ਟ੍ਰਾਈਸਿਟੀ

ਨਗਰ ਕੌਂਸਲ ਪ੍ਰਧਾਨ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਅਭੀਜੀਤ/ਕੌਮੀ ਮਾਰਗ ਬਿਊਰੋ | September 01, 2021 08:13 PM


ਜੀਰਕਪੁਰ - ਅੱਜ ਸਥਾਨਕ ਨਗਰ ਕੌਂਸਲ ਦਫ਼ਤਰ ਦੇ ਨਾਲ ਪੈਂਦੀ ਵਾਰਡ ਨੰਬਰ—15 ਵਿੱਚ ਪੈਂਦੀ ਸੁਖਨਾ ਕਲੋਨੀ ਦੀਆਂ ਔਰਤਾਂ ਦੇ ਇੱਕ ਵਫ਼ਦ ਨੇ ਨਗਰ ਕੌਂਸਲ ਪ੍ਰਧਾਨ ਉਦੇਵੀਰ ਢਿੱਲੋਂ ਨਾਲ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਪ੍ਰਧਾਨ ਨੂੰ ਦਰਪੇਸ਼ ਆ ਰਹੀਆ ਸਮੱਸਿਆਵਾਂ ਨਾਲ਼ ਜਾਣੂ ਕਰਵਾਇਆ। ਔਰਤਾਂ ਨੇ ਦੱਸਿਆ ਕਿ ਉਹ ਨਗਰ ਕੌਂਸਲ ਦੇ ਦਫਤਰ ਦੀ ਕੰਧ ਦੇ ਨਾਲ ਦੀ ਸੁਖਨਾ ਕਲੋਨੀ ਦੀਆ ਵਸਨੀਕ ਹਨ ਪਰ 10 ਸਾਲ ਤੋਂ ਉਨ੍ਹਾਂ ਦੇ ਹੱਥ ਲਾਰਿਆ ਤੋਂ ਸਿਵਾਏ ਕੁੱਝ ਹੱਥ ਨਹੀਂ ਲੱਗ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਲੋਨੀ ਵਿੱਚ ਇਕ ਹੀ ਸਟਰੀਟ ਲਾਈਟ ਹੈ ਅਤੇ ਸੀਵਰੇਜ਼ ਨਾ ਪਈ ਹੋਣ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸਟਰੀਟ ਲਾਈਟਾਂ ਨਾ ਲੱਗੀਆਂ ਹੋਣ ਕਰਕੇ ਰਾਤ ਦੇ ਸਮੇਂ ਉਹ ਅਤੇ ਉਨ੍ਹਾਂ ਦੇ ਬੱਚੇ ਹਨੇਰੇ ਵਿੱਚ ਹੀ ਜਾਣ ਨੂੰ ਮਜਬੂਰ ਹਨ ਜਦਕੀ ਕੁੱਝ ਦਿਨ ਪਹਿਲਾਂ ਹਨੇਰੇ ਵਿੱਚ ਨਿਕਲੀ ਇੱਕ ਬੱਚੀ ਦੀ ਸੱਪ ਲੜ ਜਾਣ ਕਰਕੇ ਮੌਤ ਵੀ ਹੋ ਗਈ ਸੀ। ਇਸ ਸੰਬਧੀ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਉਦੇਵੀਰ ਢਿੱਲੋਂ ਨੂੰ ਵਾਰਡ ਨੰਬਰ—15 ਸੁਖਨਾ ਕਲੋਨੀ ਦੀਆਂ ਔਰਤਾਂ ਨੇ ਸਟਰੀਟ ਲਾਈਟਾਂ ਅਤੇ ਸੀਵਰੇਜ ਸਿਸਟਮ ਸੰਬਧੀ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਖ਼ੇਤਰ ਦੀਆਂ ਖਸਤਾ ਹਾਲ ਸੜਕਾਂ ਦੀ ਸਮੱਸਿਆ ਦੇ ਬਾਰੇ ਵਿੱਚ ਵੀ ਦੱਸਿਆ ਗਿਆ। ਇਸ ਮੌਕੇ ਉਦੇਵੀਰ ਸਿੰਘ ਢਿੱਲੋਂ ਨੇ ਖ਼ੇਤਰ ਦੇ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸ਼ਿਕਾਇਤਾਂ ਹੱਲ ਕੀਤੇ ਜਾਣ ਦਾ ਭਰੋਸਾ ਦਿਵਾਇਆ। ਇਸ ਮੌਕੇ ਕੌਂਸਲਰ ਸੁਨੀਤਾ ਜੈਨ, ਸ਼ੀਲਾ ਦੇਵੀ, ਲਕਸ਼ਮੀ, ਊਸ਼ਾ, ਰਾਮ ਪਿਆਰੀ, ਬਬੀਤਾ, ਬਾਲਾ, ਕਮਲਾ, ਗੁਡੀਆ, ਜਵੀਤਰੀ, ਪੂਜਾ, ਅੰਗੂਰੀ, ਅਕਲੇਸ਼, ਕੁਸੁਮ ਆਦਿ ਮੌਜੂਦ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ