ਹਰਿਆਣਾ

ਹਰਿਆਣਾ ਸਰਕਾਰ ਦੇ ਰਹੀ ਹੈ ਡਿਗਰੀ ਦੇ ਨਾਲ ਫਰੀ ਪਾਸਪੋਰਟ ਦੀ ਸਹੂਲਤ- ਮਨੋਹਰ ਲਾਲ

ਦਵਿੰਦਰ ਸਿੰਘ ਕੋਹਲੀ | September 06, 2021 07:08 PM

 

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਕੌਮਾਂਤਰੀ ਹਰਿਆਣਾ ਸਿਖਿਆ ਵਿਭਾਗ ਸਥਾਪਿਤ ਕੀਤੇ ਜਾਣ ਦੀ ਦਿਸ਼ਾ ਵਿਚ ਰਾਜ ਸਰਕਾਰ ਵਿਚਾਰ ਕਰੇਗੀ।

            ਮੁੱਖ ਮੰਤਰੀ ਨੇ ਅੱਜ ਹਰਿਆਣਾ ਭਵਨ,  ਨਵੀਂ ਦਿੱਲੀ ਵਿਚ ਇੰਟਰਨੈਸ਼ਨਲ ਹਰਿਆਣਾ ਐਜੂਕੇਸ਼ਨ ਸੋਸਾਇਟੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕਿ ਸੂਬਾ ਸਰਕਾਰ ਹਰਿਆਦਾ ਦੇ ਨੌਜੁਆਨਾ ਦੀ ਵਿਦੇਸ਼ਾਂ ਵਿਚ ਪੜਨ ਤੇ ਨੌਕਰੀ ਕਰਨ ਦੇ ਸਪਨੇ ਨੂੰ ਸਾਕਾਰ ਕਰੇਗੀ। ਇਸ ਦੇ ਲਈ ਵਿਦੇਸ਼ ਸਹਿਯੋਗ  ਵਿਭਾਗ ਸਥਾਪਿਤ ਕਰਨ ਵਾਲਾ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ।

            ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਬੀਏ-ਐਮ ਦੀ ਡਿਗਰੀ ਦੇ ਨਾਲ ਪਾਸਪੋਰਟ ਦੇਣ ਵਾਲੀ ਸਾਡੀ ਪਹਿਲੀ ਸਰਕਾਰ ਹੈ। ਹੁਣ ਤਕ 3, 000 ਨੌਜੁਆਨਾਂ ਦੇ ਪਾਸਪੋਰਟ ਬਣਵਾਏ ਜਾ ਚੁੱਕੇ ਹਨ। ਮੁੱਖ ਮੰਤਰੀ ਨੇ ਸੂਬੇ ਦੇ ਨੌਜੁਆਨਾਂ ਨੂੰ ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖਣ ਲਈ ਵੀ ਕਿਹਾ। ਉਨ੍ਹਾਂ ਨੇ ਆਪਣੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਖੁਦ ਜੈਪਨੀਜ਼ ਭਾਸ਼ਾ ਸਿੱਖਣ ਦਾ ਕੋਰਸ ਵਿਚ ਏਡਮਿਸ਼ਨ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਦੇ ਨਾਲ ਸਭਿਆਚਾਰਕ ਆਦਾਨ-ਪ੍ਰਦਾਨ ਵੀ ਆਪਸੀ ਸਮਝ ਸਥਾਪਿਤ ਕੀਤੇ ਜਾਣ ਦਾ ਇਕ ਬਿਹਤਰ ਸਰੋਤ ਹੁੰਦਾ ਹੈ।

            ਮੁੱਖ ਮੰਤਰੀ ਨੇ ਹਰਿਆਣਾ ਦੇ ਨੌਜੁਆਨਾਂ ਦੇ ਲਈ ਇੰਟਰਨੈਸ਼ਨਲ ਹਰਿਆਣਾ ਐਜੂਕੇਸ਼ਨ ਸੋਸਾਇਟੀ ਵੱਲੋਂ ਸ਼ੁਰੂ ਕੀਤੇ ਗਏ ਆਨਲਾਇਨ ਸਿਖਲਾਈ ਪੋ੍ਰਗ੍ਰਾਮ ਦੇ ਲਈ ਲੰਦਨ ਦੇ ਯੁਵਾ ਰੋਹਿਤ ਅਹਿਲਾਵਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਦੇਸ਼ ਵਿਚ ਰਹਿੰਦੇ ਹੋਏ ਆਪਣੇ ਸਮਾਜ ਦੀ ਚਿੰਤਾ ਕਰਨ ਵਾਲਿਆਂ ਦੀ ਫੌਜ ਖੜੀ ਹੋ ਜਾਵੇਗੀ ਤਾਂ ਹਰਿਆਣਾ ਦੇ ਨੌਜੁਆਨ ਵਿਦੇਸ਼ਾਂ ਵਿਚ ਜਲਦੀ ਲੱਠ ਗੱਡ ਦੇਣਗੇ।

            ਬ੍ਰਿਟੇਨ ਦੇ ਸਾਂਸਦ ਵੀਰੇਂਦਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਾਲ ਹੋਈ ਇਕ ਪੁਰਾਣੀ ਮੁਲਾਕਾਤ ਦੇ ਤਜਰਬਿਆਂ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਆਨਲਾਇਨ ਸਿਖਲਾਈ ਪੋ੍ਰਗ੍ਰਾਮ ਦੀ ਵੀ ਸ਼ਲਾਘਾ ਕੀਤੀ। ਸੰਯੁਕਤ ਰਾਜ ਅਮੇਰਿਕਾ ਦੇ ਕੈਲੀਫੋਰਨਿਆ ਨਾਲ ਜੁੜੇ ਡਾ. ਰਾਜਵੀਰ ਦਹਿਆ ਨੇ ਆਪਣੇ ਸੰਬੋਧਨ ਵਿਚ ਕੌਮਾਂਤਰੀ ਪੱਧਰ 'ਤੇ ਵੱਖ-ਵੱਖ ਵਿਦਿਅਕ ਸੰਸਥਾਨਾਂ ਵਿਚ ਦਾਖਲੇ ਦੀ ਵਿਆਪਕ ਸੰਭਾਵਨਾਵਾਂ ਬਾਰੇ ਉਪਯੋਗੀ ਵੇਰਵਾ ਪੇਸ਼ ਕੀਤਾ।

            ਹਰਿਆਣਾ ਐਜੂਕੇਸ਼ਨ ਸੋਸਾਇਟੀ ਦੇ ਸੰਸਥਾਪਕ ਰੋਹਿਤ ਅਹਿਲਾਵਤ ਨੇ ਆਪਣੇ ਸੰਬੋਧਨ ਵਿਚ ਸੋਸਾਇਟੀ ਦੇ ਉਦੇਸ਼ਾਂ ਦੇ ਬਾਰੇ ਵਿਚ ਦਸਿਆ। ਬ੍ਰਿਟੇਨ ਤੋਂ ਜੁੜੀ ਰੇਖਾ ਧਨਖੜ ਨੇ ਮੁੱਖ ਮੰਤਰੀ ਦੇ ਕਰ ਕਮਲਾਂ ਨਾਲ ਸੋਸਾਇਟੀ ਦਾ ਪਹਿਲਾ ਰਜਿਸਟ੍ਰੇਸ਼ਣ ਕਰਵਾਇਆ। ਇਸ ਮੌਕੇ 'ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਅਮਿਤ ਆਰਿਆ,  ਵਿਦੇਸ਼ ਸਹਿਯੋਗ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ,  ਵਿਭਾਗ ਦੇ ਕੋਰਡੀਨੇਟਰ ਪਵਨ ਚੌਧਰੀ,  ਲੰਦਨ ਤੋਂ ਕਿਰਨ ਗੁਲਿਆ,  ਨਿਸ਼ਾ ਅਹਿਲਾਵਤ ਤੋਂ ਇਲਾਵਾ,  ਦੇਸ਼ ਵਿਦੇਸ਼ ਦੀ ਅਨੇਕਾਂ ਹਸਤੀਆਂ ਜੁੜੀਆਂ।

 

Have something to say? Post your comment

 

ਹਰਿਆਣਾ

ਸਾਰੇ ਜ਼ਿਲ੍ਹਾ ਚੋਣ ਅਧਿਕਾਰੀ ਪੋਲਿੰਗ ਸਟੇਸ਼ਨਾਂ ਦੇ ਨਿਰੀਖਣ ਦਾ ਕੰਮ ਕਲ ਤੱਕ ਪੂਰਾ ਕਰਨ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਸੀਐਮ ਨਾਇਬ ਸੈਣੀ ਅਤੇ ਸਾਬਕਾ ਸੀਐਮ ਮਨੋਹਰ ਲਾਲ ਬਿਪਲਬ ਕੁਮਾਰ ਦੇਬ ਦੀ ਨਾਮਜ਼ਦਗੀ ਵਿੱਚ ਸ਼ਾਮਲ ਹੋਣ ਲਈ ਤ੍ਰਿਪੁਰਾ ਪਹੁੰਚੇ

ਲੋਕਤੰਤਰ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦਾ ਜਰੂਰ ਕਰਨ ਵਰਤੋੇ - ਮੁੱਖ ਚੋਣ ਅਧਿਕਾਰੀ

ਹਰਿਆਣਾ ਵਿਚ ਛੇਵੇਂ ਪੜਾਅ ਵਿਚ ਹੋਵੇਗਾ ਲੋਕਸਭਾ ਆਮ ਚੋਣ ਦੀ ਵੋਟਿੰਗ

ਲੋਕਸਭਾ ਆਮ ਚੋਣਾ ਵਿਚ ਹਰਿਆਣਾ ਵਿਚ ਘੱਟ ਤੋਂ ਘੱਟ 75 ਫੀਸਦੀ ਚੋਣ ਦਾ ਟੀਚਾ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ

ਨਾਇਬ ਸੈਣੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਮਾਜਰਾ ਪੁੱਜੇ

ਭਾਜਪਾ ਹਰਿਆਣਾ ਦੀਆਂ 10 'ਚੋਂ 10 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ : ਮੁੱਖ ਮੰਤਰੀ ਨਾਇਬ ਸੈਣੀ

ਰਾਜ ਪੱਧਰ ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ ਕੀਤੀ ਗਈ ਗਠਨ

ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਸਥਾਪਿਤ ਕੀਤਾ ਗਿਆ ਇਲੈਕਸ਼ਨ ਸੈਲ

ਨਿਰਪੱਖ , ਸਵੱਛ ਅਤੇ ਪਾਰਦਰਸ਼ੀ ਚੋਣ ਕਰਵਾਉਣ ਵਿਚ ਨਾਗਰਿਕ ਵੀ ਕਰਨ ਸਹਿਯੋਗ - ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ