ਟ੍ਰਾਈਸਿਟੀ

ਸੀ ਜੀ ਸੀ ਝੰਜੇੜੀ ਕੈਂਪਸ ਵਿਚ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | August 13, 2021 07:26 PM


ਮੋਹਾਲੀ,  
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨੈੱਸ ਵੋਂ ਕੈਂਪਸ ਵਿਚ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇੰਟਰਨਲ ਕੁਆਲਿਟੀ ਐੱਸਸਮੈਂਟ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਐਫ ਡੀ ਪੀ ਦਾ ਮੁੱਖ ਵਿਸ਼ਾ ਅਕਾਦਮਿਕ ਲੀਡਰਸ਼ਿਪ ਲਈ ਸਿੱਖਿਆ ਵਿਗਿਆਨ ਤਕਨੀਕਾਂ ਰੱਖਿਆਂ ਗਿਆ। ਜਿਸ ਵਿਚ 112 ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲੈਂਦੇ ਹੋਏ ਇਸ ਅਹਿਮ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਐਫ ਡੀ ਪੀ ਦਾ ਉਦੇਸ਼ ਵਿੱਦਿਅਕ ਵਿਕਾਸ ਦੀਆਂ ਵੱਖ ਵੱਖ ਸਿੱਖਿਅਕ ਰਣਨੀਤੀਆਂ, ਆਈ ਸੀ ਟੀ ਐਪਲੀਕੇਸ਼ਨਜ਼, ਸੰਸਥਾਗਤ ਮੁੱਲਾਂ ਅਤੇ ਸਵੈ-ਵਿਕਾਸ ਰਿਹਾ। ਇਸ ਪ੍ਰੋਗਰਾਮ ਦੇ ਅਖੀਰਲੇ ਦਿਨ ਦੇ ਮਹਿਮਾਨ ਆਈ ਕੇ ਗੁਲਜ਼ਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਰਜਿਸਟਰਾਰ ਸੰਦੀਪ ਕੁਮਾਰ ਕਾਜਲ ਸਨ।
ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ, ਝੰਜੇੜੀ ਦੇ ਡਾਇਰੈਕਟਰ ਪ੍ਰੋ. ਡਾ. ਜਸਕਿਰਨ ਕੌਰ ਨੇ ਮੁੱਖ ਮਹਿਮਾਨ ਅਤੇ ਸਾਰੇ ਸਤਿਕਾਰਯੋਗ ਪਤਵੰਤਿਆਂ ਅਤੇ ਡੈਲੀਗੇਟਸ ਦਾ ਸੁਆਗਤ ਕਰਦੇ ਹੋਏ ਇਸ ਐਫ ਡੀ ਪੀ ਦੇ ਵਿਸ਼ੇ ਸਬੰਧੀ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਡਿਜੀਟਲ ਪਲੇਟਫਰਾਮ ਅਤੇ ਵਰਚੂਅਲ ਟੀਚਿੰਗ ਤਕਨੀਕਾਂ ਬਾਰੇ ਵਿਸਥਾਰ ਸਹਿਣ ਜਾਣਕਾਰੀ ਦਿਤੀ। ਜਦ ਕਿ ਮੁੱਖ ਮਹਿਮਾਨ ਸੰਦੀਪ ਕੁਮਾਰ ਕਾਜਲ ਨੇ ਨੌਕਰੀ ਦੇ ਮੌਕਿਆਂ ਲਈ ਲਗਾਤਾਰ ਆਪਣੀ ਯੋਗਤਾ ਦੇ ਹੁਨਰ ਨੂੰ ਅਪਗ੍ਰੇਡ ਕਰਨ ਦੀ ਜ਼ਰੂਰਤ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਤਕਨੀਕੀ ਪੜਾਵਾਂ ਵਿਚ ਮੰਗ ਅਤੇ ਸਪਲਾਈ ਦੇ ਅੰਤਰ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੇ ਤਕਨੀਕੀ ਹੁਨਰ ਨੂੰ ਵਧਾਉਣ ਲਈ ਬਹੁਤ ਸਾਰੇ ਆਨਲਾਈਨ ਛੋਟੀ ਮਿਆਦ ਦੇ ਕੋਰਸਾਂ ਦੀ ਜਾਣਕਾਰੀ ਸਾਂਝਾ ਕੀਤੀ।
ਲਿੰਕਨ ਯੂਨੀਵਰਸਿਟੀ ਕਾਲਜ, ਮਲੇਸ਼ੀਆ ਦੇ ਉਪ- ਕੁਲਪਤੀ (ਖੋਜ ਅਤੇ ਨਵੀਨਤਾ) ਪ੍ਰੋ ਡਾ. ਸੰਦੀਪ ਪੋਦਾਰ ਨੇ ਸਿੱਖਿਆ ਦੇ ਖੇਤਰ ਵਿਚ ਕੋਵਿਡ-19 ਦੇ ਪ੍ਰਭਾਵਾਂ ਸਬੰਧੀ ਜਾਣਕਾਰੀ ਸਾਝੀ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਮਲੇਸ਼ੀਆ ਐਜੂਕੇਸ਼ਨ ਬਲੂਪ੍ਰਿਟ 2013-2025 ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਸ ਬਲੂਪ੍ਰਿਟ ਦਾ ਮੁੱਖ ਟੀਚਾ 2025 ਤੱਕ ਹੁਨਰ ਦੀਆਂ ਜ਼ਰੂਰਤਾਂ ਨੂੰ ਵਧਾਉਣਾ ਹੈ। ਡਾ. ਪੋਦਾਰ ਨੇ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਸਿੱਖਿਆਂ ਦੇ ਤਰੀਕਿਆਂ ਨੂੰ ਵਧੇਰੇ ਵਿਹਾਰਕ ਕਰਦੇ ਹੋਏ ਲਗਾਤਾਰ ਇਸ ਵਿਚ ਵਿਕਾਸ ਹੁੰਦੇ ਰਹਿਣਾ ਇਸ ਸਮੇਂ ਦੀ ਅਹਿਮ ਲੋੜ ਦੱਸਿਆ। ਪ੍ਰੋ. ਵਿਕਾਸ ਦਰਿਆਲ, ਡਾਇਰੈਕਟਰ, ਤਿਲਕ ਰਾਜ ਚੱਡਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਆਪਣੀ ਜਾਣਕਾਰੀ ਵਧਾਉਦੇਂ ਰਹਿਣ ਲਈ ਲਗਾਤਾਰ ਕੁੱਝ ਨਵਾਂ ਸਿੱਖਣ ਦੀ ਆਦਤ ਬਣਾਉਣ ਤੇ ਜ਼ੋਰ ਦਿਤਾ। ਪ੍ਰੋ.(ਡਾ.) ਪ੍ਰਿਆਦਰਸ਼ੀ ਕਾਨੂੰਗੋ, ਡੀਨ, ਫੈਕਲਟੀ ਆਫ਼ ਇੰਜੀਨੀਅਰਿੰਗ, ਸੀ ਵੀ ਰਮਨ ਗਲੋਬਲ ਯੂਨੀਵਰਸਿਟੀ, ਉੜੀਸਾ ਨੇ ਕਰੋਨਾ ਕਾਲ ਦੇ ਕਾਰਨ ਚੱਲ ਰਹੇ ਇਸ ਡਿਜੀਟਲ ਪੜਾਅ ਵਿਚ ਵਿਹਾਰਕ ਗਿਆਨ ਸਿਧਾਂਤਕ ਗਿਆਨ ਤੋਂ ਵਧੇਰੇ ਮਹੱਤਵਪੂਰਨ ਹੈ।ਡਾ. ਅਨੁਰਾਧਾ ਸੇਖੜੀ, ਇੰਸਟੀਚਿਊਟ ਫ਼ਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ, ਰਿਸਰਚ ਸੈਂਟਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਆਈ ਸੀ ਟੀ ਐਪਲੀਕੇਸ਼ਨਾਂ ਨੂੰ ਸਿੱਖਿਆਂ ਨਾਲ ਜੋੜਨਾ ਜ਼ਰੂਰਤ ਦੱਸਦੇ ਹੋਏ ਵਰਚੂਅਲ ਕਲਾਸਾਂ ਨੂੰ ਵਿਦਿਆਰਥੀਆਂ ਲਈ ਵੱਧ ਤੋਂ ਵੱਧ ਪ੍ਰੈਕਟੀਕਲ ਬਣਾਉਣ ਤੇ ਜ਼ੋਰ ਦਿਤਾ।
ਫ਼ੋਟੋ ਕੈਪਸ਼ਨ - ਸੀ ਜੀ ਸੀ ਝੰਜੇੜੀ ਕੈਂਪਸ ਵਿਚ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਸਿੱਖਿਆਂ ਸ਼ਾਸਤਰੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ