ਹਰਿਆਣਾ

ਬਾਦਲਾਂ ਦੀ ਮਿਲੀਭੁਗਤ ਨਾਲ ਹਰਿਆਣਾ ਕਮੇਟੀ ਨੂੰ ਬਦਨਾਮ ਕਰਨਾ ਤੁਰੰਤ ਬੰਦ ਕਰੇ ਨਲਵੀ -- ਜਥੇਦਾਰ ਭਾਟੀ

ਕੌਮੀ ਮਾਰਗ ਬਿਊਰੋ | September 01, 2021 06:43 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦਾ ਪ੍ਰਬੰਧ ਅਤੇ ਧਰਮ ਪ੍ਰਚਾਰ ਬੜੇ ਸੁਚੱਜੇ ਤਰੀਕੇ ਨਾਲ ਪ੍ਰਧਾਨ ਜੀ ਦੀ ਅਗਵਾਈ ਸੁਹਿਰਦ ਮੈਂਬਰਾਂ ਦੇ ਸਹਿਯੋਗ ਨਾਲ ਕਰ ਰਹੀ ਹੈ ਸ਼ੁਰੂ ਤੋਂ ਹੀ ਪ੍ਰਧਾਨਗੀ ਅਹੁਦੇ ਦੀ ਲਾਲਸਾ ਰੱਖਣ ਵਾਲਾ ਦੀਦਾਰ ਸਿੰਘ ਨਲਵੀ ਬਾਦਲਾਂ ਦੀ ਸ਼ਹਿ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰ ਰਿਹਾ ਹੈ ਨਲਵੀ ਕੋਝੀਆਂ ਹਰਕਤਾਂ ਤੁਰੰਤ ਬੰਦ ਕਰੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਜਸਬੀਰ ਸਿੰਘ ਭਾਟੀ ਨੇ ਇਕ ਪ੍ਰੈਸਨੋਟ ਰਾਹੀਂ ਮੀਡੀਆ ਨਾਲ ਕੀਤਾ ਉਨ੍ਹਾਂ ਕਿਹਾ ਕਿ 2014 ਵਿੱਚ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਉਸ ਵੇਲੇ ਤੋਂ ਹੀ ਦੀਦਾਰ ਸਿੰਘ ਨਲਵੀ ਖੁੱਦ ਕਮੇਟੀ ਪ੍ਰਧਾਨ ਬਨਣ ਵਾਸਤੇ ਅਨੇਕ ਤਰ੍ਹਾਂ ਦੇ ਹੱਥਕੰਡੇ ਵਰਤਦਾ ਰਿਹਾ ਹੈ ਪਹਿਲਾਂ ਸ. ਜਗਦੀਸ਼ ਸਿੰਘ ਝੀਂਡਾ ਦੇ ਖਿਲਾਫ਼ ਸਮੇਂ ਦੀ ਸਰਕਾਰ ਨਾਲ ਪੰਜ ਵਾਰ ਮੀਟਿੰਗ ਕਰਕੇ ਵੀ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂਬਰਾਂ ਦਾ ਸਾਥ ਨਾ ਮਿਲਣ ਕਰਕੇ ਕਾਮਯਾਬ ਨਹੀਂ ਹੋ ਸਕਿਆ ਜਦੋੰ ਝੀਂਡਾ ਹਰਿਆਣਾ ਕਮੇਟੀ ਦੇ ਪ੍ਰਧਾਨ ਸਨ ਦੀਦਾਰ ਸਿੰਘ ਨਲਵੀ ਨੇ ਉਸ ਵੇਲੇ ਵੀ ਹਰਿਆਣਾ ਕਮੇਟੀ ਨੂੰ ਬਦਨਾਮ ਕਰਨ ਅਤੇ ਜਥੇਦਾਰ ਝੀਂਡਾ ਦੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਛੜਯੰਤਰ ਰਚੇ ਸਨ ਤੇ ਹਰਿਆਣਾ ਕਮੇਟੀ ਨੂੰ ਬਾਦਲਾਂ ਦੀ ਸਹਿ ਤੇ ਤੋੜਨ ਦਾ ਯਤਨ ਕੀਤਾ ਪਰ ਕਾਮਯਾਬੀ ਨਾ ਮਿਲੀ ਸਾਬਕਾ ਪ੍ਰਧਾਨ ਝੀਂਡਾ ਦੇ ਨਲਵੀ ਦੀਆਂ ਮੀਟਿੰਗਾਂ ਚ ਹਾਜ਼ਰ ਹੋਣਾ ਵੀ ਸ਼ੰਕੇ ਪ੍ਰਗਟ ਕਰਦਾ ਹੈ ਸ.ਝੀਂਡਾ ਵਲੋਂ ਦਿੱਤੇ ਅਸਤੀਫੇ ਤੋਂ ਬਾਅਦ ਹਰਿਆਣਾ ਕਮੇਟੀ ਦੇ ਜਨਰਲ ਹਾਊਸ ਵੱਲੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ ਬਾਅਦ ਵਿੱਚ ਹੋਈਆਂ ਚੋਣਾਂ ਸਮੇਂ ਵੀ ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਵੋਟਾਂ ਪਾ ਕੇ ਜਥੇਦਾਰ ਦਾਦੂਵਾਲ ਜੀ ਨੂੰ ਬਹੁਮਤ ਨਾਲ ਪ੍ਰਧਾਨ ਚੁਣਿਆ ਦੀਦਾਰ ਸਿੰਘ ਨਲਵੀ ਨੇ ਵੀ ਆਪਣੀ ਵੋਟ ਜਥੇਦਾਰ ਦਾਦੂਵਾਲ ਦੇ ਹੱਕ ਵਿੱਚ ਪਾਈ ਸੀ ਪਰ ਫਿਰ ਪ੍ਰਧਾਨਗੀ ਦੀ ਲਾਲਸਾ ਅਤੇ ਕਾਰਜ਼ਕਰਨੀ ਵਿੱਚ ਕੋਈ ਅਹੁੱਦਾ ਨਾ ਮਿਲਣ ਕਾਰਣ ਦੀਦਾਰ ਸਿੰਘ ਨਲਵੀ ਨੇ ਹਰਿਆਣਾ ਕਮੇਟੀ ਅਤੇ ਪ੍ਰਧਾਨ ਦੇ ਖ਼ਿਲਾਫ ਕੋਝੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ ਜੋ ਕਿ ਬਹੁਤ ਹੀ ਨਿੰਦਣਯੋਗ ਘਟਨਾ ਹੈ ਜਥੇਦਾਰ ਭਾਟੀ ਨੇ ਕਿਹਾ ਕਿ ਦੀਦਾਰ ਸਿੰਘ ਨਲਵੀ ਦੀ ਲਾਲਸਾ ਪੂਰੀ ਨਹੀਂ ਹੋਈ ਤਾਂ ਹੀ ਉਹ ਕੋਝੀਆਂ ਹਰਕਤਾਂ ਤੇ ਉਤਰਿਆ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਦਾਦੂਵਾਲ ਜੀ ਦੀ ਪ੍ਰਧਾਨਗੀ ਵਿੱਚ ਸੁਚੱਜੇ ਪ੍ਰਬੰਧ ਕਰ ਰਹੀ ਹੈ ਦੀਦਾਰ ਸਿੰਘ ਨਲਵੀ ਦੀ ਸੀਨੀਅਰ ਮੀਤ ਪ੍ਰਧਾਨਗੀ ਦੇ ਵਿੱਚ ਹੋਈਆਂ ਬੇਨਿਯਮੀਆਂ ਨੂੰ ਹਰਿਆਣਾ ਕਮੇਟੀ ਦੀ ਐਗਜ਼ੈਕਟਿਵ ਠੀਕ ਕਰਨ ਤੇ ਲੱਗੀ ਹੋਈ ਹੈ ਦੀਦਾਰ ਸਿੰਘ ਨਲਵੀ ਨੂੰ ਕਮੇਟੀ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਹਰਿਆਣਾ ਕਮੇਟੀ ਪ੍ਰਤੀ ਆਮ ਲੋਕਾਂ ਸੰਗਤਾਂ ਨੂੰ ਗੁੰਮਰਾਹ ਕਰਕੇ ਭੜਕਾਹਟ ਪੈਦਾ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਕਮੇਟੀ ਦੀ ਕਾਰਜਕਰਨੀ ਵੱਲੋਂ ਇਕ ਅਗਸਤ ਦਾ ਜਨਰਲ ਹਾਊਸ ਸੱਦਿਆ ਗਿਆ ਸੀ ਜਿਸ ਦੇ ਖਿਲਾਫ ਦੀਦਾਰ ਸਿੰਘ ਨਲਵੀ ਹਾਈਕੋਰਟ ਵਿਚ ਰੋਕ ਲਗਾਉਣ ਲਈ ਪੁੱਜਾ ਅਤੇ ਹੁਣ ਖੁਦ ਬਿਨਾਂ ਆਗਿਆ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ ਡੇਰਾ ਕਾਰ ਸੇਵਾ ਵਿੱਚ ਆਮ ਲੋਕਾਂ ਦਾ ਇਜਲਾਸ ਕਿਸ ਮੂੰਹ ਨਾਲ ਸੱਦ ਰਿਹਾ ਹੈ ਜੋ ਹਰਿਆਣਾ ਕਮੇਟੀ ਵਿੱਚੋਂ ਬਰਖ਼ਾਸਤ ਕੀਤੇ ਮੈਂਬਰ ਅਤੇ ਘਪਲੇਬਾਜ਼ ਮੈਂਬਰਾਂ ਨੂੰ ਨਾਲ ਲੈ ਕੇ ਹਰਿਆਣਾ ਕਮੇਟੀ ਦੇ ਚੱਲ ਰਹੇ ਸੁਚੱਜੇ ਪ੍ਰਬੰਧਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਜੇਕਰ ਨਲਵੀ ਨੂੰ ਹਰਿਆਣਾ ਕਮੇਟੀ ਦੇ ਕਿਸੇ ਵੀ ਕੰਮ ਤੇ ਇਤਰਾਜ਼ ਹੈ ਤਾਂ ਉਹ ਕਾਰਜਕਰਨੀ ਕਮੇਟੀ ਵਿੱਚ ਪੇਸ਼ ਕਰਨਾ ਚਾਹੀਦਾ ਹੈ ਹਰਿਆਣਾ ਕਮੇਟੀ ਦੀ ਕਾਰਜਕਾਰਨੀ ਅਤੇ ਜਥੇਦਾਰ ਦਾਦੂਵਾਲ ਜੀ ਦੇ ਅਣਥੱਕ ਯਤਨਾਂ ਸਦਕਾ ਗੁਰਦੁਆਰਾ ਥੜ੍ਹਾ ਸਾਹਿਬ ਝੀਵਰਹੇੜੀ ਦਾ ਪ੍ਰਬੰਧ ਸਿੱਧਾ ਮੁੱਖ ਦਫਤਰ ਦੇ ਨਾਲ ਜੋਡ਼ਿਆ ਗਿਆ ਹੈ ਜਿਸ ਵਿੱਚ ਨਲਵੀ ਰੁਕਾਵਟ ਪਾਉਣ ਦੇ ਯਤਨ ਕਰ ਰਿਹਾ ਹੈ ਅਤੇ ਜੋ ਥੜ੍ਹਾ ਸਾਹਿਬ ਗੁਰਦੁਆਰੇ ਨਰੈਣੂ ਮਹੰਤ ਬਣ ਕੇ ਮਨਮਾਨੀਆਂ ਚਲਾ ਰਿਹਾ ਸੀ ਉਸ ਦੇ ਹੱਕ ਵਿੱਚ ਭੁਗਤ ਕੇ ਹਰਿਆਣਾ ਕਮੇਟੀ ਦਾ ਨੁਕਸਾਨ ਕਰ ਰਿਹਾ ਹੈ ਦੀਦਾਰ ਸਿੰਘ ਨਲਵੀ ਦੀ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ਕੇ ਇਹ ਕਿਸ ਤਰ੍ਹਾਂ ਬਾਦਲਾਂ ਨੂੰ ਫਾਇਦਾ ਪਹੁੰਚਾਉਣ ਅਤੇ ਹਰਿਆਣਾ ਕਮੇਟੀ ਨੂੰ ਨੁਕਸਾਨ ਪੁਚਾਉਣ ਵਾਸਤੇ ਯਤਨਸ਼ੀਲ ਹੈ ਨਲਵੀ ਹਰ ਫਰੰਟ ਤੇ ਫੇਲ ਹੋ ਚੁੱਕਾ ਹੈ ਤੇ ਹੁਣ ਕੁੱਝ ਭੋਲੀਆਂ ਸੰਗਤਾਂ ਅਤੇ ਭੋਲੇ ਕਿਸਾਨਾਂ ਦਾ ਮੋਢਾ ਵਰਤ ਕੇ ਰਾਜਨੀਤੀ ਕਰਨੀ ਚਹੁੰਦਾ ਹੈ ਜਥੇਦਾਰ ਭਾਟੀ ਨੇ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੱਖ ਸੰਗਤਾਂ ਨੂੰ ਨਲਵੀ ਐਂਡ ਪਾਰਟੀ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਬਚਣਾ ਚਾਹੀਦਾ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਦੁੱਖ ਤਕਲੀਫ ਜਾਂ ਸੰਕਾ ਨਵਿਰਤੀ ਵਾਸਤੇ ਮੁੱਖ ਦਫਤਰ ਹਰਿਆਣਾ ਕਮੇਟੀ ਚੀਕਾ ਵਿਖੇ ਸਕੱਤਰ ਸਾਹਿਬ ਨਾਲ ਸੰਪਰਕ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ.. ....

Have something to say? Post your comment

 

ਹਰਿਆਣਾ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ

ਕਨੀਨਾ ਵਿਚ ਹੋਈ ਸਕੂਲ ਬੱਸ ਦੁਰਘਟਨਾ 'ਤੇ ਮੁੱਖ ਮੰਤਰੀ ਨਾਇਬ ਸਿੰਘ ਨੇ ਪ੍ਰਗਟਾਇਆ ਦੁੱਖ

ਕਾਂਗਰਸ ਦੇ ਰਾਜ ਦੌਰਾਨ ਫੌਜੀਆਂ 'ਤੇ ਪਥਰਾਅ ਹੋਇਆ ਤੇ ਸਰਕਾਰ ਚੁੱਪ ਰਹੀ : ਨਾਇਬ ਸੈਣੀ

ਕੁਰੂਕਸ਼ੇਤਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਰੋਡ ਸ਼ੋਅ, ਭਾਰੀ ਗਿਣਤੀ ਵਿੱਚ ਜੁਟੀ ਲੋਕਾਂ ਦੀ ਭੀੜ

ਕਾਂਗਰਸ ਲੀਡਰਸ਼ਿਪ ਹੀ ਭ੍ਰਿਸ਼ਟ : ਮਨੋਹਰ ਲਾਲ

ਸੀ.ਐਚ.ਜੇ.ਯੂ. ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ, ਮੰਗ ਪੱਤਰ ਸੌਂਪਿਆ, ਸਾਰੇ ਪੱਤਰਕਾਰਾਂ ਦੇ ਮਾਨਤਾ ਕਾਰਡ ਅਤੇ ਪੂਰੀ ਪੈਨਸ਼ਨ ਜਾਰੀ ਰੱਖਣ ਦੀ ਮੰਗ