ਸੰਸਾਰ

ਸਿੱਖ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਲਈ ਕੈਨੇਡਾ ਦੇ ਸਰੀ ਗੁਰੂਘਰ ਵਿਚ ਹੋਏ ਗਤਕੇ ਦੇ ਮੁਕਾਬਲੇ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | July 28, 2021 06:08 PM

ਨਵੀਂ ਦਿੱਲੀ -ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਗੱਤਕਾ ਸਿੱਖਣਾ ਫ਼ੌਜੀਆਂ ਦੀ ਰੰਗਰੂਟੀ ਦਾ ਹਿੱਸਾ ਹੁੰਦਾ ਸੀ, ਗੱਤਕਾ ਸਿੱਖਾਂ ਦੀ ਜੰਗੀ ਕਲਾ ਹੈ, ਇਸ ਖੇਡ ਰਾਹੀਂ ਯੋਧਿਆਂ ਦੀਆਂ ਵਾਰ ਕਾਰਨ ਤੇ ਵਾਰ ਰੋਕਣ ਦੀਆਂ ਮਸ਼ਕਾਂ ਹੁੰਦੀਆਂ ਸਨ, ਜਿਸ ਵਿੱਚ ਜੰਗਬੰਦੀ ਤੋਂ ਦੁਸ਼ਮਣਾਂ ਨਾਲ ਟਾਕਰਾ ਕਰਨ ਦੀ ਪੂਰੀ ਕਲਾ ਹੁੰਦੀ ਹੈ ਇਸ ਦੀ ਸਿਖਲਾਈ ਕੋਈ ਵੀ ਔਰਤ ਜਾਂ ਮਰਦ ਲੈ ਸਕਦਾ ਹੈ ਨਿਹੰਗ ਸਿੰਘ ਇਸ ਕਲਾ ਦੇ ਮਾਹਰ ਹੁੰਦੇ ਹਨ, ਜਰਨੈਲ ਹਰੀ ਸਿੰਘ ਨਲੂਆ ਗੱਤਕਾ ਖੇਡਦਾ ਹੀ ਮਹਾਰਾਜਾ ਰਣਜੀਤ ਸਿੰਘ ਦੀ ਨਜ਼ਰੀਂ ਚੜ੍ਹਿਆ ਸੀ। ਇਸੇ ਇਤਿਹਾਸਕ ਲੜੀ ਨੂੰ ਅੱਗੇ ਤੋਰਦਿਆਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ, ਸੁਖ ਸਾਗਰ ਨਿਊਵੈਸ਼ਟ, ਸਿੱਖ ਸ਼ਸਤਰ ਵਿਦਿਆ ਸੰਸਥਾ, ਗਤਕਾ ਫੈਗਰੇਸ਼ਨ ਕੈਨੇਡਾਂ ਅਤੇ ਯੂ.ਐਸ.ਏ, ਮਾਤਾ ਸਾਹਿਬ ਕੌਰ ਗਤਕਾ ਅਖਾੜਾ ਬੀ.ਸੀ, ਗੁਰਮਤਿ ਸੈਂਟਰ ਐਬਸਫੋਰਡ, ਅਤੇ ਗਤਕਾ ਐਸੋਸੀਏਸ਼ਨ ਬੀ.ਸੀ. ਅਕਾਲ ਖਾਲਸਾ ਵਰਲਡ ਸਿੱਖ ਮਾਰਸ਼ਲ ਆਰਟ, ਸਰੋਮਣੀ ਗੱਤਕਾ ਫੈਡਰੇਸ਼ਨ ਇਡੀਆ ਅਤੇ ਸਿਖ ਸ਼ਸਤ੍ਰ ਵਿਦਿਆ ਕੌਸ਼ਲ (ਇਟਰਨੈਸ਼ਲ ਸੰਸਥਾ ) ਦਸ਼ਮੇਸ਼ ਗੱਤਕਾ ਅਖਾੜਾ ਵੱਲੋਂ ਗੱਤਕੇ ਦਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਜਿਸ ਵਿੱਚ ਗੁਰੂ ਘਰ ਅਤੇ ਖ਼ਾਲਸਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਦਲੇਰ ਸਿੰਘ ਸਨ ਆਫ ਗੁਰਸਾਹਿਬ ਸਿੰਘ ਨੂੰ ਵੀ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ । ਦਲੇਰ ਸਿੰਘ ਨੇ 2018 ਵਿਚ ਹੋਏ ਵਰਲਡ ਕੱਪ ਵਿਚ ਕਿਰਪਾਨ ਦੇ ਪ੍ਰਾਂਤ ਨੂੰ ਬਾਹਰ ਕਰਕੇ ਮੌਕੇ ਤੇ ਬੈਠੇ ਜੱਜ ਮਾਸਟਰ ਰਣਜੀਤ ਸਿੰਘ ਚਤਰ ਸਿੰਘ ਅਤੇ ਜੱਜਮੈਂਟ ਕਮੇਟੀ ਅਤੇ ਸੰਗਤਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਕਿ ਸੰਗਤਾਂ ਅਤੇ ਜੱਜਮੈਂਟ ਕਮੇਟੀ ਵੱਲੋਂ ਗੋਲਡ ਮੈਡਲ ਤੇ ਐਲਾਨ ਕੀਤਾ ਸੀ ਜਦੋਂ ਦਲੇਰ ਸਿੰਘ ਦੀ ਉਮਰ ਲਗਪਗ ਦੋ ਸਾਲ ਦੀ ਸੀ ਕੋਰੋਨਾ ਕਾਰਨ ਸਮਾਂ ਨਾ ਮਿਲਣ ਤੇ 18 ਜੁਲਾਈ ਨੂੰ ਦਲੇਰ ਸਿੰਘ ਨੂੰ ਵੀ ਮਾਸਟਰ ਰਣਜੀਤ ਸਿੰਘ ਜੀ ਦੇ ਨਾਲ ਸਨਮਾਨਤ ਕੀਤਾ ਗਿਆ।
ਇਸ ਸਮੇਂ ਗੱਤਕੇ ਦੇ ਬੱਚਿਆਂ ਵਲੋ ਜੌਹਰ ਦਿਖਾਏ ਗਏ ਅਤੇ ਸ਼ਮਸ਼ੀਰ ਦੇ ਮੁਕਾਬਲੇ ਕਰਵਾਏ ਗਏ, ਇਸ ਮੌਕੇ ਇਤਹਾਸਕ ਗੱਤਕਾ ਕਲਾ ਨੂੰ ਵਿਦੇਸ਼ਾਂ ਦੀ ਧਰਤੀ ਤੇ ਪੂਰੀ ਚੜ੍ਹਦੀ ਕਲਾ ਦਾ ਪ੍ਰਚਾਰ ਕਰਨ ਵਾਲੇ ਮੰਨੇ ਪ੍ਰਮੰਨੇ ਗੱਤਕਾ ਉਸਤਾਦ ਭਾਈ ਜਗਜੀਤ ਸਿੰਘ ਵੱਲੋਂ ਆਈਆਂ ਸੰਗਤਾਂ ਨੂੰ ਸ਼ਸਤਰਾਂ ਤੋਂ ਜਾਣੂ ਕਰਵਾਉਣ ਦੇ ਨਾਲ ਸ਼ਮਸ਼ੀਰ ਚਲਾਉਣ ਦੇ ਗੁਰ ਸਿਖਾਏ ਗਏ।
ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁੱਖ ਸੇਵਾਦਾਰ ਅਤੇ ਕਮੇਟੀ ਵੱਲੋਂ ਬੱਚਿਆਂ, ਬੀਬੀਆਂ ਅਤੇ ਸਿੰਘਾਂ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਭਾਗ ਲਿਆ ਉਨ੍ਹਾਂ ਸਾਰਿਆਂ ਨੂੰ ਇਨਾਮਾ ਦੇ ਨਾਲ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਸਿੱਖ ਸੰਗਤਾਂ ਨੂੰ ਮੀਰੀ ਪੀਰੀ ਦੇ ਸਿਧਾਂਤ ਤੇ ਚਾਨਣਾ ਪਾਇਆ ਗਿਆ, ਇਸ ਮੌਕੇ ਭਾਈ ਹਰਦੀਪ ਸਿੰਘ ਨੇ ਗੱਤਕਾ ਉਸਤਾਦ ਮਾਸਟਰ ਰਣਜੀਤ ਸਿੰਘ ਅਤੇ ਭਾਈ ਜਗਜੀਤ ਸਿੰਘ ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਖ਼ਤ ਮਿਹਨਤ ਨਾਲ ਬੱਚੇ ਬੱਚੀਆਂ ਨੂੰ ਗੱਤਕੇ ਨਾਲ ਜੋੜਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਭਾਈ ਜਗਜੀਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਬੱਚਿਆਂ ਦੀ ਸੇਵਾ ਸੰਭਾਲ ਅਤੇ ਵੱਖ ਵੱਖ ਸ਼ਹਿਰਾਂ ਵਿੱਚ ਗੱਤਕੇ ਦੀ ਸਿਖਲਾਈ ਦੇ ਕੇ ਗੱਤਕਾ ਖੇਡ ਨੂੰ ਸੰਭਾਲਣ ਦਾ ਯਤਨ ਸ਼ਲਾਘਾਯੋਗ ਉਪਰਾਲਾ ਹੈ। ਇਹ ਖੇਡ ਸਿੱਖਾਂ ਦੀ ਵਿਰਾਸਤ ਹੈ । ਗਤਕਾ ਇੱਕ ਜੌਹਰ ਹੈ, ਜਿਸ ਦੇ ਨਾਲ ਹੀ ਨਿਡਰਤਾ ਅਤੇ ਸੂਰਮਗਤੀ ਦਾ ਅਹਿਸਾਸ ਹੁੰਦਾ ਹੈ। ਗਤਕੇ ਦਾ ਸਿੱਖ ਧਰਮ ਵਿੱਚ ਅਹਿਮ ਸਥਾਨ ਹੈ ਗਤਕਾ ਰੱਖਿਆ ਲਈ ਵਰਤਿਆ ਜਾਣ ਵਾਲਾ ਸਿੱਖ ਧਰਮ ਯੁੱਧ ਕਲਾ ਦਾ ਭਾਗ ਹੈ। ਗਤਕਾ ਮਨੁੱਖ ਨੂੰ ਮਨੁੱਖੀ ਕਦਰਾਂ ਕੀਮਤਾਂ ਦਾ ਸਤਿਕਾਰ ਕਰਨ ਤੇ ਗੁਰਮਤਿ ਅਨੁਸਾਰ ਜੀਵਨ ਜਿਉਣਾ ਸਿਖਾਉਂਦਾ ਹੈ ।

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ