ਹਰਿਆਣਾ

ਨਕਲ ਰਹਿਤ ਐੱਚ ਸੀ ਐੱਸ ਤੇ ਅਲਾਈਡ ਪ੍ਰੀਖਿਆਵਾਂ ਲਈ ਹਰਿਆਣਾ ਨੇ ਕੀਤੇ ਸੁਚਾਰੂ ਪ੍ਰਬੰਧ-ਮੁੱਖ ਸਕੱਤਰ ਵਿਜੈ ਵਰਧਨ

ਦਵਿੰਦਰ ਸਿੰਘ ਕੋਹਲੀ | September 02, 2021 06:37 PM

ਚੰਡੀਗੜ੍ਹ  - ਹਰਿਆਣਾ ਸਰਕਾਰ ਵੱਲੋੋਂ 12 ਸਤੰਬਰ, 2021 ਨੂੰ ਹੋਣ ਵਾਲੀ ਐਚ.ਸੀ.ਐਸ. (ਕਾਰਜਕਾਰੀ ਸ਼ਾਖਾ) ਤੇ ਅਲਾਇਡ ਪ੍ਰੀਖਿਆ ਦੇ ਸੁਚਾਰੂ,  ਨਕਲ ਰਹਿਤ ਅਤੇ ਨਿਰਪੱਖ ਕਰਵਾਉਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਪ੍ਰੀਖਿਆ ਲਈ ਸੂਬੇ ਭਰ ਵਿਚ ਕੁਲ 13 ਜਿਲ੍ਹਿਆਂ ਵਿਚ ਸਥਾਪਿਤ ਕੀਤੇ ਜਾਣ ਵਾਲੇ 538 ਪ੍ਰੀਖਿਆ ਕੇਂਦਰਾਂ 'ਤੇ 1, 48, 242 ਬਿਨੈਕਾਰ ਪ੍ਰੀਖਿਆ ਦੇਣਗੇ।

            ਇਹ ਜਾਣਕਾਰੀ ਅੱਜ ਇੱਥੇ ਮੁੱਖ ਸਕੱਤਰ ਵਿਜੈ ਵਰਧਨ ਦੀ ਪ੍ਰਧਾਨਗੀ ਹੇਠ ਜਿਲਾ ਡਿਪਟੀ ਕਮਿਸ਼ਨਰਾਂ ਨਾਲ ਪ੍ਰੀਖਿਆ ਕਰਵਾਉਣ ਦੇ ਸਬੰਧ ਵਿਚ ਹੋਈ ਮੀਟਿੰਗ ਵਿਚ ਦਿੱਤੀ ਗਈ।

            ਸ੍ਰੀ ਵਿਜੈ ਵਰਧਨ ਨੇ ਆਦੇਸ਼ ਦਿੱਤੇ ਕਿ ਜਿਲਾ ਡਿਪਟੀ ਕਮਿਸ਼ਨਰ ਆਪਣੇ ਜਿਲ੍ਹਿਆਂ ਵਿਚ ਮੈਜਿਸਟ੍ਰੇਟ ਜਾਂ ਕਾਰਜਕਾਰੀ ਮੈਜਿਸਟ੍ਰੇਟ ਦੀ ਨਿਯੁਕਤੀ ਕਰਨਗੇ। ਮੈਜਿਸਟ੍ਰੇਟ ਅਤੇ ਪੁਲਿਸ ਦੀ ਸਾਂਝੀ ਟੀਮਾਂ ਜਿਲ੍ਹਿਆਂ ਵਿਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਦੌੌਰਾ ਕਰਨ ਅਤੇ ਕੇਂਦਰ ਦੇ ਨੇੜੇ ਦੇ ਖੇਤਰ ਵਿਚ ਚੈਕਿੰਗ ਕਰਨ। ਵਿਸ਼ੇਸ਼ ਤੌੌਰ 'ਤੇ ਨਜਰ ਰੱਖੀ ਜਾਵੇ ਕਿ ਕਿਸੇ ਪ੍ਰੀਖਿਆ ਕੇਂਦਰ ਦੇ ਨੇੜੇ ਕਿਸੇ ਵਿਅਕਤੀ ਜਾਂ ਵਾਹਨ ਦੀ ਸ਼ੱਕੀ ਮੂਵਮੈਂਟ ਨਾ ਹੋਵੇ। ਇਸ ਤੋੋਂ ਇਲਾਵਾ,  ਸੰਵੇਦਨਸ਼ੀਲ ਕੇਂਦਰਾਂ 'ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾਵੇ।

            ਉਨ੍ਹਾਂ ਨੇ ਇਹ ਵੀ ਆਦੇਸ਼ ਦਿੱਤੇ ਕਿ ਜਿਲਾ ਡਿਪਟੀ ਕਮਿਸ਼ਨਰ ਦੀ ਦੇਖਰੇਖ ਲਈ ਆਪਣੇ ਜਿਲੇ ਵਿਚ ਇਕ ਨੋੋਡਲ ਅਧਿਕਾਰੀ ਨਿਯੁਕਤ ਕਰਨ। ਇਸ ਤੋੋਂ ਇਲਾਵਾ,  ਇਕ ਕੋਆਡੀਨੇਟਰ ਵੀ ਨਿਯੁਕਤ ਕਰਨ ਜੋੋ ਪ੍ਰੀਖਿਆ ਕੇਂਦਰਾਂ ਨਾਲ ਤਾਲਮੇਲ ਸਥਾਪਿਤ ਕਰਕੇ ਪ੍ਰੀਖਿਆ ਕੇਂਦਰਾਂ ਵਿਚ ਕਮਰਿਆਂ,  ਫਰਨੀਚਰ,  ਪੀਣ ਦੇ ਪਾਣੀ ਦੀ ਵਿਵਥਾ ਤੇ ਪਖਾਨਿਆਂ ਆਦਿ ਸਾਰੀ ਵਿਵਸਥਾਵਾਂ ਯਕੀਨੀ ਕਰੇਗਾ।

            ਮੀਟਿੰਗ ਵਿਚ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਨਵਦੀਪ ਸਿੰਘ ਵਿਰਕ ਨੇ ਪੁਲਿਸ ਸੁਪਰਡੈਂਟਾਂ ਨੂੰ ਆਦੇਸ਼ ਦਿੱਤੇ ਕਿ ਪ੍ਰੀਖਿਆ ਕੇਂਦਰਾਂ ਤੇ ਉਸ ਦੇ ਨੇੜੇ ਦੇ ਖੇਤਰ ਵਿਚ ਚੈਕਿੰਗ ਕੀਤੀ ਜਾਵੇ ਅਤੇ ਪ੍ਰੀਖਿਆ ਦੇ ਦਿਨ ਪ੍ਰੀਖਿਆ ਕੇਂਦਰਾਂ ਦੇ ਬਾਹਰ ਵੱਧ ਭੀੜ ਇੱਕਠੀ ਨਾ ਹੋੋਵੇ,  ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ।

            ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਬਿਨੈਕਾਰ ਕਮਿਸ਼ਨ ਵੱਲੋੋਂ ਦਿੱਤੇ ਗਏ ਆਦੇਸ਼ਾਂ ਨੂੰ ਧਿਆਨ ਨਾਲ ਪੜ੍ਹ ਕੇ ਹੀ ਪ੍ਰੀਖਿਆ ਲਈ ਜਾਣ। ਪ੍ਰੀਖਿਆ 12 ਸਤੰਬਰ, 2021 ਨੂੰ 2 ਸ਼ਿਫਟਾਂ ਵਿਚ ਹੋੋਵੇਗੀ। ਸਵੇਰੇ 10:00 ਵਜੇ ਤੋੋਂ ਦੁਪਹਿਰ 12 ਵਜੇ ਤਕ ਜਨਰਲ ਸਟੀਡਜ ਦਾ ਪੇਪਰ ਹੋੋਵੇਗਾ ਅਤੇ ਬਾਅਦ ਦੁਪਹਿਰ 3:00 ਵਜੇ ਤੋੋਂ ਸ਼ਾਮ 5:00 ਵਜੇ ਤਕ ਸੀਸੈਟ ਦਾ ਪੇਪਰ ਹੋੋਵੇਗਾ। ਸਾਰੇ ਬਿਨੈਕਾਰ ਸਮਾਂ ਦਾ ਵਿਸ਼ੇਸ਼ ਧਿਆਨ ਰੱਖਣ।

            ਮੀਟਿੰਗ ਵਿਚ ਹਰਿਆਣਾ ਲ ਸੇਵਾ ਕਮਿਸ਼ਨ ਦੇ ਚੇਅਰਮੈਨ ਆਲੋੋਕ ਵਰਮਾ ਅਤੇ ਕਮਿਸ਼ਨ ਦੇ ਸਕੱਤਰ ਭੁਪਿੰਦਰ ਸਿੰਘ ਹਾਜਿਰ ਸਨ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ