ਮਨੋਰੰਜਨ

ਹਿੰਦੀ ਫ਼ਿਲਮ ਥ੍ਰੀ ਈਡੀਅਟਸ ਤੋਂ ਇੰਸਪਾਇਰ ਹੋਈ ਲੱਗਦੀ ਹੈ ਯਾਰ ਅਣਮੁੱਲੇ ਰਿਟਰਨਜ਼

ਦਵਿੰਦਰ ਸਿੰਘ ਕੋਹਲੀ/ ਕੌਮੀ ਮਾਰਗ ਬਿਊਰੋ | September 09, 2021 11:44 PM

ਯਾਰ ਅਣਮੁੱਲੇ ਰਿਟਰਨਸ ਦਾ ਅੱਜ ਪ੍ਰੀਮੀਅਰ ਸ਼ੋਅ ਐਲਾਂਟੇ ਮਾਲ ਵਿਖੇ ਹੋਇਆ । ਫਿਲਮ ਦੀ ਸਟਾਰ ਕਾਸਟ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਦਿੱਗਜ ਐਕਟਰ ਵੀ ਇਸ ਦੌਰਾਨ  ਫਿਲਮ ਦੇ ਪ੍ਰੀਮੀਅਰ ਸ਼ੋਅ ਵਿਚ ਹਾਜ਼ਰ ਸਨ ।  ਕੋਰੋਨਾ ਦੇ ਪ੍ਰਕੋਪ ਤੋਂ ਥੋੜ੍ਹੀ ਰਾਹਤ ਮਿਲਦਿਆਂ ਹੀ ਪੰਜਾਬੀ ਫਿਲਮਾਂ ਥੀਏਟਰਾਂ ਵਿਚ ਇਕ ਤੋਂ ਬਾਅਦ ਇਕ ਰਿਲੀਜ਼ ਹੋਣੀਅਾਂ ਸ਼ੁਰੂ ਹੋ ਗਈਆਂ ਹਨ  ਜੋ ਕੇ ਸਵਾਗਤਯੋਗ ਹੈ ।

ਯਾਰ ਅਣਮੁੱਲੇ ਫ਼ਿਲਮ ਦੇ ਕਈ ਸੀਨ ਦੇਖ ਕੇ ਇੰਝ ਲੱਗਦਾ ਹੈ ਕਿ ਜਿਵੇਂ ਇਹ  ਆਮਿਰ ਖ਼ਾਨ ਦੀ ਹਿੰਦੀ ਫ਼ਿਲਮ ਥ੍ਰੀ ਇਡੀਅਟ ਤੋਂ ਇੰਸਪਾਇਰਡ ਹੋਈ ਲੱਗਦੀ ਹੈ । ਇਹ ਫ਼ਿਲਮ ਵੀ ਕਾਲਜ ਦੀ ਸਟੂਡੈਂਟ ਲਾਈਫ ਉਪਰ ਆਧਾਰਤ ਹੈ । ਇਸ ਫ਼ਿਲਮ ਵਿੱਚ ਵੀ ਤਿੰਨ ਦੋਸਤ ਹਨ , ਜਿਨ੍ਹਾਂ ਦਾ ਯਾਰਾਨਾ ਪੱਕਾ ਹੈ । ਇਹ ਵੀ ਤਿੰਨੇ ਉੱਚੀ ਛੱਤ ਉੱਪਰ ਬਹਿ ਕੇ ਦਾਰੂ ਪੀਂਦੇ ਹਨ ।ਜਿਵੇਂ ਥ੍ਰੀ ਈਡੀਅਟਸ ਫਿਲਮ ਵਿਚ  ਆਮਿਰ ਖ਼ਾਨ ਆਪਣੇ ਦੋਸਤਾਂ ਨਾਲ ਕਾਲਜ ਦੀ ਸਭ ਤੋਂ ਉੱਪਰ ਵਾਲੀ ਬਿਲਡਿੰਗ ਉੱਪਰ ਬੈਠ ਕੇ  ਦਾਰੂ ਪੀਂਦਾ ਹੈ ।

ਆਮਿਰ ਖ਼ਾਨ ਦੀ ਥ੍ਰੀ ਇਡੀਅਟ ਵਿਚ ਜਦੋਂ ਚਤੁਰ , ਆਮਿਰ ਖ਼ਾਨ ਨੂੰ ਕੁਝ ਸਾਲਾਂ ਬਾਅਦ  ਕੁਝ ਬਣ ਕੇ ਮਿਲਣ ਦਾ ਚੈਲੰਜ ਕਰਦਾ ਹੈ,   ਇਸ ਫ਼ਿਲਮ ਵਿੱਚ ਵੀ ਇੱਕ ਸੀਨ ਏਦਾਂ ਦਾ ਹੀ ਪਾਇਆ ਗਿਆ ਹੈ ।  ਜਿਸ ਵਿੱਚ ਤਿੰਨੇ ਦੋਸਤ ਹਰ ਸਾਲ  ਕਿਸੇ ਮਹੀਨੇ ਦੀ ਇਕ ਫਿਕਸਡ ਡੇਟ ਨੂੰ ਮਿਲਣ ਦਾ ਆਪਸ ਵਿੱਚ ਵਾਅਦਾ ਕਰਦੇ ਹਨ । ਜਿਸ ਤਰ੍ਹਾਂ ਥ੍ਰੀ ਇਡੀਅਟਸ ਵਿਚ ਆਮਿਰ ਦੇ ਨਾਲ ਸਹਿਯੋਗੀ ਐਕਟਰ ਆਪਣੇ ਪ੍ਰਿੰਸੀਪਲ ਦੀ ਨੇਮ ਪਲੇਟ ਉਪਰ ਪਿਸ਼ਾਬ ਕਰਦੇ ਹਨ , ਉਸੇ ਤਰ੍ਹਾਂ ਇਹ ਤਿੰਨੇ ਦੋਸਤ ਕਾਲਜ ਦੀ ਛੱਤ ਉਪਰੋਂ ਦਾਰੂ ਪੀ ਕੇ  ਪਿਸ਼ਾਬ ਕਰਦੇ ਹਨ ।  ਏਸ ਸੀਨ ਦੀ ਰੈਪੀਟੀਸ਼ਨ  ਬੋਰ ਕਰਦੀ ਹੈ ।

 ਫਿਲਮ ਦੀ ਸਟੋਰੀ ਦਾ ਤਾਣਾ ਬਾਣਾ ਮਹਾਂ ਪੰਜਾਬ ਦੇ ਪਿਆਰ ਉੱਪਰ ਬੁਣਿਆ ਗਿਆ ਹੈ  । ਜਿਸ ਵਿੱਚ ਪੰਜਾਬ ਹਰਿਆਣਾ ਅਤੇ ਹਿਮਾਚਲ ਦੀ ਜਵਾਨੀ ਆਪਸ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੀ ਦਿਖਾਈ ਗਈ ਹੈ,   ਜੋ ਕਿ ਚੰਗਾ ਲੱਗਦਾ ਹੈ   ।ਫਿਲਮ ਦੀ ਸਿਨਮੈਟੋਗ੍ਰਾਫੀ ਅਤੇ ਲੋਕੇਸ਼ਨਜ਼ ਉਚੇਚੇ ਤੌਰ ਤੇ ਹਿਮਾਚਲ ਵਾਲੇ ਹਿੱਸੇ ਨੂੰ ਲੈ ਕੇ  ਮਨ ਨੂੰ ਟੁੰਬਦੀਆਂ ਹਨ  । ਜੇ ਐਕਟਿੰਗ ਪੱਖੋਂ ਗੱਲ ਕਰੀਏ ਤਾਂ ਜਿਨ੍ਹਾਂ ਦਾ ਇਸ ਫ਼ਿਲਮ ਵਿੱਚ ਸਭ ਤੋਂ ਘੱਟ ਰੋਲ ਹੈ ਉਨ੍ਹਾਂ ਦੀ ਐਕਟਿੰਗ ਬਾ ਕਮਾਲ ਹੈ,   ਜਿਵੇਂ ਰਾਣਾ ਜੰਗ ਬਹਾਦੁਰ  ।ਜਿਸ ਨੇ ਹਿਮਾਚਲੀ ਪਿਉ ਦਾ ਕਿਰਦਾਰ ਨਿਭਾਇਆ ਹੈ  ਉਹ ਆਪਣੇ ਕਰੈਕਟਰ ਵਿਚ ਪੂਰੀ ਤਰ੍ਹਾਂ ਖੁੱਭੇ ਨਜ਼ਰ ਆਉਂਦੇ ਹਨ  । ਕਾਲਜ ਡੇਜ਼ ਦਾ ਵਿਲਨ ਰਾਹੁਲ ਜੁੰਗਰਾਲ  ਨੇ ਵੀ ਆਪਣੇ ਕਿਰਦਾਰ ਨਾਲ ਪੂਰੀ ਤਰ੍ਹਾਂ ਵਫਾਦਾਰੀ ਕੀਤੀ ਹੈ  । ਤੀਜੇ ਨੰਬਰ  ਉੱਪਰ ਹਰੀਸ਼ ਵਰਮਾ  ਦੀ ਐਕਟਿੰਗ ਵੀ ਠੀਕ ਹੈ  । ਫਿਲਮ ਦੀ ਸਕ੍ਰਿਪਟ ਰਾਈਟਿੰਗ ਅਤੇ ਡਾਇਰੈਕਸ਼ਨ ਢਿੱਲੀ ਹੋਣ ਦੇ ਬਾਵਜੂਦ ਇੱਕ ਵਾਰ ਇਹ ਫਿਲਮ ਦੇਖੀ ਜਾ ਸਕਦੀ ਹੈ  ।

ਇਸ ਫਿਲਮ ਨੂੰ ਪ੍ਰੋਡਿਊਸ ਅਦਮ੍ਯ ਸਿੰਘ, ਅਮਨਦੀਪ ਸਿਹਾਗ, ਮਿੱਠੂ ਜਾਂਗੜਾ , ਡਾ ਵਰਨ ਮਲਿਕ ਅਤੇ ਪੰਕਜ ਢਾਕਾ ਨੇ ਕੀਤਾ ਹੈ । ਸਕ੍ਰੀਨ ਪਲੇਅ ਸਟੋਰੀ ਅਤੇ ਡਾਇਲਾਗ ਗੁਰਜਿੰਦ ਮਾਨ ਨੇ ਲਿਖੇ ਹਨ ।ਫਿਲਮ ਦੀ ਸਟਾਰ ਕਾਸਟ ਵਿੱਚ ਹਰੀਸ਼ ਵਰਮਾ, ਪ੍ਰਭ ਗਿੱਲ , ਯੁਵਰਾਜ ਹੰਸ , ਨਵਪ੍ਰੀਤ ਬੰਗਾ, ਨਿਕੀਤ ਢਿੱਲੋਂ , ਜਸਲੀਨ ਸਲੈਚ , ਰਾਣਾ ਜੰਗ ਬਹਾਦੁਰ ਅਤੇ ਰਾਹੁਲ ਜੁੰਗਰਾਲ ਹਨ ।

ਫਿਲਮ ਦੀ ਡਾਇਰੈਕਸ਼ਨ  ਹੈਰੀ ਭੱਟੀ  ਵੱਲੋਂ ਕੀਤੀ ਗਈ ਹੈ ।ਇਸ ਫ਼ਿਲਮ ਦਾ ਇਕ ਸੀਨ ਬਹੁਤ ਹੀ ਵਧੀਆ ਪਿਕਚਰਾਈਸ ਕੀਤਾ ਗਿਆ ਹੈ ।

ਜਦੋਂ ਪ੍ਰਭ ਗਿੱਲ ਦੀ ਫਰੈਂਡ  ਦੀ ਨਕਲ ਯੁਵਰਾਜ ਹੰਸ ਅਤੇ  ਹਰੀਸ਼ ਵਰਮਾ ਕਾਲਜ ਦੀ ਕੰਟੀਨ ਵਿੱਚ ਲਗਾਉਂਦੇ ਹਨ । ਪ੍ਰਭ ਗਿੱਲ ਦੀ ਫਰੈਂਡ ਜਦੋਂ ਆ ਕੇ ਹੂਬਹੂ ਡਾਇਲਾਗ ਬੋਲਦੀ ਹੈ ਤਾਂ ਯੁਵਰਾਜ ਹੰਸ ਅਤੇ  ਹਰੀਸ਼ ਵਰਮਾ  ਵੱਲੋਂ ਪੀਤਾ ਜਾ ਰਿਹਾ ਡਰਿੰਕ ਇੱਕ ਦੂਜੇ ਦੇ ਮੂੰਹ ਉੱਪਰ ਫੁਹਾਰੇ ਵਾਂਗ ਵੱਜਦਾ ਹੈ । ਇਸ ਫ਼ਿਲਮ ਨੂੰ ਵਰਲਡਵਾਈਡ ਰਿਲੀਜ਼ ਮੁਨੀਸ਼ ਸਾਹਨੀ ਅਤੇ ਓਮ ਜੀ ਸਟਾਰ ਸਟੂਡੀਓ ਨੇ ਕੀਤਾ ਹੈ ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ