ਹਰਿਆਣਾ

ਹਰਿਆਣਾ ਕਮੇਟੀ ਨੂੰ ਤੋੜਨ ਦੇ ਯਤਨਾਂ ਤੋਂ ਬਾਜ਼ ਆਵੇ ਨਲਵੀ - ਐਡਵੋਕੇਟ ਖੁਰਾਣਾ

ਕੌਮੀ ਮਾਰਗ ਬਿਊਰੋ | September 04, 2021 06:05 PM


 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਸਕੱਤਰ ਅਤੇ ਸਪੋਕਸਮੈਨ ਐਡਵੋਕੇਟ ਚੰਨਦੀਪ ਸਿੰਘ ਖੁਰਾਣਾ ਨੇ ਕਿਹਾ ਕਿ ਦੀਦਾਰ ਸਿੰਘ ਨਲਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੀ ਸ਼ਹਿ ਤੇ ਤੋੜਨ ਦੇ ਯਤਨ ਕਰ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੀਦਾਰ ਸਿੰਘ ਨਲਵੀ ਬੇਬੁਨਿਆਦ ਤੇ ਹਾਸੋਹੀਣੀਆਂ ਗੱਲਾਂ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਨੂੰ ਰਾਜਨੀਤੀ ਦਾ ਅਖਾੜਾ ਬਣਾ ਰਿਹਾ ਹੈ ਜਿਸ ਤੋਂ ਸਿੱਖ ਸੰਗਤਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ ਅਗਰ ਦੀਦਾਰ ਸਿੰਘ ਨਲਵੀ ਇਨ੍ਹਾਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਨਲਵੀ ਨੂੰ ਕਮੇਟੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ ਮੀਡੀਆ ਨੂੰ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਐਡਵੋਕੇਟ ਚੰਨਦੀਪ ਸਿੰਘ ਖੁਰਾਣਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਅਗਵਾਈ ਵਿੱਚ ਗੁਰੂ ਘਰਾਂ ਦੇ ਸੁਚੱਜੇ ਪ੍ਰਬੰਧਾਂ ਲਈ ਯਤਨਸ਼ੀਲ ਹੈ ਅਤੇ ਪਿਛਲੇ ਇਕ ਸਾਲ ਵਿਚ ਬਹੁਤ ਸਾਰੇ ਸੁਧਾਰ ਲਿਆਂਦੇ ਗਏ ਹਨ ਜੋ ਨਲਵੀ ਐਂਡ ਪਾਰਟੀ ਨੂੰ ਬਰਦਾਸ਼ਤ ਨਹੀਂ ਹੋ ਰਹੇ ਕਿਉਂਕਿ ਇਨ੍ਹਾਂ ਦੀ ਘਪਲੇਬਾਜ਼ੀ ਬੰਦ ਹੋ ਚੁੱਕੀ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਬਹੁਮੱਤ ਅੱਜ ਵੀ ਜਥੇਦਾਰ ਦਾਦੂਵਾਲ ਜੀ ਦੇ ਨਾਲ ਹੈ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਾਰਿਆਂ ਨੇ ਭਰੋਸਾ ਪ੍ਰਗਟ ਕੀਤਾ ਹੈ ਐਡਵੋਕੇਟ ਖੁਰਾਣਾ ਨੇ ਕਿਹਾ ਕਿ ਦੀਦਾਰ ਸਿੰਘ ਨਲਵੀ ਬਰਖਾਸਤ ਕੀਤੇ ਮੈਂਬਰਾਂ ਅਤੇ ਕੁਰੱਪਟ ਘਪਲੇਬਾਜ਼ ਮੈਂਬਰਾਂ ਨੂੰ ਨਾਲ ਲੈ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਯਤਨ ਕਰ ਰਿਹਾ ਹੈ ਮੈਂਬਰ ਅਪਾਰ ਸਿੰਘ ਕਿਸ਼ਨਗਡ਼੍ਹ ਜਿਸਨੇ 172200 ਰੁਪਏ ਦਾ ਪਿਛਲੇ ਸਮੇਂ ਗੁਰੂ ਕੀ ਗੋਲਕ ਦਾ ਘਪਲਾ ਕੀਤਾ ਸੀ ਹਰਿਆਣਾ ਕਮੇਟੀ ਕਾਰਜ਼ਕਰਨੀ ਨੇ ਅਪਾਰ ਸਿੰਘ ਨੂੰ ਨੋਟਿਸ ਕੱਢਕੇ ਸਖ਼ਤੀ ਨਾਲ ਗੋਲਕ ਵਿੱਚ ਵਾਪਿਸ ਭਰਵਾਇਆ ਸੀ ਅਜਿਹੇ ਕੁਰੱਪਟ ਨੂੰ ਨਾਲ ਲੈ ਕੇ ਕਿਸ ਸਿਸ਼ਟਾਚਾਰ ਦੀਆਂ ਗੱਲਾਂ ਕਰ ਰਿਹਾ ਹੈ ਨਲਵੀ ਦੇ ਕਾਰਜ਼ਕਾਲ ਵਿੱਚ ਕੀਤੇ ਹੋਰ ਵੀ ਘਪਲੇ ਸਾਹਮਣੇ ਆ ਰਹੇ ਹਨ ਜੋ ਜਲਦੀ ਹੀ ਸੰਗਤਾਂ ਵਿੱਚ ਨਸ਼ਰ ਕੀਤੇ ਜਾਣਗੇ ਉਨ੍ਹਾਂ ਕਿਹਾ ਕਿ ਦੀਦਾਰ ਸਿੰਘ ਨਲਵੀ ਪਿਛਲੇ ਛੇ ਸਾਲਾਂ ਦਾ ਹਿਸਾਬ ਕਿਤਾਬ ਅਤੇ ਇੱਕ ਵੀ ਕੀਤੇ ਚੰਗੇ ਕੰਮ ਦਾ ਵੇਰਵਾ ਸਾਡੇ ਸਾਹਮਣੇ ਰੱਖੇ ਜਥੇਦਾਰ ਦਾਦੂਵਾਲ ਜੀ ਦੀ ਸੁਚੱਜੀ ਅਗਵਾਈ ਵਿੱਚ ਹਰਿਆਣਾ ਕਮੇਟੀ ਕਾਰਜ਼ਕਰਨੀ ਨੇ ਜੋ ਕੰਮ ਕੀਤੇ ਹਨ ਉਸਦਾ ਰਿਪੋਰਟ ਕਾਰਡ ਸੰਗਤਾਂ ਦੇ ਸਾਹਮਣੇ ਇੱਕ ਅਗਸਤ ਨੂੰ ਸਾਡੇ ਵਲੋਂ ਰੱਖ ਦਿੱਤਾ ਗਿਆ ਸੀ ਖੁਰਾਣਾ ਨੇ ਦੀਦਾਰ ਸਿੰਘ ਨਲਵੀ ਨੂੰ ਨੇਕ ਸਾਲਾਹ ਦਿੰਦਿਆਂ ਕਿਹਾ ਕੇ ਕੁਰਸੀ ਦੀ ਭੁੱਖ ਖਾਤਰ ਇਸ ਤਰ੍ਹਾਂ ਦੀਆਂ ਹਾਸੋਹੀਣੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਮਜ਼ਾਕ ਦਾ ਪਾਤਰ ਨਾ ਬਣਾਵੇ ਹਰਿਆਣਾ ਕਮੇਟੀ ਵਿਚ ਜਥੇਦਾਰ ਦਾਦੂਵਾਲ ਜੀ ਨੇ ਕਦੇ ਕੋਈ ਫੈਸਲਾ ਇਕੱਲੇ ਨਹੀ ਲਿਆ ਜੋ ਵੀ ਕਮੇਟੀ ਦੇ ਕਾਰਜ ਹੋ ਰਹੇ ਹਨ ਸਮੁੱਚੀ ਕਾਰਜਕਾਰਨੀ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਜਾਂਦੇ ਹਨ ਐਡਵੋਕੇਟ ਖੁਰਾਣਾ ਨੇ ਕਿਹਾ ਨਲਵੀ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦਾ ਨਾਮ ਵੀ ਗਲਤ ਕੰਮਾਂ ਲਈ ਵਰਤਣਾ ਵੀ ਬੰਦ ਕਰੇ ਤੇ ਕੱਲ ਵਾਲੀ ਗੈਰਕਨੂੰਨੀ ਮੀਟਿੰਗ ਵਿੱਚ ਬਹੁਤ ਸਾਰੇ ਉਹ ਮੈਂਬਰ ਹਾਜ਼ਰ ਨਹੀ ਸਨ ਜਿਨਾਂ ਦੇ ਨਾਮ ਅੱਜ ਪੇਪਰਾਂ ਵਿੱਚ ਲਿਖੇ ਗਏ ਸਨ

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ