ਹਰਿਆਣਾ

ਬੇਟੀ ਪੜ੍ਹਾਓ ਤੇ ਬੇਟੀ ਬਚਾਓ ਅਤੇ ਸਵੱਛ ਭਾਰਤ ਸਾਡੀ ਪ੍ਰਾਥਮਿਕਤਾ-ਮੁੱਖ ਮੰਤਰੀ ਖੱਟੜ

ਕੌਮੀ ਮਾਰਗ ਬਿਊਰੋ | September 08, 2021 08:08 PM

 

 

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਦੀ ਤਰ੍ਹਾ ਸਵੱਛ ਭਾਰਤ ਮਿਸ਼ਨ ਵੀ ਸਾਡੀ ਪ੍ਰਾਥਮਿਕਤਾ ਹੈ। ਇਸ ਲਈ ਜਲਭਾਗੀਦਾਰੀ ਦੇ ਨਾਲ ਸੂਬੇ ਦੇ ਹਰ ਪਿੰਡ ਅਤੇ ਸ਼ਹਿਰ ਨੂੰ ਸਵੱਛ ਅਤੇ ਸੁੰਦਰ ਬਨਾਉਣ।

            ਮੁੱਖ ਮੰਤਰੀ ਨੇ ਇਹ ਗਲ ਸਵੱਛ ਭਾਰਤ ਮਿਸ਼ਨ ਦੀ ਸਟੇਟ ਟਾਸਕ ਫੋਰਸ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਹੀ। ਇਸ ਮੌਕੇ 'ਤੇ ਸਟੇਟ ਟਾਸਕ ਫੋਰਸ ਦੇ ਚੇਅਰਮੈਨ ਅਤੇ ਵਿਧਾਇਕ ਮਹੀਪਾਲ ਢਾਂਡਾ,  ਡਿਪਟੀ ਚੇਅਰਮੈਨ ਸੁਭਾਸ਼ ਚੰਦਰ ਅਤੇ ਮੈਂਬਰ ਵੀ ਮੌਜੂਦ ਰਹੇ।

            ਮੁੱਖ ਮੰਤਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਸਟੇਟ ਟਾਸਕ ਫੋਰਸ ਦੀ ਮੀਟਿੰਗ ਹਰ ਤਿੰਨ ਮਹੀਨੇ ਵਿਚ ਜਰੂਰ ਕਰਨ,  ਤਾਂ ਜੋ ਕੰਮਾਂ ਦੀ ਸਮੀਖਿਆ ਕਰ ਯੋਜਨਾਵਾਂ ਨੂੰ ਸਿਰੇ ਚੜਾਇਆ ਜਾ ਸਕੇ। ਉਨ੍ਹਾਂ ਨੇ ਜਿਲ੍ਹਾ ਪੱਧਰੀ ਟਾਸਕ ਫੋਬਸ ਗਠਨ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਕਿਹਾ ਕਿ ਜਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਹਰ ਤਿੰਨ ਮਹੀਨੇ ਹੋਣੀ ਚਾਹਦੀ ਹੈ। ਮੁੱਖ ਮੰਤਰੀ ਨੇ ਸਟੇਅ ਟਾਸਕ ਫੋਰਸ ਦੇ ਮਂੈਬਰਾਂ ਤੋਂ ਫੀਡਬੈਕ ਵੀ ਲਿਆ ਅਤੇ ਅਧਿਕਾਰੀਅਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਦੇ।

ਫੰਡ ਦਾ ਹੋ ਜਾਵੇਗਾ ਸਮੂਚੀ ਵਰਤੋ

            ਮੁੱਖ ਮੰਤਰੀ ਨੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਫੰਡ ਦਾ ਸਮੂਚੀ ਵਰਤੋ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਅਧਿਕਾਰੀ ਦੀ ਜਿਮੇਵਾਰੀ ਤੈਅ ਹੋਵੇ। ਇਸ ਦੇ ਨਾਲ ਹੀ,  ਮੁੱਖ ਮੰਤਰੀ ਨੇ ਕਿਹਾ ਕਿ ਸਮੂਦਾਇਕ ਪਖਾਨਿਆਂ ਦਾ ਨਿਰਮਾਣ ਸਿਰਫ ਉਨ੍ਹਾਂ ਹੀ ਸਥਾਨਾਂ 'ਤੇ ਕਰਵਾਇਆ ਜਾਵੇ ਜਿੱਥੇ ਜਰੂਰਤ ਹੋਵੇ ਅਤੇ ਇਸ ਦੀ ਸਿਫਾਰਿਸ਼ ਰਿਪੋਰਟ ਦੀ ਸਮੀਖਿਆ ਦੀ ਜਰੂਰਤ ਹੋਵੇ ਤਾਂ ਉਹ ਵੀ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਜਿਲ੍ਹਾ ਪਰਿਯੋਜਨਾ ਪ੍ਰਬੰਧਕ (ਡੀਪੀਐਮ) ਜਿਲ੍ਹਾ ਪਰਿਸ਼ਦ ਦੇ ਸੀਈਓ ਦੇ ਨਾਲ-ਨਾਲ ਸਟੇਟ ਟਾਸਕ ਫੋਰਸ ਦੇ ਮੈਂਬਰਾਂ ਨੂੰ ਵੀ ਰਿਪੋਰਟ ਪੇਸ਼ ਕਰਣਗੇ।

ਸਵੱਛਤਾ ਵਿਚ ਆਦਰਸ਼ ਪਿੰਡ ਬਨਾਉਣ 'ਤੇ ਜੋਰ

            ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਅਤੇ ਸ਼ਹਿਰਾਂ ਨੂੰ ਜਨ ਭਾਗੀਦਾਰੀ ਨਾਲ ਸਵੱਛ ਬਨਾਉਣ ਲਈ ਸਵੈਂਸੇਵੀ ਸੰਗਠਨਾਂ ਅਤੇ ਸੰਸਥਾਵਾਂ ਦਾ ਸਹਿਯੋਗ ਲੈਣ। ਸਵੱਛਤਾ ਦੀ ਦ੍ਰਿਸ਼ਟੀ ਨਾਲ ਆਦਰਸ਼ ਪਿੰਡ ਬਨਾਉਣ। ਉਨ੍ਹਾਂ ਨੇ ਕਿਹਾ ਕਿ ਬਲਾਕ ਅਤੇ ਜਿਲ੍ਹਾ ਪੱਧਰ 'ਤੇ ਬਣਾਏ ਗਏ ਆਦਰਸ਼ ਪਿੰਡ ਦੂਜਿਆਂ ਦੇ ਲਈ ਪ੍ਰਰੇਣਾ ਸਰੋਤ ਬਨਣ। ਇਸ ਤੋਂ ਇਲਾਵਾ,  ਸ਼ਹਿਰਾਂ ਨੂੰ ਵੀ ਸਵੱਛ ਬਨਾਉਣ ਦੇ ਲਈ ਸਥਾਨਕ ਨਿਗਮਾਂ ਦੇ ਵਿਚ ਸਵੱਛਤਾ ਤੇ ਸੁੰਦਰੀਕਰਣ ਮੁਕਾਬਲੇ ਆਯੋਜਿਤ ਕਰਵਾਈ ਜਾਵੇ। ਉਨ੍ਹਾਂ ਨੇ ਸਥਾਨਕ ਨਿਗਮਾਂ ਦੀ ਸਾਰੀ ਇਕਾਈਆਂ ਵਿਚ ਸਵੱਛ ਭਾਰਤ ਮਿਸ਼ਨ ਦੇ ਨੋਡਲ ਅਧਿਕਾਰੀ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ।

            ਮੁੱਖ ਮੰਤਰੀ ਨੇ ਗੋਵਰਧਨ ਯੋਜਨਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਦੇ ਲਈ ਤਾਲਮੇਲ ਬਣਾ ਕੇ ਟੈਕਨੀਕਲ ਸਮਸਿਆਵਾਂ ਦਾ ਹੱਲ ਕੱਢਣ ਦੇ ਨਿਰਦੇਸ਼ ਦਿੱਤੇ।

            ਇਸ ਮੌਕੇ 'ਤੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਵਿਨੀਤ ਗਰਗ,  ਸਥਾਨਕ ਨਿਗਮ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ,  ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ,  ਪੰਚਾਇਤੀ ਰਾਜ ਵਿਭਾਗ ਦੇ ਨਿਦੇਸ਼ਕ ਆਰਸੀ ਬਿਢਾਨ,  ਸਥਾਨਕ ਨਿਗਮ ਵਿਭਾਗ ਦੇ ਨਿਦੇਸ਼ਕ ਡੀਕੇ ਬੇਹਰਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ