ਟ੍ਰਾਈਸਿਟੀ

ਸੈਕਟਰ 77 ਵਿਚ ਲੱਗੀਆਂ ਤੀਆਂ ਦੀ ਰੌਣਕਾਂ, ਨੌਜਵਾਨ ਪੀੜੀ ਨੇ ਪੰਜਾਬ ਦੇ ਅਮੀਰ ਵਿਰਸੇ ਨੂੰ ਨੇੜੇ ਹੋ ਕੇ ਜਾਣਿਆ

ਕੌਮੀ ਮਾਰਗ ਬਿਊਰੋ | August 13, 2021 07:28 PM


ਮੋਹਾਲੀ,  

ਤੀਆਂ ਦਾ ਤਿਉਹਾਰ ਸਾਡੇ ਪੰਜਾਬੀ ਸਭਿਆਚਾਰ ਦੇ ਚੌਗਿਰਦੇ ਦਾ ਸਭ ਤੋਂ ਸੋਹਣਾ ਰੰਗ ਹੈ, ਜਿਸ ਨਾਲ ਪੰਜਾਬੀ ਔਰਤ ਦੇ ਬਹੁਤ ਸਾਰੇ ਰਿਸ਼ਤੇ ਜੁੜੇ ਹੋਏ ਹਨ। ਜਿਸ ਨੂੰ ਆਧੁਨਿਕਤਾ ਦੇ ਦੌਰ ਵਿਚ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ । ਸਾਉਣ ਦੇ ਮਹੀਨੇ 'ਚ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਸਾਸ ਦਿਵਾਉਂਦਾ ਤੀਆਂ ਦੇ ਤਿਉਹਾਰ ਸੈਕਟਰ 77 ਸੋਸ਼ਲ ਵੈੱਲਫੇਅਰ ਸੁਸਾਇਟੀ ਵੱਲੋਂ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸੈਕਟਰ 77 ਦੇ ਹੀ ਵਸਨੀਕਾਂ ਐਕਸਾਈਜ਼ ਅਤੇ ਟੈਕਸੇਸ਼ਨ ਅਫ਼ਸਰ ਕੁਮਾਰੀ ਅਨੂਪਮ ਮੋਰ, ਮੀਡੀਆ ਹਾਈਟਸ ਦੇ ਐਮ ਡੀ ਸ੍ਰੀਮਤੀ ਐੱਸ ਕੇ ਸੰਧੂ, ਸ੍ਰੀਮਤੀ ਮੰਜੂ ਸੋਹਲ, ਐਸੀਸਟੈਟ ਜਰਨਲ ਮੈਨੇਜਰ (ਅਕਾਊਂਟਸ ) ਫੂਡ ਕਾਰਪੋਰੇਸ਼ਨ ਇੰਡੀਆ ਸਮੇਤ ਸੈਕਟਰ ਦੇ ਸਥਾਨਕ ਵਸਨੀਕਾਂ ਨੇ ਵੱਡੇ ਪੱਧਰ ਤੇ ਹਿੱਸਾ ਲਿਆ। ਪੰਜਾਬੀ ਸਭਿਆਚਾਰ ਵਿਚ ਰੰਗੇ ਇਸ ਸਮਾਰੋਹ ਵਿਚ ਸੈਕਟਰ ਵਸਨੀਕੀ ਔਰਤਾਂ ਦਰਮਿਆਨ ਖ਼ੂਬਸੂਰਤ ਮਹਿੰਦੀ, ਵਾਲ ਸਜਾਉਣ, ਰੰਗੋਲੀ ਬਣਾਉਣ ਅਤੇ ਖ਼ੂਬਸੂਰਤ ਹੱਥ ਪੈਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਇਸ ਦੇ ਨਾਲ ਹੀ ਲੜਕੀਆਂ ਵਿਚਕਾਰ ਪੱਕੀ ਪੰਜਾਬਣ ਬੈਨਰ ਹੇਠ ਪੰਜਾਬਣ ਪਹਿਰਾਵੇ ਦੇ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਤੇ ਹਾਜ਼ਰ ਬਜ਼ੁਰਗਾਂ ਨੇ ਨੀਵੀ ਪੀੜੀ ਨੂੰ ਤੀਆ ਦੇ ਤਿਉਹਾਰ ਸਬੰਧੀ ਜਾਗਰੂਕ ਕਰਦੇ ਹੋਏ ਦੱਸਿਆਂ ਕਿ ਮਾਨਸੂਨ ਰੁੱਤ ਨਾਲ ਜੁੜਿਆ ਪੰਜਾਬ ਦਾ ਇਹ ਮਾਣ ਮੱਤਾ ਤੀਆਂ ਦਾ ਤਿਉਹਾਰ ਭਾਵੇਂ ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ 'ਚ ਅਲੋਪ ਹੋ ਰਿਹਾ ਹੈ। ਪਰ ਸਾਨੂੰ ਆਪਣੇ ਅਮੀਰ ਵਿਰਸੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਅਤੇ ਕੁਰਬਾਨੀਆਂ ਨੂੰ ਭੁੱਲ ਜਾਂਦੀਆਂ ਹਨ ਉਨ੍ਹਾਂ ਦਾ ਨਾਮ ਨਿਸ਼ਾਨ ਵੀ ਇਤਿਹਾਸ ਵਿਚੋਂ ਗੁਆਚ ਜਾਂਦਾ ਹੈ।
ਉਨ੍ਹਾਂ ਦੱਸਿਆਂ ਕਿ ਪੀਰਾਂ ਫਕੀਰਾਂ ਤੇ ਗੁਰੂ ਸਾਹਿਬਾਨਾਂ ਦੀ ਵਰਸੋਈ ਪਵਿੱਤਰ ਧਰਤੀ ਪੰਜਾਬ ਤੇ ਵੱਸਦੇ ਪੰਜਾਬੀ ਜਿੱਥੇ ਆਪੇ ਖੁੱਲ੍ਹੇ-ਡੁੱਲ੍ਹੇ ਸਭਿਆਚਾਰ ਅਤੇ ਅਮੀਰ ਵਿਰਸੇ ਲਈ ਪੂਰੀ ਦੁਨੀਆਂ ਭਰ ਵਿਚ ਮਸ਼ਹੂਰ ਹਨ। ਉੱਥੇ ਹੀ ਸਦੀਆਂ ਤੋਂ ਹੀ ਆਪਣੀਆਂ ਵਿਆਹੀਆਂ ਵਰ੍ਹੀਆਂ ਧੀਆਂ ਨੂੰ ਹਰ ਸਾਲ ਸੰਧਾਰੇ ਦੇਣ ਦਾ ਰਿਵਾਜ ਪਹਿਲਾਂ ਵਾਂਗ ਹੀ ਅੱਜ ਵੀ ਕਾਇਮ ਹੈ। ਜਿਹੜਾ ਕਿ ਆਪਣੇ ਆਪ ਵਿਚ ਪੰਜਾਬੀ ਸਭਿਆਚਾਰ ਦੇ ਅਮੀਰ ਵਿਰਸੇ ਦਾ ਅੰਗ ਹੈ। ਹਰੇਕ ਸਾਲ ਦੀ ਤਰਾਂ ਸਾਉਣ ਦੀ ਸੰਗਰਾਂਦ ਤੋਂ ਸ਼ੁਰੂ ਹ ਕੇ ਸਾਰਾ ਮਹੀਨਾ ਪੰਜਾਬੀ ਲੋਕ ਜਿੱਥੇ ਆਪ ਬਰਸਾਤਾਂ ਵਿਚ ਖੁੱਲ੍ਹੇ-ਡੁੱਲ੍ਹੇ ਮਿੱਠੇ ਪਕਵਾਨ ਘਰਾਂ ਵਿਚ ਬਣਾ ਕੇ ਖਾਂਦੇ ਹਨ। ਬਜ਼ੁਰਗਾਂ ਨੇ ਸਭ ਨੂੰ ਪੰਜਾਬੀ ਸਭਿਆਚਾਰ ਦੀ ਸੰਭਾਲ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਇਸ ਸਾਡਾ ਫ਼ਰਜ਼ ਹੈ ਕਿ ਅਸੀ ਆਪਣੇ ਅਮੀਰ ਵਿਰਸੇ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਪਹੁੰਚਾਈਏ। ਉਨ੍ਹਾਂ ਤੀਜ ਦੇ ਪਿਛੋਕੜ ਵੱਲ ਜਾਂਦੇ ਹੋਏ ਕਿਹਾ ਕਿ ਜੇਕਰ ਅਸੀ ਕੁੱਝ ਸਮਾਂ ਪਿੱਛੇ ਜਾਂਦੇ ਹਾਂ ਤਾਂ ਸਾਲ ਵਿਚ ਇਕ ਵਾਰ ਲੱਗਦਾ ਤੀਆਂ ਦਾ ਮੇਲਾ ਹੀ ਇਕ ਮਾਤਰ ਸਾਧਨ ਸੀ ਜਦ ਚਿਰਾਂ ਤੋਂ ਵਿੱਛੜਿਆਂ ਹੋਈਆਂ ਕੁੜੀਆਂ ਇਕ ਦੂਜੇ ਨੂੰ ਮਿਲਦੀਆਂ ਸਨ। ਬੇਸ਼ੱਕ ਅੱਜ ਸਮਾਂ ਬਦਲ ਚੁੱਕਾ ਹੈ ਪਰ ਤੀਆਂ ਮੌਕੇ ਉਹੀ ਪਿਆਰ ਅਤੇ ਜੋਸ਼ ਵੇਖਣ ਨੂੰ ਮਿਲ ਜਾਂਦਾ ਹੈ। ਇਸ ਮੌਕੇ ਤੇ ਸਥਾਨਕ ਵਾਸੀਆਂ ਨੇ ਤੀਆਂ ਦੇ ਤਿਉਹਾਰ ਨਾਲ ਜੁੜੀਆਂ ਖ਼ੂਬਸੂਰਤ ਪੇਸ਼ਕਸ਼ਾਂ ਵੀ ਪੇਸ਼ ਕੀਤੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਖੂਬ ਸਲਾਹਿਆ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ