ਹਰਿਆਣਾ

ਯਾਦਗਾਰੀ ਹੋ ਨਿਬੜਿਆ ਗੁਰਦੁਆਰਾ ਦਾਦੂ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ

ਕੌਮੀ ਮਾਰਗ ਬਿਊਰੋ | August 30, 2021 03:44 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਨਵਨਿਯੁਕਤ ਮੈਂਬਰ ਸ.ਸੋਹਣ ਸਿੰਘ ਗਰੇਵਾਲ ਦਾਦੂ ਸਾਹਿਬ ਅਤੇ ਸ.ਜਗਤਾਰ ਸਿੰਘ ਤਾਰੀ ਕਾਲਾਂਵਾਲੀ ਮੰਡੀ ਵੱਲੋਂ ਅਕਾਲਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸ਼ੁਕਰਾਨਾ ਸਮਾਗਮ ਕਰਵਾਏ ਗਏ ਭੋਗ ਉਪਰੰਤ ਕਥਾ ਕੀਰਤਨ ਦਰਬਾਰ ਸਜਿਆ ਇਲਾਕੇ ਅਤੇ ਦੂਰ ਦੁਰਾਡੇ ਤੋਂ ਹਜ਼ਾਰਾਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਇਸ ਸਮੇਂ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਸੁਖਪ੍ਰੀਤ ਸਿੰਘ ਪਲਾਸੌਰ ਵਾਲੇ ਹਜ਼ੂਰੀ ਜਥਾ ਭਾਈ ਗੁਰਸੇਵਕ ਸਿੰਘ ਰੰਗੀਲਾ ਨੇ ਰਸ ਭਿੰਨਾ ਕਥਾ ਕੀਰਤਨ ਅਤੇ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰਬਾਣੀ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਜੋੜਿਆ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਅਤੇ ਧਰਮ ਪ੍ਰਚਾਰ ਲਈ ਯਤਨਸ਼ੀਲ ਹੈ ਸਮਾਜ ਦੇ ਵਿੱਚ ਭਾਈਚਾਰਕ ਏਕਤਾ ਸਾਂਝ ਨੂੰ ਵਧਾਉਣ ਵਾਸਤੇ ਵੀ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਮੇਂ ਸਮੇਂ ਸੰਘਰਸ਼ ਚਲਦੇ ਹਨ ਜੋ ਸਮੇਂ ਨਾਲ ਸਮਾਪਤ ਹੋ ਜਾਂਦੇ ਹਨ ਪਰ ਸਾਨੂੰ ਆਪਣੀ ਭਾਈਚਾਰਕ ਸਾਂਝ ਵਿਚ ਤਰੇੜ ਨਹੀਂ ਪਾਉਣੀ ਚਾਹੀਦੀ ਸਾਰਿਆਂ ਨੂੰ ਆਪੋ ਆਪਣੇ ਹੱਕਾਂ ਲਈ ਜੂਝਦਿਆਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਜਰੂਰੀ ਹੈ ਕਿਉਂਕਿ ਫਿਰ ਆਪਸ ਵਿਚ ਵਰਤੋਂ ਵਿਹਾਰ ਕਰਦਿਆਂ ਇੱਥੇ ਹੀ ਵਿਚਰਨਾ ਹੈ ਨਵਨਿਯੁਕਤ ਮੈਂਬਰ ਸਹਿਬਾਨਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ ਸਮਾਗਮ ਵਿਚ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਦੇ ਆਗੂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਭਗਵੰਤ ਸਿੰਘ ਰਾਜਪੁਰਾ, ਡਾਕਟਰ ਗੁਰਮੀਤ ਸਿੰਘ ਖਾਲਸਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਨਾਇਬ ਸਿੰਘ ਬਹਾਦਰਗਡ਼, ਸੰਤਰੇਨ ਬਾਬਾ ਸੁਖਬੀਰ ਸਿੰਘ ਲਲੌਡੇ ਵਾਲੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਸਬੀਰ ਸਿੰਘ ਭਾਟੀ, ਮੀਤ ਪ੍ਰਧਾਨ ਸਵਰਨ ਸਿੰਘ ਰਤੀਆ, ਮੀਤ ਸਕੱਤਰ ਐਡਵੋਕੇਟ ਚੰਨਦੀਪ ਸਿੰਘ ਰੋਹਤਕ, ਗੁਰਚਰਨ ਸਿੰਘ ਚੀਂਮੋ, ਸਤਪਾਲ ਸਿੰਘ ਰਾਮਗਡ਼੍ਹੀਆ, ਸਰਤਾਜ ਸਿੰਘ ਸੀਂਘੜਾ, ਅਮਰਿੰਦਰ ਸਿੰਘ ਅਰੋੜਾ, ਹਰਭਜਨ ਸਿੰਘ ਰਠੌੜ ਸਾਰੇ ਕਾਰਜਕਾਰਨੀ ਮੈਂਬਰ, ਪਲਵਿੰਦਰ ਸਿੰਘ ਬੋਡ਼ਸ਼ਾਮ ਕਰਨਾਲ, ਬੀਬੀ ਬਲਜਿੰਦਰ ਕੌਰ ਖਾਲਸਾ ਕੈਂਥਲ, ਪ੍ਰਧਾਨ ਗੁਰਪਾਲ ਸਿੰਘ ਗੋਰਾ ਏਲਨਾਬਾਦ, ਗੁਰਜੀਤ ਸਿੰਘ ਔਲਖ ਫਤਿਹਾਬਾਦ, ਰਾਮ ਸਿੰਘ ਹੰਸ ਰੋਹਤਕ, ਸੋਹਣ ਸਿੰਘ ਗਰੇਵਾਲ ਦਾਦੂ ਸਾਹਿਬ, ਜਗਤਾਰ ਸਿੰਘ ਤਾਰੀ ਕਾਲਾਂਵਾਲੀ ਮੰਡੀ ਸਾਰੇ ਮੈਂਬਰ ਹਰਿਆਣਾ ਕਮੇਟੀ, ਐਡਵੋਕੇਟ ਨਵਦੀਪ ਸਿੰਘ ਜੀਦਾ, ਐਡਵੋਕੇਟ ਜੀ ਐਸ ਧਾਲੀਵਾਲ, ਸਰਪੰਚ ਹਰਬੰਸ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਹਿਬ ਮਾਡਲ ਟਾਊਨ ਪਟਿਆਲਾ, ਸਰਪੰਚ ਸਤਿੰਦਰਜੀਤ ਸਿੰਘ ਸੋਨੀ ਤਿਲੋਕੇਵਾਲਾ, ਸ੍ਰੀ ਪ੍ਰਦੀਪ ਜੈਨ ਪ੍ਰਧਾਨ ਵਪਾਰ ਮੰਡਲ ਕਾਲਾਂਵਾਲੀ, ਸੁਰੇਸ਼ ਸਿੰਗਲਾ ਕਾਲਾਂਵਾਲੀ, ਬਲਜਿੰਦਰ ਸਿੰਘ ਪ੍ਰਧਾਨ ਚੁਨਾਗਰਾ, ਪ੍ਰਧਾਨ ਭੁਪਿੰਦਰ ਸਿੰਘ ਬਠਿੰਡਾ, ਪ੍ਰਧਾਨ ਸੁਰਜੀਤ ਸਿੰਘ ਸੋਖਲ ਬਠਿੰਡਾ, ਡਾਕਟਰ ਜਗਮੀਤ ਸਿੰਘ ਲਾਡੀ, ਨਿਰਮਲ ਸਿੰਘ ਮੱਲੜੀ, ਬਲਵਿੰਦਰ ਸਿੰਘ ਟਹਿਣਾ, ਜਸਪਿੰਦਰ ਸਿੰਘ ਡੱਲੇਵਾਲਾ, ਜਸਵੰਤ ਸਿੰਘ ਸਿਉਣਾ, ਦਲਜੀਤ ਸਿੰਘ 12 ਨੰਬਰ ਕਾਲਾਂਵਾਲੀ, ਅਰਵਿੰਦਰ ਸਿੰਘ ਸੋਢੀ ਸਰਦੂਲਗੜ, ਦਰਸ਼ਨ ਸਿੰਘ ਗਰਬਖ਼ਸ਼ ਸਿੰਘ ਤਖਤਮੱਲ, ਗਰਸੇਵਕ ਸਿੰਘ ਮੱਟਦਾਦੂ, ਤਰਸੇਮ ਸਿੰਘ ਧਰਮਪੁਰਾ, ਗੁਲਾਬ ਸਿੰਘ ਭੋਲਾ ਸਿੰਘ ਤਿਲੋਕੇਵਾਲਾ, ਹਰਮਨਜੀਤ ਸਿੰਘ, ਸੁਖਜੀਤ ਸਿੰਘ ਨੀਨਾ ਚਹਿਲ, ਨਾਇਬ ਸਿੰਘ ਮੱਲਵਾਲਾ, ਸਾਬਕਾ ਸਰਪੰਚ ਦਰਸ਼ਨ ਸਿੰਘ ਦਾਦੂ ਸਾਹਿਬ ਅਤੇ ਨੰਬਰਦਾਰ ਨਛੱਤਰ ਸਿੰਘ ਦਾਦੂ ਸਾਹਿਬ ਵੀ ਇਸ ਸਮੇਂ ਹਾਜ਼ਰ ਸਨ ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਲੰਗਰ ਬਣਾਉਣ ਵਰਤਾਉਣ ਦੀ ਸੇਵਾ ਪਿੰਡ ਦਾਦੂ ਸਾਹਿਬ ਦੇ ਨੌਜਵਾਨਾਂ ਨੇ ਕੀਤੀ ਅਕਾਲ ਪੁਰਖ ਦੀ ਕਿਰਪਾ ਸਦਕਾ ਇਹ ਸ਼ੁਕਰਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ