ਹਰਿਆਣਾ

ਹਰਿਆਣਾ ਕਮੇਟੀ ਮੈਂਬਰ ਬੀਬੀ ਖ਼ਾਲਸਾ ਦਾ ਇਲਾਕੇ ਦੀਆਂ ਸੰਗਤਾਂ ਅਤੇ ਕਿਸਾਨਾਂ ਨੇ ਕੀਤਾ ਸਨਮਾਨ

ਕੌਮੀ ਮਾਰਗ ਬਿਊਰੋ | September 05, 2021 06:54 PM


 ਪਿਛਲੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਅਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਚੀਕਾ ਦੇ ਡੇਰਾ ਕਾਰ ਸੇਵਾ ਵਿਚ ਹਰਿਆਣਾ ਕਮੇਟੀ ਦੇ ਨਾਰਾਜ਼ ਧੜੇ ਦੀਦਾਰ ਸਿੰਘ ਨਲਵੀ ਤੇ ਸਾਥੀਆਂ ਵੱਲੋਂ ਇੱਕ ਇਕੱਠ ਰੱਖਿਆ ਗਿਆ ਸੀ ਜਿਸ ਦਾ ਸੱਦਾ ਅਖ਼ਬਾਰਾਂ ਰਾਹੀਂ ਚੀਕਾ ਇਲਾਕੇ ਦੀਆਂ ਸੰਗਤਾਂ ਅਤੇ ਕਿਸਾਨਾਂ ਨੂੰ ਦਿੱਤਾ ਗਿਆ ਸੀ ਜਿਸ ਵਿਚ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੋਂ ਨਾਰਾਜ਼ ਚੱਲ ਰਹੇ ਦੀਦਾਰ ਸਿੰਘ ਨਲਵੀ ਦੇ 5 - 7 ਸਾਥੀ ਆਪਣੇ 90 ਦੇ ਕਰੀਬ ਆਮ ਸਾਥੀ ਲੈ ਕੇ ਪੁੱਜੇ ਹੋਏ ਸਨ ਇਸ ਮੌਕੇ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਬਲਜਿੰਦਰ ਕੌਰ ਖਾਲਸਾ ਸਾਥੀ ਬੀਬੀਆਂ ਦੇ ਜਥੇ ਸਮੇਤ ਉਥੇ ਪੁੱਜ ਗਏ ਅਤੇ ਉਨ੍ਹਾਂ ਨੇ ਨਲਵੀ ਅਤੇ ਉਸਦੇ ਸਾਥੀਆਂ ਨੂੰ ਕੁਝ ਸਵਾਲ ਕੀਤੇ ਜਿਸ ਦਾ ਜਵਾਬ ਨਲਵੀ ਤੇ ਉਸਦੇ ਸਾਥੀਆਂ ਨੂੰ ਨਾ ਆਇਆ ਫਿਰ ਦੀਦਾਰ ਸਿੰਘ ਨਲਵੀ ਤੇ ਉਹਦੇ ਸਾਥੀਆਂ ਨੇ ਕਿਹਾ ਕਿ ਅਸੀਂ ਅੱਜ ਦੇ ਇਕੱਠ ਵਿੱਚ ਬੀਬੀਆਂ ਨੂੰ ਨਹੀਂ ਸੱਦਿਆ ਤੁਸੀਂ ਇੱਥੋਂ ਜਾ ਸਕਦੀਆਂ ਹੋ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਬੀਬੀਆਂ ਦਾ ਜਥਾ ਇਸ ਗੱਲ ਤੇ ਅੜਿਆ ਰਿਹਾ ਕਿ ਸਾਨੂੰ ਵੀ ਪਿਛਲੇ ਛੇ ਸਾਲਾਂ ਦੀ ਸੱਚਾਈ ਦੱਸਣ ਦਾ ਦੋ ਮਿੰਟ ਦਾ ਸਮਾਂ ਦਿੱਤਾ ਜਾਵੇ ਪਰ ਨਲਵੀ ਧੜੇ ਵੱਲੋਂ ਆਪਣੀਆਂ ਕਮਜ਼ੋਰੀਆਂ ਜੱਗ ਜ਼ਾਹਰ ਹੁੰਦੀਆਂ ਦੇਖ ਬੀਬੀ ਖਾਲਸਾ ਨੂੰ ਸਮਾਂ ਨਾ ਦਿੱਤਾ ਤਾਂ ਬੀਬੀ ਖਾਲਸਾ ਤੇ ਉਸਦੇ ਸਾਥੀਆਂ ਨੇ ਨਲਵੀ ਗਰੁੱਪ ਮੁਰਦਾਬਾਦ ਦੇ ਮੌਕੇ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਅੱਜ ਇੱਥੇ ਜੋ ਵੀ ਨਲਵੀ ਗਰੁੱਪ ਵਲੋਂ ਮੀਟਿੰਗ ਦੌਰਾਨ ਗੱਲਾਂ ਕੀਤੀਆਂ ਗਈਆਂ ਹਨ ਸਾਰੀਆਂ ਝੂਠ ਦਾ ਪੁਲੰਦਾ ਹਨ ਅਪਾਰ ਸਿੰਘ ਕਿਸ਼ਨਗੜ ਵਰਗੇ ਭ੍ਰਿਸ਼ਟਾਚਾਰ ਵਿੱਚ ਫਸੇ ਮੈਂਬਰ ਜਿਨ੍ਹਾਂ ਤੋਂ ਗੁਰੂ ਕੀਆਂ ਗੋਲਕਾਂ ਦੇ ਗਬਨ ਕੀਤੇ ਪੈਸੇ ਜਥੇਦਾਰ ਦਾਦੂਵਾਲ ਜੀ ਨੇ ਸਖ਼ਤੀ ਕਰਕੇ ਮੁੜ ਗੁਰੂ ਕੀ ਗੋਲਕ ਵਿੱਚ ਭਰਵਾਏ ਹਨ ਅਤੇ ਨਲਵੀ ਵਰਗੇ ਜਿਨ੍ਹਾਂ ਨੂੰ ਕਮੇਟੀ ਵਿੱਚ ਕੋਈ ਅਹੁਦਾ ਨਹੀਂ ਦਿੱਤਾ ਗਿਆ ਉਹ ਕੁਰਸੀਆਂ ਦੇ ਰੌਲੇ ਵਾਸਤੇ ਇਥੇ ਰੋ ਰਹੇ ਹਨ ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ ਜਦੋਂ ਕੇ ਕਿਸਾਨੀ ਦੀ ਕੋਈ ਵੀ ਗੱਲ ਮੀਟਿੰਗ ਵਿੱਚ ਨਹੀ ਕੀਤੀ ਬੀਬੀ ਬਲਜਿੰਦਰ ਕੌਰ ਖਾਲਸਾ ਨੇ ਨਲਵੀ ਗਰੁੱਪ ਦੀ ਸਾਰੀ ਅਸਲੀਅਤ ਸੰਗਤਾਂ ਦੇ ਸਾਹਮਣੇ ਰੱਖ ਦਿੱਤੀ ਜਿਸ ਕਰ ਕੇ ਨਲਵੀ ਗਰੁੱਪ ਨੂੰ ਮੌਕੇ ਤੇ ਸ਼ਰਮਸ਼ਾਰ ਹੋਣਾ ਪਿਆ ਹਰਿਆਣਾ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕੇ ਅੱਜ ਚੀਕਾ ਇਲਾਕੇ ਦੀਆਂ ਸੰਗਤਾਂ ਅਤੇ ਕਿਸਾਨਾਂ ਨੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਨੌਵੀਂ ਪੁੱਜ ਕੇ ਬੀਬੀ ਬਲਜਿੰਦਰ ਕੌਰ ਖ਼ਾਲਸਾ ਅਤੇ ਸਾਥੀ ਬੀਬੀਆਂ ਦੀ ਬਹਾਦਰੀ ਕਰਕੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਕੇ ਬੀਬੀ ਜੀ ਨੇ ਨਲਵੀ ਗਰੁੱਪ ਦੀ ਸੱਚਾਈ ਨੂੰ ਉਜਾਗਰ ਕਰ ਦਿੱਤਾ ਹੈ ਜਿਸ ਨਾਲ ਇਲਾਕੇ ਦੀਆਂ ਸੰਗਤਾਂ ਨੂੰ ਚਾਨਣ ਹੋ ਗਿਆ ਹੈ ਕਿ ਜਥੇਦਾਰ ਦਾਦੂਵਾਲ ਜੀ ਦਾ ਵਿਰੋਧ ਕਰਨ ਵਾਲੇ ਲੋਕ ਭ੍ਰਿਸ਼ਟਾਚਾਰੀ ਅਤੇ ਕੁਰਸੀਆਂ ਦੇ ਭੁੱਖੇ ਹਨ ਸਨਮਾਨ ਸਮੇਂ ਸ. ਉਮਰਾਓ ਸਿੰਘ ਛੀਨਾ ਬਾਬਾ ਬੰਦਾ ਸਿੰਘ ਬਹਾਦੁਰ ਸੇਵਾ ਸੁਸਾਇਟੀ ਪ੍ਰਧਾਨ ਹਰਿਆਣਾ, ਸ.ਸਾਹਿਬ ਸਿੰਘ ਵਿਰਕ ਪੱਟੀ ਅਫਗਾਨ, ਪਲਵਿੰਦਰ ਸਿੰਘ ਚੱਕੂ ਲਦਾਨਾ, ਗੁਰਜੀਤ ਸਿੰਘ ਢਿੱਲੋਂ ਸ਼ੀਲਖੇੜਾ , ਯਾਦਵਿੰਦਰ ਸਿੰਘ, ਨਵਜੋਤ ਸਿੰਘ ਖਰਕਾਂ, ਸਕੱਤਰ ਸਰਬਜੀਤ ਸਿੰਘ, ਸਰਬਜੀਤ ਸਿੰਘ ਝੀਂਡਾ, ਗੁਰਪ੍ਰੀਤ ਸਿੰਘ , ਗੁਰਜੀਤ ਸਿੰਘ, ਬੀਬੀ ਅੰਮ੍ਰਿਤ ਕੌਰ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੀਕਾ, , ਸਤਬੀਰ ਕੌਰ.ਲਖਵਿੰਦਰ ਕੌਰ, ਕਮਲਜੀਤ ਕੌਰ, ਰਿੰਪੀ ਕੌਰ, ਅਮਨ ਕੌਰ, ਸੁਖਰਾਜ਼ ਕੌਰ ਅਤੇ ਹੋਰ ਹਾਜ਼ਰ ਸਨ

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ