ਟ੍ਰਾਈਸਿਟੀ

ਜੀਰਕਪੁਰ ਪੁਲਿਸ ਵੱਲੋਂ ਲੁੱਟਾ ਖੋਹਾ ਕਰਨ ਵਾਲੇ ਗਿਰੋਹ ਦੇ ਪੰਜ ਮੈਬਰ ਗ੍ਰਿਫਤਾਰ

ਕੌਮੀ ਮਾਰਗ ਬਿਊਰੋ/ਅਭੀਜੀਤ | August 29, 2021 09:52 PM


ਜੀਰਕਪੁਰ - ਜੀਰਕਪੁਰ ਪੁਲਿਸ ਨੇ 22 ਅਗਸਤ ਨੂੰ ਇੱਕ ਆਟੋ ਵਿੱਚ ਸਵਾਰ ਵਿਦੇਸ਼f ਨਾਗਰਿਕ ਨਾਲ ਲੁੱਟ ਖੋਹ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਪੰਜ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਜੀਰਕਪੁਰ ਥਾਣਾ ਮੁਖੀ ਓਂਕਾਰ ਸਿੰਘ ਬਰਾੜ ਨੇ ਦਸਿਆ ਕਿ ਬਨੂੜ ਵਿਖੇ ਸਵਾਈਟ ਕਾਲਜ ਵਿੱਚ ਪੜਦਾ ਸੁਡਾਨ ਦਾ ਰਹਿਣ ਵਾਲਾ ਸਲਾਹੀਦੀਨ ਬਸ਼ੀਰ ਖੈਰਲਸ਼ੀਦ ਜੋ ਕਿ 22 ਅਗਸਤ ਨੂੰ ਬਨੂੜ ਤੋਂ ਜ਼ੀਰਕਪੁਰ ਜਾਣ ਲਈ ਬਨੂੰੜ ਬੈਰੀਅਰ ਤੋਂ ਇੱਕ ਆਟੋ ਵਿੱਚ ਬੈਠਿਆ ਸੀ ਜਿਸ ਵਿੱਚ ਪਹਿਲਾ ਹੀ 5 ਨੌਜਵਾਨ ਸਵਾਰ ਸਨ ਅਤੇ ਜਦੋਂ ਆਟੋ ਛੱਤ ਲਾਇਟਾਂ ਨੇੜੇ ਪੁੱਜਾ ਤਾਂ ਉਨ੍ਹਾਂ ਪੰਜ ਨੌਜਵਾਨ ਨੇ ਆਟੋ ਚਾਲਕ ਸਮੇਤ ਰਾਤ ਦੇ ਹਨੇਰੇ ਵਿੱਚ ਆਪਣਾ ਆਟੋ ਰੋਕ ਕੇ ਵਿਦੇਸ਼ੀ ਨਾਗਰਿਕ ਨਾਲ ਧੱਕਾ ਮੁੱਕੀ ਕੀਤੀ ਅਤੇ ਉਸ ਤੋਂ ਇੱਕ ਕਿੱਟ ਬੈਗ ਜਿਸ ਵਿੱਚ ਉਸਦਾ ਪਾਸਪੋਰਟ ‘ ਦੀ ਰਿਪਬਲਿਕ ਆਫ ਦੀ ਸੂਡਾਨ‘‘, ਨਕਦੀ ਅਤੇ ਇੱਕ ਮੋਬਾਇਲ ਜਬਰਦਸਤੀ ਖੋਹ ਲਿਆ ਅਤੇ ਫਰਾਰ ਹੋ ਗਏ।ਜਿਸ ਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਐਸ ਆਈ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕਰਕੇ ਕਥਿਤ ਦੋਸ਼ੀਆਂ ਨੂੰ ਛੱਤਬੀੜ ਨੇੜਿਓਂ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਇੱਕ ਫੋਨ, ਪਾਸਪੋਰਟ ਅਤੇ ਲੁੱਟ ਵਿੱਚ ਇਸਤਮਾਲ ਕੀਤਾ ਗਿਆ ਆਟੋ ਵੀ ਬਰਾਮਦ ਕਰ ਲਿਆ ਪੁਲਿਸ ਵਲੋਂ ਕਾਬੂ ਕਥਿਤ ਦੋਸ਼ੀਆਂ ਦੀ ਪਛਾਣ ਬੀਰੂ ਪੁੱਤਰ ਜਗਨ ਵਾਸੀ ਪਿੰਡ ਸਰਾਏ ਵਣਜਾਰਾ ਜਿਲ੍ਹਾ ਪਟਿਆਲਾ, ਬੰਟੀ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਨੇੜੇ ਨਗਰ ਖੇੜਾ ਗੁੱਜਰਾ ਵਾਲਾ ਮੁਹੱਲਾ ਰਾਜਪੁਰਾ, ਵਿਸ਼ਾਲ ਪੁੱਤਰ ਕਮਲੇਸ਼ ਕੁਮਾਰ ਵਾਸੀ ਪਿੰਡ ਢਕਾਨਸੂ, ਲਖਵੀਰ ਸਿੰਘ ਉਰਫ ਬਿੱਲੂ ਪੁੱਤਰ ਕੁਲਵੰਤ ਸਿੰਘ ਵਾਸੀ ਭਰਤ ਕਲੋਨੀ ਰਾਜਪੁਰਾ ਅਤੇ ਬਲਦੇਵ ਰਾਜ ਉਰਫ ਦੇਬਾ ਵਾਸੀ ਪੁੱਤਰ ਲੇਟ ਮੁਲਖ ਰਾਜ ਵਾਸੀ ਪਿੰਡ ਤਲਾਣੀਆ ਜਿਲ੍ਹਾ ਫਤਿਹਗੜ ਸਾਹਿਬ ਵਜੋਂ ਹੋਈ ਹੈ। ਪੁਲਿਸ ਨੇ ਕਥਿਤ ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ