ਪੰਜਾਬ

ਡਾ. ਪੁਸ਼ਪਿੰਦਰ ਜੈ ਰੂਪ ਦਾ ਸਦੀਵੀ ਵਿਛੋੜਾ

ਕੌਮੀ ਮਾਰਗ ਬਿਊਰੋ | July 28, 2021 08:45 PM

ਚੰਡੀਗੜ੍ਹ: ਪੰਜਾਬੀ ਦੀ ਉੱਘੀ ਜੀਵ-ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਹਰਮਨ ਪਿਆਰੀ ਲੇਖਕ ਡਾ. ਪੁਸ਼ਪਿੰਦਰ ਜੈ ਰੂਪ ਜੀ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਉੱਤਰੀ ਭਾਰਤ ਵਿੱਚ ਮਿਲਦੇ ਜੀਵਾਂ, ਪੰਛੀਆਂ, ਜੰਗਲੀ ਜਾਨਵਰਾਂ ਅਤੇ ਕੀੜੇ-ਮਕੌੜਿਆਂ ਬਾਰੇ ਲੰਬਾ ਅਰਸਾ ਖੋਜ ਕੀਤੀ। ਉਹ ਚਾਰ ਦਹਾਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਅਧਿਆਪਨ ਅਤੇ ਖੋਜ ਕਾਰਜ ਨਾਲ ਜੁੜੇ ਰਹੇ। ਅਕਾਦਮਿਕ ਖੇਤਰ ਵਿੱਚ ਵੱਡੀਆਂ ਜ਼ਿੰਮੇਵਾਰੀਆਂ - ਵਿਭਾਗੀ ਮੁਖੀ, ਮੈਂਬਰ ਸੈਨੇਟ, ਸਿੰਡੀਕੇਟ, ਅਕਾਦਮਿਕ ਕੌਂਸਲ ਪਲੈਨਿੰਗ ਬੋਰਡ ਆਦਿ - ਨਿਭਾਉਣ ਦੇ ਨਾਲ-ਨਾਲ ਉਨ੍ਹਾਂ ਨੇ ਰਚਨਾਤਮਿਕ qਫ਼ੋਟੋਗਰਾਫ਼ੀ ਅਤੇ ਲੇਖਣ ਦੇ ਕਾਰਜ ਨੂੰ ਸਰ-ਅੰਜਾਮ ਦਿੱਤਾ। ਉਨ੍ਹਾਂ ਨੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਜੀਵ ਵਿਗਿਆਨ ਬਾਰੇ ਅਨੇਕਾਂ ਖੋਜ-ਪੱਤਰ ਅਤੇ ਪੁਸਤਕਾਂ ਲਿਖੀਆਂ। ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਉਨ੍ਹਾਂ ਨੂੰ ਆਪਣੇ ਸਹੁਰਾ ਸਾਹਿਬ (ਪਿਤਾ ਜੀ) ਪ੍ਰੋ. ਪ੍ਰੀਤਮ ਸਿੰਘ ਤੋਂ ਮਿਲੀ। ਉਨ੍ਹਾਂ ਨੇ 'ਪੰਛੀ ਪੰਜਾਬ ਦੇ - ਇੱਕ ਦਰਸ਼ਨੀ ਦਾਅਵਤ', 'ਕੀਟ-ਸੰਸਾਰ ਦੇ ਲਗਾਮੀ ਕੀੜੇ', 'ਬਾਤਾਂ ਕੀਟ ਸੰਸਾਰ ਦੀਆਂ' ਅਤੇ 'ਮੁਲਾਕਾਤਾਂ ਪੰਜਾਬ ਦੇ ਜੰਗਲੀ ਜੀਵਾਂ ਨਾਲ' ਆਦਿ ਮਹੱਤਵਪੂਰਨ ਪੰਜਾਬੀ ਪੁਸਤਕਾਂ ਦੀ ਰਚਨਾ ਕੀਤੀ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਵਿਗਿਆਨ ਦੀਆਂ ਖੋਜਾਂ ਅਤੇ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਡਾ. ਜੈ ਰੂਪ ਸਿੰਘ, ਉਨ੍ਹਾਂ ਦੇ ਬੇਟੇ ਡਾ. ਅਰਸ਼ ਰੂਪ, ਡਾ. ਹਰਸ਼ਿੰਦਰ ਕੌਰ, ਅਤੇ ਡਾ. ਪ੍ਰੀਤਮ ਸਿੰਘ ਦੇ ਸਮੁੱਚੇ ਪਰਿਵਾਰ ਅਤੇ ਉਨ੍ਹਾਂ ਦੇ ਸਨੇਹੀਆਂ ਨਾਲ ਆਪਣਾ ਦੁੱਖ ਸਾਂਝਾ ਕਰਦੀ ਹੈ।

 

Have something to say? Post your comment

 

ਪੰਜਾਬ

ਬਾਬਾ ਸਾਹਿਬ ਦੇ ਪੂਰਨਿਆਂ ’ਤੇ ਚਲਦਿਆਂ ਸਾਨੂੰ ਸਮਾਜਿਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ-ਡਿਪਟੀ ਕਮਿਸ਼ਨਰ

ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ-ਐਸ.ਡੀ.ਐਮ. ਗਗਨਦੀਪ ਸਿੰਘ

ਪੀ.ਏ.ਐਮ.ਐਸ. ਚੋਣ ਪ੍ਰਕਿਰਿਆ ਦੌਰਾਨ ਵੱਖ-ਵੱਖ ਗਤੀਵਿਧੀਆਂ ਦੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਏਗਾ-ਜ਼ਿਲ੍ਹਾ ਚੋਣ ਅਫ਼ਸਰ

ਪੇਡ ਨਿਊਜ ’ਤੇ ਨਜ਼ਰ ਰੱਖੇਗੀ ਐਮ.ਸੀ.ਐਮ.ਸੀ. ਕਮੇਟੀ- ਡਾ ਪੱਲਵੀ

ਛੀਨਾ ਨੇ ਕੈਬਨਿਟ ਮੰਤਰੀ ਭੁੱਲਰ ਵੱਲੋਂ ਸਵਰਨਕਾਰ ਅਤੇ ਰਾਮਗੜ੍ਹੀਆਂ ਬਰਾਦਰੀ ਖਿਲਾਫ਼ ਵਰਤੀ ਸ਼ਬਦਾਂਵਲੀ ਕੀਤੀ ਨਿਖੇਧੀ

ਬਾਬਾ ਬਲਬੀਰ ਸਿੰਘ ਸਮੂਹ ਨਿਹੰਗ ਸਿੰਘਾਂ ਦੀ ਨੁਮਾਇਦੀ ਕਰਦੇ ਹਨ:ਐਡਵੋਕੇਟ ਧਾਮੀ

ਵਿਸਾਖੀ ਮੇਲਾ ਸੰਪੂਰਨ ਹੋਣ ਤੇ ਸਭ ਸੰਗਤਾਂ ਦਾ ਬਾਬਾ ਬਲਬੀਰ ਸਿੰਘ ਵਲੋ ਧੰਨਵਾਦ

ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਕੇਵਲ ਦਿਖਾਵਾ ਅਤੇ ਵੋਟਰਾਂ ਨੂੰ ਗੁੰਮਰਾਹ ਕਰਨ ਵਾਲਾ : ਮਾਨ

ਲੋਕ ਮੋਦੀ-ਭਾਜਪਾ ਦੀ ਤਾਨਾਸ਼ਾਹੀ ਨੂੰ ਖਤਮ ਕਰਨ ਲਈ ਤਿਆਰ ਹਨ

ਪਾਵਨ ਸਰੂਪਾਂ ਨੂੰ ਸੂਚੀਬੱਧ ਕਰਨ ਲਈ ਕਿਊ.ਆਰ. ਕੋਡ ਲਗਾ ਕੇ ਹੋਵੇਗੀ ਛਪਾਈ- ਐਡਵੋਕੇਟ ਧਾਮੀ