 ਏਕੜ ਜਮੀਨ ਵਿਖੇ ਨਵਾਂ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਅਤੇ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਸ਼ਹਿਰ ਦੇ ਵੱਖ—ਵੱਖ ਏਰੀਏ ਵਿੱਚ ਓ.ਐਚ.ਐਸ.ਆਰ. (Overhead Service Reservoir) ਦੇ ਨਾਲ ਇਹ ਪਾਣੀ ਸ਼ਹਿਰ ਵਿੱਚ ਪੀਣ ਲਈ ਵਰਤੋਂ ਵਿੱਚ ਲਿਆਉਂਦਾ ਜਾਵੇਗਾ। ਇਸ ਪ੍ਰੋਜੈਕਟ ਤੇ ਤਕਰੀਬਨ 15 ਕਰੋੜ ਦੀ ਲਾਗਤ ਆਵੇਗੀ ਅਤੇ ਸ਼ਹਿਰ ਵਿੱਚ ਵੱਖ—ਵੱਖ ਮੌਜੂਦਾ ਟਿਊਬਵੈੱਲਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਸਪਲਾਈ ਦੀਆਂ ਲਾਈਨਾਂ ਨੂੰ ਜੋੜਣ ਲਈ, ਲੋੜੀਂਦੀ ਕਾਰਵਾਈ ਵੀ ਤਰੁੰਤ ਕੀਤੀ ਜਾਵੇਗੀ। ਇਸ ਮੌਕੇ ਸ. ਕੰਗ ਨੇ ਵਿਸ਼ਵਾਸ਼ ਦਿਵਾਇਆ ਕਿ ਮੈਂ ਹਰ ਪੱਧਰ ਤੇ ਕੋਸ਼ਿਸ਼ ਕਰਕੇ ਇਸ ਪ੍ਰੋਜੈਕਟ ਨੂੰ ਮਿਤੀਬੱਧ ਤਰੀਕੇ ਨਾਲ ਸਿਰੇ ਚੜਾਵਾਵਾਂਗਾ।

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ