ਟ੍ਰਾਈਸਿਟੀ

ਜੀਰਕਪੁਰ ਪੁਲਿਸ ਵਲੋਂ ਅੋਰਤਾਂ ਨਾਲ ਛੇੜਛਾੜ ਕਰਨ ਦੋ ਮਾਮਲੇ ਦਰਜ

ਅਭੀਜੀਤ/ਕੌਮੀ ਮਾਰਗ ਬਿਊਰੋ | August 30, 2021 07:34 PM


ਜ਼ੀਰਕਪੁਰ —ਜ਼ੀਰਕਪੁਰ ਪੁਲਿਸ ਨੇ ਔਰਤਾਂ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਹਨ। ਪਹਿਲੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਏ ਐਸ ਆਈ ਨਿਰਮਲ ਕੌਰ ਨੇ ਦੱਸਿਆ ਕਿ ਵੀਆਈਪੀ ਰੋਡ ਤੇ ਸਥਿਤ ਮਾਇਆ ਗਾਰਡਨ ਫੇਸ—2 ਦੀ ਇਕ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਸਮਾਜਸੇਵਾ ਦਾ ਕੰਮ ਕਰਦੇ ਸੀ ਜਿਸ ਦੀ ਪੁਰਾਣੀ ਬਿਮਾਰੀ ਦੇ ਕਾਰਨ 19 ਮਾਰਚ 2021 ਨੂੰ ਮੌਤ ਹੋ ਗਈ ਸੀ। ਸਮਾਜ ਸੇਵਾ ਦਾ ਕੰਮ ਕਰਦੇ ਹੋਏ ਉਸਦੇ ਪਤੀ ਮੁਹੰਮਦ ਕਲੀਮ ਪੁੱਤਰ ਮੁਹੰਮਦ ਆਜਮ ਵਾਸੀ ਸੈਕਟਰ 45 ਚੰਡੀਗੜ੍ਹ ਦੇ ਸਪੰਰਕ ਵਿੱਚ ਆਏ ਸੀ ਅਤੇ ਉਸਦੇ ਪਤੀ ਨੇ ਉਕਤ ਦੋਸ਼ੀ ਦੇ ਪਰਿਵਾਰ ਦੀ ਕਈ ਵਾਰ ਆਰਥਿਕ ਮਦਦ ਕੀਤੀ ਸੀ।ਜਿਸ ਕਾਰਨ ਉਸ ਵਿਅਕਤੀ ਦਾ ਉਸ ਦੇ ਘਰ ਵੀ ਆਣਾ ਜਾਣਾ ਹੋ ਜਾਂਦਾ ਸੀ। ਉਸ ਨੇ ਦੋਸ਼ ਲਗਾਏ ਕਿ ਮੁਹਮੰਦ ਕਲੀਮ 2020 ਤੋਂ ਉਸਦਾ ਪਿੱਛਾ ਕਰਨ ਲੱਗ ਗਿਆ ਸੀ ਅਤੇ ਉਸਨੂੰ ਵਾਰ ਵਾਰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ ਸੀ। 26 ਜੁਲਾਈ ਨੂੰ ਮੁਹਮੰਦ ਕਲੀਮ ਉਸ ਦੇ ਘਰ ਆ ਗਿਆ ਉਸ ਸਮੇਂ ਉਹ ਘਰ ਵਿੱਚ ਇਕੱਲੀ ਸੀ ਉਕਤ ਕਥਿਤ ਦੋਸ਼ੀ ਨੇ ਉਸ ਨੂੰ ਧੱਕਾ ਮਾਰਿਆ ਅਤੇ ਉਸ ਨਾਲ ਬਤਮੀਜ਼ੀ ਕੀਤੀ ਅਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਦੇ ਬਾਵਜੂਦ ਕਥਿਤ ਦੋਸ਼ੀ ਉਸ ਦਾ ਪਿੱਛਾ ਕਰਦਾ ਹੈ ਅਤੇ ਉਸ ਨੂੰ ਗਲਤ ਇਸ਼ਾਰੇ ਕਰਦਾ ਹੈ।ਜਿਸ ਤੇ ਪੁਲਿਸ ਨੇ ਮੁਹਮੰਦ ਕਲੀਮ ਪੁੱਤਰ ਮੁਹੰਮਦ ਆਜਮ ਵਾਸੀ ਸੈਕਟਰ 45 ਚੰਡੀਗੜ੍ਹ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਗਿਰਫ਼ਤਾਰ ਕਰ ਲਿਆ ਹੈ। ਦੂਜੇ ਮਾਮਲੇ ਸੰਬਧੀ ਜਾਣਕਾਰੀ ਦਿੰਦੀਆਂ ਪੜਤਾਲੀਆ ਅਫ਼ਸਰ ਐੱਸ ਆਈ ਕਮਲ ਤਨੇਜਾ ਨੇ ਦੱਸਿਆ ਕਿ ਸ਼ਿਕਾਇਤਕਰਤਾ ਗਰੀਨ ਇਨਕਲੇਵ ਲੋਹਗੜ੍ਹ ਦੀ 24 ਸਾਲਾ ਮੁਟਿਆਰ ਪਰਾਗਤ ਕੋਚਿੰਗ ਸੈਂਟਰ ਜ਼ੀਰਕਪੁਰ ਵਿਖੇ ਪਿਛਲੇ 6 ਮਹੀਨਿਆਂ ਤੋਂ ਕੋਚਿੰਗ ਲੈ ਰਹੀ ਹੈ ਅਤੇ ਉਦੋਂ ਤੋਂ ਹੀ ਉਹ ਕਥਿਤ ਦੋਸ਼ੀ ਰਾਹੁਲ ਯਾਦਵ ਪੁੱਤਰ ਪਰਸੁ ਰਾਮ ਵਾਸੀ ਹਰਦੋਈ ਯੂ ਪੀ ਨੂੰ ਜਾਣਦੀ ਹੈ। ਉਸ ਨੇ ਦਸਿਆ ਕਿ ਉਸ ਦੇ ਵਾਰ ਵਾਰ ਮਨਾ ਕਰਨ ਦੇ ਬਾਵਜੂਦ ਕਥਿਤ ਦੋਸ਼ੀ ਉਸ ਨਾਲ ਜਬਰਦਸਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਅਤੇ ਆਪਣੇ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਉਂਦਾ ਆ ਰਿਹਾ ਹੈ ਉਸ ਵਲੋਂ ਮਨਾ ਕਰਨ ਤੇ ਕਥਿਤ ਦੋਸ਼ੀ ਨੇ ਲੜਕੀ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ।ਜਿਸ ਤੇ ਪੁਲਿਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਬ ਕਰ ਦਿੱਤੀ ਹੈ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ