ਟ੍ਰਾਈਸਿਟੀ

ਇੱਕ ਕਿੱਲੋ 300 ਗਰਾਮ ਚਰਸ ਸਮੇਤ ਇੱਕ ਕਾਬੂ

ਅਭੀਜੀਤ/ਕੌਮੀ ਮਾਰਗ ਬਿਊਰੋ | August 26, 2021 08:26 PM


ਜੀਰਕਪੁਰ - ਸੀ ਆਈ ਏ ਸਟਾਫ਼ ਨੇ ਜ਼ੀਰਕਪੁਰ ਦੇ ਨੇੜਲੇ ਪਿੰਡ ਛੱਤ ਤੋਂ ਇੱਕ ਕਿਲੋ ਤਿੰਨ ਸੌ ਗਰਾਮ ਚਰਸ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਥਿਤ ਦੋਸ਼f ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।ਪੁਲਿਸ ਸੂਤਰਾਂ ਅਨੁਸਾਰ ਸੀ ਆਈ ਏ ਵਿਖੇ ਤੈਨਾਤ ਏਐਸਆਈ ਗੁਰਪਤਾਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਵਾਰਿਸ ਖਾਨ ਪੁੱਤਰ ਰਈਸ ਖਾਨ ਵਾਸੀ ਪਿੰਡ ਛੱਤ ਚਰਸ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਪਟਿਆਲਾ ਜ਼ੀਰਕਪੁਰ ਰੋਡ ਤੇ ਛੱਤ ਪਿੰਡ ਕੋਲ ਅੰਬਾ ਦੇ ਬਾਗ਼ ਦੇ ਬਾਹਰ ਸੜਕ ਤੇ ਖੜ ਕੇ ਭਾਰੀ ਮਾਤਰਾ ਚਰਸ ਨਾਲ ਆਪਣੇ ਗ੍ਰਾਹਕ ਦੀ ਉਡੀਕ ਕਰ ਰਿਹਾ ਹੈ । ਜਿਸ ਤੇ ਪੁਲਿਸ ਨੇ ਕਥਿਤ ਦੋਸ਼ੀ ਨੂੰ ਮੌਕੇ ਤੋਂ ਇੱਕ ਕਿਲੋ 300 ਗਰਾਮ ਚਰਸ ਸਮੇਤ ਕਾਬੂ ਕੀਤਾ।ਪੁਲਿਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ