ਟ੍ਰਾਈਸਿਟੀ

ਪਿੰਡ ਭਜੌਲੀ ਵਿਖੇ ਸਮਾਜਸੇਵੀਆਂ ਤੇ ਵਸਨੀਕਾਂ ਵੱਲੋਂ ਲੋੜਵੰਦ ਬਜ਼ੁਰਗ ਜੋੜੇ ਦੇ ਮਕਾਨ ਦੀ ਸੇਵਾ ਸ਼ੁਰੂ

ਕੌਮੀ ਮਾਰਗ ਬਿਊਰੋ | August 31, 2021 07:18 PM

 ਕੁਰਾਲੀ- ਪਿੰਡ ਭਜੌਲੀ ਵਿਖੇ ਸਮਾਜਸੇਵੀ ਸੰਸਥਾਵਾਂ ਤੇ ਵਸਨੀਕ ਨੌਜਵਾਨਾਂ ਵੱਲੋਂ ਲੋੜਵੰਦ ਪਰਿਵਾਰ ਦੇ ਮਕਾਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪਿੰਡ ਭਜੌਲੀ ਵਿਖੇ ਬਜ਼ੁਰਗ ਜੋੜੇ ਦੇ ਪੁੱਤਰ ਦੀ ਮੌਤ ਹੋ ਗਈ ਸੀ ਤੇ ਨੂੰਹ ਇੱਕ ਛੋਟਾ ਲੜਕਾ ਛੱਡਕੇ ਆਪਣੇ ਘਰ ਚਲੇ ਗਈ ਸੀ। ਬਿਰਧ ਅਵਸਥਾ ਵਿੱਚ ਬਜ਼ੁਰਗ ਦਿਹਾੜੀ ਨਾ ਕਰ ਸਕਣ ਕਾਰਨ ਘਰ ਦੀ ਹਾਲਤ ਵੀ ਖਰਾਬ ਹੋ ਗਈ। ਇਸ ਹਾਲਤ ਵਿੱਚ ਪਿੰਡ ਦੇ ਨੌਜਵਾਨਾਂ ਨੇ ਉਨ੍ਹਾਂ ਦੇ ਹਾਲਾਤਾਂ ਬਾਰੇ ਅਪੀਲ ਕੀਤੀ ਅਤੇ ਆਪਣੇ ਪੱਧਰ ਤੇ ਬਜ਼ੁਰਗ ਜੋੜੇ ਦਾ ਪੁਰਾਣਾ ਮਕਾਨ ਢਾਹਕੇ ਵਸਨੀਕਾਂ ਦੀ ਮਦਦ ਨਾਲ ਸਮਾਨ ਇਕੱਤਰ ਕੀਤਾ। ਇਸ ਦੌਰਾਨ ਸਮਾਜਸੇਵੀ ਸੰਸਥਾਂ ਜੀਵਨਜੋਤ ਸੇਵਾ ਸੁਸਾਇਟੀ ਤੇ ਰਤਵਾੜਾ ਸਾਹਿਬ ਟਰੱਸਟ ਵੱਲੋਂ ਭਾਈ ਹਰਜੀਤ ਸਿੰਘ ਹਰਮਨ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਰਵਿੰਦਰ ਸਿੰਘ ਵਜੀਦਪੁਰ, ਜਗਦੇਵ ਸਿੰਘ ਮਲੋਆ, ਹੈਪੀ ਕਾਂਸਲ, ਡੋਗਰ ਖਾਨ, ਪੰਡਿਤ ਅਮਿਤ ਭਾਰਦਵਾਜ ਤੇ ਅਮਨਬੇਦੀ ਆਦਿ ਸਮਾਜ ਸੇਵੀਆਂ ਨੇ ਪੁੱਜਕੇ ਅਰਦਾਸ ਉਪਰੰਤ ਨੀਂਹ ਪੱਥਰ ਰੱਖ ਕੇ ਮਕਾਨ ਦੇ ਕਾਰਜ ਦੀ ਸ਼ੁਰੂਆਤ ਕਰਵਾਈ ਅਤੇ ਮਾਇਕ ਸਹਾਇਤਾ ਦਾ ਵੀ ਭਰੋਸਾ ਦਿੱਤਾ। ਵਸਨੀਕ ਨੌਜਵਾਨਾਂ ਨੇ ਬਜ਼ੁਰਗ ਜੋੜੇ ਅਤੇ ਛੋਟੇ ਬੱਚੇ ਦੀ ਸਹਾਇਤਾ ਲਈ ਹੋਰਨਾਂ ਸਮਾਜ ਦਰਦੀਆਂ ਨੂੰ ਵੀ ਖੁਦ ਪੁੱਜਕੇ ਸਹਾਇਤਾ ਦੀ ਅਪੀਲ ਕੀਤੀ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ