ਮਨੋਰੰਜਨ

ਸੂਫੀ ਬਲਬੀਰ ਨੇ ਮਨੋਰੰਜਨ ਦੇ ਨਾਲ ਨਾਲ ਸਮਾਜ ਦੇ ਲਈ ਸਾਹਿਤਿਕ ਅਤੇ ਅਰਥ -ਭਰਪੂਰ ਗੀਤਾਂ ਦੀ ਰਚਨਾ ਕੀਤੀ

ਕੌਮੀ ਮਾਰਗ ਬਿਊਰੋ | August 11, 2021 06:16 PM

ਪੰਜਾਬੀ ਸੰਗੀਤ ਨਾਲ ਜੁੜੀਆਂ ਹਰਫਨਮੌਲਾ ਹਸਤੀਆਂ ਚੋ ਇੱਕ ਆਜ਼ਾਦ ਸੂਫੀ ਬਲਬੀਰ ਜਿਹਨਾਂ ਨੇ ਪੰਜਾਬੀ ਸੰਗੀਤ ਨੂੰ 23 ਐਲਬਮ ਤੇ ਸਿੰਗਲ ਟ੍ਰੈਕ ਦਿੱਤੇ ਨੇ ਤੇ ਕਰੀਬ 20 ਦੇਸ਼ਾਂ ਵਿੱਚ ਸਟੇਜ ਸ਼ੋਅ ਕੀਤੇ ਨੇ । ਇੰਨਾ ਹੀ ਨਹੀਂ ਕੁਝ ਪੰਜਾਬੀ ਫਿਲਮਾਂ ਵਿੱਚ ਵੀ ਇਹਨੇ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਗੀਤ ਵੀ ਲਿਖੇ ਹਨ ।
ਇੱਕ ਕਿਤਾਬ “ ਨਿੱਕਾ ਜਿਹਾ ਕੰਮ” ਵੀ ਲਿਖੀ ਹੈ ।
ਗਾਇਕ , ਗੀਤਕਾਰ ਸੰਗੀਤਕਾਰ ਤੇ ਸ਼ਾਇਰ ਆਜ਼ਾਦ ਸੂਫੀ ਬਲਬੀਰ ਨੇ ਮਨੋਰੰਜਨ ਦੇ ਨਾਲ ਨਾਲ ਸਮਾਜ ਦੇ ਲਈ ਸਾਹਿਤਿਕ ਅਤੇ ਅਰਥ -ਭਰਪੂਰ ਗੀਤਾਂ ਦੀ ਰਚਨਾ ਕੀਤੀ ਹੈ । ਆਜ਼ਾਦ ਸੂਫੀ ਬਲਬੀਰ ਦਾ ਇਸ਼ਕ ਨਵਾਂ ਗੀਤ “ ਐ ਮੁਲਕ ਮੇਰੇ “ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤਾ ਗਿਆ । ਐ ਮੁਲਕ ਮੇਰੇ ਗੀਤ ਵਿੱਚ ਦੇਸ਼ ਪ੍ਰੇਮ ਨੂੰ ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ ਹੈ ।ਦੇਸ਼ ਵਿੱਚਲੀ ਰਾਜਨੀਤਿਕ ਗਿਰਾਵਟ ਦੀ ਵਜਾਹ ਨਾਲ ਜੋ ਹਾਲਾਤ ਬਣੇ ਨੇ ਉਹਨਾਂ ਨੂੰ ਇਸ ਗੀਤ ਵਿੱਚ ਬਾਖੂਬੀ ਬਿਆਨ ਕੀਤਾ ਗਿਆ ਹੈ ।ਗੀਤ ਵਿੱਚ ਨੌਜਵਾਨਾਂ ਦਾ ਵਿਦੇਸ਼ ਜਾਣਾ , ਕਿਸਾਨਾਂ ਦੇ ਹਾਲਾਤ , ਬੇਰੁਜ਼ਗਾਰੀ , ਨਸ਼ਿਆਂ ਦੀ ਸਮੱਸਿਆ ਤੇ ਅੰਧ ਵਿਸ਼ਵਾਸ ਆਦਿ ਵਿਸ਼ਿਆਂ ਨੂੰ ਬਾਖੂਬੀ ਛੂਹਿਆ ਗਿਆ ਹੈ ।ਇਸ ਗੀਤ ਦੇ ਸ਼ਬਦਾਂ ਨਾਲ ਢੁੱਕਦੀ ਖ਼ੂਬਸੂਰਤ ਵੀਡੀਓ ਵੀ ਬਣਾਈ ਗਈ ਹੈ ।ਜਿਸ ਵਿੱਚ ਫਿਲਮਾਂ ਦੇ ਮਸ਼ਹੂਰ ਕਲਾਕਾਰ ਮਲਕੀਤ ਰੌਣੀ ਤੇ ਅਦਾਕਾਰਾ ਸਤਿੰਦਰ ਧੀਮਾਨ ਤੇ ਰਛਪਾਲ ਪੰਨੂ ਆਦਿ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਹੈ ।
ਇਸ ਵੀਡੀਓ ਦੇ ਨਿਰਦੇਸ਼ਕ ਸੋਨੀ ਧਾਲੀਵਾਲ ਹਨ ।
ਇਸ ਗੀਤ ਨੂੰ “ਸੂਫੀ ਬਲਬੀਰ ਮਿਊਜ਼ਿਕ “ ਨਾਮਕ ਚੈਨਲ ਦੁਆਰਾ ਰਿਲੀਜ਼ ਕੀਤਾ ਗਿਆ ਹੈ ।
ਇਸ ਮੌਕੇ ਤੇ ਆਜ਼ਾਦ ਸੂਫੀ ਬਲਬੀਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗੀਤ ਐ ਮੁਲਕ ਮੇਰੇ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਗੀਤ ਹੈ ।
ਮੈਨੂੰ ਉਮੀਦ ਹੈ ਇਹ ਗੀਤ ਸਭ ਨੂੰ ਪਸੰਦ ਆਵੇਗਾ ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ