ਟ੍ਰਾਈਸਿਟੀ

ਤ੍ਰਿਸ਼ਲਾ ਸਿਟੀ ਵਿੱਚ ਗੋ ਗਰੀਨ ਵਾਤਾਵਰਣ ਬਚਾਓ ਮੁਹਿੰਮ ਦਾ ਆਗਾਜ਼

ਅਭੀਜੀਤ/ਕੌਮੀ ਮਾਰਗ ਬਿਊਰੋ | August 29, 2021 09:50 PM


ਜੀਰਕਪੁਰ —ਜੀਰਕਪੁਰ ਪਟਿਆਲਾ ਸੜਕ ਤੇ ਸਥਿਤ ਤ੍ਰਿਸ਼ਾਲਾ ਸਿਟੀ ਜੋ ਕਿ ਪਹਿਲਾਂ ਹੀ ਹਰੇ —ਭਰੇ ਵਾਤਾਵਰਣ ਲਈ ਆਪਣੀ ਪਹਿਚਾਣ ਬਣਾ ਰਹੀ ਹੈ ਵਿੱਚ ਅੱਜ ਅੱਜ ਸੁਸਾਇਟੀ ਦੇ 20, 000 ਪੋਦਿਆ ਵਿੱਚ ਵਾਧਾ ਕਰਦੇ ਹੋਏ ਨਵੇਂ ਬੂਟੇ ਲਗਾਉਣ ਮੌਕੇ ਤ੍ਰਿਸ਼ਲਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਰੀਸ਼ ਗੁਪਤਾ ਨੇ ਤ੍ਰਿਸ਼ਾਲਾ ਸਿਟੀ ਵਾਸੀਆਂ ਨਾਲ ‘‘ਗੋ ਗ੍ਰੀਨ, ਵਾਤਾਵਰਨ ਬਚਾਓ‘‘ ਦਾ ਸੱਦਾ ਦਿੱਤਾ। ਜਿਕਰਯੋਗ ਹੈ ਕਿ ਤ੍ਰਿਸ਼ਲਾ ਸਿਟੀ ਜੋ ਕਿ ਆਪਣੇ ਹਰੇ ਭਰੇ ਮਾਹੌਲ ਲਈ ਜਾਣੀ ਜਾਂਦੀ ਹੈ ਵਿੱਚ ਮੁਹਿਮ ਧੇ ਤਹਿਤ ਕਈ ਨਵੇਂ ਬੂਟੇ ਲਗਾਏ ਗਏ। ਇਸ ਮੌਕੇ ਹਰੀਸ਼ ਗੁਪਤਾ ਨੇ ਕਿਹਾ ਕਿ ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀ ਅਗਲੀ ਪੀੜ੍ਹੀ ਨੂੰ ਇਸ ਪ੍ਰਦੂਸ਼ਿਤ ਵਾਤਾਵਰਣ ਵਿੱਚ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰੁੱਖ ਅਤੇ ਪੋਧੇ ਨਾ ਸਿਰਫ ਹਵਾ ਨੂੰ ਸ਼ੁੱਧ ਕਰਦੇ ਹਨ ਬਲਕਿ ਮੀਂਹ ਦਾ ਵੀ ਸਾਧਨ ਬਣਦੇ ਹਨ। ਜਿਸ ਕਾਰਨ ਆਉਣ ਵਾਲੀ ਪੀੜ੍ਹੀ ਨੂੰ ਨਿਰਵਿਘਨ ਪੀਣ ਵਾਲਾ ਪਾਣੀ ਦੀ ਉਪਲਬੱਧ ਰਹੇਗਾ, ਇਸ ਮੌਕੇ ਉਨ੍ਹਾਂ ਹੋਕਾ ਦਿੱਤਾ ਕਿ ਸਾਨੂੰ ਤੰਦਰੁਸਤ ਰਹਿਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਸਮਾਗਮ ਵਿੱਚ ਤ੍ਰਿਸ਼ਾਲਾ ਸਿਟੀ ਦੇ ਵਸਨੀਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ, ਖਾਸ ਕਰਕੇ ਔਰਤਾਂ ਅਤੇ ਬੱਚਿਆਂ ਵਿੱਚ ਉਤਸ਼ਾਹ ਵੇਖਣ ਵਾਲਾ ਸੀ। ਹਰੀਸ਼ ਗੁਪਤਾ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਵਿੱਚ ਤ੍ਰਿਸ਼ਾਲਾ ਸਿਟੀ ਵਿੱਚ 4100 ਤੋਂ ਵੱਧ ਨਵੇਂ ਰੁੱਖ ਲਗਾਏ ਗਏ। ਇਸ ਮੌਕੇ, ਸੁਸਾਇਟੀ ਵਸਨੀਕ ਯਾਦਵਿੰਦਰ ਭਾਰਦਵਾਜ, ਜੋ ਕਿ ਪੰਜਾਬ ਮਾਰਕਫੈਡ ਤੋਂ ਰਿਟਾਇਰ ਹਨ ਅਤੇ ਵਾਤਾਵਰਣ ਪ੍ਰੇਮੀ ਵੀ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਖੁੱਲੀ ਆਬੋ ਹਵਾ ਅਤੇ ਹਰੇ —ਭਰੇ ਵਾਤਾਵਰਣ ਵਿੱਚ ਰਹਿਣਾ ਬਚਪਨ ਤੋਂ ਹੀ ਪਸੰਦ ਹੈ, ਪਰ ਤ੍ਰਿਸ਼ਾਲਾ ਸਿਟੀ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਦੇ ਇਹ ਮਹਿਸੂਸ ਨਹੀਂ ਹੋਇਆ ਕਿ ਅਸੀਂ ਇਸੇ ਸ਼ਹਿਰ ਵਿੱਚ ਕੰਕਰੀਟ ਦੇ ਜੰਗਲ ਵਿੱਚ ਰਹਿ ਰਹੇ ਹਾਂ। ਇਸ ਮੌਕੇ ਤ੍ਰਿਸ਼ਲਾ ਸਿਟੀ ਦੀ ਵਸਨੀਕ ਨੀਸ਼ੂ ਗਰਗ ਜੋ ਕਿ ਐਚਡੀਐਫਸੀ ਜ਼ੋਨਲ ਹੈਡ ਹਨ ਨੇ ਅੱਜ ਆਪਣੇ ਜਨਮਦਿਨ ‘ਤੇ ਇੱਕ ਰੁੱਖ ਲਗਾ ਕੇ ਖੁਸ਼ੀ ਮਹਿਸੂਸ ਕੀਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇੱਕ ਵਿਅਕਤੀ ਨੂੰ ਆਪਣੇ ਜਨਮਦਿਨ‘ ਤੇ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ